Chapter 3
ਲੇਖਕ ਬਾਰੇ
ਕੰਮ-ਕਿੱਤਾ : ਆਪ ਵੱਖ-ਵੱਖ ਮਹਿਕਮਿਆਂ ਵਿੱਚ ਅਧਿਕਾਰੀ ਪਦਾਂ ’ਤੇ ਰਹੇ। ਇਸ ਤੋਂ ਬਿਨਾਂ ਆਪ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿੱਚ ਪੱਤਰਕਾਰੀ ਵਿਭਾਗ ਵਿੱਚ ਪ੍ਰੋਫ਼ੈਸਰ ਵੀ ਰਹੇ ਹਨ।ਉਸ ਤੋਂ ਪਹਿਲਾਂ ਆਪ ‘ਪੰਜਾਬੀ ਟ੍ਰਿਬਿਊਨ' ਦੇ ਸੰਪਾਦਕ ਰਹੇ। ਫਿਰ ‘ਦੇਸ਼-ਸੇਵਕ’ ਦੈਨਿਕ ਅਖ਼ਬਾਰ ਦੇ ਸੰਪਾਦਕ ਵੀ ਰਹੇ। ਆਪ ਕਹਾਣੀ-ਲੇਖਕ ਵੀ ਹਨ।‘ਹੁਸਨ ਦੇ ਹਾਣੀ’, ‘ਇੱਕ ਸਾਂਝ ਪੁਰਾਣੀ’ ਅਤੇ ‘ਸੋਨੇ ਦੀ ਇੱਟ’ ਆਪ ਦੇ ਮੁੱਖ ਕਹਾਣੀ- ਸੰਗ੍ਰਹਿ ਹਨ।
ਇਸ ਪਾਠ-ਪੁਸਤਕ ਵਿੱਚ ਸ਼ਾਮਲ ਆਪ ਦੇ ਲੇਖ ‘ਪੰਜਾਬ ਦੇ ਰਸਮ-ਰਿਵਾਜ' ਵਿੱਚ ਆਪ ਨੇ ਜੀਵਨ-ਨਾਟਕ ਦੀਆਂ ਮੁੱਖ ਝਾਕੀਆਂ ਜਨਮ, ਵਿਆਹ ਤੇ ਮਰਨ ਨਾਲ ਸੰਬੰਧਿਤ ਪੰਜਾਬ ਦੇ ਮੁੱਖ ਰਸਮ- ਰਿਵਾਜਾਂ ਬਾਰੇ ਦੱਸਿਆ ਹੈ।PSEB 12th Class Punjabi Book Solutions Chapter 3 | ਪੰਜਾਬ ਦੇ ਰਸਮ ਰਿਵਾਜ
PSEB 12th Class Punjabi Book Solutions Chapter 3 | ਪੰਜਾਬ ਦੇ ਰਸਮ ਰਿਵਾਜ
Long Type Questions Answer
ਪ੍ਰਸ਼ਨ 1. 'ਪੰਜਾਬ ਦੇ ਰਸਮ-ਰਿਵਾਜ' ਪਾਠ ਵਿਚ ਪੰਜਾਬ ਦੇ ਰਸਮਾਂ-ਰਿਵਾਜਾਂ ਬਾਰੇ ਕੀ ਦੱਸਿਆ ਗਿਆ ਹੈ ? ਖੋਲ੍ਹ ਕੇ ਲਿਖੋ।
ਜਾਂ
'ਪੰਜਾਬ ਦੇ ਰਸਮ-ਰਿਵਾਜ' ਪਾਠ ਵਿਚ ਲੇਖਕ ਨੇ ਜੋ ਵਿਚਾਰ ਪੇਸ਼ ਕੀਤੇ ਹਨ, ਉਨ੍ਹਾਂ ਨੂੰ ਆਪਣੇ ਸ਼ਬਦਾਂ ਵਿਚ ਲਿਖੋ ।
ਉੱਤਰ-' ਪੰਜਾਬ ਦੇ ਰਸਮ-ਰਿਵਾਜ' ਲੇਖ ਗੁਲਜ਼ਾਰ ਸਿੰਘ ਸੰਧੂ ਦੀ ਰਚਨਾ ਹੈ । ਇਸ ਲੇਖ ਵਿਚ ਲੇਖਕ ਨੇ ਰਸਮਾਂ- ਰਿਵਾਜਾ (ਸੰਸਕਾਰਾਂ) ਦੀ ਗੱਲ ਕਰਦਿਆਂ ਪੰਜਾਬ ਵਿਚ ਬੱਚੇ ਦੇ ਜਨਮ, ਕੁੜਮਾਈ ਤੇ ਵਿਆਹ ਤੇ ਮੌਤ ਨਾਲ ਸੰਬੰਧਿਤ ਰਸਮਾਂ ਸੰਬੰਧੀ ਚਰਚਾ ਕੀਤੀ ਹੈ ।
ਰਸਮ - ਰਿਵਾਜ ਕੀ ਹਨ ? -ਲੇਖਕ ਕਹਿੰਦਾ ਹੈ ਕਿ ਰਸਮ-ਰਿਵਾਜ, ਰਹੁ-ਰੀਤਾਂ ਜਾਂ ਸੰਸਕਾਰ ਭਾਈਚਾਰਕ ਜੀਵਾਂ ਦੇ ਮਨਾਂ ਦੀਆਂ ਸਿੱਕਾਂ, ਸਧਰਾਂ ਤੇ ਜਜ਼ਬਿਆਂ ਦੀ ਤਰਜਮਾਨੀ ਕਰਦੇ ਹਨ। ਭਾਈਚਾਰਕ ਜੀਵਾਂ ਦੇ ਜਨਮ-ਮਰਨ ਤੇ ਵਿਆਹ-ਸ਼ਾਦੀ ਦੇ ਮੌਕੇ ਉੱਤੇ ਇਨ੍ਹਾਂ ਦੇ ਅਸਲੀ ਰੂਪ ਨੂੰ ਦੇਖਿਆ ਜਾ ਸਕਦਾ ਹੈ ।
ਉਤਪਤੀ - ਇਹ ਸੰਸਕਾਰ ਕਿਵੇਂ ਤੇ ਕਿਉਂ ਉਪਜੇ ਇਹ ਬੜਾ ਦਿਲਚਸਪ ਵਿਸ਼ਾ ਹੈ । ਮੁੱਢਲੇ ਮਨੁੱਖ ਨੂੰ ਦੈਵੀ ਤਾਕਤਾਂ ਦਾ ਤੇ ਬਹੁਤ ਜਿਆਦਾ ਸੀ । ਬਹੁਤ ਸਾਰੇ ਸੰਸਕਾਰਾਂ ਦਾ ਆਰੰਭ ਇਨ੍ਹਾਂ ਦੇਵੀ ਤਾਕਤਾਂ ਨੂੰ ਪਤਿਆਉਣ ਕਰਕੇ ਹੋਇਆ।
ਕੁੱਝ ਸੰਸਕਾਰ ਖ਼ੁਸ਼ੀਆਂ ਦੇ ਪ੍ਰਗਟਾਵੇ ਤੋਂ ਵੀ ਪੈਦਾ ਹੋਏ । ਮਨੂ ਦੀ ਭਾਈਚਾਰਕ ਵੰਡ ਅਨੁਸਾਰ ਮਨੁੱਖ ਦੇ ਜੀਵਨ ਨੂੰ ਚਾਰ ਭਾਗਾ ਵਿਚ ਵੰਡਿਆ ਗਿਆ ਸੀ ਅਤੇ ਹਰ ਭਾਗ ਦੇ ਵੱਖ-ਵੱਖ ਸੰਸਕਾਰ ਬੱਝੇ ਹੋਏ ਸਨ । ਇਨ੍ਹਾਂ ਦੀ ਮਰਿਆਦਾ ਵਿੱਚ ਬੱਝੇ ਸਾਡੇ ਵਡੇਰੇ ਰੋਜ਼ਾਨਾ ਜੀਵਨ ਦੀਆਂ ਅਨੇਕ ਸਮੱਸਿਆਵਾਂ ਦੀ ਚਿੰਤਾ ਦਾ ਭਾਰ ਆਪਣੇ ਮਨ ਉੱਤੇ ਪਾਉਣ ਦੀ ਥਾਂ ਇਨ੍ਹਾਂ ਉੱਤੇ ਛੱਡ ਦਿੰਦੇ ਹਨ । ਹੁਣ ਇਨ੍ਹਾਂ ਵਿਚੋਂ ਬਹੁਤੇ ਸੰਸਕਾਰ ਸਾਡੇ ਭਾਈਚਾਰੇ ਵਿੱਚੋਂ ਅਲੋਪ ਹੁੰਦੇ ਜਾਂਦੇ ਹਨ ।
ਸੰਸਕਾਰਾਂ ਦਾ ਵਸਤਾਂ ਨਾਲ ਸੰਬੰਧ - ਸਾਡੇ ਬਹੁਤੇ ਸੰਸਕਾਰ ਅਗਨੀ, ਪਾਣੀ, ਲੋਹੇ, ਅਨਾਜ ਅਤੇ ਰੁੱਖਾਂ ਦੀਆਂ ਟਹਿਣੀਆਂ ਨਾਲ ਨੇਪਰੇ ਚਾੜ੍ਹੇ ਜਾਂਦੇ ਹਨ । ਅਗਨੀ ਚਾਨਣ ਦਾ ਚਿੰਨ੍ਹ ਹੈ, ਪਾਣੀ ਸ਼ੁੱਧਤਾ ਦਾ, ਲੋਹਾ ਬਚਾਓ ਦਾ, ਅਨਾਜ ਚੜ੍ਹਾਵੇ ਦਾ ਅਤੇ ਬਿਰਛ ਦੀ ਟਹਿਣੀ ਜਾਂ ਹਰਾ ਘਾਹ ਜਿਸ ਨੂੰ 'ਦੱਭ' ਵੀ ਕਹਿੰਦੇ ਹਨ. ਚੰਗੇ ਸ਼ਗਨਾਂ ਦਾ ।
ਜਨਮ ਨਾਲ ਸੰਬੰਧਿਤ ਰਸਮ-ਰਿਵਾਜ : ਗਰਭ ਸੰਸਕਾਰ-ਪ੍ਰੇਤ-ਰੂਹਾਂ ਤੋਂ ਬਚਣ ਲਈ ਗਰਭ ਦੇ ਤੀਜੇ, ਪੰਜਵੇਂ ਜਾਂ ਸੱਤਵੇਂ ਮਹੀਨੇ ਵਿਚ ਇਸਤਰੀ ਦੇ ਪੱਲੇ ਨਾਲ ਅਨਾਜ ਬੰਨ੍ਹਿਆ ਜਾਂ ਪੱਲੇ ਪਾਇਆ ਜਾਂਦਾ ਹੈ । ਜੇ ਕੁੜੀ ਸਹੁਰੇ ਘਰ ਹੋਵੇ, ਤਾਂ ਇਹ ਅਨਾਜ ਮਾਪੇ ਭੇਜਦੇ ਹਨ । ਉਹ ਇਸ ਨੂੰ ਰਿੰਨ੍ਹ ਕੇ ਖਾਦੀ ਹੈ ਤੇ ਭਾਈਚਾਰੇ ਵਿਚ ਵੰਡਦੀ ਹੈ। ਵਧੇਰੇ ਕਰਕੇ ਪਹਿਲੇ ਬੱਚੇ ਦਾ ਜਨਮ ਉਸ ਦੇ ਨਾਨਕੇ ਪਿੰਡ ਹੁੰਦਾ ਸੀ । ਇਸ ਸੂਰਤ ਵਿਚ ਇਸ ਰਸਮ ਵੇਲੇ ਦੋਵੇਂ ਪਤੀ-ਪਤਨੀ ਪਤਨੀ ਦੇ ਸਹੁਰਿਆ ਵਲੋਂ ਘੱਲੇ ਹੋਏ ਕੱਪੜੇ ਪਾ ਕੇ ਜਠੇਰਿਆਂ ਦੀ ਪੂਜਾ ਕਰਦੇ ਹਨ ।
ਜਣੇਪਾ - ਜਣੇਪੇ ਤੋਂ ਪਿੱਛੋਂ ਬੱਚਾ ਤੇ ਜੱਚਾ ਦੋਹਾਂ ਨੂੰ ਧੂਫ ਦਿੱਤੀ ਜਾਂਦੀ ਸੀ ਜਾਂ ਦੀਵਾ ਬਾਲ ਕੇ ਰੱਖਿਆ ਜਾਂਦਾ ਸੀ, ਜਿਹੜ ਦਸ ਦਿਨ ਨਿਰੰਤਰ ਜਗਦਾ ਰਹਿੰਦਾ ਸੀ ।
ਵਧਾਈ - ਮੁੰਡਾ ਜੰਮਿਆ ਹੋਵੇ, ਤਾਂ ਪਿੰਡ ਦੇ ਲਾਗੀ ਅਤੇ ਭਾਈਚਾਰੇ ਦੇ ਬੰਦੇ ਵਧਾਈਆਂ ਦੇਣ ਆਉਂਦੇ ਸਨ । ਵਧਾਈਆਂ ਲੈ ਕੇ ਲਾਗੀਆਂ ਨੂੰ ਸਰਧਾ ਅਨੁਸਾਰ ਲਾਗ ਅਤੇ ਭਾਈਚਾਰੇ ਵਿਚ ਗੁੜ, ਮਿਸਰੀ ਜਾਂ ਪਤਾਸੇ ਵੰਡੇ ਜਾਂਦੇ ਸਨ । ਇਹ ਰੀਤਾਂ ਅਜੇ ਵੀ ਕਾਇਮ ਹਨ ।
ਗੁੜ੍ਹਤੀ - ਜਨਮ ਤੋਂ ਪਿੱਛੋਂ ਗੁੜ੍ਹਤੀ ਦੀ ਰਸਮ ਮਹੱਤਵਪੂਰਨ ਸਮਝੀ ਜਾਂਦੀ ਹੈ । ਬੱਚੇ ਨੂੰ ਦਿੱਤੀ 'ਗੁੜ੍ਹਤੀ ਦਾ ਬੱਚੇ ਦੇ ਸੁਭਾ ਉੱਤੇ ਡੂੰਘਾ ਅਸਰ ਹੁੰਦਾ ਮੰਨਿਆ ਜਾਂਦਾ ਹੈ । ਕਈ ਵਾਰੀ ਗਰਭਵਤੀਆਂ ਬੱਚੇ ਦੇ ਜਨਮ ਤੋਂ ਪਹਿਲਾ ਹੀ ਉਸ ਤੱਦ ਨੂੰ ਮਨ ਵਿਚ ਧਾਰ ਲੈਂਦੀਆਂ ਹਨ, ਜਿਸ ਤੋਂ ਉਹ ਗੁੜ੍ਹਤੀ ਦਿਵਾਉਣੀ ਚਾਹੁੰਦੀਆਂ ਹੋਣ । ਗੁੜ੍ਹਤੀ ਮਿਸਰੀ ਦੀ ਡਲੀ ਜਾਂ ਭੇਡ-ਬੱਕਰੀ ਦੇ ਦੁੱਧ ਦੀ ਦਿੱਤੀ ਜਾਂਦੀ ਹੈ । ਗੁੜ੍ਹਤੀ ਦੇਣ ਤਕ ਮਾਂ ਆਪਣੇ ਬੱਚੇ ਨੂੰ ਦੁੱਧ ਨਹੀਂ ਚੁੰਘਾਉਂਦੀ ।
ਪੰਜਵੀਂ ਨਹਾਉਣਾ - ਜਣੇਪੇ ਤੋਂ ਪੰਜ ਦਿਨ ਪਿੱਛੇ 'ਪੰਜਵੀ-ਨਹਾਉਣ ਦੀ ਰੀਤ ਹੈ । ਇਸ ਦਿਨ ਦਾਈ ਪਾਣੀ ਵਿਚ ਸੇਂਜੀ ਮੇਥੀ ਜਾਂ ਵਣ ਦੇ ਪੱਤੇ ਉਬਾਲ ਕੇ ਉਸ ਨੂੰ ਨਹਾਉਂਦੀ ਹੈ ਅਤੇ ਨਹਾਉਣ ਤੋਂ ਪਹਿਲਾਂ ਉਹ ਮਾਂ ਦੀਆਂ ਤਲੀਆਂ ਥੱਲੇ ਕੁੱਝ ਨਕਦੀ ਰਖਾ ਲੈਂਦੀ ਹੈ, ਜੋ ਮਗਰੋਂ ਉਸੇ ਨੂੰ ਦੇ ਦਿੱਤੀ ਜਾਂਦੀ ਹੈ ।
ਛਟੀ ਦੀ ਰਸਮ - ਛੇਵੇਂ ਦਿਨ ਛਟੀ ਦੀ ਰਸਮ ਹੁੰਦੀ ਹੈ ਤੇ ਇਸ ਅਨੁਸਾਰ ਚੌਂਕ ਪੂਰ ਕੇ ਮਾਂ ਨੂੰ ਰੋਟੀ ਖੁਆਈ ਜਾਂਦੀ ਹੈ। ਇਸ ਵੇਲੇ ਮਾਂ ਇਸ ਵਿਸ਼ਵਾਸ ਅਧੀਨ ਰੱਜ ਕੇ ਖਾਦੀ ਹੈ ਕਿ ਜਿੰਨਾ ਉਹ ਨੀਅਤ ਭਰ ਕੇ ਖਾਏਗੀ, ਓਨੀ ਹੀ ਉਸ ਦੇ ਬੱਚੇ ਦੀ ਨੀਅਤ ਭਰੀ ਰਹੇਗੀ ।
ਬਾਹਰ ਵਧਾਉਣਾ - ਤੇਰ੍ਹਵੇ ਦਿਨ 'ਬਾਹਰ ਵਧਾਉਣ' ਦੀ ਰਸਮ ਕੀਤੀ ਜਾਂਦੀ ਹੈ । ਮੁੰਡਾ ਹੋਵੇ, ਤਾਂ ਇਸੇ ਦਿਨ ਸਾਰੇ ਲਾਗ ਤੋਹਫ਼ੇ ਲੈ ਕੇ ਵਧਾਈਆਂ ਦੇਣ ਆਉਂਦੇ ਹਨ । ਮਹਿਰਾ ਮੌਲੀ ਵਿਚ ਸ਼ਰੀਂਹ ਦੇ ਪੱਤਿਆਂ ਦਾ ਸਿਹਰਾ, ਤਰਖਾਣ ਗੁੱਲੀ-ਡੰਡਾ ਮੋਚੀ ਮੰਜੇ, ਘੁਮਿਆਰ ਨਹਾਉਣ ਵਾਲਾ ਦੱਰਾ ਜਾ ਝੱਜਰ ਤੇ ਦਾਈ ਬੱਚੇ ਵਾਸਤੇ ਤੜਾਗੀ ਲੈ ਕੇ ਆਉਂਦੀ ਹੈ । ਇਨ੍ਹਾਂ ਤੋਹਫ਼ਿਆਂ ਤੇ ਵਧਾਈਆ ਦੇ ਬਦਲੇ ਉਨ੍ਹਾਂ ਨੂੰ ਬਣਦਾ-ਸਰਦਾ ਲਾਗ ਦਿੱਤਾ ਜਾਂਦਾ ਹੈ ਤੇ ਪਿੱਛੋਂ ਭਾਈਚਾਰੇ ਵਿਚ ਪਰੋਸੇ ਵੰਡੇ ਜਾਦੇ ਹਨ । ਸ਼ਾਮ ਨੂੰ ਬੱਚੇ ਦੀ ਮਾਂ ਜਣੇਪੇ ਤੋਂ ਮਗਰੋਂ ਪਹਿਲੀ ਵਾਰੀ ਹੱਥ ਵਿਚ ਪਾਣੀ ਦੀ ਗੜਵੀ ਲੈ ਕੇ ਬਾਹਰ ਜਾਂਦੀ ਹੈ ਤੇ ਬਾਹਰੋਂ ਹਰਾ ਘਾਹ ਪੁੱਟ ਕੇ ਲਿਆਉਂਦੀ ਹੈ ਤੇ ਇਸ ਨੂੰ ਆਪਣੇ ਸਿਰ੍ਹਾਣੇ ਰੱਖ ਲੈਂਦੀ ਹੈ । ਇਹ ਘਾਹ ਉਸ ਦੀ ਰਾਖੀ ਕਰਦਾ ਸਮਝਿਆ ਜਾਂਦਾ ਹੈ ।ਮੁੰਡਾ ਹੋਵੇ ਤਾਂ ਕਈ ਥਾਈਂ ਇਸ ਦਿਹਾੜੇ ਦਾਦਕਿਆਂ ਨੂੰ ਨਾਈ ਦੇ ਹੱਥ ਦੱਭ, ਖੰਮ੍ਹਣੀ ਤੇ ਗੁੜ ਦੀ ਡਲੀ ਭੇਜਦੇ ਹਨ ਤੇ ਕੁੱਝ ਸ਼ਗਨ ਬਾਕੀ ਅੰਗਾਂ-ਸਾਕਾਂ ਨੂੰ ਵੀ ਭੇਜਿਆ ਜਾਂਦਾ ਹੈ । ਦਾਦਕੇ ਅੱਗੋਂ ਭੇਲੀ ਦੇ ਬਦਲੇ ਆਪਣੀ ਨੂੰਹ ਲਈ ਗਹਿਣੇ ਕੱਪੜੇ ਅਤੇ ਨਾਈ ਤੇ ਦਾਈ ਨੂੰ ਲਾਗ ਵਜੋਂ ਤਿਉਰ ਆਦਿ ਘੱਲਦੇ ਹਨ । ਉਂਞ ਭੇਲੀ ਪਹੁੰਚਣ 'ਤੇ ਮੁੰਡੇ ਦੇ ਨਾਨਕਿਆਂ ਵਲੋਂ 'ਛੁਛਕਾ' ਭੇਜਣ ਦਾ ਰਿਵਾਜ ਹੈ । ਮੁੰਡੇ ਦੇ ਜਨਮ ਤੋਂ ਮਗਰੋਂ ਆਉਣ ਵਾਲੀ ਲੋਹੜੀ ਉੱਤੇ ਮੁੰਡੇ-ਕੁੜੀਆਂ ਭੇਲੀ ਮੰਗ ਤੇ ਖਾਂਦੇ ਹਨ ।
ਨਾਮ ਸੰਸਕਾਰ - ਪੰਜਾਬ ਵਿਚ ਨਾ ਰੱਖਣ ਵਾਸਤੇ ਕੋਈ ਖ਼ਾਸ 'ਨਾਮ-ਸੰਸਕਾਰ' ਨਹੀਂ ਕੀਤਾ ਜਾਂਦਾ । ਕਈ ਵਾਰੀ ਭਾਈ ਜਿਹੜਾ ਨਾਂ ਦੱਸ ਦੇਵੇ ਰੱਖ ਲੈਂਦੇ ਹਨ ਤੇ ਕਈ ਵਾਰੀ ਆਪਣੇ-ਆਪਣੇ ਧਰਮ-ਗ੍ਰੰਥ ਦਾ ਕੋਈ ਪੰਨਾ ਗ੍ਰੰਥੀ, ਮੌਲਵੀ ਜਾ ਪੰਡਤ ਤੋਂ ਖੁੱਲ੍ਹਵਾ ਕੇ ਪੰਨੇ ਦੇ ਪਹਿਲੇ ਅੱਖਰ ਤੋਂ ਕੋਈ ਨਾਂ ਰੱਖ ਲਿਆ ਜਾਂਦਾ ਹੈ ।
ਮੁੰਡਨ ਸੰਸਕਾਰ - ਹਿੰਦੂ ਘਰਾ ਵਿੱਚ 'ਮੁੰਡਨ ਸੰਸਕਾਰ' ਤੀਜੇ ਤੋਂ ਪੰਜਵੇਂ ਸਾਲ ਵਿਚ ਕੀਤਾ ਜਾਂਦਾ ਹੈ । ਆਮ ਕਰਕੇ ਇਹ ਸੰਸਕਾਰ ਅਜਿਹੇ ਸਥਾਨ ਉੱਤੇ ਕੀਤਾ ਜਾਂਦਾ ਹੈ, ਜਿੱਥੇ ਦੀ ਬੱਚੇ ਦੇ ਮਾਪਿਆਂ ਨੇ ਸੁੱਖ ਸੁੱਖੀ ਹੋਵੇ । ਜ਼ਰਾ ਜਵਾਨ ਹੋਣ 'ਤੇ ਹਿੰਦੂ ਜਨੇਊ ਪਹਿਨਦੇ ਹਨ ਤੇ ਸਿੱਖ ਅੰਮ੍ਰਿਤ ਛਕਦੇ ਹਨ । ਪਰ ਇਹ ਸਾਰੇ ਚਾ-ਮਲ੍ਹਾਰ ਤੇ ਰਸਮਾਂ-ਰੀਤਾਂ ਮੁੰਡਿਆ ਲਈ ਹੀ ਕੀਤੀਆਂ ਜਾਂਦੀਆਂ ਸਨ । ਧੀ ਜੰਮਦੀ ਤਾਂ ਮਾਪਿਆਂ ਦੇ ਭਾ ਦਾ ਪਹਾੜ ਡਿਗ ਪੈਂਦਾ ਸੀ । ਨਾ ਕੋਈ ਵਧਾਈ ਦਿੰਦਾ ਹੈ ਤੇ ਨਾ ਹੀ ਕਿਸੇ ਨੂੰ ਲੱਡੂ ਵੰਡੇ ਜਾਂਦੇ ਸਨ । ਧੀਆਂ ਦਾ 'ਨਾਮ-ਕਰਨ ਸੰਸਕਾਰ' ਨਹੀਂ ਸੀ ਹੁੰਦਾ । ਕੰਨ-ਵਿੱਧ ਸੰਸਕਾਰ ਵੀ ਨਾ ਮਾਤਰ ਹੀ ਹੁੰਦਾ ਸੀ । ਕੋਈ ਵਣਜਾਰਾ ਵੰਝਾਂ ਚੜਾਉਣ ਆਵੇ, ਤਾਂ ਕੰਨ ਵਿੰਨ੍ਹ ਜਾਂਦਾ ਸੀ । ਕੁੜੀਆਂ ਉਸ ਨੂੰ ਗੁੜ ਦੀ ਰੋੜੀ ਤੇ ਆਪਣੀ ਮਾਂ ਤੋਂ ਦੁਆਨੀ-ਚੁਆਨੀ ਲੈ ਕੇ ਦੇ ਦਿੰਦੀਆਂ ਸਨ । ਪਰ ਹੁਣ ਧੀਆਂ ਪ੍ਰਤੀ ਦ੍ਰਿਸ਼ਟੀਕੋਣ ਬਦਲ ਰਿਹਾ ਹੈ । ਧੀਆ ਦੇ ਕਮਾਉਣ ਲੱਗ ਪੈਣ ਕਰਕੇ ਭਾਰ ਨਾ ਬਣਨ ਕਾਰਨ ਉਨ੍ਹਾਂ ਦਾ ਘਰ ਵਿਚ ਸਤਿਕਾਰਯੋਗ ਸਥਾਨ ਹੋ ਗਿਆ ਹੈ ।
ਵਿਆਹ ਨਾਲ ਸੰਬੰਧਿਤ ਰਸਮ-ਰਿਵਾਜ : ਰੋਕਣਾ ਤੇ ਠਾਕਣਾ-ਮੁੰਡੇ-ਕੁੜੀ ਦੇ ਜਵਾਨ ਹੋਣ 'ਤੇ ਵਿਆਹ ਦੀਆਂ ਰਸਮਾਂ ਦੀ ਲੜੀ ਸ਼ੁਰੂ ਹੋ ਜਾਂਦੀ ਹੈ । ਪਹਿਲਾ 'ਰੋਕਣ ਜਾਂ 'ਠਾਕਣ ਦੀ ਰਸਮ ਹੁੰਦੀ ਹੈ । ਕੁੜੀ ਵਾਲੇ ਨਾਈ ਦੇ ਹੱਥ ਮੁੰਡੇ ਨੂੰ ਇੱਕ ਰੁਪਇਆ ਭੇਜ ਦਿੰਦੇ ਹਨ ਤੇ ਨਾਤਾ ਪੱਕਾ ਕਰ ਲੈਂਦੇ ਹਨ ।
ਕੁੜਮਾਈ - ਇਸ ਪਿੱਛੋਂ 'ਕੁੜਮਾਈ' ਜਾਂ 'ਸਗਾਈ' ਦੀ ਰਸਮ ਹੁੰਦੀ ਹੈ । ਕੁੜੀ ਵਾਲੇ ਨਾਈ ਦੇ ਹੱਥ ਖੰਮ੍ਹਣੀ ਰੁਪਇਆ. ਪੰਜ ਮਿਸਰੀ ਦੇ ਕੁਜੇ, ਪੰਜ ਛੁਹਾਰੇ, ਕੇਸਰ ਆਦਿ ਦੇ ਕੇ ਮੁੰਡੇ ਦੇ ਘਰ ਘੱਲ ਦਿੰਦੇ ਸਨ । ਮੁੰਡੇ ਵਾਲਿਆਂ ਦੇ ਘਰ ਰਿਸ਼ਤੇਦਾਰ ਤੇ ਸਰੀਕੇ ਦੇ ਬੰਦੇ ਇਕੱਠੇ ਹੋਏ ਹੁੰਦੇ ਹਨ । ਮੁੰਡੇ ਦੇ ਮਾਮੇ 'ਤੇ ਪਿਤਾ ਪੰਚਾਇਤ ਦੀ ਹਜੂਰੀ ਵਿੱਚ ਮੁੰਡੇ ਨੂੰ ਚੌਂਕੀ 'ਤੇ ਬਿਠਾ ਕੇ ਨਾਈ ਆਪਣੇ ਨਾਲ ਲਿਆਂਦੀਆਂ ਚੀਜਾਂ ਉਸ ਦੀ ਬੋਲੀ ਵਿੱਚ ਪਾ ਕੇ ਉਸ ਦੇ ਮੱਥੇ ਉੱਤੇ ਕੇਸਰ ਦਾ ਟਿੱਕਾ ਲਾ ਦਿੰਦਾ ਹੈ । ਕੁੜੀ ਦਾ ਬਾਪ ਜਾਂ ਵਿਚੋਲਾ ਪੱਲੇ ਵਿਚੋਂ ਇਕ ਛੁਹਾਰਾ ਤੇ ਮਿਸਰੀ ਮੁੰਡੇ ਦੇ ਮੂੰਹ ਵਿਚ ਪਾ ਦਿੰਦਾ ਹੈ । ਬਾਕੀ ਛੁਹਾਰੇ ਮੁੰਡੇ ਦੇ ਅਜਿਹੇ ਹਾਣੀਆਂ ਨੂੰ ਦਿੱਤੇ ਜਾਦੇ ਹਨ, ਜਿਨ੍ਹਾਂ ਦੀ ਛੇਤੀ ਹੀ ਕੁੜਮਾਈ ਹੋਣ ਦੀ ਆਸ ਹੁੰਦੀ ਹੈ । ਭਾਈਚਾਰੇ ਦੀਆ ਇਸਤਰੀਆਂ ਇੱਕ-ਇੱਕ ਰੁਪਇਆ ਤੇ ਠੂਠੀ ਵਾਰ ਕੇ ਮੁੰਡੇ ਦੀ ਬੋਲੀ ਵਿਚ ਪਾਉਂਦੀਆਂ ਹਨ । ਮੁੰਡੇ ਦਾ ਮਾਮਾ ਉਸ ਨੂੰ ਸਹਾਰਾ ਦੇ ਕੇ ਚੌਂਕੀ ਤੋਂ ਉਤਾਰਦਾ ਹੈ । ਨਾਈ ਨੂੰ ਲਾਗ ਤੇ ਖ਼ਰਚਾ ਦੇ ਕੇ ਵਿਦਾ ਕਰ ਦਿੰਦੇ ਹਨ ।
ਕੁੜੀ ਦੀ ਕੁੜਮਾਈ - ਮੁੰਡੇ ਵਾਲੇ ਨਾਈ ਦੇ ਕੋਲ ਮੰਗੇਤਰ ਕੁੜੀ ਲਈ ਸੂਟ, ਜੁੱਤੀ, ਗਹਿਣਾ, ਲਾਲ ਪਰਾਂਦੀ, ਮੌਲੀ, ਮਹਿੰਦੀ, ਖੰਡ, ਚੱਲ, ਛੁਹਾਰੇ ਤੇ ਨਕਦੀ ਆਦਿ ਘੱਲਦੇ ਹਨ । ਕੁੜੀ ਆਪਣੇ ਘਰ ਨ੍ਹਾ ਧੋ ਕੇ ਜੁੱਤੀ, ਕੱਪੜੇ ਤੇ ਲਾਲ ਪਰਾਂਦੀ ਪਹਿਨ ਕੇ ਚੜ੍ਹਦੇ ਵਲ ਮੂੰਹ ਕਰ ਕੇ ਪੀੜ੍ਹੇ ਉੱਤੇ ਬੈਠ ਜਾਂਦੀ ਹੈ । ਨਾਇਣ ਸਹੁਰਿਆਂ ਦੀ ਭੇਜੀ ਨਕਦੀ ਉਸ ਦੀ ਝੋਲੀ ਵਿੱਚ ਪਾ ਕੇ ਖੰਡ ਤੇ ਛੁਹਾਰਾ ਉਸ ਦੇ ਮੂੰਹ ਵਿਚ ਪਾ ਦਿੰਦੀ ਹੈ । ਇਸ ਤਰ੍ਹਾਂ ਉਸ ਦੀ ਵੀ ਕੁੜਮਾਈ ਹੋ ਜਾਂਦੀ ਹੈ । ਲਾਲ ਪਰਾਂਦੀ ਇਸ ਦੀ ਨਿਸ਼ਾਨੀ ਹੁੰਦੀ ਹੈ । ਇਸ ਨੂੰ ਕੁੜੀ ਓਨਾ ਚਿਰ ਨਹੀਂ ਲਾਹੁੰਦੀ, ਜਿੰਨਾ ਚਿਰ ਕਿ ਇਹ ਟੁੱਟ ਨਹੀਂ ਜਾਂਦੀ । ਸਹੁਰਿਆ ਵਲੋਂ ਆਦੇ ਚੋਲ ਉਸ ਨੂੰ ਤੇ ਉਸ ਦੀਆ ਕੁਆਰੀਆਂ ਸਹੇਲੀਆਂ ਨੂੰ ਖੁਆਏ ਜਾਂਦੇ ਹਨ ਤੇ ਥੋੜ੍ਹੇ ਜਿਹੇ ਚੋਲ ਭਾਈਚਾਰੇ ਵਿੱਚ ਵੀ ਵੰਡੇ ਜਾਂਦੇ ਹਨ ।
ਸਾਹੇ ਚਿੱਠੀ ਭੇਜਣਾ - ਮੰਗਣੀ ਤੋਂ ਪਿੱਛੇ ਕਿਸੇ ਸ਼ੁੱਭ ਮਹੀਨੇ ਦੀ ਤਿੱਥ ਤੇ ਘੜੀ ਵਿਆਹ ਲਈ ਨਿਯਤ ਕੀਤੀ ਜਾਂਦੀ ਹੈ । ਇਸ ਨੂੰ 'ਸਾਹਾ ਕਢਾਉਣਾ' ਆਖਦੇ ਹਨ । ਇਸ ਤੋਂ ਪਿੱਛੋਂ ਜਦ ਵਿਆਹ ਵਿੱਚ ਥੋੜ੍ਹੇ ਦਿਨ ਰਹਿ ਜਾਣ, ਤਾਂ ਕੁੜੀ ਵਾਲੇ 'ਸਾਹੇ ਚਿੱਠੀ' ਜਾਂ 'ਲਗਨ' ਲਿਖਾਉਂਦੇ ਹਨ । ਚਿੱਠੀ ਨੂੰ ਦੱਭ. ਚੌਲ, ਹਲਦੀ, ਖੰਮ੍ਹਣੀ ਆਦਿ ਵਿਚ ਲਪੇਟ ਕੇ ਨਾਈ, ਪੰਡਤ ਜਾ ਵਿਚੋਲੇ ਆਦਿ ਦੇ ਹੱਥ ਮੁੰਡੇ ਵਾਲਿਆਂ ਨੂੰ ਭੇਜਿਆ ਜਾਂਦਾ ਹੈ । ਇਹ ਚਿੱਠੀ ਪੰਚਾਇਤ ਅਤੇ ਮੁੰਡੇ ਨੂੰ ਬਿਠਾ ਕੇ ਸਭ ਦੀ ਹਾਜ਼ਰੀ ਵਿਚ ਖੋਲ੍ਹੀ ਤੇ ਪੜ੍ਹੀ ਜਾਂਦੀ ਹੈ ਤੇ ਫਿਰ ਨਾਈ ਜਾਂ ਪ੍ਰੋਹਤ ਨੂੰ ਲਾਗ ਦੇ ਕੇ ਵਾਪਸ ਭੇਜ ਦਿੱਤਾ ਜਾਂਦਾ ਹੈ । ਸਾਹੇ ਚਿੱਠੀ ਤੋਂ ਪਿੱਛੋਂ ਦੋਹਾਂ ਘਰਾਂ ਵਿਚ ਵਿਆਹ ਦੀਆਂ ਤਿਆਰੀਆਂ ਆਰੰਭ ਹੋ ਜਾਂਦੀਆਂ ਹਨ । ਕੁੜੀ ਵਾਲੇ ਭਾਈਚਾਰੇ ਵਿੱਚ ਮੌਲੀ ਜਾਂ ਰੂੰ ਕੱਤਣ ਤੇ ਪੀਹਣ ਲਈ ਦਾਣੇ ਵੰਡ ਦਿੰਦੇ ਹਨ । ਕੁੜੀ ਦਾ ਵਿਆਹ ਸਾਰੇ ਭਾਈਚਾਰੇ ਦਾ ਕੰਮ ਸਮਝਿਆ ਜਾਂਦਾ ਹੈ, ਜਿਸ ਵਿੱਚ ਵਿੱਤ ਅਨੁਸਾਰ ਸਾਰੇ ਹਿੱਸਾ ਪਾਉਂਦੇ ਹਨ । ਮੁੰਡੇ ਦੇ ਘਰ ਵੀ ਵਰੀ, ਆਦਿ ਦੀ ਤਿਆਰੀ ਆਰੰਭ ਹੋ ਜਾਂਦੀ ਹੈ । ਜਿਸ ਦਿਨ ਤੋਂ ਸ਼ਗਨ ਭੇਜ ਦਿੱਤਾ ਜਾਂਦਾ ਹੈ, ਕੁੜੀ ਤੇ ਮੁੰਡੇ ਦਾ ਬਾਹਰ ਨਿਕਲਣਾ, ਕਿਸੇ ਨਾਲ ਹੱਸਣਾ-ਬੋਲਣਾ ਤੇ ਕੰਮ ਕਰਨਾ ਮਨ੍ਹਾ ਕਰ ਦਿੱਤਾ ਜਾਂਦਾ ਹੈ । ਇਸ ਨੂੰ 'ਸਾਹੇ ਲੱਤ ਬੰਨ੍ਹਣਾ' ਜਾਂ 'ਥੜ੍ਹੇ ਪਾਉਣਾ" ਆਖਦੇ ਹਨ । ਇਸ ਤੋਂ ਪਿੱਛੋਂ ਸੱਤ ਸੁਹਾਗਣ ਇਸਤਰੀਆਂ ਇਕੱਠੀਆਂ ਕਰ ਕੇ ਉਨ੍ਹਾਂ ਨੂੰ ਗੁੜ ਆਦਿ ਦਿੱਤਾ ਜਾਂਦਾ ਹੈ । ਇਹ ਸੱਤੇ ਵਿਆਹ ਦੇ ਹਰ ਕੰਮ ਲਈ ਇਕੱਠੀਆਂ ਹੁੰਦੀਆਂ ਹਨ । ਕੜਾਹੀ ਚੜ੍ਹਾਉਣੀ - ਸੱਤ ਜਾਂ ਨੌਂ ਦਿਨ ਪਹਿਲਾਂ 'ਕੜਾਹੀ ਚੜ੍ਹਾਈ ਜਾਂਦੀ ਹੈ । ਵਿਆਂਹਦੜ ਦੀ ਮਾਂ ਇਸ ਕੜਾਹੀ ਵਿੱਚ ਤਿਆਰ ਕੀਤੇ ਗੁਲਗੁਲੇ ਆਪਣੇ ਪੇਕਿਆਂ ਨੂੰ ਲੈ ਜਾਂਦੀ ਹੈ ਤੇ ਉਨ੍ਹਾਂ ਨੂੰ ਵਿਆਹ ਦਾ ਦਿਨ ਦੱਸ ਆਉਂਦੀ ਹੈ । ਉਹ 'ਨਾਨਕੀ ਛੱਕ ਦੀ ਤਿਆਰੀ ਕਰਨ ਲੱਗ ਪੈਂਦੇ ਹਨ । ਵਿਆਹ ਤੋਂ ਪਹਿਲਾਂ ਵੱਡੀ ਰਸਮ ਕੇਵਲ ਵਟਣੇ ਜਾਂ ਮਾਈਏ ਦੀ ਹੁੰਦੀ ਹੈ । ਮੁੰਡੇ ਜਾਂ ਕੁੜੀ ਦੇ ਸਿਰ ਉੱਤੇ ਚਾਰ ਕੁੜੀਆਂ ਚਾਰੇ ਕੰਨੀਆਂ ਫੜ ਕੇ ਪੀਲੀ ਚਾਦਰ ਦਾ ਚੰਦੋਆ ਤਾਣ ਕੇ ਖੜ੍ਹੀਆਂ ਹੋ ਜਾਂਦੀਆਂ ਹਨ । ਇੱਕ ਠੂਠੀ ਵਿੱਚ ਤੇਲ ਪਾਣੀ ਤੇ ਹਲਦੀ ਮਿਲਾ ਕੇ ਵਟਣਾ ਤਿਆਰ ਕੀਤਾ ਜਾਂਦਾ ਹੈ ਤੇ ਇਹ ਘਾਹ ਦੀ ਗੁੱਟੀ ਨਾਲ ਲਾ ਲਾ ਕੇ ਮੁੰਡੇ ਜਾ ਕੁੜੀ ਦੇ ਵਾਲਾਂ ਦੀ ਲਿਟ ਨੂੰ ਲਾਇਆ ਜਾਂਦਾ ਹੈ । ਇਸ ਤੋਂ ਪਿੱਛੋਂ ਇਹ ਹੱਥਾਂ, ਪੈਰਾਂ ਅਤੇ ਚਿਹਰੇ ਤੇ ਦੱਬ-ਦੱਬ ਕੇ ਮਲਿਆ ਜਾਂਦਾ ਹੈ ਤੇ ਇਹ ਵਿਆਹ ਦੇ ਦਿਨ ਤਕ ਲੱਗਦਾ ਰਹਿੰਦਾ ਹੈ । ਨਾਨਕਾ-ਮੇਲ - ਵਿਆਹ ਤੋਂ ਇੱਕ ਦਿਨ ਪਹਿਲਾਂ ਸੱਦੇ ਹੋਏ ਅੰਗ-ਸਾਕ ਪਹੁੰਚਣੇ ਸ਼ੁਰੂ ਹੋ ਜਾਂਦੇ ਹਨ। ਸਭ ਤੋਂ ਵੱਡਾ ਮੇਲ ਨਾਨਕਿਆ ਦਾ ਹੁੰਦਾ ਹੈ, ਜਿਹੜੇ ਆਪਣੀ ਦੋਹਤਰੀ ਜਾਂ ਦੋਹਤੇ ਲਈ ਗਹਿਣੇ, ਬਿਸਤਰੇ, ਪਲੰਘ, ਬਰਤਣ ਤੇ ਕੱਪੜੇ-ਲੀੜੇ ਲੈ ਕੇ ਆਉਂਦੇ ਹਨ । ਮਾਮੇ ਮਾਮੀ ਨੇ ਇੱਕ ਦੂਜੇ ਦਾ ਲੜ ਫੜਿਆ ਹੁੰਦਾ ਹੈ । ਬਾਕੀ ਮੇਲ, ਚੋਹਲ ਕਰਦਾ ਤੇ ਬੰਬੀਹਾ ਬੁਲਾਉਂਦਾ ਪਿੰਡ ਦੀ ਜੂਹ ਵਿਚ ਵੜਦਾ ਹੈ । ਵਿਹਾਂਦੜ ਦੀ ਮਾਂ ਆਪਣੇ ਭਰਾ ਭਰਜਾਈ ਦੇ ਸਵਾਗਤ ਲਈ ਉਡੀਕ ਰਹੀ ਹੁੰਦੀ ਹੈ । ਦੂਜੇ ਦਿਨ ਸੂਰਜ ਚੜ੍ਹਨ ਤੋਂ ਪਹਿਲਾਂ ਮੁੰਡੇ ਦੇ ਆਖ਼ਰੀ ਵਟਣਾ ਮਲ ਕੇ ਨੁਹਾ ਦਿੱਤਾ ਜਾਂਦਾ ਹੈ ਤੇ ਉਸ ਨੂੰ ਮਾਮੇ ਦੀ ਲਿਆਂਦੀ ਹੋਈ ਪੁਸ਼ਾਕ ਪਹਿਨਾਈ ਜਾਂਦੀ ਹੈ । ਇਸ ਤੋਂ ਪਿੱਛੋਂ ਮੁੰਡੇ ਦੇ ਸਿਰ ਉੱਤੇ ਮੋੜ (ਮੁਕਟ) ਜਾਂ ਮੱਥੇ 'ਤੇ ਸਿਹਰਾ ਬੰਨ੍ਹ ਦਿੰਦੇ ਹਨ । ਸਰਬਾਲ੍ਹੇ ਨੂੰ ਵੀ ਇਸੇ ਤਰ੍ਹਾਂ ਨੁਹਾ ਕੇ ਸਿਹਰਾ ਬੰਨ੍ਹਿਆ ਜਾਂਦਾ ਹੈ । ਘੋੜੀ - ਇਸ ਤੋਂ ਮਗਰੋਂ 'ਘੋੜੀ' ਦੀ ਰੀਤ ਹੁੰਦੀ ਹੈ । ਘੋੜੀ ਚੜ੍ਹਨ ਤੋਂ ਪਹਿਲਾਂ ਮੁੰਡੇ ਨੂੰ ਉਸ ਦੀ ਭਰਜਾਈ ਸੁਰਮਾ ਪਾ ਕੇ ਸੁਰਮਾ ਪੁਆਈ ਲੈਂਦੀ ਹੈ । ਉਸ ਤੋਂ ਮਗਰੋਂ ਉਸ ਦੀ ਭੈਣ ਵਾਗ ਫੜਦੀ ਹੈ । ਮੁੰਡੇ ਦੀ ਮਾਂ ਤੇ ਹੋਰ ਸਰੀਕਣੀਆਂ ਸਲਾਮੀਆਂ ਪਾਉਂਦੀਆਂ ਹਨ ਅਤੇ ਫਿਰ ਉਸ ਨੂੰ ਮੋਟਰ ਜਾਂ ਰੱਥ ਆਦਿ ਵਿੱਚ ਬਿਠਾ ਦਿੰਦੀਆਂ ਹਨ । ਘੋੜੀ ਉੱਤੇ ਉਤਾਰਨ ਤੋਂ ਪਹਿਲਾਂ ਉਹ ਵਾਗ ਫੜਨ ਵਾਲੀ ਭੈਣ ਨੂੰ 'ਵਾਗ ਫੜਾਈ ਦੇ ਕੇ ਬਾਕੀ ਭੈਣਾ ਨੂੰ ਵੀ ਖ਼ੁਸ਼ੀਆਂ ਵਿੱਚ ਰੁਪਏ ਵੰਡਦਾ ਘੋੜੀ ਚੜ੍ਹ ਜਾਂਦਾ ਹੈ ।
ਜੰਞ ਦਾ ਢੁਕਾਓ ਤੇ ਮਿਲਣੀ - ਜਦ ਜੰਞ ਕੁੜੀ ਵਾਲਿਆਂ ਦੇ ਪਿੰਡ ਪਹੁੰਚ ਜਾਂਦੀ ਹੈ, ਤਾਂ ਅੱਗੇ ਪਿੰਡ ਦੀ ਪੰਚਾਇਤ ਸਵਾਗਤ ਵਿੱਚ ਖੜ੍ਹੀ ਹੁੰਦੀ ਹੈ । ਪਿੰਡ ਦੇ ਦਰਵਾਜ਼ੇ ਉੱਤੇ ਜਾਂ ਡੇਰੇ ਵਿਚ ਪਹੁੰਚਣ 'ਤੇ 'ਮਿਲਣੀ' ਹੁੰਦੀ ਹੈ । ਮਿਲਟੀ ਤੋਂ ਪਿੱਛੋਂ ਜੰਞ ਡੇਰੇ (ਜੰਞ-ਘਰ) ਪਹੁੰਚ ਜਾਂਦੀ ਹੈ । ਮੁੰਡਾ ਰਾਤ ਦੀ ਰੋਟੀ ਡੇਰੇ ਵਿੱਚ ਹੀ ਖਾਂਦਾ ਹੈ । ਜਾਂਞੀਆਂ ਦੀ ਗੋਤਣ ਕੋਈ ਕੁੜੀ ਉਸ ਪਿੰਡ ਵਿੱਚ ਵਿਆਹੀ ਹੋਵੇ, ਤਾਂ ਉਸ ਨੂੰ ਮਠਿਆਈ ਤੇ ਰੁਪਏ ਸਮੇਤ ਪੱਤਲਾਂ ਭੇਜ ਕੇ ਉਸ ਦਾ ਮਾਣ- ਸਤਿਕਾਰ ਕੀਤਾ ਜਾਂਦਾ ਹੈ ।
ਫੇਰੇ - ਵਿਆਹ ਵਿੱਚ ਫੇਰਿਆਂ ਦੀ ਰਸਮ ਬਹੁਤ ਮਹੱਤਵਪੂਰਨ ਹੈ । ਕੁੜੀ ਨੂੰ ਉਸ ਦਾ ਮਾਮਾ ਖਾਰਿਆ ਤੇ ਚੁੱਕ ਕੇ ਅੰਦਰ ਬਿਠਾ ਦਿੰਦਾ ਹੈ । ਇੱਥੋਂ ਹੀ ਕੁੜੀ ਦੀ ਮਾਂ ਮਾਮੇ ਨੂੰ ਮਿਸਰੀ ਜਾਂ ਦੁੱਧ ਦਿੰਦੀ ਹੈ । ਸਿੱਖਾਂ ਵਿਚ ਅਨੰਦ ਕਾਰਜ ਦੀ ਰੀਤ ਕਰਨ ਲਈ ਹਵਨ ਦੀ ਥਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਜਾਂਦਾ ਹੈ । ਫਿਰ ਸੁਹਾਗ-ਜੋੜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਆਲੇ-ਦੁਆਲੇ ਹਰ ਲਾਵ ਦੇ ਪਾਠ ਮਗਰੋਂ ਇਕ ਫੇਰਾ ਲੈਂਦੀ ਹੈ ਤੇ ਚਾਰ ਲਾਵਾਂ ਨਾਲ ਚਾਰ ਫੇਰੇ ਪੂਰੇ ਕਰਦੀ ਹੈ । ਇਸ ਪਿੱਛੇ ਭੋਗ ਪਾ ਦਿੱਤਾ ਜਾਂਦਾ ਹੈ । ਅਨੰਦ-ਕਾਰਜ ਜਾਂ ਲਗਨ ਫੇਰਿਆ ਨਾਲ ਅਸਲੀ ਕਾਰਜ ਸਮਾਪਤ ਹੋ ਜਾਂਦਾ ਹੈ ।
ਵਰੀ ਤੇ ਖੱਟ - ਫਿਰ 'ਵਰੀ ਹੁੰਦੀ ਹੈ । ਜਾਂਞੀ ਜਿਹੜੀ 'ਵਰੀ' ਲੈ ਕੇ ਆਏ ਹੋਣ, ਬਾਲੀਆਂ, ਟੋਕਰਿਆਂ ਵਿਚ ਖਿਲਾਰ ਕੇ ਬੰਦ ਦੀ ਬੰਦ ਕੁੜੀ ਵਾਲਿਆਂ ਦੇ ਘਰ ਲਿਆਉਂਦੇ ਹਨ ਤੇ ਇਹ ਭਾਈਚਾਰੇ ਨੂੰ ਦਿਖਾਈ ਜਾਂਦੀ ਹੈ । ਇਸੇ ਤਰ੍ਹਾ ਜੰਞ ਦੇ ਤੁਰਨ ਤੋਂ ਪਹਿਲਾਂ ਕੁੜੀ ਵਾਲੇ ਮੁੰਡੇ ਵਾਲਿਆਂ ਨੂੰ ਤੇ ਆਪਣੇ ਭਾਈਚਾਰੇ ਨੂੰ ਦਿੱਤਾ ਜਾਣ ਵਾਲਾ ਦਾਜ ਤੇ ਖੱਟ ਵਿਖਾਉਂਦੇ ਹਨ । ਇਸ ਵਿੱਚ ਉਹ ਸਭ ਕੁੱਝ ਵਿਖਾਇਆ ਜਾਂਦਾ ਹੈ, ਜਿਹੜਾ ਕੁੜੀ ਵਾਲੇ ਆਪਣੀ ਧੀ ਨੂੰ ਦਿੰਦੇ ਹਨ। ਇਸ ਪਿੱਛੇ ਜੰਵ ਤਾਂ ਚਲੀ ਜਾਂਦੀ ਹੈ, ਪਰ ਮੁੰਡਾ ਤੇ ਉਸ ਦਾ ਸਰਬਾਲਾ ਬੈਠਾ ਰਹਿੰਦਾ ਹੈ । ਭਾਈਚਾਰੇ ਦੀਆਂ ਔਰਤਾਂ ਉਸ ਨੂੰ ਸਲਾਮੀਆਂ ਪਾਉਂਦੀਆਂ ਹਨ । ਕੁੜੀਆਂ ਟਿੱਚਰਾਂ ਕਰਦੀਆਂ ਹਨ ਤੇ ਉਸ ਤੋਂ ਛੰਦ ਆਦਿ ਸੁਣਦੀਆਂ ਹਨ । ਇਸ ਤੋਂ ਪਿੱਛੋਂ ਜੰਞ ਵਿਦਾ ਕਰ ਦਿੱਤੀ ਜਾਂਦੀ ਹੈ । ਮਾਮਾ ਕੁੜੀ ਨੂੰ ਚੁੱਕ ਕੇ ਰੋਂਦੀ ਕੁਰਲਾਉਂਦੀ ਨੂੰ ਡੋਲੇ ਜਾਂ ਰਬ ਵਿਚ ਬਿਠਾ ਆਉਂਦਾ ਹੈ।
ਵਹੁਟੀ ਦਾ ਆਉਣਾ - ਮੁੰਡੇ ਦੇ ਘਰ ਪਹੁੰਚਣ ਉੱਤੇ ਮੁੰਡੇ ਦੀ ਮਾਂ ਥਾਲੀ ਲੈ ਕੇ ਨੂੰਹ-ਪੁੱਤ ਨੂੰ ਲੈਣ ਜਾਂਦੀ ਹੈ । ਦਰਵਾਜ਼ੇ ਉੱਤੇ ਉਹ ਪਾਣੀ ਨਾਲ ਵਾਰਨੇ ਕਰਦੀ ਹੈ । ਸੱਤ ਵਾਰੀ ਪਾਣੀ ਮੂੰਹ ਨੂੰ ਲਾਉਂਦੀ ਹੈ । ਮੁੰਡਾ ਉਸ ਨੂੰ ਰੋਕਦਾ ਹੈ। ਸੱਤਵੀਂ ਵਾਰੀ ਤਾਂ ਉਸ ਦੀਆਂ ਦਰਾਣੀਆਂ-ਜਠਾਣੀਆਂ ਉਸ ਨੂੰ ਉਹ ਪਾਣੀ ਬਿਲਕੁਲ ਹੀ ਨਹੀਂ ਪੀਣ ਦਿੰਦੀਆਂ । ਇਸ ਤੋਂ ਪਿੱਛੇ ਵਹੁਟੀ ਨੂੰ ਭਾਈਚਾਰੇ ਦੀਆਂ ਔਰਤਾਂ ਸ਼ਗਨ ਪਾਉਂਦੀਆਂ ਤੇ ਉਸ ਦਾ ਮੂੰਹ ਵੇਖਦੀਆਂ ਹਨ ।
ਦੂਜਾ ਦਿਨ - ਦੂਜੇ ਦਿਨ ਸਵੇਰੇ ਲਾੜਾ ਤੇ ਵਹੁਟੀ ਪਿੱਤਰਾਂ, ਸ਼ਹੀਦਾ ਜਾਂ ਤੁਲਸੀ ਦੇ ਬੂਟੇ ਦੀ ਪੂਜਾ ਵਾਸਤੇ ਜਾਂਦੇ ਹਨ । ਕਈ ਥਾਂਵਾਂ ਉੱਤੇ ਇਸ ਸਮੇਂ ਛਟੀਆਂ ਖੇਡਣ ਦਾ ਵੀ ਰਿਵਾਜ ਹੈ । ਲਾੜਾ ਤੇ ਵਹੁਟੀ ਇੱਕ ਦੂਜੇ ਦੇ ਸੱਤ-ਸੱਤ ਛਟੀਆਂ ਮਾਰਦੇ ਹਨ । ਇਸੇ ਸ਼ਾਮ ਉਹ ਕੰਙਣਾ ਵੀ ਖੋਲ੍ਹਦੇ ਹਨ ।
ਤੀਜਾ ਦਿਨ - ਤੀਜੇ ਦਿਨ ਵਹੁਟੀ ਨੂੰ ਤੋਰਨ ਤੋਂ ਪਹਿਲਾਂ ਪਿੰਡ ਨੂੰ 'ਦਿਖਾਵਾ' ਦਿਖਾਇਆ ਜਾਂਦਾ ਹੈ । ਬਹੂ ਦੀ ਛੋਟੀ ਨਨਾਣ ਪੇਟੀ ਖੋਲ੍ਹਦੀ ਹੈ ਤੇ 'ਪੇਟੀ ਖੁਲ੍ਹਾਈ' ਦਾ ਮਨ-ਭਾਉਂਦਾ ਸੂਟ ਲੈਂਦੀ ਹੈ ।
ਮੌਤ ਦੀਆਂ ਰਸਮਾਂ - ਵਿਅਕਤੀ ਦੇ ਪ੍ਰਾਣ ਤਿਆਗਣ ਤੋਂ ਪਿੱਛੋਂ ਤੀਵੀਆਂ ਘਰ ਵਿੱਚ ਵੈਣ ਪਾਉਣ ਲਗ ਪੈਂਦੀਆਂ ਹਨ ਅਤੇ ਮਰਦ ਬਾਹਰ ਫੂਹੜੀ ਵਿਛਾ ਕੇ ਬੈਠ ਜਾਂਦੇ ਹਨ ਤੇ ਉਸ ਦੇ ਚੰਗੇ ਗੁਣਾਂ ਨੂੰ ਯਾਦ ਕਰਦੇ ਹਨ ।
ਇਸ਼ਨਾਨ - ਫਿਰ ਮ੍ਰਿਤਕ ਨੂੰ ਆਖ਼ਰੀ ਇਸ਼ਨਾਨ ਕਰਵਾਇਆ ਜਾਂਦਾ ਹੈ। ਜੇ ਸੁਹਾਗਣ ਮਰੀ ਹੋਵੇ, ਤਾਂ ਕੱਪੜਿਆਂ ਨਾਲ ਗਹਿਣੇ ਤੇ ਲਾਲ ਚੰਦੋਰੀ ਪਹਿਨਾ ਕੇ, ਹੱਥਾਂ-ਪੈਰਾਂ ਨੂੰ ਮਹਿੰਦੀ ਤੇ ਹੇਠਾਂ ਨੂੰ ਦੰਦਾਸਾ, ਅੱਖਾਂ ਵਿੱਚ ਸੁਰਮਾ ਵੀਣੀ ਉੱਤੇ ਚੂੜੀਆ ਤੇ ਮੱਥੇ ਉੱਤੇ ਬਿੰਦੀ ਲਾ ਕੇ ਅੰਤਮ ਯਾਤਰਾ ਲਈ ਤਿਆਰ ਕਰਦੇ ਹਨ ।
ਅਰਥੀ - ਅਰਥੀ ਵਾਸਤੇ ਬਾਂਸ ਜਾਂ ਬੇਰੀ ਦੀ ਲੱਕੜੀ ਵਰਤੀ ਜਾਂਦੀ ਹੈ । ਕਿੱਲਾਂ ਦੀ ਥਾਂ ਮੁੰਜ ਆਦਿ ਨਾਲ ਹੀ ਅਰਥੀ ਦੀਆਂ ਲੱਕੜੀਆਂ ਨੂੰ ਬੰਨ੍ਹਿਆ ਜਾਂਦਾ ਹੈ ।
ਸਿਵਿਆਂ ਨੂੰ ਜਾਣਾ - ਘਰ ਤੋਂ ਸਿਵਿਆਂ ਨੂੰ ਜਾਂਦੇ ਸਮੇਂ ਮ੍ਰਿਤਕ ਦੇ ਰਿਸ਼ਤੇਦਾਰ ਉਸ ਦੀ ਅਰਥੀ ਨੂੰ ਆਪਣੇ ਮੋਢਿਆਂ ਉੱਤੇ ਚੁੱਕ ਕੇ ਲਿਜਾਂਦੇ ਹਨ । ਘਰੋਂ ਤੁਰਨ ਸਮੇਂ ਰਸਮੀ ਤੌਰ 'ਤੇ ਉਸ ਦੀ ਮ੍ਰਿਤਕ ਦੇਹ ਤੋਂ ਪੈਸੇ ਵਾਰ ਕੇ ਉਸ ਦਾ ਭਾੜਾ ਜਾਂ ਕਿਰਾਇਆ ਉਤਾਰ ਦਿੱਤਾ ਜਾਂਦਾ ਹੈ ।
ਅੱਧ - ਮਾਰਗ ਤੋਂ ਪਿੱਛੋਂ ਇਸਤਰੀਆ ਉੱਥੇ ਹੀ ਬੈਠ ਜਾਂਦੀਆਂ ਹਨ ਤੇ ਮਰਦ ਅਰਥੀ ਨਾਲ ਚਲੇ ਜਾਂਦੇ ਹਨ । ਸ਼ਮਸ਼ਾਨ ਭੂਮੀ ਵਿਚ ਪਹੁੰਚ ਕੇ ਅਰਥੀ ਲਾਹ ਲੈਂਦੇ ਹਨ ਤੇ ਚਿਖਾ ਵਾਸਤੇ ਲੱਕੜੀ ਚਿਣ ਲੈਂਦੇ ਹਨ । ਫਿਰ ਮ੍ਰਿਤਕ ਨੂੰ ਚਿਖਾ ਉੱਤੇ ਲਿਟਾ ਦਿੱਤਾ ਜਾਂਦਾ ਹੈ ।
ਲਾਂਬੂ ਲਾਉਣਾ ਤੇ ਕਪਾਲ ਕਿਰਿਆ-ਇਸ ਤੋਂ ਪਿੱਛੋਂ ਵੱਡਾ ਪੁੱਤਰ ਆਪਣੇ ਹੱਥ ਵਿੱਚ ਲਾਂਬੂ ਲੈ ਕੇ ਸੱਜਿਓਂ ਖੱਬੇ ਨੂੰ ਇਕ ਗੇੜਾ ਚਿਖਾ ਦੇ ਦੁਆਲੇ ਕੱਢਦਾ ਹੈ । ਮ੍ਰਿਤਕ ਦੇ ਪੈਰਾਂ ਕੋਲ ਪਹੁੰਚ ਕੇ ਉਹ ਚਿਖਾ ਨੂੰ ਲਾਂਬੂ ਲਾ ਦਿੰਦਾ ਹੈ । ਅੱਗ ਲੱਗ ਜਾਣ ਤੇ ਅਰਥੀ ਨਾਲ ਆਏ ਸਾਰੇ ਆਦਮੀ ਜ਼ਰਾ ਦੂਰ ਖਲੋ ਜਾਂਦੇ ਹਨ । ਜਦ ਚਿਖਾ ਜਲ ਕੇ ਮੁਰਦੇ ਦੀ ਖੋਪਰੀ ਵਿਖਾਈ ਦੇਣ ਲਗ ਜਾਵੇ, ਤਾਂ ਕੋਈ ਆਦਮੀ ਅਰਥੀ ਦਾ ਇਕ ਡੰਡਾ ਕੱਢ ਕੇ ਮੁਰਦੇ ਦੀ ਖੋਪਰੀ ਠਕੋਰ ਕੇ ਕਪਾਲ ਕਿਰਿਆ ਦੀ ਰਸਮ ਕਰਦਾ ਹੈ ਅਤੇ ਹੱਥਲਾ ਡੰਡਾ ਚਿਖਾ ਦੇ ਉੱਪਰੋ ਲਾਸ਼ ਦੇ ਪੈਰਾਂ ਤੋਂ ਪਾਰ ਸੁੱਟ ਦਿੰਦਾ ਹੈ ।
ਵਾਪਸੀ - ਇਸ ਪਿੱਛੋਂ ਅਰਥੀ ਨਾਲ ਆਏ ਸਾਰੇ ਬੰਦੇ ਚਿਖਾ ਦੇ ਬਾਹਰ ਪਏ ਬਾਲਣ ਨੂੰ ਚਿਖਾ ਉੱਤੇ ਸੁੱਟਦੇ ਹਨ ਅਤੇ ਫਿਰ ਬਿਨਾ ਪਿਛਾਂਹ ਦੇਖਿਆਂ ਵਾਪਸ ਤੁਰ ਪੈਂਦੇ ਹਨ । ਇਸ ਸਮੇਂ ਮ੍ਰਿਤਕ ਨਾਲੋਂ ਸੰਬੰਧ ਤੋੜਨ ਲਈ ਕਈ ਲੋਕ ਡੱਕਾ ਤੋੜਦੇ ਹਨ ਤੇ ਕਈ ਡੰਡਾ । ਕਈ ਨਿੰਮ ਦੀ ਪੱਤੀ ਚਬਾਉਦੇ ਹਨ ਤੇ ਕਈ ਅੱਕ ਦਾ ਦੁੱਧ ਚੁਆ ਦਿੰਦੇ ਹਨ । ਰਸਤੇ ਵਿਚ ਸਾਰੇ ਲੋਕ ਕਿਸੇ ਖੂਹ, ਟੋਭੇ ਜਾਂ ਛੱਪੜ ਉੱਤੇ ਇਸ਼ਨਾਨ ਕਰਦੇ ਜਾਂ ਹੱਥ-ਮੂੰਹ ਧੋਂਦੇ ਹਨ । ਫੁੱਲ ਚੁਗਣੇ-ਤੀਜੇ ਦਿਨ ਮ੍ਰਿਤਕ ਦੇ ਫੁੱਲ ਚੁਗੇ ਜਾਂਦੇ ਹਨ । ਉਨ੍ਹਾਂ ਨੂੰ ਹਰਦੁਆਰ ਜਾਂ ਕੀਰਤਪੁਰ ਸਾਹਿਬ ਵਿਖੇ ਜਲ-ਪ੍ਰਵਾਹ ਕੀਤਾ ਜਾਂਦਾ ਹੈ ।
ਦਸਤਾਰਬੰਦੀ - ਇਸ ਤੋਂ ਕੁੱਝ ਦਿਨ ਤਕ ਮੁਕਾਣਾਂ ਆਉਂਦੀਆਂ ਹਨ । ਕਿਰਿਆ ਦੇ ਦਿਨ 'ਦਸਤਾਰਬੰਦੀ ਕੀਤੀ ਜਾਦੀ ਹੈ । ਭਾਈਚਾਰੇ ਦੀ ਹਾਜ਼ਰੀ ਵਿਚ ਵੱਡਾ ਪੁੱਤਰ ਆਪਣੇ ਸਹੁਰਿਆਂ ਦੀ ਦਿੱਤੀ ਪੱਗ ਬੰਨ੍ਹਦਾ ਹੈ ਤੇ ਉਹ ਆਪਣੇ ਪਿਤਾ ਦਾ ਵਾਰਸ ਬਣ ਜਾਂਦਾ ਹੈ । ਮੁਸਲਿਮ ਭਾਈਚਾਰੇ ਦੀਆਂ ਰਸਮਾਂ-ਮੁਸਲਮਾਨਾਂ ਦੀਆਂ ਰਸਮਾਂ ਵਿੱਚ ਹਿੰਦੂਆਂ-ਸਿੱਖਾਂ ਨਾਲੋਂ ਦੇ ਵੱਡੇ ਫ਼ਰਕ ਹਨ । ਉਹ ਅੰਮ੍ਰਿਤ-ਪਾਨ ਤੇ ਜਨੇਊ ਦੀ ਥਾਂ ਸੁੰਨਤ ਕਰਦੇ ਹਨ ਤੇ ਮੌਤ ਉਪਰੰਤ ਮ੍ਰਿਤਕ ਦੇਹ ਨੂੰ ਦਫ਼ਨਾਉਂਦੇ ਹਨ ।PSEB 12th Class Punjabi Book Solutions Chapter 3 | ਪੰਜਾਬ ਦੇ ਰਸਮ ਰਿਵਾਜ
ਪ੍ਰਸ਼ਨ 2. 'ਪੰਜਾਬ ਦੇ ਰਸਮ-ਰਿਵਾਜ' ਪਾਠ ਦਾ ਸੰਖੇਪ-ਸਾਰ ਲਿਖੋ ।
ਉੱਤਰ - ਰਸਮ-ਰਿਵਾਜ ਜਾਂ ਸੰਸਕਾਰ ਭਾਈਚਾਰਕ ਜੀਵਾਂ ਦੇ ਮਨਾਂ ਦੀਆਂ ਸੱਧਰਾਂ ਤੇ ਜਜ਼ਬਿਆਂ ਨੂੰ ਰੂਪਮਾਨ ਕਰਦੇ ਹਨ। ਭਾਈਚਾਰਕ ਜੀਵਾਂ ਦੇ ਜਨਮ, ਵਿਆਹ ਅਤੇ ਮੌਤ ਦੇ ਮੌਕੇ ਉੱਤੇ ਇਨ੍ਹਾਂ ਦੀ ਪ੍ਰਧਾਨਤਾ ਹੁੰਦੀ ਹੈ । ਇਨ੍ਹਾਂ ਦੀ ਉਤਪੱਤੀ ਦਾ ਇਕ ਕਾਰਨ ਤਾਂ ਭੈਦਾਇਕ ਦੈਵੀ ਤਾਕਤਾ ਨੂੰ ਪਤਿਆਉਣ ਅਤੇ ਦੂਸਰਾ ਖ਼ੁਸ਼ੀ ਜਾਂ ਗਮੀ ਆਦਿ ਦੇ ਮੌਕਿਆਂ ਨੂੰ ਪ੍ਰਗਟਾਉਣ ਵੇ ਦੀ ਲੋੜ ਹੈ । ਬਹੁਤੇ ਸੰਸਕਾਰ ਅਗਨੀ, ਪਾਣੀ, ਲੋਹੇ, ਅਨਾਜ ਤੇ ਬਿਰਛਾਂ ਦੀਆਂ ਟਹਿਣੀਆਂ ਰਾਹੀਂ ਨੇਪਰੇ ਚਾੜ੍ਹੇ ਜਾਂਦੇ ਹਨ ।
ਜਨਮ ਦੀਆਂ ਰਸਮਾਂ - ਜਨਮ ਦੇ ਸੰਸਕਾਰ ਇਸਤਰੀ ਦੇ ਗਰਭ ਧਾਰਨ ਤੋਂ ਹੀ ਆਰੰਭ ਹੋ ਜਾਦੇ ਹਨ। ਗਰਭ ਦੇ ਤੀਜੇ, ਪੰਜਵੇਂ ਜਾਂ ਸੱਤਵੇਂ ਮਹੀਨੇ ਇਸਤਰੀ ਦੇ ਪੱਲੇ ਅਨਾਜ ਪਾਇਆ ਜਾਂ ਬੰਨ੍ਹਿਆ ਜਾਂਦਾ ਹੈ. ਜਿਸ ਨੂੰ ਉਹ ਰਿੰਨ੍ਹ ਕੇ ਖਾਂਦੀ ਤੇ ਭਾਈਚਾਰੇ ਵਿਚ ਵੰਡਦੀ ਹੈ । ਪਹਿਲੇ ਬੱਚੇ ਦਾ ਜਨਮ ਆਮ ਕਰਕੇ ਉਸ ਦੇ ਨਾਨਕੇ ਪਿੰਡ ਹੁੰਦਾ ਹੈ । ਜਣੇਪੇ ਤੋਂ ਮਗਰੋਂ ਜੱਚਾ-ਬੱਚਾ ਨੂੰ ਧੂਫ ਦੇ ਕੇ ਦੀਵਾ ਬਾਲਿਆ ਜਾਂਦਾ ਹੈ, ਜਿਹੜਾ ਦਸ ਦਿਨ ਬਲਦਾ ਰਹਿੰਦਾ ਹੈ । ਮੁੰਡਾ ਜੰਮਣ 'ਤੇ ਪਿੰਡ ਦੇ ਲਾਗੀ ਤੇ ਭਾਈਚਾਰੇ ਦੇ ਬੰਦੇ ਵਧਾਈ ਦੇਣ ਆਉਂਦੇ ਹਨ । ਲਾਗੀਆਂ ਨੂੰ ਸ਼ਰਧਾ ਅਨੁਸਾਰ ਲਾਗ ਤੇ ਭਾਈਚਾਰੇ ਵਿਚ ਗੁੜ, ਮਿਸਰੀ ਤੇ ਪਤਾਸੇ ਵੰਡੇ ਜਾਂਦੇ ਹਨ । ਜਨਮ ਤੋਂ ਮਗਰੋਂ ਗੁੜ੍ਹਤੀ ਦੀ ਰਸਮ ਮਹੱਤਵਪੂਰਨ ਮੰਨੀ ਜਾਂਦੀ ਤੇ ਸਮਝਿਆ ਜਾਂਦਾ ਹੈ ਕਿ ਗੁੜ੍ਹਤੀ ਦੇਣ ਵਾਲੇ ਬੰਦੇ ਦਾ ਬੱਚੇ ਦੇ ਸੁਭਾ ਉੱਪਰ ਅਸਰ ਪੈਂਦਾ ਹੈ । ਜਣੇਪੇ ਤੋਂ ਮਗਰੋਂ ਦਾਈ ਇਸਤਰੀ ਨੂੰ ਪੰਜਵਾਂ ਨਹਾਉਂਦੀ ਹੈ ਤੇ ਉਸ ਦੀਆਂ ਤਲੀਆਂ ਹੇਠ ਰਖਾਈ ਨਕਦੀ ਲਾਗ ਵਜੋਂ ਲੈਂਦੀ ਹੈ । ਛੇਵੇਂ ਦਿਨ ਉਸ ਨੂੰ ਬਾਹਰ ਵਧਾਇਆ ਜਾਂਦਾ ਹੈ । ਇਸ ਦਿਨ ਲਾਗੀ ਤੋਹਫ਼ੇ ਤੇ ਦਾਈ ਤੜਾਗੀ ਲੈ ਕੇ ਆਉਂਦੀ ਹੈ ਤੇ ਸਭ ਨੂੰ ਲਾਗ ਦਿੱਤਾ ਜਾਂਦਾ ਹੈ । ਸ਼ਾਮ ਨੂੰ ਇਸਤਰੀ ਪਹਿਲੀ ਵਾਰੀ ਹੱਥ ਵਿਚ ਗੜਵੀ ਲੈ ਕੇ ਬਾਹਰ ਜਾਂਦੀ ਹੈ ਤੇ ਬਾਹਰੋਂ ਹਰਾ ਘਾਹ ਲਿਆ ਕੇ ਸਿਰ੍ਹਾਣੇ ਥੱਲੇ ਰੱਖ ਲੈਂਦੀ ਹੈ । ਮੁੰਡਾ ਹੋਵੇ ਤਾਂ ਦਾਦਕਿਆਂ ਨੂੰ ਦੱਭ, ਖੰਮ੍ਹਣੀ ਤੇ ਗੁੜ ਦੀ ਭੇਲੀ ਭੇਜੀ ਜਾਦੀ ਹੈ ਤੇ ਦਾਦਕੇ ਅੱਗੋਂ ਨੂੰਹ ਲਈ ਗਹਿਣੇ-ਕੱਪੜੇ ਅਤੇ ਨਾਈ ਤੇ ਦਾਈ ਲਈ ਤਿਉਰ ਭੇਜਦੇ ਹਨ । ਭੇਲੀ ਪਹੁੰਚਣ ਤੇ ਨਾਨਕੇ ਛੁਫਕ ਭੇਜਦੇ ਹਨ ।
ਪੰਜਾਬ ਵਿਚ ਨਾਂ ਰੱਖਣ ਵੇਲੇ ਕੋਈ ਖ਼ਾਸ ਸੰਸਕਾਰ ਨਹੀਂ ਕੀਤਾ ਜਾਂਦਾ । ਕਈ ਵਾਰੀ ਭਾਈ ਦਾ ਦੱਸਿਆ ਨਾਂ ਹੀ ਰੱਖਿਆ ਜਾਂਦਾ ਹੈ ਤੇ ਕਈ ਵਾਰੀ ਧਰਮ-ਗ੍ਰੰਥ ਖੁੱਲ੍ਹਵਾ ਕੇ ਪਹਿਲੇ ਅੱਖਰ ਦੇ ਆਧਾਰ 'ਤੇ ਨਾ ਰੱਖਿਆ ਜਾਦਾ ਹੈ । ਫਿਰ ਹਿੰਦੂਆਂ ਵਿਚ ਮੁੰਡਨ ਸੰਸਕਾਰ ਹੁੰਦਾ ਹੈ । ਮਗਰੋਂ ਹਿੰਦੂ ਜਨੇਉ ਪੁਆਉਂਦੇ ਤੇ ਸਿੱਖ ਅੰਮ੍ਰਿਤ ਛਕਾਉਂਦੇ ਹਨ । ਇਹ ਸਾਰੇ ਚਾ - ਮਲ੍ਹਾਰ ਮੁੰਡਿਆਂ ਲਈ ਹੀ ਕੀਤੇ ਜਾਂਦੇ ਹਨ । ਕੁੜੀ ਜੰਮਣ 'ਤੇ ਘਰ ਵਿਚ ਉਦਾਸੀ ਛਾ ਜਾਂਦੀ ਹੈ । ਨਾ ਕੋਈ ਵਧਾਈ ਦਿੰਦਾ ਹੈ ਤੇ ਨਾ ਹੀ ਲੱਡੂ ਵੰਡਦਾ ਹੈ । ਧੀਆਂ ਦਾ ਨਾਮਕਰਨ ਸੰਸਕਾਰ ਵੀ ਕੋਈ ਨਹੀਂ ਹੁੰਦਾ । ਕੰਨ-ਵਿਧ ਸੰਸਕਾਰ ਵੀ ਨਾਂ-ਮਾਤਰ ਹੀ ਹੁੰਦਾ ਹੈ, ਪਰ ਹੁਣ ਧੀਆਂ ਦੇ ਕਮਾਊ ਬਣਨ ਤੇ ਇਹ ਸੰਸਕਾਰ ਬਦਲ ਰਹੇ ਹਨ ।
ਵਿਆਹ ਦੀਆਂ ਰਸਮਾਂ - ਮੁੰਡੇ-ਕੁੜੀ ਦੇ ਜਵਾਨ ਹੋਣ 'ਤੇ ਉਨ੍ਹਾਂ ਦੇ ਵਿਆਹ ਦੀਆਂ ਰਸਮਾਂ ਹੁੰਦੀਆਂ ਹਨ । ਪਹਿਲਾਂ ਕੁੜੀ ਵਾਲੇ ਨਾਈ ਨੂੰ ਮੁੰਡੇ ਵਾਲੇ ਘਰ ਇਕ ਰੁਪਇਆ ਦੇ ਕੇ ਭੇਜਦੇ ਹਨ ਤੇ ਮੁੰਡੇ ਵਾਲੇ ਇਕ ਰੁਪਇਆ ਦੇ ਕੇ 'ਰੋਕਣ' ਜਾਂ 'ਠਾਕਣ' ਦਾ ਕੰਮ ਕਰ ਲੈਂਦੇ ਹਨ । ਫਿਰ ਕੁੜਮਾਈ ਕੀਤੀ ਜਾਂਦੀ ਹੈ । ਕੁੜੀ ਵਾਲੇ ਨਾਈ ਦੇ ਹੱਥ ਖੰਮ੍ਹਣੀ ਰੁਪਇਆ, ਪੰਜ ਮਿਸਰੀ ਦੇ ਕੂਜੇ, ਪੰਜ ਛੁਹਾਰੇ ਤੇ ਕੇਸਰ ਆਦਿ ਮੁੰਡੇ ਦੇ ਘਰ ਭੇਜ ਦਿੰਦੇ ਹਨ, ਜਿੱਥੇ ਉਨ੍ਹਾਂ ਦੇ ਰਿਸ਼ਤੇਦਾਰ ਇਕੱਠੇ ਹੁੰਦੇ ਹਨ । ਮੁੰਡੇ ਦੇ ਪਿਤਾ, ਮਾਮੇ ਤੇ ਪੰਚਾਇਤ ਦੀ ਹਾਜ਼ਰੀ ਵਿਚ ਮੁੰਡੇ ਨੂੰ ਚੌਂਕੀ 'ਤੇ ਬਿਠਾ ਕੇ ਨਾਈ ਕੇਸਰ ਦਾ ਟਿੱਕਾ ਲਾਉਂਦਾ ਹੈ । ਕੁੜੀ ਦਾ ਬਾਪ ਜਾਂ ਵਿਚੋਲਾ ਇਕ ਛੁਹਾਰਾ ਤੇ ਮਿਸਰੀ ਮੁੰਡੇ ਦੇ ਮੂੰਹ ਵਿਚ ਪਾ ਦਿੰਦਾ ਹੈ । ਬਾਕੀ ਛੁਹਾਰੇ ਮੁੰਡੇ ਦੇ ਹਾਣੀਆ ਵਿਚ ਵੰਡੇ ਜਾਂਦੇ ਹਨ । ਭਾਈਚਾਰੇ ਦੀਆਂ ਇਸਤਰੀਆਂ ਸ਼ਗਨ ਪਾਉਂਦੀਆਂ ਹਨ । ਫਿਰ ਨਾਈ ਨੂੰ ਲਾਗ ਦੇ ਕੇ ਵਿਦਾ ਕਰ ਦਿੱਤਾ ਜਾਂਦਾ ਹੈ ।
ਦੂਜੇ ਪਾਸੇ ਮੁੰਡੇ ਵਾਲਿਆਂ ਵਲੋਂ ਮੰਗੇਤਰ ਕੁੜੀ ਲਈ ਸੂਟ, ਜੁੱਤੀ, ਗਹਿਣਾ, ਲਾਲ ਪਰਾਦੀ, ਮੌਲੀ, ਮਹਿੰਦੀ, ਖੰਡ, ਚੱਲ, ਛੁਹਾਰੇ ਤੇ ਰੁਪਏ ਭੇਜੇ ਜਾਂਦੇ ਹਨ । ਕੁੜੀ ਨਹਾ ਧੋ ਕੇ ਕੱਪੜੇ ਤੇ ਜੁੱਤੀ ਪਹਿਨ ਕੇ, ਲਾਲ ਪਰਾਂਦੀ ਪਾ ਕੇ ਚੜ੍ਹਦੇ ਵਲ ਮੂੰਹ ਕਰ ਕੇ ਪੀੜ੍ਹੇ ਉੱਤੇ ਬੈਠ ਜਾਂਦੀ ਹੈ । ਸਹੁਰਿਆਂ ਦੀ ਭੇਜੀ ਨਕਦੀ ਉਸ ਦੀ ਝੋਲੀ ਵਿਚ ਪਾ ਕੇ ਛੁਹਾਰਾ ਉਸ ਦੇ ਮੂੰਹ ਵਿਚ ਪਾ ਦਿੱਤਾ ਜਾਂਦਾ ਹੈ । ਇਸ ਤਰ੍ਹਾਂ ਉਸ ਦੀ ਵੀ ਕੁੜਮਾਈ ਹੋ ਜਾਂਦੀ ਹੈ ।
ਕੁੜਮਾਈ ਤੋਂ ਪਿੱਛੋਂ ਕਿਸੇ ਸੁੱਭ ਦਿਨ 'ਤੇ ਵਿਆਹ ਲਈ ਸਾਹਾ ਕਢਵਾਇਆ ਜਾਂਦਾ ਹੈ । ਕੁੜੀ ਵਾਲੇ ਸਾਹੇ ਚਿੱਠੀ ਲਿਖਵਾ ਕੇ ਤੇ ਉਸ ਨੂੰ ਦੱਬ, ਚੌਲ, ਹਲਦੀ ਤੇ ਖੰਮ੍ਹਣੀ ਵਿਚ ਲਪੇਟ ਕੋ ਨਾਈ, ਪੰਡਿਤ ਜਾਂ ਵਿਚੋਲੇ ਦੇ ਹੱਥ ਮੁੰਡੇ ਵਾਲਿਆਂ ਦੇ ਘਰ ਭੇਜਦੇ ਹਨ ਤੇ ਇਹ ਚਿੱਠੀ ਪੰਚਾਇਤ ਦੀ ਹਾਜ਼ਰੀ ਵਿਚ ਖੋਲ੍ਹ ਕੇ ਪੜ੍ਹੀ ਜਾਂਦੀ ਹੈ ਫਿਰ ਨਾਈ ਜਾਂ ਲਾਗੀ ਨੂੰ ਲਾਗ ਦੇ ਕੇ ਵਿਦਾ ਕਰ ਦਿੱਤਾ ਜਾਂਦਾ ਹੈ ।
ਇਸ ਪਿੱਛੋਂ ਦੋਹਾਂ ਘਰਾਂ ਵਿਚ ਵਿਆਹ ਦੀਆਂ ਤਿਆਰੀਆਂ ਆਰੰਭ ਹੋ ਜਾਂਦੀਆਂ ਹਨ । ਸਗਨ ਭੇਜਣ ਮਗਰੋਂ ਮੁੰਡੇ ਕੁੜੀ ਦੋਹਾਂ ਦਾ ਘਰੋਂ ਨਿਕਲਣਾ ਬੰਦ ਕਰ ਦਿੱਤਾ ਜਾਂਦਾ ਹੈ । ਸੱਤ ਸੁਹਾਗਣ ਇਸਤਰੀਆਂ ਨੂੰ ਇਕੱਠੀਆ ਕਰ ਕੇ ਉਨ੍ਹਾਂ ਨੂੰ ਗੁੜ ਆਦਿ ਦਿੱਤਾ ਜਾਂਦਾ ਹੈ ਤੇ ਇਹ ਸੱਤੇ ਵਿਆਹ ਦੇ ਕੰਮਾਂ ਲਈ ਇਕੱਠੀਆਂ ਰਹਿੰਦੀਆਂ ਹਨ । ਵਿਆਹ ਤੋਂ ਸੱਤ ਦਿਨ ਜਾਂ ਨੇ ਦਿਨ ਪਹਿਲਾਂ ਕੜਾਹੀ ਚੜ੍ਹਾਈ ਜਾਂਦੀ ਹੈ । ਵਿਆਹਦੜ ਦੀ ਮਾਂ ਇਸ ਵਿਚ ਤਿਆਰ ਹੋਏ ਗੁਲਗੁਲੇ ਆਪਣੇ ਪੇਕਿਆਂ ਦੇ ਲੈ ਜਾਂਦੀ ਹੈ ਤੇ ਉਹ ਨਾਨਕੀ ਛੱਕ ਦੀ ਤਿਆਰੀ ਕਰਨ ਲੱਗ ਪੈਂਦੇ ਹਨ । ਵਿਆਹ ਤੋਂ ਪਹਿਲਾਂ ਵੱਡੀ ਰਸਮ ਵੱਟਣੇ ਦੀ ਹੁੰਦੀ ਹੈ, ਜੋ ਕਿ ਹਲਦੀ ਤੇ ਤੇਲ ਆਦਿ ਮਿਲਾ ਕੇ ਤਿਆਰ ਕੀਤਾ ਜਾਂਦਾ ਹੈ । ਇਹ ਇਸਤਰੀਆਂ ਕੁੜੀਆਂ ਮਿਲ ਕੇ ਮੁੰਡੇ ਤੇ ਕੁੜੀ ਨੂੰ ਲਾਉਂਦੀਆਂ ਹਨ । ਨਾਨਕਾ-ਮੇਲ ਨਾਨਕੀ ਛੱਕ ਲੈ ਕੇ ਆਉਂਦਾ ਹੈ । ਜੰਞ ਚੜ੍ਹਨ ਵਾਲੇ ਦਿਨ ਸਵੇਰੇ ਸੂਰਜ ਚੜ੍ਹਨ ਤੋਂ ਪਹਿਲਾਂ ਆਖਰੀ ਵੱਟਣਾ ਲਾ ਕੇ ਮੁੰਡੇ ਨੂੰ ਮਾਮੇ ਦੀ ਲਿਆਂਦੀ ਪੁਸ਼ਾਕ ਪੁਆਈ ਜਾਂਦੀ ਹੈ । ਇਸ ਪਿੱਛੋਂ ਸਿਰ 'ਤੇ ਮੁਕਟ ਜਾਂ ਮੱਥੇ ਉੱਤੇ ਸਿਹਰਾ ਬੰਨ੍ਹ ਦਿੰਦੇ ਹਨ । ਸਰਬਾਲੇ ਨੂੰ ਚੰਗੀ ਤਰ੍ਹਾਂ ਨੁਹਾ ਕੇ ਸਿਹਰਾ ਬੰਨ੍ਹਿਆ ਜਾਂਦਾ ਹੈ । ਇਸ ਪਿੱਛੋਂ ਘੋੜੀ ਦੀ ਰੀਤ ਹੁੰਦੀ ਹੈ । ਮੁੰਡੇ ਦੀ ਭਰਜਾਈ ਉਸ ਦੇ ਸੁਰਮਾ ਪਾਉਂਦੀ ਹੈ । ਭੈਣਾਂ ਵਾਗ ਫੜਦੀਆਂ ਤੇ ਵਾਗ ਫੜਾਈ ਲੈਂਦੀਆਂ ਹਨ । ਮੁੰਡੇ ਦੀ ਮਾਂ ਤੇ ਸ਼ਰੀਕਣੀਆਂ ਸਲਾਮੀਆਂ ਪਾਉਂਦੀਆਂ ਹਨ । ਸ਼ਗਨ ਮਨਾ ਕੇ ਲਾੜੇ ਨੂੰ ਘੋੜੀ ਤੋਂ ਉਤਾਰ ਕੇ ਮੇਟਰ ਜਾਂ ਰੱਥ ਆਦਿ ਵਿਚ ਬਿਠਾ ਦਿੱਤਾ ਜਾਂਦਾ ਹੈ । ਜਦੋਂ ਜੰਞ ਕੁੜੀ ਵਾਲਿਆਂ ਦੇ ਘਰ ਪੁੱਜਦੀ ਹੈ, ਤਾਂ ਅੱਗੋਂ ਪਿੰਡ ਦੀ ਪੰਚਾਇਤ ਸਵਾਗਤ ਲਈ ਖੜ੍ਹੀ ਹੁੰਦੀ ਹੈ । ਪਹਿਲਾਂ ਮਿਲਣੀ ਦੀ ਰਸਮ ਹੁੰਦੀ ਹੈ ਤੇ ਜੰਞ ਨੂੰ ਡੇਰੇ ਵਿਚ ਪਹੁੰਚਾਇਆ ਜਾਦਾ ਹੈ । ਜਾਂਞੀਆਂ ਦੀ ਗੋਤਣ ਕੁੜੀ ਉਸ ਪਿੰਡ ਵਿਚ ਵਿਆਹੀ ਹੋਵੇ, ਤਾਂ ਉਸ ਨੂੰ ਪੱਤਲਾ ਸਮੇਤ ਮਠਿਆਈ ਤੇ ਰੁਪਏ ਭੇਜ ਕੇ ਉਸ ਦਾ ਸਤਿਕਾਰ ਕੀਤਾ ਜਾਂਦਾ ਹੈ । ਵਿਆਹ ਵਿਚ ਫੇਰਿਆਂ ਦੀ ਰਸਮ ਬਹੁਤ ਮਹੱਤਵਪੂਰਨ ਹੈ। ਇਹ ਵੇਦੀ ਜਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੁਆਲੇ ਲਾਵਾ ਦਾ ਪਾਠ ਕਰ ਕੇ ਲਏ ਜਾਂਦੇ ਹਨ । ਇਸ ਪਿੱਛੋਂ ਮੁੰਡੇ ਵਾਲੇ ਵਰੀ ਤੇ ਕੁੜੀ ਵਾਲੇ ਖੱਟ ਦਿਖਾਉਂਦੇ ਹਨ । ਜੰਞ ਡੇਰੇ ਚਲੀ ਜਾਂਦੀ ਹੈ, ਪਰ ਮੁੰਡਾ ਤੇ ਸਰਬਾਲ੍ਹਾ ਬੈਠੇ ਰਹਿੰਦੇ ਹਨ। ਔਰਤਾਂ ਸਲਾਮੀਆਂ ਪਾਉਂਦੀਆਂ ਹਨ ਤੇ ਕੁੜੀਆਂ ਮੁੰਡੇ ਨੂੰ ਟਿੱਚਰਾਂ ਕਰਦੀਆਂ ਤੇ ਛੰਦ ਸੁਣਦੀਆਂ ਹਨ । ਅੰਤ ਮਾਮਾ ਰੋਂਦੀ ਕੁਰਲਾਉਂਦੀ ਕੁੜੀ ਨੂੰ ਚੁੱਕ ਕੇ ਡੋਲੇ ਜਾਂ ਰੱਬ ਵਿਚ ਬਿਠਾ ਦਿੰਦਾ ਹੈ। ਲਾੜੀ ਨੂੰ ਲੈ ਕੇ ਘਰ ਪਹੁੰਚਣ 'ਤੇ ਮਾਂ ਉਸ ਤੋਂ ਸੱਤ ਵਾਰੀ ਪਾਣੀ ਵਾਰ ਕੇ ਮੂੰਹ ਨੂੰ ਲਾਉਂਦੀ ਹੈ ਤੇ ਮੁੰਡਾ ਉਸ ਨੂੰ ਰੋਕਦਾ ਹੈ । ਸੱਤਵੀਂ ਵਾਰੀ ਉਸ ਦੀਆਂ ਦਰਾਣੀਆ-ਜਠਾਣੀਆਂ ਉਸ ਨੂੰ ਪਾਣੀ ਬਿਲਕੁਲ ਨਹੀਂ ਪੀਣ ਦਿੰਦੀਆਂ। ਇਸ ਪਿੱਛੋਂ ਭਾਈਚਾਰੇ ਦੀਆਂ ਔਰਤਾਂ ਵਹੁਟੀ ਦਾ ਮੂੰਹ ਦੇਖਦੀਆਂ ਤੇ ਸਗਨ ਪਾਉਂਦੀਆਂ ਹਨ। ਅਗਲੇ ਦਿਨ ਲਾੜਾ-ਲਾੜੀ, ਪਿੱਤਰਾਂ, ਸ਼ਹੀਦਾਂ ਜਾਂ ਤੁਲਸੀ ਦੀ ਪੂਜਾ ਕਰਦੇ ਜਾਂ ਗੁਰਦੁਆਰੇ ਮੱਥਾ ਟੇਕਦੇ ਹਨ । ਕਈ ਥਾਈਂ ਛਟੀਆਂ ਖੇਡਣ ਤੇ ਕੰਙਣਾ ਖੋਲ੍ਹਣ ਦੀ ਰਸਮ ਹੁੰਦੀ ਹੈ । ਤੀਜੇ ਦਿਨ ਪਿੰਡ ਨੂੰ ਕੁੜੀ ਦਾ ਸਾਮਾਨ ਦਿਖਾਇਆ ਜਾਂਦਾ ਹੈ । ਛੋਟੀ ਨਨਾਣ ਪੇਟੀ ਖੁਲ੍ਹਾਈ ਵਜੋਂ ਮਨ-ਪਸੰਦ ਦਾ ਸੂਟ ਲੈਂਦੀ ਹੈ ।
ਮੌਤ ਦੀਆਂ ਰਸਮਾਂ-ਜਦੋ ਕੋਈ ਮਰ ਜਾਂਦਾ ਹੈ, ਤਾਂ ਘਰ ਦੀਆਂ ਇਸਤਰੀਆਂ ਵੈਣ ਪਾਉਣ ਲੱਗ ਪੈਂਦੀਆਂ ਹਨ ਤੇ ਮਰਦ ਫੂਹੜੀ ਵਿਛਾ ਕੇ ਬੈਠ ਜਾਂਦੇ ਹਨ ਤੇ ਮਰਨ ਵਾਲੇ ਦੀਆਂ ਚੰਗੀਆਂ ਗੱਲਾਂ ਨੂੰ ਯਾਦ ਕਰਦੇ ਹਨ । ਫਿਰ ਮ੍ਰਿਤਕ ਨੂੰ ਆਖ਼ਰੀ ਇਸ਼ਨਾਨ ਕਰਾਇਆ ਜਾਂਦਾ ਹੈ । ਜੇਕਰ ਮਰਨ ਵਾਲੀ ਸੁਹਾਗਣ ਹੋਵੇ, ਤਾਂ ਉਸ ਦੇ ਕੱਪੜਿਆਂ ਨਾਲ ਗਹਿਣੇ ਤੇ ਲਾਲ ਚੰਦੋਰੀ ਪਾਈ ਜਾਂਦੀ ਹੈ । ਉਸ ਦੇ ਹੱਥਾਂ-ਪੈਰਾਂ ਨੂੰ ਮਹਿੰਦੀ, ਅੱਖਾਂ ਵਿਚ ਸੁਰਮਾ, ਵੀਣੀਆਂ ਵਿਚ ਚੂੜੀਆਂ ਤੇ ਮੱਥੇ ਉੱਤੇ ਬਿੰਦੀ ਵੀ ਲਾਈ ਜਾਂਦੀ ਹੈ । ਫਿਰ ਬਾਂਸ ਜਾ ਬੇਰੀ ਦੀਆਂ ਲੱਕੜੀਆਂ ਬੰਨ੍ਹ ਕੇ ਬਣਾਈ ਅਰਥੀ ਉੱਪਰ ਲਿਟਾ ਕੇ ਰਿਸ਼ਤੇਦਾਰ ਉਸ ਨੂੰ ਮੋਢਿਆਂ ਉੱਤੇ ਚੁੱਕ ਕੇ ਲਿਜਾਂਦੇ ਹਨ ਤੇ ਘਰੋਂ ਤੁਰਨ ਸਮੇਂ ਉਸ ਤੋਂ ਪੈਸੇ ਵਾਰ ਕੇ ਉਸ ਦਾ ਭਾੜਾ ਉਤਾਰ ਦਿੱਤਾ ਜਾਂਦਾ ਹੈ । ਅੱਧ-ਮਾਰਗ ਪਿੱਛੋਂ ਤੀਵੀਆਂ ਉੱਥੇ ਬੈਠ ਜਾਂਦੀਆਂ ਹਨ । ਸ਼ਮਸ਼ਾਨ ਭੂਮੀ ਪਹੁੰਚ ਕੇ ਮ੍ਰਿਤਕ ਦੇ ਸਰੀਰ ਨੂੰ ਚਿਖਾ ਲਈ ਚਿਣੀਆਂ ਲੱਕੜਾ ਉੱਪਰ ਲਿਟਾ ਕੇ ਵੱਡਾ ਪੁੱਤਰ ਹੱਥ ਵਿਚ ਲਾਂਬੂ ਫੜ ਲੈਂਦਾ ਹੈ ਤੇ ਸੱਜਿਓਂ ਖੱਬੇ ਨੂੰ ਇਕ ਗੇੜਾ ਕੱਢ ਕੇ ਚਿਤਾ ਨੂੰ ਲਾਂਬੂ ਲਾ ਦਿੰਦਾ ਹੈ । ਅੱਗ ਲੱਗਣ 'ਤੇ ਸਾਰੇ ਲੋਕ ਦੂਰ ਖੜ੍ਹੇ ਹੋ ਜਾਂਦੇ ਹਨ । ਮੁਰਦੇ ਦੀ ਖੋਪਰੀ ਦਿਖਾਈ ਦੇਣ ਤੇ ਕਪਾਲ ਕਿਰਿਆ ਕੀਤੀ ਜਾਂਦੀ ਹੈ । ਵਾਪਸੀ ਵੇਲੇ ਮੁਰਦੇ ਨਾਲੋਂ ਸੰਬੰਧ ਤੋੜਨ ਲਈ ਕਈ ਲੋਕ ਡੱਕਾ ਜਾਂ ਕੰਡਾ ਤੋੜਦੇ ਹਨ । ਕਈ ਨਿੰਮ ਦੀ ਪੱਤੀ ਚਬਾਉਂਦੇ ਹਨ । ਫਿਰ ਸਾਰੇ ਇਸ਼ਨਾਨ ਕਰ ਕੇ ਜਾਂ ਮੂੰਹ-ਹੱਥ ਧੋ ਕੇ ਘਰ ਮੁੜਦੇ ਹਨ । ਮੌਤ ਤੋਂ ਤੀਜੇ ਦਿਨ ਮੁਰਦੇ ਦੇ ਫੁੱਲ ਚੁਗੇ ਜਾਂਦੇ ਹਨ ਤੇ ਉਹ ਹਰਦੁਆਰ ਜਾਂ ਕੀਰਤਪੁਰ ਸਾਹਿਬ ਪਾਏ ਜਾਂਦੇ ਹਨ । ਪਿੱਛੋਂ ਕੁੱਝ ਦਿਨ ਮੁਕਾਣਾਂ ਆਉਂਦੀਆਂ ਹਨ ਤੇ ਅੰਤਮ ਕਿਰਿਆ 'ਤੇ ਵੱਡੇ ਪੁੱਤਰ ਦੀ ਸਹੁਰਿਆਂ ਵਲੋਂ ਲਿਆਂਦੀ ਪੱਗ ਨਾਲ ਦਸਤਾਰਬੰਦੀ ਕਰ ਕੇ ਉਸ ਨੂੰ ਪਿਤਾ ਦਾ ਵਾਰਸ ਬਣਾ ਦਿੱਤਾ ਜਾਂਦਾ ਹੈ ।
Short Type Questions Answer
ਪ੍ਰਸ਼ਨ 1. ਮਨੁੱਖੀ ਜੀਵਨ ਵਿਚ ਰਸਮਾਂ-ਰਿਵਾਜਾਂ ਦਾ ਕੀ ਮਹੱਤਵ ਹੈ ?
ਉੱਤਰ - ਮਨੁੱਖੀ ਜੀਵਨ ਵਿਚ ਰਸਮਾਂ-ਰਿਵਾਜਾਂ ਦਾ ਭਾਰੀ ਮਹੱਤਵ ਹੈ । ਇਹ ਭਾਈਚਾਰਕ ਜੀਵਾਂ ਦੇ ਮਨਾਂ ਦੀਆਂ ਸਿੱਕਾ ਸੰਧਰਾਂ ਤੇ ਜਜ਼ਬਿਆਂ ਦੀ ਤਰਜਮਾਨੀ ਕਰਦੀਆਂ ਹਨ । ਇਹ ਮਨੁੱਖੀ ਜੀਵਨ ਵਿਚ ਆਉਣ ਵਾਲੇ ਜਨਮ ਤੇ ਵਿਆਹ ਵਰਗੇ ਖੁਸ਼ੀ ਦੇ ਮੌਕਿਆਂ ਨੂੰ ਸੁਹਾਉਣੇ, ਦਿਲਚਸਪ ਤੇ ਮੇਲ-ਮਿਲਾਪ ਭਰਪੂਰ ਬਣਾ ਦਿੰਦੀਆਂ ਹਨ ਅਤੇ ਮੌਤ ਵਰਗੀ ਦੁਖਦਾਈ ਘਟਨਾ ਸਮੇਂ ਮਨੁੱਖ ਦੇ ਮਨ ਦਾ ਭਾਰ ਹਲਕਾ ਕਰਨ ਵਿਚ ਸਹਾਈ ਹੁੰਦੀਆਂ ਹਨ । ਇਸ ਤਰ੍ਹਾਂ ਇਹ ਮਨੁੱਖੀ ਜੀਵਨ ਵਿਚ ਉਸਾਰੂ ਰੋਲ ਅਦਾ ਕਰਦੀਆਂ ਹਨ । ਪਰ ਜਦੋਂ ਇਹ ਦਿਖਾਵੇ ਦਾ ਰੂਪ ਧਾਰ ਲੈਂਦੀਆਂ ਹਨ, ਤਾਂ ਇਨ੍ਹਾਂ ਦਾ ਅਸਰ ਬੁਰਾ ਹੀ ਹੁੰਦਾ ਹੈ ।ਪ੍ਰਸ਼ਨ 2. ਦਸਮਾਂ-ਰਿਵਾਜਾਂ ਦੇ ਪੈਦਾ ਹੋਣ ਦੇ ਕੀ ਕਾਰਨ ਦੱਸੇ ਗਏ ਹਨ ?
ਉੱਤਰ - ਦਸਮਾਂ-ਰਿਵਾਜਾਂ ਦੇ ਪੈਦਾ ਹੋਣ ਦਾ ਇਕ ਕਾਰਨ ਤਾਂ ਮੁੱਢਲੇ ਮਨੁੱਖ ਦੁਆਰਾ ਭੈ-ਭੀਤ ਕਰਨ ਵਾਲੀਆ ਦੇਵੀ ਤਾਕਤਾਂ ਨੂੰ ਰੀਭਾਉਣ ਤੇ ਪਤਿਆਉਣ ਲਈ ਕੀਤੇ ਯਤਨਾਂ ਵਿਚੋਂ ਲੱਭਿਆ ਜਾ ਸਕਦਾ ਹੈ । ਦੂਸਰੇ ਜਨਮ ਤੇ ਵਿਆਹ ਆਦਿ ਖੁਸ਼ੀ ਦੇ ਮੌਕਿਆਂ ਅਤੇ ਮੌਤ ਆਦਿ ਗਮੀ ਦੇ ਮੌਕੇ ਨੇ ਵੀ ਰਸਮਾਂ-ਰਿਵਾਜਾਂ ਨੂੰ ਜਨਮ ਦਿੱਤਾ ਹੈ । ਮਨੂੰ ਜੀ ਦੁਆਰਾ ਮਨੁੱਖੀ ਜੀਵਨ ਦੀ ਚਾਰ ਭਾਗਾਂ-ਬ੍ਰਹਮਚਰਜ ਗ੍ਰਹਿਸਥ, ਬਾਨਪ੍ਰਸਥ ਤੇ ਸੰਨਿਆਸ-ਵਿਚ ਕੀਤੀ ਵੰਡ ਨਾਲ ਵੀ ਕੁੱਝ ਸੰਸਕਾਰ ਬੱਚੇ ਹੋਏ ਹਨ । ਇਨ੍ਹਾਂ ਸੰਸਕਾਰਾਂ ਨੇ ਹੀ ਰਸਮਾਂ-ਰਿਵਾਜਾਂ ਦੀ ਪਰੰਪਰਾ ਨੂੰ ਵਧਾਇਆ ਤੇ ਅੱਗੇ ਤੋਰਿਆ ।PSEB 12th Class Punjabi Book Solutions Chapter 3 | ਪੰਜਾਬ ਦੇ ਰਸਮ ਰਿਵਾਜਪ੍ਰਸ਼ਨ 3. ਪੰਜਾਬ ਵਿਚ ਜੀਵ (ਬੱਚੇ) ਦੇ ਜਨਮ ਨਾਲ ਸੰਬੰਧਿਤ ਕਿਹੜੇ-ਕਿਹੜੇ ਰਸਮ-ਰਿਵਾਜ ਹਨ ?
ਉੱਤਰ- ਜਨਮ ਦੇ ਸੰਸਕਾਰ ਇਸਤਰੀ ਦੇ ਗਰਭ ਧਾਰਨ ਤੋਂ ਹੀ ਆਰੰਭ ਹੋ ਜਾਦੇ ਹਨ। ਗਰਭ ਦੇ ਤੀਜੇ, ਪੰਜਵੇਂ ਜਾਂ ਸੱਤਵੇਂ ਮਹੀਨੇ ਇਸਤਰੀ ਦੇ ਪੱਲੇ ਅਨਾਜ ਪਾਇਆ ਜਾਂ ਬੰਨ੍ਹਿਆ ਜਾਂਦਾ ਹੈ. ਜਿਸ ਨੂੰ ਉਹ ਰਿੰਨ੍ਹ ਕੇ ਖਾਂਦੀ ਤੇ ਭਾਈਚਾਰੇ ਵਿਚ ਵੰਡਦੀ ਹੈ । ਪਹਿਲੇ ਬੱਚੇ ਦਾ ਜਨਮ ਆਮ ਕਰਕੇ ਉਸ ਦੇ ਨਾਨਕੇ ਪਿੰਡ ਹੁੰਦਾ ਹੈ । ਜਣੇਪੇ ਤੋਂ ਮਗਰੋਂ ਜੱਚਾ-ਬੱਚਾ ਨੂੰ ਧੂਫ ਦੇ ਕੇ ਦੀਵਾ ਬਾਲਿਆ ਜਾਂਦਾ ਹੈ, ਜਿਹੜਾ ਦਸ ਦਿਨ ਬਲਦਾ ਰਹਿੰਦਾ ਹੈ । ਮੁੰਡਾ ਜੰਮਣ 'ਤੇ ਪਿੰਡ ਦੇ ਲਾਗੀ ਤੇ ਭਾਈਚਾਰੇ ਦੇ ਬੰਦੇ ਵਧਾਈ ਦੇਣ ਆਉਂਦੇ ਹਨ । ਲਾਗੀਆਂ ਨੂੰ ਸ਼ਰਧਾ ਅਨੁਸਾਰ ਲਾਗ ਤੇ ਭਾਈਚਾਰੇ ਵਿਚ ਗੁੜ, ਮਿਸਰੀ ਤੇ ਪਤਾਸੇ ਵੰਡੇ ਜਾਂਦੇ ਹਨ । ਜਨਮ ਤੋਂ ਮਗਰੋਂ ਗੁੜ੍ਹਤੀ ਦੀ ਰਸਮ ਮਹੱਤਵਪੂਰਨ ਮੰਨੀ ਜਾਂਦੀ ਤੇ ਸਮਝਿਆ ਜਾਂਦਾ ਹੈ ਕਿ ਗੁੜ੍ਹਤੀ ਦੇਣ ਵਾਲੇ ਬੰਦੇ ਦਾ ਬੱਚੇ ਦੇ ਸੁਭਾ ਉੱਪਰ ਅਸਰ ਪੈਂਦਾ ਹੈ । ਜਣੇਪੇ ਤੋਂ ਮਗਰੋਂ ਦਾਈ ਇਸਤਰੀ ਨੂੰ ਪੰਜਵਾਂ ਨਹਾਉਂਦੀ ਹੈ ਤੇ ਉਸ ਦੀਆਂ ਤਲੀਆਂ ਹੇਠ ਰਖਾਈ ਨਕਦੀ ਲਾਗ ਵਜੋਂ ਲੈਂਦੀ ਹੈ । ਛੇਵੇਂ ਦਿਨ ਉਸ ਨੂੰ ਬਾਹਰ ਵਧਾਇਆ ਜਾਂਦਾ ਹੈ । ਇਸ ਦਿਨ ਲਾਗੀ ਤੋਹਫ਼ੇ ਤੇ ਦਾਈ ਤੜਾਗੀ ਲੈ ਕੇ ਆਉਂਦੀ ਹੈ ਤੇ ਸਭ ਨੂੰ ਲਾਗ ਦਿੱਤਾ ਜਾਂਦਾ ਹੈ । ਸ਼ਾਮ ਨੂੰ ਇਸਤਰੀ ਪਹਿਲੀ ਵਾਰੀ ਹੱਥ ਵਿਚ ਗੜਵੀ ਲੈ ਕੇ ਬਾਹਰ ਜਾਂਦੀ ਹੈ ਤੇ ਬਾਹਰੋਂ ਹਰਾ ਘਾਹ ਲਿਆ ਕੇ ਸਿਰ੍ਹਾਣੇ ਥੱਲੇ ਰੱਖ ਲੈਂਦੀ ਹੈ । ਮੁੰਡਾ ਹੋਵੇ ਤਾਂ ਦਾਦਕਿਆਂ ਨੂੰ ਦੱਭ, ਖੰਮ੍ਹਣੀ ਤੇ ਗੁੜ ਦੀ ਭੇਲੀ ਭੇਜੀ ਜਾਦੀ ਹੈ ਤੇ ਦਾਦਕੇ ਅੱਗੋਂ ਨੂੰਹ ਲਈ ਗਹਿਣੇ-ਕੱਪੜੇ ਅਤੇ ਨਾਈ ਤੇ ਦਾਈ ਲਈ ਤਿਉਰ ਭੇਜਦੇ ਹਨ । ਭੇਲੀ ਪਹੁੰਚਣ ਤੇ ਨਾਨਕੇ ਛੁਫਕ ਭੇਜਦੇ ਹਨ ।
ਪੰਜਾਬ ਵਿਚ ਨਾਂ ਰੱਖਣ ਵੇਲੇ ਕੋਈ ਖ਼ਾਸ ਸੰਸਕਾਰ ਨਹੀਂ ਕੀਤਾ ਜਾਂਦਾ । ਕਈ ਵਾਰੀ ਭਾਈ ਦਾ ਦੱਸਿਆ ਨਾਂ ਹੀ ਰੱਖਿਆ ਜਾਂਦਾ ਹੈ ਤੇ ਕਈ ਵਾਰੀ ਧਰਮ-ਗ੍ਰੰਥ ਖੁੱਲ੍ਹਵਾ ਕੇ ਪਹਿਲੇ ਅੱਖਰ ਦੇ ਆਧਾਰ 'ਤੇ ਨਾ ਰੱਖਿਆ ਜਾਦਾ ਹੈ । ਫਿਰ ਹਿੰਦੂਆਂ ਵਿਚ ਮੁੰਡਨ ਸੰਸਕਾਰ ਹੁੰਦਾ ਹੈ । ਮਗਰੋਂ ਹਿੰਦੂ ਜਨੇਉ ਪੁਆਉਂਦੇ ਤੇ ਸਿੱਖ ਅੰਮ੍ਰਿਤ ਛਕਾਉਂਦੇ ਹਨ । ਇਹ ਸਾਰੇ ਚਾ - ਮਲ੍ਹਾਰ ਮੁੰਡਿਆਂ ਲਈ ਹੀ ਕੀਤੇ ਜਾਂਦੇ ਹਨ । ਕੁੜੀ ਜੰਮਣ 'ਤੇ ਘਰ ਵਿਚ ਉਦਾਸੀ ਛਾ ਜਾਂਦੀ ਹੈ । ਨਾ ਕੋਈ ਵਧਾਈ ਦਿੰਦਾ ਹੈ ਤੇ ਨਾ ਹੀ ਲੱਡੂ ਵੰਡਦਾ ਹੈ । ਧੀਆਂ ਦਾ ਨਾਮਕਰਨ ਸੰਸਕਾਰ ਵੀ ਕੋਈ ਨਹੀਂ ਹੁੰਦਾ । ਕੰਨ-ਵਿਧ ਸੰਸਕਾਰ ਵੀ ਨਾਂ-ਮਾਤਰ ਹੀ ਹੁੰਦਾ ਹੈ, ਪਰ ਹੁਣ ਧੀਆਂ ਦੇ ਕਮਾਊ ਬਣਨ ਤੇ ਇਹ ਸੰਸਕਾਰ ਬਦਲ ਰਹੇ ਹਨ ।
ਪ੍ਰਸ਼ਨ 4. ਪਹਿਲੇ ਸਮਿਆਂ ਵਿਚ ਮੁੰਡੇ ਅਤੇ ਕੁੜੀ ਦੇ ਜੰਮਣ 'ਤੇ ਰਸਮਾਂ-ਰਿਵਾਜਾਂ ਦੇ ਪੱਖ ਤੋਂ ਕੀ ਵਿਤਕਰਾ ਸੀ ? ਹੁਣ ਇਹ ਵਿਤਕਰਾ ਕਿਵੇਂ ਘਟ ਰਿਹਾ ਹੈ ?
ਉੱਤਰ - ਪਹਿਲੇ ਸਮੇਂ ਵਿਚ ਮੁੰਡੇ ਦੇ ਜਨਮ ਸਮੇਂ ਘਰ ਖ਼ੁਸ਼ੀਆਂ ਨਾਲ ਭਰ ਜਾਂਦਾ ਸੀ । ਲਾਗੀ ਤੇ ਭਾਈਚਾਰੇ ਦੇ ਲੋਕ ਵਧਾਈਆਂ ਦੇਣ ਆਉਂਦੇ ਸਨ । ਗੁੜ ਤੇ ਲੱਡੂ ਵੰਡੇ ਜਾਂਦੇ ਸਨ, ਪਰ ਜੇਕਰ ਕੁੜੀ ਜੰਮ ਪਵੇ, ਤਾਂ ਸਾਰਾ ਘਰ ਮਸੋਸਿਆ ਜਾਂਦਾ ਸੀ । ਨਾ ਕੋਈ ਵਧਾਈ ਦੇਣ ਆਉਂਦਾ ਸੀ ਤੇ ਨਾ ਗੁੜ ਜਾ ਲੱਡੂ ਵੰਡੇ ਜਾਦੇ ਸਨ । ਕੁੜੀ ਦਾ ਨਾਮਕਰਨ ਸੰਸਕਾਰ ਵੀ ਕੋਈ ਨਹੀਂ ਸੀ ਹੁੰਦਾ । ਪਰ ਹੁਣ ਸਮਾਂ ਬਦਲ ਗਿਆ ਹੈ। ਅੱਜ ਪਰਿਵਾਰਾਂ ਦੇ ਛੋਟੇ ਹੋਣ, ਕੁੜੀਆਂ ਦੇ ਪੜ੍ਹ-ਲਿਖ ਜਾਣ, ਨੌਕਰੀਆਂ ਉੱਤੇ ਲੱਗਣ ਇਸਤਰੀ-ਮਰਦ ਦੀ ਬਰਾਬਰੀ ਤੇ ਲੋਕ-ਰਾਜੀ ਵਿਚਾਰ ਪੈਦਾ ਹੋਣ ਨਾਲ ਕੁੜੀਆ ਨਾਲ ਵਿਤਕਰਾ ਕਾਫ਼ੀ ਘੱਟ ਗਿਆ ਹੈ ਤੇ ਅੱਗੇ ਘੱਟ ਰਿਹਾ ਹੈ ।ਪ੍ਰਸ਼ਨ 5. ਪੰਜਾਬ ਵਿਚ ਵਿਆਹ ਦੇ ਰਸਮ-ਰਿਵਾਜ ਕਿਹੜੇ-ਕਿਹੜੇ ਹਨ ? ਹੁਣ ਇਨ੍ਹਾਂ ਵਿਚ ਕੀ ਤਬਦੀਲੀ ਆ ਰਹੀ ਹੈ?
ਉੱਤਰ - ਵਿਆਹ ਦੀਆਂ ਰਸਮਾਂ - ਮੁੰਡੇ-ਕੁੜੀ ਦੇ ਜਵਾਨ ਹੋਣ 'ਤੇ ਉਨ੍ਹਾਂ ਦੇ ਵਿਆਹ ਦੀਆਂ ਰਸਮਾਂ ਹੁੰਦੀਆਂ ਹਨ । ਪਹਿਲਾਂ ਕੁੜੀ ਵਾਲੇ ਨਾਈ ਨੂੰ ਮੁੰਡੇ ਵਾਲੇ ਘਰ ਇਕ ਰੁਪਇਆ ਦੇ ਕੇ ਭੇਜਦੇ ਹਨ ਤੇ ਮੁੰਡੇ ਵਾਲੇ ਇਕ ਰੁਪਇਆ ਦੇ ਕੇ 'ਰੋਕਣ' ਜਾਂ 'ਠਾਕਣ' ਦਾ ਕੰਮ ਕਰ ਲੈਂਦੇ ਹਨ । ਫਿਰ ਕੁੜਮਾਈ ਕੀਤੀ ਜਾਂਦੀ ਹੈ । ਕੁੜੀ ਵਾਲੇ ਨਾਈ ਦੇ ਹੱਥ ਖੰਮ੍ਹਣੀ ਰੁਪਇਆ, ਪੰਜ ਮਿਸਰੀ ਦੇ ਕੂਜੇ, ਪੰਜ ਛੁਹਾਰੇ ਤੇ ਕੇਸਰ ਆਦਿ ਮੁੰਡੇ ਦੇ ਘਰ ਭੇਜ ਦਿੰਦੇ ਹਨ, ਜਿੱਥੇ ਉਨ੍ਹਾਂ ਦੇ ਰਿਸ਼ਤੇਦਾਰ ਇਕੱਠੇ ਹੁੰਦੇ ਹਨ । ਮੁੰਡੇ ਦੇ ਪਿਤਾ, ਮਾਮੇ ਤੇ ਪੰਚਾਇਤ ਦੀ ਹਾਜ਼ਰੀ ਵਿਚ ਮੁੰਡੇ ਨੂੰ ਚੌਂਕੀ 'ਤੇ ਬਿਠਾ ਕੇ ਨਾਈ ਕੇਸਰ ਦਾ ਟਿੱਕਾ ਲਾਉਂਦਾ ਹੈ । ਕੁੜੀ ਦਾ ਬਾਪ ਜਾਂ ਵਿਚੋਲਾ ਇਕ ਛੁਹਾਰਾ ਤੇ ਮਿਸਰੀ ਮੁੰਡੇ ਦੇ ਮੂੰਹ ਵਿਚ ਪਾ ਦਿੰਦਾ ਹੈ । ਬਾਕੀ ਛੁਹਾਰੇ ਮੁੰਡੇ ਦੇ ਹਾਣੀਆ ਵਿਚ ਵੰਡੇ ਜਾਂਦੇ ਹਨ । ਭਾਈਚਾਰੇ ਦੀਆਂ ਇਸਤਰੀਆਂ ਸ਼ਗਨ ਪਾਉਂਦੀਆਂ ਹਨ । ਫਿਰ ਨਾਈ ਨੂੰ ਲਾਗ ਦੇ ਕੇ ਵਿਦਾ ਕਰ ਦਿੱਤਾ ਜਾਂਦਾ ਹੈ ।ਦੂਜੇ ਪਾਸੇ ਮੁੰਡੇ ਵਾਲਿਆਂ ਵਲੋਂ ਮੰਗੇਤਰ ਕੁੜੀ ਲਈ ਸੂਟ, ਜੁੱਤੀ, ਗਹਿਣਾ, ਲਾਲ ਪਰਾਦੀ, ਮੌਲੀ, ਮਹਿੰਦੀ, ਖੰਡ, ਚੱਲ, ਛੁਹਾਰੇ ਤੇ ਰੁਪਏ ਭੇਜੇ ਜਾਂਦੇ ਹਨ । ਕੁੜੀ ਨਹਾ ਧੋ ਕੇ ਕੱਪੜੇ ਤੇ ਜੁੱਤੀ ਪਹਿਨ ਕੇ, ਲਾਲ ਪਰਾਂਦੀ ਪਾ ਕੇ ਚੜ੍ਹਦੇ ਵਲ ਮੂੰਹ ਕਰ ਕੇ ਪੀੜ੍ਹੇ ਉੱਤੇ ਬੈਠ ਜਾਂਦੀ ਹੈ । ਸਹੁਰਿਆਂ ਦੀ ਭੇਜੀ ਨਕਦੀ ਉਸ ਦੀ ਝੋਲੀ ਵਿਚ ਪਾ ਕੇ ਛੁਹਾਰਾ ਉਸ ਦੇ ਮੂੰਹ ਵਿਚ ਪਾ ਦਿੱਤਾ ਜਾਂਦਾ ਹੈ । ਇਸ ਤਰ੍ਹਾਂ ਉਸ ਦੀ ਵੀ ਕੁੜਮਾਈ ਹੋ ਜਾਂਦੀ ਹੈ ।
ਪ੍ਰਸ਼ਨ 6. ਵਿਆਹ ਕੇ ਲਿਆਉਣ ਮਗਰੋਂ ਮੁੰਡੇ ਦੇ ਘਰ ਕਿਹੜੀਆਂ-ਕਿਹੜੀਆਂ ਰਸਮਾਂ ਹੁੰਦੀਆਂ ਹਨ ?
ਉੱਤਰ - ਪਾਣੀ ਵਾਰਨਾ - ਵਿਆਹ ਕੇ ਲਿਆਉਣ ਮਗਰੋਂ ਮੁੰਡੇ ਦੇ ਲਾੜੀ ਸਮੇਤ ਘਰ ਪਹੁੰਚਣ 'ਤੇ ਪਹਿਲੀ ਰਸਮ ਮੁੰਡੇ ਦੀ ਮਾਂ ਦੁਆਰਾ ਮੁੰਡੇ ਦੇ ਸਿਰ ਉੱਤੋਂ ਪਾਣੀ ਵਾਰਨ ਦੀ ਹੁੰਦੀ ਹੈ । ਮੁੰਡੇ ਦੀ ਮਾਂ ਦੀਵਾ ਲੈ ਕੇ ਨੂੰਹ-ਪੁੱਤ ਨੂੰ ਲੈਣ ਜਾਂਦੀ ਹੈ । ਦਰਵਾਜ਼ੇ 'ਤੇ ਉਹ ਪਾਣੀ ਨਾਲ ਵਾਰਨੇ ਕਰਦੀ ਹੈ । ਸੱਤ ਵਾਰੀ ਪਾਣੀ ਮੂੰਹ ਨੂੰ ਲਾਉਂਦੀ ਹੈ ਤੇ ਪੁੱਤਰ ਉਸ ਨੂੰ ਪੀਣ ਤੋਂ ਰੋਕਦਾ ਹੈ । ਸੱਤਵੀਂ ਵਾਰੀ ਤਾਂ ਉਸ ਦੀਆਂ ਦਰਾਣੀਆਂ-ਜਿਠਾਣੀਆਂ ਉਸ ਨੂੰ ਪਾਣੀ ਬਿਲਕੁਲ ਨਹੀਂ ਪੀਣ ਦਿੰਦੀਆਂ ।ਮੂੰਹ ਦੇਖਣਾ - ਇਸ ਪਿੱਛੋਂ ਭਾਈਚਾਰੇ ਦੀਆਂ ਔਰਤਾਂ ਸ਼ਗਨ ਪਾਉਂਦੀਆਂ ਤੇ ਲਾੜੀ ਦਾ ਮੂੰਹ ਦੇਖਦੀਆਂ ਹਨ ।
ਪੂਜਾ - ਅਗਲੇ ਦਿਨ ਲਾੜਾ ਤੇ ਲਾੜੀ ਪਿੱਤਰਾਂ, ਸ਼ਹੀਦਾ ਜਾਂ ਤੁਲਸੀ ਦੇ ਬੂਟੇ ਦੀ ਪੂਜਾ ਕਰਦੇ ਹਨ ।
ਛਟੀਆਂ ਤੇ ਕੰਙਣਾ ਖੇਲ੍ਹਣਾ - ਕਈ ਥਾਈਂ ਲਾੜਾ-ਲਾੜੀ ਛਟੀਆਂ ਤੇ ਕੰਙਣਾ ਖੋਲ੍ਹਦੇ ਹਨ । ਲਾੜਾ-ਲਾੜੀ ਇਕ ਦੂਜੇ ਦੇ ਸੱਤ-ਸੱਤ ਛਟੀਆਂ ਮਾਰਦੇ ਹਨ । ਇਸੇ ਸ਼ਾਮ ਉਹ ਕੰਙਣਾ ਖੋਲ੍ਹਦੇ ਹਨ। ਪੇਟੀ ਖੋਲ੍ਹਣਾ-ਤੀਜੇ ਦਿਨ ਲਾੜੀ ਨੂੰ ਵਾਪਸ ਭੇਜਣ ਤੋਂ ਪਹਿਲਾਂ ਪਿੰਡ ਨੂੰ ਦਿਖਾਵਾ ਦਿਖਾਇਆ ਜਾਂਦਾ ਹੈ ਤੇ ਵਹੁਟੀ ਦੀ ਛੋਟੀ ਨਨਾਣ ਪੇਟੀ ਖੋਲ੍ਹਦੀ ਹੈ । ਉਹ ਪੇਟੀ ਖੁਲ੍ਹਾਈ ਵਜੋਂ ਮਨ-ਭਾਉਦਾ ਸੂਟ ਵਿਚੋਂ ਕੱਢ ਲੈਂਦੀ ਹੈ ।
ਪ੍ਰਸ਼ਨ 7. ਜੀਵ (ਮਨੁੱਖ) ਦੀ ਮੌਤ (ਮ੍ਰਿਤ) ਹੋਣ 'ਤੇ ਕਿਹੜੀਆਂ-ਕਿਹੜੀਆਂ ਰਸਮਾਂ ਹੁੰਦੀਆਂ ਹਨ ?
ਉੱਤਰ- ਜਦੋ ਕੋਈ ਮਰ ਜਾਂਦਾ ਹੈ, ਤਾਂ ਘਰ ਦੀਆਂ ਇਸਤਰੀਆਂ ਵੈਣ ਪਾਉਣ ਲੱਗ ਪੈਂਦੀਆਂ ਹਨ ਤੇ ਮਰਦ ਫੂਹੜੀ ਵਿਛਾ ਕੇ ਬੈਠ ਜਾਂਦੇ ਹਨ ਤੇ ਮਰਨ ਵਾਲੇ ਦੀਆਂ ਚੰਗੀਆਂ ਗੱਲਾਂ ਨੂੰ ਯਾਦ ਕਰਦੇ ਹਨ । ਫਿਰ ਮ੍ਰਿਤਕ ਨੂੰ ਆਖ਼ਰੀ ਇਸ਼ਨਾਨ ਕਰਾਇਆ ਜਾਂਦਾ ਹੈ । ਜੇਕਰ ਮਰਨ ਵਾਲੀ ਸੁਹਾਗਣ ਹੋਵੇ, ਤਾਂ ਉਸ ਦੇ ਕੱਪੜਿਆਂ ਨਾਲ ਗਹਿਣੇ ਤੇ ਲਾਲ ਚੰਦੋਰੀ ਪਾਈ ਜਾਂਦੀ ਹੈ । ਉਸ ਦੇ ਹੱਥਾਂ-ਪੈਰਾਂ ਨੂੰ ਮਹਿੰਦੀ, ਅੱਖਾਂ ਵਿਚ ਸੁਰਮਾ, ਵੀਣੀਆਂ ਵਿਚ ਚੂੜੀਆਂ ਤੇ ਮੱਥੇ ਉੱਤੇ ਬਿੰਦੀ ਵੀ ਲਾਈ ਜਾਂਦੀ ਹੈ । ਫਿਰ ਬਾਂਸ ਜਾ ਬੇਰੀ ਦੀਆਂ ਲੱਕੜੀਆਂ ਬੰਨ੍ਹ ਕੇ ਬਣਾਈ ਅਰਥੀ ਉੱਪਰ ਲਿਟਾ ਕੇ ਰਿਸ਼ਤੇਦਾਰ ਉਸ ਨੂੰ ਮੋਢਿਆਂ ਉੱਤੇ ਚੁੱਕ ਕੇ ਲਿਜਾਂਦੇ ਹਨ ਤੇ ਘਰੋਂ ਤੁਰਨ ਸਮੇਂ ਉਸ ਤੋਂ ਪੈਸੇ ਵਾਰ ਕੇ ਉਸ ਦਾ ਭਾੜਾ ਉਤਾਰ ਦਿੱਤਾ ਜਾਂਦਾ ਹੈ । ਅੱਧ-ਮਾਰਗ ਪਿੱਛੋਂ ਤੀਵੀਆਂ ਉੱਥੇ ਬੈਠ ਜਾਂਦੀਆਂ ਹਨ । ਸ਼ਮਸ਼ਾਨ ਭੂਮੀ ਪਹੁੰਚ ਕੇ ਮ੍ਰਿਤਕ ਦੇ ਸਰੀਰ ਨੂੰ ਚਿਖਾ ਲਈ ਚਿਣੀਆਂ ਲੱਕੜਾ ਉੱਪਰ ਲਿਟਾ ਕੇ ਵੱਡਾ ਪੁੱਤਰ ਹੱਥ ਵਿਚ ਲਾਂਬੂ ਫੜ ਲੈਂਦਾ ਹੈ ਤੇ ਸੱਜਿਓਂ ਖੱਬੇ ਨੂੰ ਇਕ ਗੇੜਾ ਕੱਢ ਕੇ ਚਿਤਾ ਨੂੰ ਲਾਂਬੂ ਲਾ ਦਿੰਦਾ ਹੈ । ਅੱਗ ਲੱਗਣ 'ਤੇ ਸਾਰੇ ਲੋਕ ਦੂਰ ਖੜ੍ਹੇ ਹੋ ਜਾਂਦੇ ਹਨ । ਮੁਰਦੇ ਦੀ ਖੋਪਰੀ ਦਿਖਾਈ ਦੇਣ ਤੇ ਕਪਾਲ ਕਿਰਿਆ ਕੀਤੀ ਜਾਂਦੀ ਹੈ । ਵਾਪਸੀ ਵੇਲੇ ਮੁਰਦੇ ਨਾਲੋਂ ਸੰਬੰਧ ਤੋੜਨ ਲਈ ਕਈ ਲੋਕ ਡੱਕਾ ਜਾਂ ਕੰਡਾ ਤੋੜਦੇ ਹਨ । ਕਈ ਨਿੰਮ ਦੀ ਪੱਤੀ ਚਬਾਉਂਦੇ ਹਨ । ਫਿਰ ਸਾਰੇ ਇਸ਼ਨਾਨ ਕਰ ਕੇ ਜਾਂ ਮੂੰਹ-ਹੱਥ ਧੋ ਕੇ ਘਰ ਮੁੜਦੇ ਹਨ । ਮੌਤ ਤੋਂ ਤੀਜੇ ਦਿਨ ਮੁਰਦੇ ਦੇ ਫੁੱਲ ਚੁਗੇ ਜਾਂਦੇ ਹਨ ਤੇ ਉਹ ਹਰਦੁਆਰ ਜਾਂ ਕੀਰਤਪੁਰ ਸਾਹਿਬ ਪਾਏ ਜਾਂਦੇ ਹਨ । ਪਿੱਛੋਂ ਕੁੱਝ ਦਿਨ ਮੁਕਾਣਾਂ ਆਉਂਦੀਆਂ ਹਨ ਤੇ ਅੰਤਮ ਕਿਰਿਆ 'ਤੇ ਵੱਡੇ ਪੁੱਤਰ ਦੀ ਸਹੁਰਿਆਂ ਵਲੋਂ ਲਿਆਂਦੀ ਪੱਗ ਨਾਲ ਦਸਤਾਰਬੰਦੀ ਕਰ ਕੇ ਉਸ ਨੂੰ ਪਿਤਾ ਦਾ ਵਾਰਸ ਬਣਾ ਦਿੱਤਾ ਜਾਂਦਾ ਹੈ ।ਪ੍ਰਸ਼ਨ 8. 'ਪੰਜਾਬ ਦੇ ਰਸਮ-ਰਿਵਾਜਾਂ' ਦੇ ਪੱਖੋਂ ਵੱਖ-ਵੱਖ ਧਾਰਮਿਕ ਭਾਈਚਾਰਿਆਂ ਵਿਚ ਕੀ-ਕੀ ਭਿੰਨਤਾ ਹੈ ?
ਉੱਤਰ- ਪੰਜਾਬ ਵਿਚ ਹਿੰਦੂ ਬੱਚੇ ਦੇ ਮੁੰਡਨ ਕਰਦੇ ਤੇ ਜਨੇਊ ਪਹਿਨਾਉਂਦੇ ਹਨ । ਸਿੱਖ ਅੰਮ੍ਰਿਤ ਛਕਾਉਂਦੇ ਹਨ । ਮੁਸਲਮਾਨ ਸੁੰਨਤ ਕਰਦੇ ਹਨ । ਹਿੰਦੂ ਲਗਨ-ਫੇਰਿਆਂ ਨਾਲ ਵਿਆਹ ਕਰਦੇ ਹਨ, ਸਿੱਖ ਆਨੰਦ ਕਾਰਜ ਨਾਲ ਪਰ ਮੁਸਲਮਾਨ ਨਿਕਾਹ ਦੀ ਰਸਮ ਅਦਾ ਕਰਦੇ ਹਨ । ਹਿੰਦੂ ਤੇ ਸਿੱਖ ਮੁਰਦਿਆਂ ਨੂੰ ਸਾੜਦੇ ਹਨ, ਪਰ ਮੁਸਲਮਾਨ ਦਬਾਉਂਦੇ ਹਨ ।OBJECTIVE TYPE QUESTINNS (ਵਸਤੁਨਿਸ਼ਠ ਪ੍ਰਸ਼ਨ)
ਪ੍ਰਸ਼ਨ 1'ਪੰਜਾਬ ਦੇ ਰਸਮ-ਰਿਵਾਜ' ਲੇਖ ਕਿਸ ਦੀ ਰਚਨਾ ਹੈ ?
ਪ੍ਰਸ਼ਨ 2. ਗੁਲਜ਼ਾਰ ਸਿੰਘ ਸੰਧੂ ਦਾ ਲਿਖਿਆ ਲੇਖ ਕਿਹੜਾ ਹੈ ?
ਪ੍ਰਸ਼ਨ 3. ਭਾਈਚਾਰਕ ਜੀਵਾਂ ਦੇ ਮਨਾਂ ਦੀਆਂ ਸਿੱਕਾਂ-ਸੱਧਰਾਂ ਤੇ ਜਜ਼ਬਿਆਂ ਦੀ ਤਰਜਮਾਨੀ ਕੌਣ ਕਰਦਾ ਹੈ ?
ਪ੍ਰਸ਼ਨ 4. ਜਨਮ, ਮਰਨ ਅਤੇ ਵਿਆਹ-ਸ਼ਾਦੀ ਦੇ ਮੌਕੇ ਉੱਤੇ ਕਿਨ੍ਹਾਂ ਦਾ ਅਸਲੀ ਰੂਪ ਸਾਹਮਣੇ ਆਉਂਦਾ ਹੈ ?
(A) ਪਹਿਰਾਵੇ ਦਾ(B) ਖੇਡਾਂ ਦੇ
(C) ਰਸਮਾਂ-ਰਿਵਾਜਾਂ ਦਾ
(D) ਗੀਤਾਂ ਦਾ ।
ਉੱਤਰ-(C) ਰਸਮਾਂ ਰਿਵਾਜਾਂ ਦਾ ।
ਪ੍ਰਸ਼ਨ 5. ਪੰਜਾਬ ਦੇ ਰਸਮ-ਰਿਵਾਜ ਲੇਖ ਦੇ ਆਧਾਰ ਤੇ ਦੱਸੋ ਜੀਵਨ ਨਾਟਕ ਦੀਆਂ ਝਾਕੀਆਂ ਦੇ ਰੰਗ-ਮੰਚ ਆਮ ਤੌਰ ਤੇ ਕਿਹੜੇ ਹੁੰਦੇ ਹਨ ?
(A) ਜਨਮ. ਵਿਆਹ ਤੇ ਮੌਤ
(B) ਗਰਮੀ, ਸਰਦੀ, ਪਤਝੜ
(C) ਪੀਲਾ, ਲਾਲ, ਹਰਾ
(D) ਚਿੱਟਾ, ਕਾਲਾ, ਗੁਲਾਬੀ ।
ਉੱਤਰ-(A) ਜਨਮ, ਵਿਆਹ ਤੇ ਮੌਤ ।
ਪ੍ਰਸ਼ਨ 6. ਰਸਮ ਰਿਵਾਜਾਂ ਦਾ ਅਸਲੀ ਰੂਪ ਕਦੇ ਸਾਹਮਣੇ ਆਉਂਦਾ ਹੈ ?
(A) ਜਨਮ, ਵਿਆਹ ਮੌਤ ਸਮੇਂ(B) ਮੇਲੇ
(C) ਤਿਉਹਾਰ
(D) ਪੜ੍ਹਨ ਸਮੇਂ
ਉੱਤਰ-(A) ਜਨਮ, ਵਿਆਹ ਮੌਤ ਸਮੇਂ ।
ਪ੍ਰਸ਼ਨ 7. ਮੁੱਢਲੇ ਮਨੁੱਖ ਨੂੰ ਅਜੋਕੇ ਮਨੁੱਖ ਨਾਲੋਂ ਕਿਸ ਦਾ ਤੇ ਵਧੇਰੇ ਸੀ ?
ਉੱਤਰ-ਦੇਵੀ ਤਾਕਤਾਂ ਦਾ ।
ਪ੍ਰਸ਼ਨ 8. ਸੰਸਕਾਰਾਂ ਦਾ ਆਰੰਤ ਕਿਨ੍ਹਾਂ ਨੂੰ ਪਤਿਆਉਣ ਜਾਂ ਰਿਝਾਉਣ ਨਾਲ ਸ਼ੁਰੂ ਹੋਇਆ ?
(A) ਮਨੁੱਖਾਂ ਨੂੰ(B) ਪਸੂਆਂ ਨੂੰ
(C) ਵੈਰੀਆਂ ਨੂੰ
(D) ਦੈਵੀ ਤਾਕਤਾਂ ਨੂੰ
ਉੱਤਰ-(D) ਦੈਵੀ ਤਾਕਤਾਂ ਨੂੰ ।
ਪ੍ਰਸ਼ਨ 9. ਮੁੱਢਲਾ ਮਨੁੱਖ ਸਾਰੇ ਸੰਸਕਾਰਾਂ ਦਾ ਆਰੰਭ ਕਰਨ ਸਮੇਂ ਦੇਵੀ ਤਾਕਤਾਂ ਨੂੰ ਕਿਉਂ ਰਿਝਾਉਂਦਾ ਸੀ ?
(A) ਤੇ ਕਾਰਨ(B) ਪਿਆਰ ਕਾਰਨ
(C) ਮੋਹ ਕਾਰਨ
(D) ਲਾਲਚ ਕਾਰਨ
ਉੱਤਰ-(A) ਤੇ ਕਾਰਨ
ਪ੍ਰਸ਼ਨ 10. ਜਿਹੜੀਆਂ ਚੀਜ਼ਾਂ ਦੀ ਮੱਦਦ ਨਾਲ ਰਸਮ ਰਿਵਾਜ ਨੇਪਰੇ ਚੜ੍ਹੇ ਜਾਂਦੇ ਹਨ, ਉਨ੍ਹਾਂ ਵਿਚੋਂ ਕਿਸੇ ਦੇ ਦੇ ਨਾਂ ਲਿਖੋ-
ਉੱਤਰ-ਪਾਣੀ ਤੇ ਲੋਹਾ ।ਪ੍ਰਸ਼ਨ 11. ਪਾਣੀ ਕਾਹਦਾ ਚਿੰਨ੍ਹ ਹੈ ?
ਉੱਤਰ-ਸ਼ੁੱਧਤਾ ਦਾ ।ਪ੍ਰਸ਼ਨ 12. ਲੋਹਾ ਕਿਸ ਚੀਜ਼ ਦਾ ਚਿੰਨ੍ਹ ਹੈ ?
(A) ਸ਼ੁੱਧਤਾ ਦਾ
(B) ਬਚਾਉ ਦਾ
(C) ਸ਼ਗਨਾ ਦਾ
(D) ਚੜ੍ਹਾਵੇ ਦਾ ।
ਉੱਤਰ-(B) ਬਚਾਉ ਦਾ ।
ਪ੍ਰਸ਼ਨ 13. ਬਚਾਓ ਦਾ ਚਿੰਨ੍ਹ ਕਿਹੜੀ ਚੀਜ਼ ਹੈ ?
(A) ਪਾਣੀ(B) ਲੋਹਾ
(C) ਅਨਾਜ
(D) ਦੁੱਧ
ਉੱਤਰ-(B) ਲੋਹਾ ।
ਪ੍ਰਸ਼ਨ 14. ਪੰਜਾਬ ਦੇ ਰਸਮਾਂ-ਰਿਵਾਜਾਂ ਦੀ ਸੰਭਾਲ ਕਰਨਾ ਕਿਉਂ ਜ਼ਰੂਰੀ ਹੋ ਗਿਆ ਹੈ ?
(A) ਅਲੋਪ ਹੋਣ ਦੇ ਡਰ ਕਾਰਨ(B) ਵਿਗਾੜ ਪੈਦਾ ਹੋਣ ਕਾਰਨ
(C) ਪੁਰਾਣੇ ਹੋਣ ਕਾਰਨ
(D) ਨਵੀਨੀਕਰਨ ਲਈ ।
ਉੱਤਰ-(A) ਅਲੇਪ ਹੋਣ ਦੇ ਡਰ ਕਾਰਨ ।
ਪ੍ਰਸ਼ਨ 15. ਚੰਗੇ ਸ਼ਗਨਾਂ ਦੀ ਸੂਚਕ ਕਿਹੜੀ ਚੀਜ਼ ਹੈ ?
(A) ਪਾਣੀ(B) ਲੋਹਾ
(C) ਅਨਾਜ
(D) ਦੱਭ
ਉੱਤਰ-(D) ਦੱਭ ।
ਪ੍ਰਸ਼ਨ 16. ਪ੍ਰੇਤ ਰੂਹਾਂ ਤੋਂ ਬਚਣ ਲਈ ਗਰਭਵਤੀ ਦੇ ਪੱਲੇ ਕੀ ਬੰਨ੍ਹਿਆ ਜਾਂਦਾ ਸੀ ?
ਉੱਤਰ-ਅਨਾਜ ।
ਪ੍ਰਸ਼ਨ 17. ਜਣੇਪੇ ਪਿੱਛੋਂ ਲਗਾਤਾਰ ਕਿੰਨੇ ਦਿਨ ਦੀਵਾ ਬਲਦਾ ਰੱਖਿਆ ਜਾਂਦਾ ਹੈ ?
ਉੱਤਰ-ਦਸ ਦਿਨ ।
ਪ੍ਰਸ਼ਨ 18. ਬੱਚੇ ਦੇ ਜਨਮ ਪਿੱਛੋਂ ਕਿਹੜੀ ਰਸਮ ਬਹੁਤ ਮਹੱਤਵਪੂਰਨ ਮੰਨੀ ਜਾਂਦੀ ਹੈ ?
(A) ਗੁੜ੍ਹਤੀ
(B) ਦਾਨ
(C) ਕੜਾਹੀ ਚੜ੍ਹਾਉਣੀ
(D) ਰੋਕਾ
ਉੱਤਰ-(A) ਗੁੜ੍ਹਤੀ ।
ਪ੍ਰਸ਼ਨ 19. ਬੱਚੇ ਦੇ ਜਨਮ ਤੋਂ ਬਾਅਦ ਕਿਹੜੀਆਂ ਦੇ ਰਸਮਾਂ ਕੀਤੀਆਂ ਜਾਂਦੀਆਂ ਹਨ ?
(A) ਗੁੜ੍ਹਤੀ ਤੇ ਛਟੀ
(B) ਗੁੜ੍ਹਤੀ ਤੇ ਠਾਕਾ
(C) ਛਟੀ ਤੇ ਠਾਕਾ
(D) ਠਾਕਾ ਤੇ ਲਾਵਾਂ
ਉੱਤਰ-(A) ਗੁੜ੍ਹਤੀ ਤੇ ਛਟੀ ।
ਪ੍ਰਸ਼ਨ 20. ਛਟੀ ਦੀ ਰਸਮ ਜਣੇਪੇ ਤੋਂ ਕਿੰਨੇ ਦਿਨ ਮਗਰੋਂ ਹੁੰਦੀ ਹੈ ?
ਉੱਤਰ-ਛੇਵੇਂ ।
ਪ੍ਰਸ਼ਨ 21. ਜਣੇਪੇ ਤੋਂ ਕਿੰਨੇ ਦਿਨ ਮਗਰੋਂ ਬਾਹਰ ਵਧਾਉਣ ਦੀ ਰਸਮ ਹੁੰਦੀ ਹੈ ?
(A) ਦਸਵੇਂ
(B) ਬਾਰ੍ਹਵੇਂ
(C) ਤੇਰ੍ਹਵੇਂ
(D) ਚੌਧਵੇਂ
ਉੱਤਰ-(C) ਤੇਰ੍ਹਵੇਂ ।
ਪ੍ਰਸ਼ਨ 22. ਪੁਰਾਣੇ ਸਮੇਂ ਵਿਚ ਮੁੰਡਾ ਜੰਮਣ ਤੇ ਕਿਸਨੂੰ ਵਧਾਈਆਂ ਦੇ ਕੇ ਭੇਜਿਆ ਜਾਂਦਾ ਸੀ ?
(A) ਲਾਗੀ ਨੂੰ
(B) ਨਾਈ ਨੂੰ
(C) ਮਰਾਸੀ ਨੂੰ
(D) ਬ੍ਰਾਹਮਣ ਨੂੰ ।
ਉੱਤਰ-(B) ਨਾਈ ਨੂੰ ।
ਪ੍ਰਸ਼ਨ 23. ਭੇਲੀ ਪਹੁੰਚਣ ਤੇ ਨਵ-ਜੰਮੇ ਮੁੰਡੇ ਦੇ ਨਾਨਕਿਆਂ ਵਲੋਂ ਕੀ ਭੇਜਿਆ ਜਾਂਦਾ ਹੈ ?
(A) ਗੁੜਤੀ(B) ਲਾਗ
(C) ਛੂਛਕ
(D) ਕੜਾ
ਉੱਤਰ-(C) ਛੂਛਕ ।
ਪ੍ਰਸ਼ਨ 24. ਮੁੰਡਨ ਤੇ ਜਨੇਊ ਪਹਿਨਣ ਦਾ ਸੰਸਕਾਰ ਕਿਹੜੇ ਧਰਮ ਵਿਚ ਕੀਤਾ ਜਾਂਦਾ ਹੈ ?
ਉੱਤਰ-ਹਿੰਦੂ ।ਪ੍ਰਸ਼ਨ 25. ਹਿੰਦੂ ਪਰਿਵਾਰਾਂ ਵਿਚ ਬੱਚੇ ਦਾ ਮੁੰਡਨ ਸੰਸਕਾਰ ਕਦੋਂ ਕੀਤਾ ਜਾਂਦਾ ਹੈ ?
(A) ਤੀਜੇ ਤੋਂ ਪੰਜਵੇਂ ਵਰ੍ਹੇ ਵਿਚ
(B) ਪਹਿਲੇ ਵਰ੍ਹੇ ਵਿਚ
(C) ਦੂਜੇ ਵਰ੍ਹੇ ਵਿਚ
(D) ਦਸਵੇਂ ਵਰ੍ਹੇ ਵਿਚ ।
ਉੱਤਰ-(A) ਤੀਜੇ ਤੋਂ ਪੰਜਵੇਂ ਵਰ੍ਹੇ ਵਿਚ ।
Comments
Post a Comment