Skip to main content

PSEB 12th Class Punjabi Book Solutions Chapter 1 | ਪੰਜਾਬੀ ਸਭਿਆਚਾਰ ਦੀ ਜਾਣ-ਪਛਾਣ

CHAPTER - 1

ਲੇਖਕਾ ਬਾਰੇ

ਡਾ. ਬਰਿੰਦਰ ਕੌਰ (12 ਅਪਰੈਲ , 1966)

ਪਿਤਾ ਜੀ ਦਾ ਨਾਂ : ਸਰਦਾਰ ਗੁਰਦਿਆਲ ਸਿੰਘ

ਮਾਤਾ ਜੀ ਦਾ ਨਾਂ : ਸਰਦਾਰਨੀ ਸੁਰਜੀਤ ਕੌਰ

ਜਨਮ-ਮਿਤੀ : 12 ਅਪਰੈਲ , 1966

ਜਨਮ-ਸਥਾਨ : ਅੰਮ੍ਰਿਤਸਰ (ਪੰਜਾਬ)

ਵਿੱਦਿਆ-ਪ੍ਰਾਪਤੀ : ਐੱਮ . ਏ . (ਪੰਜਾਬੀ), ਐੱਮ.ਫਿਲ , ਪੀ - ਐੱਚ. ਡੀ ., ਪੋਸਟ-ਡਾਕਟਰਲ ਰਿਚਰਚ (ਯੂ.ਜੀ.ਸੀ. ਨਵੀਂ ਦਿੱਲੀ)

ਕੰਮ-ਕਿੱਤਾ : ਅਧਿਐਨ, ਅਧਿਆਪਨ, ਐਡਮਿਨਿਸਟਰੇਸ਼ਨ ।

ਡਾ. ਬਰਿੰਦਰ ਕੌਰ 1990 ਤੋਂ ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦੇ ਕਾਰਜ ਵਿੱਚ ਜੁੜੇ ਹੋਏ ਹਨ। ਸੰਨ 2003 ਤੋਂ ਪੰਜਾਬ ਦੇ ਵੱਖ-ਵੱਖ ਕਾਲਜਾਂ ਵਿੱਚ ਬਤੌਰ ਪ੍ਰਿੰਸੀਪਲ ਸੇਵਾ ਨਿਭਾ ਰਹੇ ਹਨ। ਵਿਸ਼ੇਸ਼ ਉਪਰਾਲਾ ਪੰਜਾਬ ਦੇ ਸਰਹੱਦੀ ਪਿੰਡ ਨਰੋਟ ਜੈਮਲ ਸਿੰਘ (ਜ਼ਿਲ੍ਹਾ ਪਠਾਨਕੋਟ) ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਕਾਂਸਟੀਚੂਐਂਟ ਕਾਲਜ ਨੂੰ ਸਫਲਤਾਪੂਰਵਕ ਬਤੌਰ ਫ਼ਾਊਂਡਰ ਪ੍ਰਿੰਸੀਪਲ ਚਲਾਉਣ ਦਾ ਰਿਹਾ। ਆਪ ਪੰਜਾਬੀ ਸਾਹਿਤ, ਭਾਸ਼ਾ ਅਤੇ ਲੋਕ-ਧਾਰਾ ਨਾਲ ਜੁੜੇ ਵਿਸ਼ਿਆਂ ਸੰਬੰਧੀ ਪੁਸਤਕਾਂ ਦੀ ਪ੍ਰਕਾਸ਼ਨਾ ਕਰਵਾ ਚੁੱਕੇ ਹਨ। ਇਸ ਤੋਂ ਇਲਾਵਾ ਰੰਗ-ਮੰਚ, ਬਿਜਲਈ ਮੀਡੀਆ (ਟੀ. ਵੀ) ਅਤੇ ਪੰਜਾਬੀ ਪੱਤਰਕਾਰਿਤਾ ਵਿੱਚ ਸ਼ੌਕ ਰੱਖਦੇ ਹਨ।

ਹਥਲੀ ਪਾਠ-ਪੁਸਤਕ ਵਿੱਚ ਸ਼ਾਮਲ ਕੀਤਾ ਗਿਆ ਇਹਨਾਂ ਦਾ ਲੇਖ 'ਪੰਜਾਬੀ ਸੱਭਿਆਚਾਰ' ਇਹਨਾਂ ਦੇ ਹੁਣੇ ਜਿਹੇ ਸੰਪੰਨ ਹੋਏ ਪੋਸਟ ਡਾਕਟਰਲ ਰਿਸਰਚ ਪ੍ਰੋਜੈਕਟ ਲਈ ਕੀਤੇ ਖੋਜ-ਕਾਰਜ ਦਾ ਹਿੱਸਾ ਹੈ ਜੋਕਿ ਬਾਰ੍ਹਵੀਂ ਦੇ ਵਿਦਿਆਰਥੀਆਂ ਨੂੰ ਆਪਣੇ ਸੂਬੇ, ਇੱਥੋਂ ਦੇ ਇਤਿਹਾਸ, ਰਾਜਨੀਤੀ, ਲੋਕ-ਧਾਰਾ ਅਤੇ ਖ਼ਾਸ ਕਰਕੇ ਪੰਜਾਬੀ ਸੱਭਿਆਚਾਰ ਅਤੇ ਉਪ-ਸੱਭਿਆਚਾਰਾਂ ਬਾਰੇ ਜਾਣਕਾਰੀ ਦੇਣ ਦੇ ਨਾਲ-ਨਾਲ ਪੰਜਾਬੀਅਤ ਦੇ ਵਿਲੱਖਣ ਪਛਾਣ-ਚਿੰਨ੍ਹਾਂ ਤੋਂ ਜਾਣੂ ਕਰਵਾਉਣ ਦਾ ਉਪਰਾਲਾ ਹੈ। ਪੰਜਾਬੀ ਸੱਭਿਆਚਾਰ ਦੇ ਲੱਛਣਾਂ ਨੂੰ ਉਲੀਕਣ ਦੇ ਨਾਲ-ਨਾਲ ਗੁਆਚ ਰਹੀਆਂ ਕਦਰਾਂ-ਕੀਮਤਾਂ ਬਾਰੇ ਵੀ ਚਿੰਤਾ ਪ੍ਰਗਟਾਈ ਹੈ।

ਸੱਭਿਆਚਾਰ ਕਿਸੇ ਖ਼ਾਸ ਖਿੱਤੇ ਜਾਂ ਕੌਮ ਦੀ ਸਮੁੱਚੀ ਜੀਵਨ-ਜਾਚ ਹੁੰਦੀ ਹੈ। ਸੱਭਿਆਚਾਰ ਨਿਸ਼ਚੇ ਹੀ ਉਸ ਕੌਮ ਦੇ ਜੀਵਨ ਨਾਲ ਜੁੜੇ ਵੱਖ-ਵੱਖ ਵਿਚਾਰਾਂ, ਮਨੌਤਾਂ, ਰਹਿਣ-ਸਹਿਣ, ਕਦਰਾਂ-ਕੀਮਤਾਂ, ਖਾਣ- ਪੀਣ, ਰੀਤੀ-ਰਿਵਾਜਾਂ, ਪਹਿਰਾਵੇ, ਬੋਲੀ ਅਤੇ ਤਿੱਥ-ਤਿਉਹਾਰ ਦਾ ਸੁਮੇਲ ਹੈ। ਓਪਰੀ ਨਜ਼ਰੇ ਵੇਖਿਆਂ ਜਿੱਥੇ ਸੱਭਿਆਚਾਰ ਦੀ ਪ੍ਰਕਿਰਤੀ ਸਧਾਰਨ ਜਾਪਦੀ ਹੈ, ਉੱਥੇ ਇਸ ਦਾ ਅਧਿਐਨ ਕਰਦੇ ਹੋਏ ਅਸੀਂ ਮਹਿਸੂਸ ਕਰ ਸਕਦੇ ਹਾਂ ਕਿ ਇਹ ਆਪਣੇ ਆਪ ਵਿੱਚ ਇੱਕ ਜਟਿਲ ਵਰਤਾਰਾ ਵੀ ਹੈ।, PSEB 12th Class Punjabi Book Solutions Chapter 2 | ਪੰਜਾਬੀ ਸਭਿਆਚਾਰ ਦੀ ਜਾਣ-ਪਛਾਣ



PSEB 12th Class Punjabi Book Solutions Chapter 1 | ਪੰਜਾਬੀ ਸਭਿਆਚਾਰ ਦੀ ਜਾਣ-ਪਛਾਣ

    Long Questions Answer

    ਪ੍ਰਸ਼ਨ 1. 'ਪੰਜਾਬੀ ਸਭਿਆਚਾਰ' ਲੇਖ ਦਾ ਸਾਰ ਲਿਖੋ ?

    ਡਾ: ਬਰਿੰਦਰ ਕੌਰ ਦੇ ਲੇਖ 'ਪੰਜਾਬੀ ਸਭਿਆਚਾਰ' ਵਿਚ ਜੋ ਵਿਚਾਰ ਪੇਸ਼ ਕੀਤੇ ਗਏ ਹਨ, ਉਨ੍ਹਾਂ ਨੂੰ ਸੰਖੇਪ ਕਰ ਕੇ ਆਪਣੇ ਸ਼ਬਦਾਂ ਵਿਚ ਲਿਖੋ ।

    ਉੱਤਰ-'ਪੰਜਾਬੀ ਸਭਿਆਚਾਰ ਲੇਖ ਡਾ: ਬਰਿੰਦਰ ਕੌਰ ਦੀ ਰਚਨਾ ਹੈ । ਇਸ ਵਿਚ ਲੇਖਿਕਾ ਨੇ ਸਭਿਆਚਾਰ ਦੀ ਪਰਿਭਾਸ਼ਾ ਤੇ ਵਰਗ-ਵੰਡ ਸੰਬੰਧੀ ਚਰਚਾ ਕਰਦਿਆਂ ਪੰਜਾਬੀ ਸਭਿਆਚਾਰ ਦੇ ਇਤਿਹਾਸਕ ਪਿਛੋਕੜ, ਪੰਜਾਬੀ ਸਭਿਆਚਾਰ ਦੇ ਵਿਸ਼ੇਸ਼ ਲੱਛਣਾਂ ਤੇ ਵਰਤਮਾਨ ਸਮੇਂ ਵਿਚ ਇਸ ਵਿਚ ਆ ਰਹੀਆਂ ਤਬਦੀਲੀਆਂ ਦਾ ਜ਼ਿਕਰ ਕੀਤਾ ਹੈ । ਲੇਖਿਕਾ ਕਹਿੰਦੀ ਹੈ ਕਿ ਸਭਿਆਚਾਰ ਕਿਸੇ ਖ਼ਾਸ ਇਲਾਕੇ ਵਿਚ ਵਸਦੇ ਲੋਕਾਂ ਦੀ ਜੀਵਨ-ਜਾਚ ਨੂੰ ਕਹਿੰਦੇ ਹਨ । ਇਹ ਉਨ੍ਹਾਂ ਲੋਕਾਂ ਦੇ ਰਹਿਣ- ਸਹਿਣ, ਕਦਰਾਂ-ਕੀਮਤਾਂ ਵਿਚਾਰਾਂ, ਮਨੌਤਾਂ, ਵਿਸ਼ਵਾਸਾਂ, ਰੀਤੀ-ਰਿਵਾਜਾਂ, ਖਾਣ-ਪੀਣ, ਪਹਿਰਾਵੇ, ਬੋਲੀ ਤੇ ਤਿਥ-ਤਿਉਹਾਰਾ ਦਾ ਸੁਮੇਲ ਹੁੰਦਾ ਹੈ, ਜਿਸ ਦੀ ਪ੍ਰਕਿਰਤੀ ਓਪਰੀ ਨਜ਼ਰੇ ਸਧਾਰਨ ਦਿਖਾਈ ਦਿੰਦੀ ਹੈ, ਪਰੰਤੂ ਇਹ ਇਕ ਜਟਿਲ ਵਰਤਾਰਾ ਹੁੰਦਾ ਹੈ ।

    ਸਭਿਆਚਾਰ ਦੀ ਪਰਿਭਾਸ਼ਾ-ਸਭਿਆਚਾਰ ਸ਼ਬਦ ਦੋ ਸ਼ਬਦਾਂ, 'ਸੱਭਯ' ਅਤੇ 'ਆਚਾਰ' ਸ਼ਬਦਾਂ ਦੇ ਸੁਮੇਲ ਤੋਂ ਬਣਿਆ

    ਹੈ, ਜਿਸ ਦਾ ਭਾਵ ਜੀਵਨ ਦਾ ਉਹ ਚਰਿੱਤਰ ਹੈ, ਜੋ ਕਿਸੇ ਨਿਯਮਬੱਧਤਾ ਦਾ ਧਾਰਨੀ ਹੁੰਦਾ ਹੈ । ਇਸ ਵਿਚ ਜੀਵਨ-ਜਾਚ ਲਈ ਅਜਿਹੇ ਨੇਮਬੱਧ ਅਸੂਲ ਅਪਣਾਏ ਗਏ ਹੁੰਦੇ ਹਨ, ਜਿਨ੍ਹਾਂ ਨੂੰ ਸਾਰਾ ਲੋਕ-ਸਮੂਹ ਪ੍ਰਵਾਨ ਕਰਦਾ ਹੈ । ਸਭਿਆਚਾਰ ਸਿਰਫ਼ ਸਮਾਜ ਵਿਚ ਰਹਿੰਦਿਆਂ ਹੀ ਗ੍ਰਹਿਣ ਕੀਤਾ ਜਾ ਸਕਦਾ ਹੈ, ਇਸੇ ਕਰਕੇ ਹੀ ਮਨੁੱਖ ਨੂੰ ਸਮਾਜਿਕ ਪ੍ਰਾਣੀ ਕਿਹਾ ਜਾਂਦਾ ਹੈ ।

    ਹਿੰਦੀ ਵਿਚ ਸਭਿਆਚਾਰ ਲਈ 'ਸੰਸਕ੍ਰਿਤੀ' ਸ਼ਬਦ ਦੀ ਅਤੇ ਅੰਗਰੇਜ਼ੀ ਵਿਚ 'ਕਲਚਰ' (Culture) ਸ਼ਬਦ ਦੀ ਵਰਤੋਂ ਕੀਤੀ ਜਾਂਦੀ ਹੈ । ਸਭਿਆਚਾਰ ਲਈ ਵੱਖ-ਵੱਖ ਭਾਸ਼ਾਵਾਂ ਵਿਚ ਵਰਤੇ ਜਾਂਦੇ ਸ਼ਬਦਾਂ ਦਾ ਭਾਵ ਇੱਕੋ ਹੈ ਕਿ ਸਮਾਜਿਕ ਲੋੜਾ ਅਨੁਸਾਰ ਮਨੁੱਖ ਰਹਿਣ-ਸਹਿਣ ਦੇ ਜਿਨ੍ਹਾਂ ਅਸੂਲਾਂ ਨੂੰ ਕਿਸੇ ਨਿਯਮ ਅਨੁਸਾਰ ਗ੍ਰਹਿਣ ਕਰਦਾ ਹੈ, ਉਸੇ ਨੂੰ 'ਸਭਿਆਚਾਰ' ਕਿਹਾ ਜਾਂਦਾ ਹੈ ।

    ਸਭਿਆਚਾਰ ਅਤੇ ਉਪ-ਸਭਿਆਚਾਰ-ਭਾਰਤ ਅਨੇਕਤਾ ਵਿਚ ਏਕਤਾ ਵਾਲਾ ਦੇਸ਼ ਹੈ, ਜਿੱਥੇ ਵਿਭਿੰਨ ਸਭਿਆਚਾਰ ਅਰਥਾਤ ਜੀਵਨ-ਜਾਚ ਦੇ ਅਨੇਕਾਂ ਨਮੂਨੇ ਮੌਜੂਦ ਹਨ । ਇਸ ਅਨੇਕਤਾ ਵਿਚ ਉਪ-ਸਭਿਆਚਾਰਕ ਵਿਲੱਖਣਤਾਵਾਂ ਦੇ ਬਾਵਜੂਦ ਏਕਤਾ ਮੌਜੂਦ ਹੈ । ਉਪ-ਸਭਿਆਚਾਰ ਤੇ ਸਭਿਆਚਾਰ ਵਿਚ ਫ਼ਰਕ ਇਹ ਹੈ ਕਿ ਜਿੱਥੇ ਸਭਿਆਚਾਰ ਦਾ ਸੰਬੰਧ ਕਿਸੇ ਸਮੁੱਚੇ ਜਨ-ਸਮੂਹ ਜਾਂ ਸਮਾਜ ਨਾਲ ਹੁੰਦਾ ਹੈ, ਉੱਥੇ ਉਪ-ਸਭਿਆਚਾਰ ਉਪ-ਸਮੂਹ ਜਾਂ ਸਥਾਨਿਕ ਖਿੱਤੇ ਨਾਲ ਸੰਬੰਧਿਤ ਹੁੰਦਾ ਹੈ । ਜੇਕਰ ਭਾਰਤੀ ਸਭਿਆਚਾਰ ਦੇ ਪ੍ਰਸੰਗ ਵਿਚ ਦੇਖਿਆ ਜਾਵੇ, ਤਾਂ ਪੰਜਾਬੀ, ਬੰਗਾਲੀ, ਮਰਾਠੀ ਆਦਿ ਇਸ ਦੇ ਉਪ-ਸਭਿਆਚਾਰ ਹਨ । ਇਸੇ ਤਰ੍ਹਾਂ ਜੇਕਰ ਪੰਜਾਬ ਵਿਚ 'ਪੰਜਾਬੀ ਸਭਿਆਚਾਰ' ਹੈ, ਤਾਂ ਮਾਝੀ, ਦੁਆਬੀ, ਮਲਵਈ ਤੇ ਪੁਆਧੀ ਆਦਿ ਇਸ ਦੇ ਉਪ-ਸਭਿਆਚਾਰ ਹਨ । ਇਸੇ ਪ੍ਰਕਾਰ ਵੱਖ-ਵੱਖ ਜਾਤਾਂ, ਧਰਮਾਂ ਬੋਲੀਆਂ ਤੇ ਕਿੱਤਿਆਂ ਦੁਆਰਾ ਅਪਣਾਈ ਜੀਵਨ-ਜਾਚ ਉਪ-ਸਭਿਆਚਾਰ ਅਖਵਾਉਂਦੀ ਹੈ ।

    ਪੰਜਾਬੀ ਸਭਿਆਚਾਰ ਦਾ ਪਿਛੋਕੜ-ਪੰਜਾਬੀ ਸਭਿਆਚਾਰ ਦੀ ਧਾਰਾ ਪ੍ਰਮੁੱਖ ਤੌਰ 'ਤੇ ਆਰੀਆ ਜਾਤੀ ਦੇ ਇਤਿਹਾਸ ਨਾਲ ਜੁੜੀ ਹੋਈ ਹੈ । ਵੈਦਿਕ ਸਭਿਆਚਾਰ ਦਾ ਮਹਾਨ ਗ੍ਰੰਥ ਅਤੇ ਭਾਰਤੀ ਸਭਿਆਚਾਰ ਦਾ ਮਹਾਨ ਸ੍ਰੋਤ ਰਿਗਵੇਦ ਪੰਜਾਬ ਦੇ ਦਰਿਆਵਾਂ ਦੇ ਕੰਢਿਆਂ ਉੱਤੇ ਹੀ ਰਚਿਆ ਗਿਆ । ਪੰਜਾਬੀ ਸਭਿਆਚਾਰ ਭਾਰਤੀ ਸਭਿਆਚਾਰ ਦਾ ਪਹਿਲਾ ਪੜਾਅ ਮੰਨਿਆ ਜਾਂਦਾ ਹੈ । ਪੰਜਾਬ ਨਾ ਸਿਰਫ਼ ਹਿੰਦੁਸਤਾਨ ਦਾ ਪ੍ਰਵੇਸ਼ ਦੁਆਰ ਹੀ ਰਿਹਾ ਹੈ, ਸਗੋਂ ਹਿੰਦੁਸਤਾਨ ਦੇ ਨਾਮਕਰਨ ਵਿਚ ਵੀ ਇਸ ਦੀ ਵਿਸ਼ੇਸ਼ ਭੂਮਿਕਾ ਹੈ । ਰਿਗਵੈਦਿਕ ਕਾਲ ਵਿਚ ਪੰਜਾਬ ਸੱਤਾਂ ਦਰਿਆਵਾਂ ਦੀ ਧਰਤੀ ਹੋਣ ਕਰਕੇ ਇਸ ਨੂੰ 'ਸਪਤ ਸਿੰਧੂ ਦੇ ਨਾਂ ਨਾਲ ਜਾਣਿਆ ਜਾਂਦਾ ਸੀ । ਮਹਾਂਭਾਰਤ ਕਾਲ ਵਿਚ ਪੰਜਾਬ ਵਿਚ ਪੰਜ ਦਰਿਆ ਰਹਿ ਗਏ. ਇਸ ਕਰਕੇ ਇਸ ਨੂੰ 'ਪੰਚ-ਨਦ ਦੇ ਨਾਂ ਨਾਲ ਪੁਕਾਰਿਆ ਜਾਣ ਲੱਗਾ । ਮੁਸਲਮਾਨਾਂ ਦੁਆਰਾ ਇਸ ਨੂੰ ਪੰਜਾਬ (ਪੰਜ+ਆਬ) ਅਰਥਾਤ ਪੰਜਾਂ ਦਰਿਆਵਾਂ ਦੀ ਧਰਤੀ ਦੇ ਨਾਂ ਨਾਲ ਪੁਕਾਰਿਆ ਜਾਣ ਲੱਗਾ । ਭਾਰਤੀ ਸਭਿਆਚਾਰ ਦੀਆਂ ਪ੍ਰਮੁੱਖ ਘਟਨਾਵਾਂ ਵੀ ਪੰਜਾਬ ਵਿਚ ਹੀ ਵਾਪਰੀਆਂ। ਪਾਣਿਨੀ ਨੇ ਸੰਸਕ੍ਰਿਤ ਦੇ ਵਿਆਕਰਨ ਦੀ ਰਚਨਾ ਵੀ ਇਸੇ ਧਰਤੀ ਉੱਤੇ ਹੀ ਕੀਤੀ । ਤਕਸਿਲਾ ਵਰਗੇ ਮਹਾਨ ਵਿਸ਼ਵ- ਵਿਦਿਆਲੇ ਦੀ ਸਥਾਪਨਾ ਵੀ ਇੱਥੇ ਹੋਈ । ਭਗਵਤ ਗੀਤਾ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਿਹੇ ਮਹਾਨ ਗ੍ਰੰਥਾਂ ਦੀ ਰਚਨਾ ਵੀ ਇਸੇ ਧਰਤੀ ਉੱਤੇ ਹੀ ਹੋਈ । ਉਸ ਸਮੇਂ ਦੇ ਪੰਜਾਬ ਦੀਆਂ ਸਭਿਆਚਾਰਕ ਤੇ ਭੂਗੋਲਿਕ ਸਰਹੱਦਾਂ ਅਜੋਕੇ ਰਾਜਨੀਤਿਕ ਪੰਜਾਬ ਤੋਂ ਕਿਤੇ ਵਿਸ਼ਾਲ ਸਨ । ਮੱਧਕਾਲ ਵਿਚ ਪੰਜਾਬ ਇਸਲਾਮ ਧਰਮ ਤੇ ਸੰਸਕ੍ਰਿਤੀ ਦਾ ਬਹੁਤ ਵੱਡਾ ਖੇਤਰ ਰਿਹਾ, ਜਦ ਕਿ ਸੂਫ਼ੀ ਫ਼ਕੀਰਾਂ ਨੇ ਪੰਜਾਬੀ, ਭਾਰਤੀ ਅਤੇ ਇਸਲਾਮੀ ਸਭਿਆਚਾਰ ਦਾ ਸੁਮੇਲ ਸਥਾਪਿਤ ਕਰਨ ਦਾ ਯਤਨ ਕੀਤਾ । ਗੁਰੂ ਸਾਹਿਬਾਨ ਨੇ ਆਪਣੀ ਨਰੋਈ ਮਾਨਵਤਾਵਾਦੀ ਸੋਚ ਅਨੁਸਾਰ ਇਕ ਆਧੁਨਿਕ ਧਰਮ (ਸਿੱਖ ਧਰਮ) ਅਤੇ ਫਲਸਫ਼ੇ ਦਾ ਮੁੱਢ ਬੰਨ੍ਹਿਆ, ਜੋ ਕਿ ਅਜੋਕੇ ਪੰਜਾਬੀ ਸਭਿਆਚਾਰ ਦਾ ਧੁਰਾ ਬਣਿਆ ।

    ਆਪਣੇ ਇਤਿਹਾਸਿਕ ਸਫ਼ਰ ਵਿਚੋਂ ਗੁਜਰਦਿਆ ਪੰਜਾਬ ਸੱਤ ਦਰਿਆਵਾਂ ਤੋਂ ਘਟ ਕੇ ਪਹਿਲਾਂ ਪੰਜ ਦਰਿਆਵਾਂ ਦਾ ਤੇ ਫਿਰ 1947 ਵਿਚ ਢਾਈ ਕੁ ਦਰਿਆਵਾ ਦਾ ਦੇਸ਼ ਹੀ ਰਹਿ ਗਿਆ । ਫਿਰ 1 ਨਵੰਬਰ, 1966 ਨੂੰ ਇਸ ਦੇ ਅੱਗੋਂ ਤਿੰਨ ਟੋਟੇ ਕਰ ਦਿੱਤੇ ਗਏ ਤੇ ਪੰਜਾਬ ਹੋਰ ਸੁਕੜ ਗਿਆ ।

    ਪੰਜਾਬੀ ਸਭਿਆਚਾਰ ਦੇ ਲੱਛਣ-ਪੰਜਾਬੀ ਸਭਿਆਚਾਰ ਦੇ ਵਿਲੱਖਣ ਪਛਾਣ-ਚਿੰਨ੍ਹ ਹਨ । ਹਿੰਦੁਸਤਾਨ ਦਾ ਪ੍ਰਵੇਸ਼-ਦੁਆਰ ਹੋਣ ਕਰਕੇ ਇੱਥੋਂ ਦੇ ਵਾਸੀ ਸੂਰਮਿਆਂ ਦੀ ਕੌਮ ਹੈ, ਜਿਸ ਵਿਚ ਕੁਰਬਾਨੀ ਦਾ ਜਜ਼ਬਾ ਕੁੱਟ-ਕੁੱਟ ਕੇ ਭਰਿਆ ਹੋਇਆ ਹੈ । ਇਸੇ ਕਰਕੇ ਪ੍ਰੋ: ਪੂਰਨ ਸਿੰਘ ਪੰਜਾਬ ਦੇ ਜਵਾਨਾ ਨੂੰ 'ਮੌਤ ਨੂੰ ਮਖ਼ਲਾ ਕਰਨ ਵਾਲੇ ਕਹਿੰਦਾ ਹੈ । ਇਹ ਜਾਲਮ ਹਾਕਮਾਂ ਅੱਗੇ

    ਝੁਕਦੇ ਨਹੀਂ, ਸਗੋਂ ਅਣਖ ਦਾ ਜੀਵਨ ਜਿਉਂਦੇ ਹਨ । ਪੰਜਾਬੀ ਅੰਨ ਦਾ ਭੰਡਾਰ ਹੈ, ਇਸ ਕਰਕੇ ਭੀਖ ਮੰਗਣਾ ਪੰਜਾਬੀਆਂ ਦੇ ਸੁਭਾ ਵਿਚ ਸ਼ਾਮਿਲ ਨਹੀਂ । ਇਹ ਕਿਸੇ ਦੇ ਦਰ ਦੇ ਗੁਲਾਮ ਬਣਨ ਨਾਲੋਂ ਮੌਤ ਨੂੰ ਤਰਜ਼ੀਹ ਦਿੰਦੇ ਹਨ ।

    ਪੰਜਾਬੀ ਸਭਿਆਚਾਰ ਦਾ ਇਕ ਹੋਰ ਵਿਸ਼ੇਸ਼ ਲੱਛਣ ਇਸ ਦਾ ਮਿੱਸਾਪਨ ਹੈ । ਸਦੀਆਂ ਤੋਂ ਬਾਹਰੀ ਹਮਲਾਵਰਾਂ ਮੁਸਲਮਾਨਾ, ਮੁਗਲਾਂ ਤੇ ਅੰਗਰੇਜ਼ਾਂ ਦੇ ਪ੍ਰਵੇਸ਼ ਨੇ ਇਸ ਨੂੰ 'ਮਿੱਸਾ' ਤੇ 'ਦਰੁਸਤ ਹਾਜਮੇ ਵਾਲਾ' ਬਣਾ ਦਿੱਤਾ ਹੈ । ਇੱਥੋਂ ਦੀ ਬੋਲੀ, ਰਹਿਣ-ਸਹਿਣ, ਪਹਿਰਾਵਾ ਰਸਮ-ਰਿਵਾਜ ਤੇ ਵਿਸ਼ਵਾਸ ਇਸ ਦੇ ਬਹੁ-ਨਸਲੀ, ਬਹੁ-ਜਾਤੀ ਤੇ ਬਹੁਕੌਮੀ ਸਭਿਆਚਾਰ ਹੋਣ ਵਲ ਇਸਾਰਾ ਕਰਦੇ ਹਨ ।

    ਬਦਲ ਰਿਹਾ ਪੰਜਾਬੀ ਸਭਿਆਚਾਰ-ਪੰਜਾਬੀ ਆਪਣੇ ਮਿਹਨਤੀ ਸੁਭਾ ਕਰਕੇ ਵੀ ਇਕ ਮਿਸਾਲ ਬਣੇ ਹਨ, ਜਿਸ ਸਦਕੇ ਇੱਥੋਂ ਦੀ ਹਰੀ-ਕ੍ਰਾਂਤੀ ਨੇ ਦੇਸ਼ ਦੇ ਅੰਨ ਦੇ ਭੰਡਾਰ ਭਰ ਦਿੱਤੇ । ਦਰਿਆਵਾਂ ਦੇ ਰੱਜਵੇਂ ਪਾਣੀਆਂ ਨੇ ਵੀ ਇਸ ਨੂੰ ਖੁਸਹਾਲ ਬਣਾਇਆ। ਪਰੰਤੂ ਅੱਜ ਰਾਜਨੀਤਿਕ ਕਾਰਨਾਂ ਤੇ ਕੁਦਰਤੀ ਸਾਧਨਾਂ ਦੇ ਘਟਣ ਕਰਕੇ ਪੰਜਾਬੀ ਲੋਕ ਪੜ੍ਹ-ਲਿਖ ਕੇ ਬਿਹਤਰ ਜੀਵਨ ਲਈ ਵਿਦੇਸ਼ਾਂ ਵਿਚ ਜਾ ਵਸੇ ਹਨ, ਜਿਸ ਕਾਰਨ ਪੰਜਾਬੀ ਸਭਿਆਚਾਰ ਤੇ ਪੰਜਾਬੀ ਵਰਤੋਂ-ਵਿਹਾਰ ਬਦਲ ਰਿਹਾ ਹੈ ।

    ਅੱਜ ਪੰਜਾਬੀ ਨੌਜਵਾਨਾਂ ਦੀ ਵਿਦੇਸ਼ਾਂ ਵਲ ਦੌੜ, ਸੁਖਾਲਾ ਜੀਵਨ ਜਿਊਣ ਦੀ ਤਾਂਘ ਆਦਿ ਪੰਜਾਬੀ ਸਭਿਆਚਾਰ ਨੂੰ ਖ਼ੂਬ ਪ੍ਰਭਾਵਿਤ ਕਰ ਰਹੇ ਹਨ । ਪਰੰਤੂ ਇਸ ਦੇ ਬਾਵਜੂਦ ਪੰਜਾਬੀ ਸਭਿਆਚਾਰ ਆਪਣੇ ਮੂਲ ਨੂੰ ਕਾਇਮ ਰੱਖ ਕੇ ਵਧ-ਫੁੱਲ ਰਿਹਾ ਹੈ।PSEB 12th Class Punjabi Book Solutions Chapter 1 | ਪੰਜਾਬੀ ਸਭਿਆਚਾਰ ਦੀ ਜਾਣ-ਪਛਾਣ

     ਪ੍ਰਸ਼ਨ 2. 'ਪੰਜਾਬੀ ਸਭਿਆਚਾਰ' ਲੇਖ ਦਾ ਸੰਖੇਪ-ਸਾਰ ਲਿਖੋ ।


    ਉੱਤਰ-ਸਭਿਆਚਾਰ ਕਿਸੇ ਖਿੱਤੇ ਵਿਚ ਵਸਦੇ ਲੋਕਾਂ ਦੀ ਜੀਵਨ-ਜਾਚ ਹੁੰਦੀ ਹੈ । ਇਹ ਉਨ੍ਹਾਂ ਲੋਕਾਂ ਦੇ ਰਹਿਣ-ਸਹਿਣ ਕਦਰਾਂ-ਕੀਮਤਾਂ, ਵਿਚਾਰਾ, ਮਨੋਤਾਂ, ਰੀਤੀ-ਰਿਵਾਜਾ, ਖਾਣ-ਪੀਣ, ਪਹਿਰਾਵੇ, ਬੋਲੀ ਅਤੇ ਤਿਥ-ਤਿਉਹਾਰਾਂ ਦਾ ਸੁਮੇਲ ਹੁੰਦਾ ਹੈ । ਇਸ ਦੀ ਪ੍ਰਕ੍ਰਿਤੀ ਦੇਖਣ ਨੂੰ ਸਧਾਰਨ ਜਾਪਦੀ ਹੈ, ਪਰ ਇਹ ਇਕ ਜਟਿਲ ਵਰਤਾਰਾ ਹੈ ।

    ਸਭਿਆਚਾਰ ਸ਼ਬਦ 'ਸਭਯ' ਅਤੇ 'ਆਚਾਰ' ਸ਼ਬਦਾਂ ਦੇ ਸੁਮੇਲ ਤੋਂ ਬਣਿਆ ਹੈ, ਜਿਸ ਦਾ ਭਾਵ ਜੀਵਨ ਦਾ ਉਹ ਚਰਿੱਤਰ ਹੈ, ਜੋ ਕਿਸੇ ਨਿਯਮਬੱਧਤਾ ਦਾ ਧਾਰਨੀ ਹੁੰਦਾ ਹੈ । ਇਸ ਵਿਚ ਜੀਵਨ-ਜਾਚ ਲਈ ਅਜਿਹੇ ਨੇਮਬੱਧ ਅਸੂਲ ਅਪਣਾਏ ਹੁੰਦੇ ਹਨ, ਜਿਨ੍ਹਾਂ ਨੂੰ ਸਾਰਾ ਲੋਕ-ਸਮੂਹ ਪ੍ਰਵਾਨ ਕਰਦਾ ਹੈ । ਸਭਿਆਚਾਰ ਕੇਵਲ ਸਮਾਜ ਵਿਚ ਰਹਿ ਕੇ ਹੀ ਸਿੱਖਿਆ ਜਾ ਸਕਦਾ ਹੈ । ਇਸੇ ਕਰਕੇ ਮਨੁੱਖ ਨੂੰ ਸਮਾਜਿਕ ਪ੍ਰਣਾਲੀ ਕਿਹਾ ਜਾਂਦਾ ਹੈ । ਸਭਿਆਚਾਰ ਲਈ ਹਿੰਦੀ ਵਿਚ 'ਸੰਸਕ੍ਰਿਤੀ ਅਤੇ ਅੰਗਰੇਜ਼ੀ ਵਿਚ 'ਕਲਚਰ' ਸਬਦਾਂ ਦੀ ਵਰਤੋਂ ਹੁੰਦੀ ਹੈ, ਜਿਨ੍ਹਾਂ ਦਾ ਭਾਵ ਇੱਕੋ ਹੈ ।

    ਭਾਰਤ ਅਨੇਕਤਾ ਵਿਚ ਏਕਤਾ ਵਾਲਾ ਦੇਸ਼ ਹੈ । ਇਸ ਅਨੇਕਤਾ ਵਿਚ ਉਪ-ਸਭਿਆਚਾਰਕ ਵਿਲੱਖਣਤਾਵਾਂ ਦੇ ਬਾਵਜੂਦ ਏਕਤਾ ਮੌਜੂਦ ਹੈ । ਉਪ-ਸਭਿਆਚਾਰ ਤੇ ਸਭਿਆਚਾਰ ਵਿਚ ਫ਼ਰਕ ਇਹ ਹੁੰਦਾ ਹੈ ਕਿ ਜਿੱਥੇ ਸਭਿਆਚਾਰ ਦਾ ਸੰਬੰਧ ਕਿਸੇ ਸਮੁੱਚੇ ਜਨ-ਸਮੂਹ ਨਾਲ ਹੁੰਦਾ ਹੈ, ਉੱਥੇ ਉਪ-ਸਭਿਆਚਾਰ ਓਪ ਜਨ-ਸਮੂਹ ਜਾਂ ਸਮਾਜ ਨਾਲ ਸੰਬੰਧਿਤ ਹੁੰਦਾ ਹੈ । ਭਾਰਤੀ ਸਭਿਆਚਾਰ ਦੇ ਪ੍ਰਸੰਗ ਵਿਚ ਪੰਜਾਬੀ ਬੰਗਾਲੀ, ਗੁਜਰਾਤੀ ਆਦਿ ਉਪ-ਸਭਿਆਚਾਰ ਹਨ । ਪਰੰਤੂ ਪੰਜਾਬੀ ਸਭਿਆਚਾਰ ਦੇ ਪ੍ਰਸੰਗ ਵਿਚ ਦੁਆਬੀ, ਮਾਝੀ, ਮਲਵਈ ਤੇ ਝਾਂਗੀ ਆਦਿ ਉਪ-ਸਭਿਆਚਾਰਕ ਹਨ । ਇਸੇ ਪ੍ਰਕਾਰ ਵੱਖ-ਵੱਖ ਜਾਤਾ ਧਰਮਾਂ ਬੋਲੀਆਂ ਤੇ ਕਿੱਤਿਆ ਦੇ ਆਧਾਰ ਉੱਤੇ ਵੀ ਉਪ-ਸਭਿਆਚਾਰ ਹੋਂਦ ਵਿਚ ਆਉਂਦੇ ਹਨ ।

    ਪੰਜਾਬੀ ਸਭਿਆਚਾਰ ਦਾ ਖੇਤਰ ਭਾਵੇਂ ਛੋਟਾ ਹੈ, ਪਰੰਤੂ ਇਸ ਨੇ ਸਮੁੱਚੇ ਭਾਰਤ ਤੋਂ ਇਲਾਵਾ ਵਿਸ਼ਵ-ਭਰ ਵਿਚ ਆਪਣੀ ਵੱਖਰੀ ਪਛਾਣ ਬਣਾਈ ਹੋਈ ਹੈ। ਜਿਸ ਦਾ ਕਾਰਨ ਇਸ ਦੇ ਵੱਖਰੇ ਪਛਾਣ-ਚਿੰਨ੍ਹ ਹਨ । ਪੰਜਾਬੀ ਸਭਿਆਚਾਰ ਦੀ ਧਾਰਾ ਆਰੀਆ ਜਾਤੀ ਦੇ ਇਤਿਹਾਸ ਨਾਲ ਜੁੜੀ ਹੋਈ ਹੈ। ਵੈਦਿਕ ਸਭਿਆਚਾਰ ਦੇ ਮਹਾਨ ਗ੍ਰੰਥ ਤੇ ਭਾਰਤੀ ਸਭਿਆਚਾਰ ਦੇ ਮਹਾਨ ਸ੍ਰੋਤ ਰਿਗਵੇਦ ਦੀ ਰਚਨਾ ਪੰਜਾਬ ਵਿਚ ਹੀ ਹੋਈ । ਪੰਜਾਬੀ ਸਭਿਆਚਾਰ ਭਾਰਤੀ ਸਭਿਆਚਾਰ ਦਾ ਪਹਿਲਾ ਪੜਾਅ ਹੈ । ਰਿਗਵੈਦਿਕ ਕਾਲ ਵਿਚ ਪੰਜਾਬ ਦੀ ਧਰਤੀ ਉੱਤੇ ਸੱਤ ਦਰਿਆ ਵਗਦੇ ਸਨ. ਜਿਸ ਕਰਕੇ ਇਸ ਨੂੰ 'ਸਪਤ ਸਿੰਧੂ' ਕਿਹਾ ਗਿਆ । ਮਹਾਂਭਾਰਤ ਕਾਲ ਵਿਚ ਇੱਥੇ ਪੰਜ ਦਰਿਆ, ਰਹਿ ਗਏ ਤੇ ਇਸ ਨੂੰ 'ਪੰਜ ਨਦ ਕਿਹਾ ਗਿਆ । ਮੁਸਲਮਾਨਾਂ ਨੇ ਇਸ ਨੂੰ ਫ਼ਾਰਸੀ ਨਾਂ 'ਪੰਜਾਬ' ਦਿੱਤਾ । ਭਾਰਤੀ ਸਭਿਆਚਾਰ ਦੀਆ ਪ੍ਰਮੁੱਖ ਘਟਨਾਵਾਂ ਇੱਥੇ ਹੀ ਵਾਪਰੀਆ । ਪਾਣਿਨੀ ਨੇ ਸੰਸਕ੍ਰਿਤ ਵਿਆਕਰਨ ਦੀ ਰਚਨਾ ਇੱਥੇ ਹੀ ਕੀਤੀ । ਤਕਸ਼ਿਲਾ ਵਿਸ਼ਵ ਵਿਦਿਆਲੇ ਦੀ ਸਥਾਪਨਾ ਵੀ ਇੱਥੇ ਹੀ ਹੋਈ । ਭਗਵਤ ਗੀਤਾ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ ਵੀ ਇੱਥੇ ਹੀ ਹੋਈ । ਉਸ ਸਮੇਂ ਪੰਜਾਬ ਦੀਆਂ ਸਭਿਆਚਾਰਕ ਤੇ ਭੂਗੋਲਿਕ ਹੱਦਾਂ ਅਜੋਕੇ ਰਾਜਨੀਤਿਕ ਪੰਜਾਬ ਤੋਂ ਕਿਤੇ ਵਿਸ਼ਾਲ ਸਨ । ਮੱਧਕਾਲ ਵਿਚ ਪੰਜਾਬ ਇਸਲਾਮ ਧਰਮ ਤੇ ਸੰਸਕ੍ਰਿਤੀ ਦਾ ਵੱਡਾ ਖੇਤਰ ਰਿਹਾ, ਜਦ ਕਿ ਸੂਫ਼ੀ ਫ਼ਕੀਰਾਂ ਨੇ ਪੰਜਾਬੀ, ਭਾਰਤੀ ਤੇ ਇਸਲਾਮੀ ਸਭਿਆਚਾਰ ਦਾ ਸੁਮੇਲ ਸਥਾਪਿਤ ਕਰਨ ਦਾ ਯਤਨ ਕੀਤਾ। ਗੁਰੂ ਸਾਹਿਬਾਂ ਨੇ ਆਪਣੀ ਨਰੋਈ ਮਾਨਵਵਾਦੀ ਸੋਚ ਅਨੁਸਾਰ ਸਿੱਖ ਧਰਮ ਤੇ ਫਲਸਫ਼ੇ ਦਾ ਮੁੱਢ ਬੰਨ੍ਹਿਆ, ਜੋ ਅਜੋਕੇ ਪੰਜਾਬੀ ਸਭਿਆਚਾਰ ਦਾ ਧੁਰਾ ਬਣਿਆ ।

    ਆਪਣੇ ਇਤਿਹਾਸਿਕ ਸਫ਼ਰ ਵਿਚੋਂ ਗੁਜ਼ਰਦਿਆਂ ਪੰਜਾਬ ਸੱਤਾਂ ਦਰਿਆਵਾਂ ਤੋਂ ਘਟ ਕੇ ਪਹਿਲਾ ਪੰਜ ਦਰਿਆਵਾਂ ਤੇ ਫਿਰ 1947 ਵਿਚ ਢਾਈ ਦਰਿਆਵਾਂ ਦਾ ਦੇਸ਼ ਰਹਿ ਗਿਆ । 1966 ਵਿਚ ਇਸ ਦੇ ਅੱਗੋਂ ਹੋਰ ਟੇਟੇ ਹੋਏ ਤੇ ਇਹ ਹੋਰ ਛੋਟਾ ਰਹਿ ਗਿਆ ।

    ਪੰਜਾਬੀ ਸਭਿਆਚਾਰ ਦੇ ਆਪਣੇ ਵਿਸ਼ੇਸ਼ ਲੱਛਣ ਹਨ । ਹਿੰਦੁਸਤਾਨ ਦਾ ਪ੍ਰਵੇਸ਼ ਦੁਆਰ ਹੋਣ ਕਰਕੇ ਇਹ ਸੂਰਮਿਆਂ ਦੀ ਕੰਮ ਹੈ । ਕੁਰਬਾਨੀ ਦਾ ਜਜ਼ਬਾ ਇਨ੍ਹਾਂ ਵਿਚ ਕੁੱਟ-ਕੁੱਟ ਕੇ ਭਰਿਆ ਹੋਇਆ ਹੈ। ਇਹ ਜ਼ਾਲਮਾਂ ਤੇ ਹਾਕਮਾਂ ਅੱਗੇ ਝੁਕਦੇ ਨਹੀਂ/ ਸਗੋਂ ਅਣਖ ਨਾਲ ਜਿਉਂਦੇ ਹਨ । ਇਹ ਭਿਖਿਆ ਨਹੀਂ ਮੰਗਦੇ ਤੇ ਕਿਸੇ ਦੇ ਦਰ ਦੇ ਗੁਲਾਮ ਬਣਨ ਨਾਲੋਂ ਮੌਤ ਨੂੰ ਤਰਜੀਹ ਦਿੰਦੇ ਹਨ । ਇਸ ਦਾ ਇਕ ਹੋਰ ਵਿਸ਼ੇਸ਼ ਲੱਛਣ ਇਹ ਹੈ ਕਿ ਇੱਥੋਂ ਦਾ ਰਹਿਣ-ਸਹਿਣ, ਰਸਮ-ਰਿਵਾਜ, ਵਿਸ਼ਵਾਸ ਇਸ ਦੇ ਬਹੁਨਸਲੀ ਤੇ ਬਹੁਕੌਮੀ ਸਭਿਆਚਾਰ ਹੋਣ ਦਾ ਇਸ਼ਾਰਾ ਕਰਦੇ ਹਨ ।

    ਅੱਜ ਕੁੱਝ ਰਾਜਨੀਤਿਕ ਕਾਰਨਾਂ ਕਰਕੇ ਤੇ ਕੁਦਰਤੀ ਸਾਧਨਾਂ ਦੇ ਘਟਣ ਕਰਕੇ ਪੰਜਾਬੀ ਲੋਕ ਬਿਹਤਰ ਜੀਵਨ ਲਈ ਵਿਦੇਸ਼ਾ ਵਿਚ ਵਸਦੇ ਜਾ ਰਹੇ ਹਨ, ਜਿਸ ਕਰਕੇ ਪੰਜਾਬੀ ਸਭਿਆਚਾਰ ਵਿਚ ਬਹੁਤ ਤਬਦੀਲੀਆਂ ਆ ਰਹੀਆਂ ਹਨ । ਪਰੰਤੂ ਇਸ ਦੇ ਬਾਵਜੂਦ ਇਹ ਪੰਜਾਬੀ ਸਭਿਆਚਾਰ ਆਪਣੇ ਮੂਲ ਨੂੰ ਕਾਇਮ ਰੱਖ ਰਿਹਾ ਹੈ ।


    Short Questions Answer

    ਪ੍ਰਸ਼ਨ 1. ਸਭਿਆਚਾਰ ਕਿਸ ਨੂੰ ਕਹਿੰਦੇ ਹਨ ?

    ਉੱਤਰ:- ਸਭਿਆਚਾਰ ਕਿਸੇ ਖ਼ਾਸ ਖਿੱਤੇ ਵਿਚ ਵਸਦੇ ਲੋਕਾਂ ਦੀ ਜੀਵਨ-ਜਾਚ ਹੁੰਦੀ ਹੈ । ਇਸ ਵਿਚ ਉਨ੍ਹਾਂ ਲੋਕਾ ਦਾ ਰਹਿਣ-ਸਹਿਣ ਕਦਰਾ-ਕੀਮਤਾ ਵਿਚਾਰ, ਰੁਚੀਆਂ, ਮਨੋਤਾ, ਵਿਸ਼ਵਾਸ, ਖਾਣ-ਪੀਣ, ਰੀਤੀ-ਰਿਵਾਜ, ਪਹਿਰਾਵਾ, ਹਾਰ- ਸਿੰਗਾਰ, ਬੋਲੀ, ਦਿਲ-ਪਰਚਾਵੇ ਦੇ ਢੰਗ ਤੇ ਤਿਥ-ਤਿਉਹਾਰ ਆਦਿ ਸ਼ਾਮਲ ਹੁੰਦੇ ਹਨ ।

    ਪ੍ਰਸ਼ਨ 2. ਸਭਿਆਚਾਰ ਤੇ ਉਪ-ਸਭਿਆਚਾਰ ਵਿਚ ਕੀ ਫਰਕ ਹੁੰਦਾ ਹੈ ?

    ਉੱਤਰ- ਸਭਿਆਚਾਰ ਦਾ ਸੰਬੰਧ ਕਿਸੇ ਸਮੁੱਚੇ ਜਨ-ਸਮੂਹ ਜਾਂ ਭੂਗੋਲਿਕ ਖੇਤਰ ਨਾਲ ਹੁੰਦਾ ਹੈ, ਪਰੰਤੂ ਉਸ ਵਿਚ ਮੌਜੂਦ ਵੱਖ-ਵੱਖ ਭੂਗੋਲਿਕ, ਜਾਤੀਗਤ, ਨਸਲੀ ਜਾਂ ਭਾਸ਼ਾਈ ਇਕਾਈਆ ਕਰਕੇ ਵੱਖਰਤਾ ਵੀ ਮੌਜੂਦ ਹੁੰਦੀ ਹੈ, ਜਿਸ ਨੂੰ ਉਪ- ਸਭਿਆਚਾਰ ਮੰਨਿਆ ਜਾਂਦਾ ਹੈ । ਉਦਾਹਰਨ ਦੇ ਤੌਰ 'ਤੇ ਜੇਕਰ ਭਾਰਤੀ ਸਭਿਆਚਾਰ ਨੂੰ ਦੇਖਿਆ ਜਾਵੇ, ਤਾਂ ਪੰਜਾਬੀ. ਬੰਗਾਲੀ 'ਤੇ ਮਰਾਠੀ ਆਦਿ ਇੱਥੋਂ ਦੇ ਉਪ-ਸਭਿਆਚਾਰ ਹਨ, ਪਰੰਤੂ ਇਹ ਆਪਣੇ-ਆਪਣੇ ਭੂਗੋਲਿਕ ਖੇਤਰਾਂ ਵਿਚ ਮੂਲ ਸਭਿਆਚਾਰ ਹਨ । ਇਸ ਪ੍ਰਕਾਰ ਜਿੱਥੇ ਪੰਜਾਬ ਦਾ ਆਪਣਾ 'ਪੰਜਾਬ ਸਭਿਆਚਾਰ ਹੈ, ਉੱਥੇ, ਮਾਝੀ, ਦੁਆਬੀ, ਮਲਵਈ, ਪੋਠੋਹਾਰੀ ਤੇ ਪੁਆਧੀ ਇਸ ਦੇ ਉਪ-ਸਭਿਆਚਾਰ ਹਨ । ਇਸੇ ਤਰ੍ਹਾਂ ਇਨ੍ਹਾਂ ਦੇ ਅੰਤਰਗਤ ਵੀ ਵੱਖ-ਵੱਖ ਜਾਤਾਂ, ਕਿੱਤਿਆਂ. ਧਰਮਾ ਦੇ ਉਪ-ਸਭਿਆਚਾਰ ਮੌਜੂਦ ਹਨ । PSEB 12th Class Punjabi Book Solutions Chapter 1 | ਪੰਜਾਬੀ ਸਭਿਆਚਾਰ ਦੀ ਜਾਣ-ਪਛਾਣ

    ਪ੍ਰਸ਼ਨ 3. ਪੰਜਾਬੀ ਸਭਿਆਚਾਰ ਦੇ ਇਤਿਹਾਸਿਕ ਪਿਛੋਕੜ ਬਾਰੇ ਦੱਸੋ 

    ਉੱਤਰ- ਪੰਜਾਬੀ ਸਭਿਆਚਾਰ ਦੀ ਧਾਰਾ ਆਰੀਆ ਜਾਤੀ ਦੇ ਪੰਜਾਬ ਵਿਚ ਆਗਮਨ ਤੇ ਵਸੇਬੇ ਨਾਲ ਜੁੜੀ ਹੋਈ ਹੈ। ਵੈਦਿਕ ਸਭਿਆਚਾਰ ਦਾ ਮਹਾਨ ਗ੍ਰੰਥ ਤੇ ਭਾਰਤੀ ਸਭਿਆਚਾਰ ਦਾ ਪੁਰਾਤਨ ਮਹਾਨ ਸ੍ਰੋਤ 'ਰਿਗਵੇਦ' ਪੰਜਾਬ ਵਿਚ ਹੀ ਰਚਿਆ ਗਿਆ । ਪੰਜਾਬੀ ਸਭਿਆਚਾਰ ਨੂੰ ਭਾਰਤੀ ਸਭਿਆਚਾਰ ਦਾ ਪਹਿਲਾ ਪੜਾਅ ਮੰਨਿਆ ਜਾਂਦਾ ਹੈ । ਪੰਜਾਬ ਨਾ ਕੇਵਲ ਹਿੰਦੁਸਤਾਨ ਦਾ ਪ੍ਰਵੇਸ਼ ਦੁਆਰ ਹੀ ਰਿਹਾ ਹੈ। ਸਗੋਂ ਹਿੰਦੁਸਤਾਨ ਦੇ ਨਾਮਕਰਨ ਵਿਚ ਵੀ ਇਸ ਦਾ ਵਿਸ਼ੇਸ਼ ਯੋਗਦਾਨ ਹੈ । ਰਿਗਵੈਦਿਕ ਕਾਲ ਵਿਚ ਪੰਜਾਬ ਨੂੰ ਸੱਤਾ ਦਰਿਆਵਾਂ ਦੀ ਧਰਤੀ ਹੋਣ ਕਰਕੇ 'ਸਪਤਸਿੰਧੂ' ਕਿਹਾ ਗਿਆ, ਪਰੰਤੂ ਮਹਾਭਾਰਤ ਕਾਲ ਵਿਚ ਇਸ ਨੂੰ 'ਪੰਚ ਨਦ ਅਰਥਾਤ ਪੰਜਾ ਦਰਿਆਵਾਂ ਦੀ ਧਰਤੀ ਕਿਹਾ ਜਾਣ ਲੱਗਾ । ਪਿੱਛੋਂ ਮੁਸਲਮਾਨਾਂ ਦੇ ਆਉਣ ਨਾਲ ਇਹੋ 'ਪੰਜ ਨਦ' ਸ਼ਬਦ ਹੀ ਬਦਲ ਕੇ ਫ਼ਾਰਸੀ ਵਿਚ ਪੰਜਾਬ (ਪੰਜ + ਆਬ) ਬਣ ਗਿਆ । ਭਾਰਤੀ ਸਭਿਆਚਾਰ ਦੀਆਂ ਪ੍ਰਮੁੱਖ ਘਟਨਾਵਾਂ ਵੀ ਪੰਜਾਬ ਵਿਚ ਹੀ ਵਾਪਰੀਆਂ । ਪਾਣਿਨੀ ਨੇ ਸੰਸਕ੍ਰਿਤ ਵਿਆਕਰਨ ਦੀ ਰਚਨਾ ਵੀ ਇਸੇ ਧਰਤੀ ਉੱਤੇ ਹੀ ਕੀਤੀ । ਭਗਵਤ ਗੀਤਾ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਗੇ ਮਹਾਨ ਗ੍ਰੰਥ ਵੀ ਇੱਥੇ ਹੀ ਰਚੇ ਗਏ ਤੇ ਇਹ ਉਹ ਸਮਾਂ ਸੀ ਜਦੋਂ ਪੰਜਾਬ ਦੀਆਂ ਹੱਦਾ ਅਜੋਕੇ ਰਾਜਨੀਤਿਕ ਪੰਜਾਬ ਨਾਲੋਂ ਕਿਤੇ ਵਿਸ਼ਾਲ ਸਨ । ਮੱਧਕਾਲ ਵਿਚ ਪੰਜਾਬ ਇਸਲਾਮੀ ਧਰਮ ਤੇ ਸੰਸਕ੍ਰਿਤੀ ਦਾ ਵੱਡਾ ਕੇਂਦਰ ਰਿਹਾ । ਪੰਜਾਬ ਦੀ ਬਹੁਤੀ ਵਸੋਂ ਨੇ ਇਸਲਾਮ ਧਰਮ ਗ੍ਰਹਿਣ ਕੀਤਾ। ਪਰੰਤੂ ਇੱਥੋਂ ਦੇ ਸੂਫੀ ਫ਼ਕੀਰਾ ਨੇ ਪੰਜਾਬ ਦੇ ਸਭਿਆਚਾਰ ਵਿਚ ਭਾਰਤੀ ਤੇ ਇਸਲਾਮੀ ਰੰਗ ਦਾ ਸੁਮੇਲ ਸਥਾਪਿਤ ਕਰਨ ਦਾ ਯਤਨ ਕੀਤਾ। ਗੁਰੂ ਸਾਹਿਬਾਂ ਨੇ ਆਪਣੀ ਨਰੋਈ ਮਾਨਵਤਾਵਾਦੀ ਸੋਚ ਅਨੁਸਾਰ ਨਵੇਂ ਸਿੱਖ ਧਰਮ ਤੇ ਫ਼ਲਸਫ਼ੇ ਦੀ ਨੀਂਹ ਰੱਖੀ, ਜੋ ਅਜੋਕੇ ਪੰਜਾਬੀ ਸਭਿਆਚਾਰ ਦਾ ਧੁਰਾ ਬਣਿਆ ।

    ਪੰਜਾਬੀ ਸਭਿਆਚਾਰ ਇਤਿਹਾਸਿਕ ਸਫ਼ਰ ਵਿਚੋਂ ਗੁਜਰਦਿਆਂ ਸੱਤਾਂ ਦਰਿਆਵਾਂ ਤੋਂ ਪਹਿਲਾਂ ਪੰਜਾਂ ਦਰਿਆਵਾਂ ਦਾ ਤੇ ਫਿਰ 1947 ਵਿਚ ਢਾਈ ਕੁ ਦਰਿਆਵਾਂ ਦਾ ਰਹਿ ਗਿਆ । 1 ਨਵੰਬਰ, 1966 ਤੋਂ ਪੰਜਾਬ ਦੇ ਤਿੰਨ ਹਿੱਸੇ ਕਰ ਦਿੱਤੇ ਗਏ ਤੇ ਪੰਜਾਬ ਹੋਰ ਵੀ ਸੁਕੜ ਗਿਆ ।

    ਪ੍ਰਸਨ 4. ਪੰਜਾਬੀ ਸਭਿਆਚਾਰ ਦੇ ਮੁੱਖ ਲੱਛਣ ਕੀ ਹਨ ?

    ਉੱਤਰ- ਦੁਨੀਆਂ ਭਰ ਦੇ ਸਭਿਆਚਾਰਾਂ ਵਿਚੋਂ ਪੰਜਾਬੀ ਸਭਿਆਚਾਰ ਆਪਣੇ ਵਿਲੱਖਣ ਪਛਾਣ ਚਿੰਨ੍ਹਾਂ ਦਾ ਧਾਰਨੀ ਹੈ। ਭਾਰਤ ਦਾ ਪ੍ਰਵੇਸ਼-ਦੁਆਰ ਰਿਹਾ ਹੋਣ ਕਰਕੇ ਇੱਥੋਂ ਦੇ ਵਾਸੀ ਸੂਰਮਿਆਂ ਦੀ ਕੰਮ ਹੈ, ਜਿਸ ਵਿਚ ਕੁਰਬਾਨੀ ਦਾ ਜਜ਼ਬਾ ਕੁੱਟ- ਕੁੱਟ ਕੇ ਭਰਿਆ ਹੋਇਆ ਹੈ । ਇਸੇ ਕਰਕੇ ਪ੍ਰੋ ਪੂਰਨ ਸਿੰਘ ਇੱਥੋਂ ਦੇ ਜਵਾਨਾਂ ਨੂੰ ਮੌਤ ਨੂੰ ਮਖੌਲਾ ਕਰਨ ਵਾਲੇ ਆਖਦਾ ਹੈ । ਇਹ ਅਣਖ ਦਾ ਜੀਵਨ ਜਿਉਂਦੇ ਹਨ ਤੇ ਜ਼ਾਲਮ ਹਾਕਮਾਂ ਅੱਗੇ ਝੁਕਦੇ ਨਹੀਂ । ਪੰਜਾਬ ਰਾਜ ਅੰਨ ਦਾ ਭੰਡਾਰ ਹੈ. ਇਸ ਕਰਕੇ ਕਿਸੇ ਦੇ ਦਰ ਉੱਤੇ ਭੀਖ ਮੰਗਣਾ ਇਨ੍ਹਾਂ ਦੇ ਸੁਭਾ ਵਿਚ ਸ਼ਾਮਲ ਨਹੀਂ ।

    ਪੰਜਾਬੀ ਸਭਿਆਚਾਰ ਦਾ ਇਕ ਹੋਰ ਵਿਸ਼ੇਸ਼ ਲੱਛਣ ਇਸ ਦਾ ਮਿੱਸਾਪਨ ਹੈ । ਕਈ ਸਦੀਆਂ ਤੋਂ ਵਿਦੇਸ਼ੀ ਹਮਲਾਵਰਾਂ ਜਿਨ੍ਹਾਂ ਵਿਚ ਮੁਸਲਮਾਨ, ਮੁਗਲ ਤੇ ਅੰਗਰੇਜ਼ ਸ਼ਾਮਲ ਹਨ. ਦੇ ਇੱਥੇ ਕਾਬਜ ਹੋਣ ਨਾਲ ਇਸ ਦਾ ਸੁਭਾ ਮਿੱਸਾ ਤੇ 'ਦਰੁਸਤ ਹਾਜ਼ਮੇ ਵਾਲਾ' ਹੋ ਨਿਬੜਿਆ ਹੈ । ਇੱਥੋਂ ਦੀ ਬੋਲੀ, ਪਹਿਰਾਵੇ ਰੀਤੀ-ਰਿਵਾਜਾ ਤੇ ਮਨੋਤਾ ਤੇ ਪੰਜਾਬੀ ਸਭਿਆਚਾਰ ਦੇ ਬਹੁ- ਜਾਤੀ, ਬਹੁ-ਕੌਮੀ ਤੇ ਬਹੁ-ਨਸਲੀ ਹੋਣ ਦੇ ਸੰਕੇਤ ਮਿਲਦੇ ਹਨ ।

    ਬੇਸਕ ਪੰਜਾਬੀ ਮਿਹਨਤੀ ਸੁਭਾ ਵਾਲੇ ਹਨ ਤੇ ਇਸੇ ਮਿਹਨਤ ਸਦਕਾ ਹੀ ਇਨ੍ਹਾਂ ਨੇ ਹਰੀ-ਕ੍ਰਾਂਤੀ ਨਾਲ ਦੇਸ਼ ਦੇ ਅੰਨ ਦੇ ਭੰਡਾਰ ਕਰੇ ਹਨ, ਪਰੰਤੂ ਵਰਤਮਾਨ ਸਮੇਂ ਵਿਚ ਇੱਥੋਂ ਦੇ ਕੁਦਰਤੀ ਸ੍ਰੋਤਾਂ ਦੇ ਘਟਣ ਅਤੇ ਰਾਜਨੀਤਿਕ ਕਾਰਨਾਂ ਕਰਕੇ ਪੰਜਾਬ ਦੇ ਲੋਕਾਂ ਵਿਚ ਬਿਹਤਰ ਤੇ ਖੁਸ਼ਹਾਲ ਜੀਵਨ ਲਈ ਪੜ੍ਹ-ਲਿਖ ਕੇ ਬਾਹਰਲੇ ਮੁਲਕਾਂ ਵਿਚ ਜਾ ਕੇ ਵਸਣ ਦੀ ਰੁਚੀ ਵਧ ਰਹੀ ਹੈ, ਜਿਸ ਕਾਰਨ ਮਨੁੱਖੀ ਸੁਭਾ ਤੇ ਇਕ-ਦੂਜੇ ਪ੍ਰਤੀ ਵਰਤਾਓ ਵਿਚ ਤਬਦੀਲੀ ਆ ਰਹੀ ਹੈ ।

    ਯਕੀਨਨ ਵਿਸ਼ਵ ਪੱਧਰ 'ਤੇ ਬਦਲ ਰਹੀਆਂ ਪ੍ਰਸਥਿਤੀਆਂ ਪੰਜਾਬੀ ਮਾਨਸਿਕਤਾ ਵਿਚ ਕੁੱਝ ਤਬਦੀਲੀ ਲਿਆ ਰਹੀਆਂ ਹਨ। ਤੇ ਅਜਿਹਾ ਹੋਣਾ ਸੁਭਾਵਿਕ ਵੀ ਹੈ, ਪਰੰਤੂ ਪੰਜਾਬੀ ਸਭਿਆਚਾਰ ਆਪਣੇ ਮੂਲ ਰੂਪ ਨੂੰ ਕਾਇਮ ਰੱਖ ਰਿਹਾ ਹੈ ।

              ਵਸਤੁਨਿਸ਼ਠ ਪ੍ਰਸ਼ਨ (OBJECTIVE TYPE QUESTIONS)

    ਪ੍ਰਸ਼ਨ 1. ਡਾ: ਬਰਿੰਦਰ ਕੌਰ ਦਾ ਲਿਖਿਆ ਲੇਖ ਕਿਹੜਾ ਹੈ ?

    (A) ਨਕਲਾਂ ।

    (C) ਪੰਜਾਬੀ ਸਭਿਆਚਾਰ ।

    (B) ਪੰਜਾਬ ਦੇ ਮੇਲੇ ਤੇ ਤਿਉਹਾਰ ।

    (D) ਪੰਜਾਬ ਦੀ ਲੋਕ - ਕਲਾ ।

    ਉੱਤਰ- (C) ਪੰਜਾਬੀ ਸਭਿਆਚਾਰ ।

    ਪ੍ਰਸ਼ਨ 2. 'ਪੰਜਾਬੀ ਸਭਿਆਚਾਰ ਲੇਖ ਕਿਸ ਦੀ ਰਚਨਾ ਹੈ ?


    (A) ਡਾ: ਜਸਵਿੰਦਰ ਸਿੰਘ
    (B) ਡਾ: ਬਰਿੰਦਰ ਕੌਰ
    (C) ਗੁਲਜ਼ਾਰ ਸਿੰਘ ਸੰਧੂ
    (D) ਡਾ: ਜੁਗਿੰਦਰ ਸਿੰਘ ਕੈਰੋਂ ।

    ਉੱਤਰ- (B) ਡਾ: ਬਰਿੰਦਰ ਕੌਰ ।

    ਪ੍ਰਸ਼ਨ 3. ਕਿਸੇ ਖਾਸ ਖਿਤੇ ਜਾਂ ਕੌਮ ਦੀ ਸਮੁੱਚੀ ਜੀਵਨ-ਜਾਚ ਨੂੰ ਕੀ ਕਿਹਾ ਜਾਂਦਾ ਹੈ ?

    ਉੱਤਰ- ਸਭਿਆਚਾਰ ।

    ਪ੍ਰਸ਼ਨ 4. 'ਸਭਯ' ਅਤੇ 'ਆਚਾਰ' ਸ਼ਬਦਾਂ ਦੇ ਮੇਲ ਤੋਂ ਕਿਹੜਾ ਸ਼ਬਦ ਬਣਿਆ ਹੈ ?

    ਉੱਤਰ- ਸਭਿਆਚਾਰ ।

    ਪ੍ਰਸਨ 5. 'ਸਭਿਆਚਾਰ' ਕਿਹੜੇ ਦੇ ਸ਼ਬਦਾਂ ਦੇ ਸੁਮੇਲ ਤੋਂ ਬਣਿਆ ਹੈ ?

    ਉੱਤਰ- 'ਸਭਿਯ' ਤੇ 'ਆਚਾਰ ।

    ਪ੍ਰਸ਼ਨ 6. ਹਿਂਦੀ ਭਾਸ਼ਾ ਵਿਚ ਸਭਿਆਚਾਰ ਲਈ ਕਿਹੜੇ ਸ਼ਬਦ ਦੀ ਵਰਤੋਂ ਹੁੰਦੀ ਹੈ ?

    ਉੱਤਰ- ਸੰਸਕ੍ਰਿਤੀ ।

    ਪ੍ਰਸ਼ਨ 7. ਅੰਗਰੇਜ਼ੀ ਵਿਚ 'ਸਭਿਆਚਾਰ' ਲਈ ਕਿਹੜੇ ਸ਼ਬਦ ਦੀ ਵਰਤੋਂ ਹੁੰਦੀ ਹੈ ? 

    ਉੱਤਰ - ਕਲਚਰ (Culture) |

    ਪ੍ਰਸ਼ਨ 8. 'ਕਲਚਰ' ਸ਼ਬਦ ਦੇ ਸ਼ਾਬਦਿਕ ਅਰਥ ਕੀ ਹਨ ?

    ਉੱਤਰ- ਭੂਮੀ ਦੀ ਬਿਜਾਈ ।

    ਪ੍ਰਸ਼ਨ 9. 'ਉਪ-ਸਭਿਆਚਾਰ' ਕਿਸ ਦਾ ਹਿੱਸਾ ਹੁੰਦਾ ਹੈ ?

    ਉੱਤਰ- ਮੂਲ ਸਭਿਆਚਾਰ ਦਾ ।

    ਪ੍ਰਸ਼ਨ 10. ਪੰਜਾਬੀ ਸਭਿਆਚਾਰ ਦੇ ਕਿਸੇ ਇਕ ਉਪ-ਸਭਿਆਚਾਰ ਦਾ ਨਾਂ ਲਿਖੋ ।

    ਉੱਤਰ- ਮਲਵਈ ਸਭਿਆਚਾਰ ।

    ਪ੍ਰਸ਼ਨ 11. ਭਾਰਤੀ ਸਭਿਆਚਾਰ ਦੇ ਕਿਸੇ ਇਕ ਉਪ-ਸਭਿਆਚਾਰ ਦਾ ਨਾਂ ਲਿਖੋ ।

    ਉੱਤਰ- ਪੰਜਾਬੀ ਸਭਿਆਚਾਰ ।

    ਪ੍ਰਸ਼ਨ 12. ਕਿਹੜੀਆਂ ਦੇ ਚੀਜ਼ਾਂ ਦੁਨੀਆ ਦੇ ਹਰ ਕੋਨੇ ਵਿਚ ਮਿਲ ਜਾਂਦੀਆਂ ਹਨ ?

    ਉੱਤਰ- ਆਲੂ ਤੇ ਪੰਜਾਬੀ ।

    ਪ੍ਰਸ਼ਨ 13. ਪੰਜਾਬ ਦੇ ਦਰਿਆਵਾਂ ਦੇ ਕੰਢਿਆਂ ਉੱਤੇ ਕਿਹੜੇ ਵੇਦ ਦੀ ਰਚਨਾ ਕੀਤੀ ਗਈ ?

    (A) ਅਰਥਵ ਵੇਦ ਦੀ
    (B) ਯਜੁਰ ਵੇਦ ਦੀ
    (C) ਸਾਮ ਵੇਦ ਦੀ
    (D) ਰਿਗਵੇਦ ਦੀ ।

    ਉੱਤਰ- (D) ਰਿਗਵੇਦ ਦੀ ।

    ਪ੍ਰਸ਼ਨ 14. ਰਿਗਵੇਦ ਦੇ ਸਮੇਂ ਪੰਜਾਬ ਨੂੰ ਕਿਸ ਨਾਂ ਨਾਲ ਜਾਣਿਆ ਜਾਂਦਾ ਸੀ ?

    (A) ਪੰਚ ਨਦ
    (B) ਪੰਜ ਆਬ
    (C) ਸਪਤ ਸਿੰਧੂ
    (D) ਕੈਕਯ ਦੇਸ਼ ।

    ਉੱਤਰ- (C) ਸਪਤ ਸਿੰਧੂ ।

    ਪ੍ਰਸ਼ਨ 15. ਵੈਦਿਕ ਸਭਿਅਤਾ ਦਾ ਮਹਾਨ ਗ੍ਰੰਥ ਕਿਹੜਾ ਹੈ ?

    ਉੱਤਰ- ਰਿਗਵੇਦ ।

    ਪ੍ਰਸ਼ਨ 16. ਪੰਜਾਬੀ ਸਭਿਆਚਾਰ ਦੀ ਧਾਰਾ ਕਿਸ ਜਾਤੀ ਦੇ ਇਤਿਹਾਸ ਨਾਲ ਜੁੜੀ ਹੋਈ ਹੈ ?

    ਉੱਤਰ-ਆਰੀਆ ਜਾਤੀ ਦੇ ।

    ਪ੍ਰਸ਼ਨ 17. ਮਹਾਭਾਰਤ ਯੁਗ ਵਿਚ ਪੰਜਾਬ ਦਾ ਨਾਂ ਕੀ ਸੀ ?

                                    or

    ਪੰਜ ਦਰਿਆਵਾਂ ਕਰਕੇ ਮਹਾਂਭਾਰਤ ਯੁਗ ਵਿਚ ਪੰਜਾਬ ਦਾ ਕੀ ਨਾਂ ਪਿਆ ?

    ਉੱਤਰ-ਪੰਚ-ਨਦ ।

    ਪ੍ਰਸ਼ਨ 18. ਮੁਸਲਮਾਨਾਂ ਦੇ ਸਮੇਂ ਪੰਜਾਬ ਦਾ ਇਹ ਨਾਂ ਕਿਨ੍ਹਾਂ ਦੇ ਆਉਣ ਨਾਲ ਪ੍ਰਚਲਿਤ ਹੋਇਆ ?

    ਉੱਤਰ-ਮੁਸਲਮਾਨਾਂ ਦੇ ।

    ਪ੍ਰਸ਼ਨ 19. 'ਪੰਜਾਬ ਸ਼ਬਦ ਕਿਨ੍ਹਾਂ ਫ਼ਾਰਸੀ ਸ਼ਬਦਾਂ ਦੇ ਸੁਮੇਲ ਤੋਂ ਬਣਿਆ ਹੈ ?

    ਉੱਤਰ- ਪੰਜ + ਆਬ ।

    ਪ੍ਰਸ਼ਨ 20. 'ਪੰਜਾਬ' ਸ਼ਬਦ ਕਿਹੜੀ ਭਾਸ਼ਾ ਦਾ ਹੈ ?

    ਉੱਤਰ- ਫ਼ਾਰਸੀ ।

    ਪ੍ਰਸ਼ਨ 21. ਸੰਸਕ੍ਰਿਤ ਦਾ ਵਿਆਕਰਨ ਕਿਸ ਨੇ ਲਿਖਿਆ ?

    ਉੱਤਰ- ਪਾਣਿਨੀ ਨੇ ।

    ਪ੍ਰਸ਼ਨ 22. ਰਿਗਵੇਦ ਦੀ ਰਚਨਾ ਨਾਲ ਕਿਹੜੇ ਨਿਯਮਬੱਧ ਵਿਆਕਰਨ ਗ੍ਰੰਥ ਦੀ ਰਚਨਾ ਇਸ ਧਰਤੀ ਉੱਤੇ ਹੋਈ ?

    ਉੱਤਰ- ਪਾਣਿਨੀ ਦੇ ।

    ਪ੍ਰਸ਼ਨ 23. ਵੈਦਿਕ ਜ਼ਮਾਨੇ ਵਿਚ ਪੰਜਾਬ ਵਿਚ ਸਥਾਪਿਤ ਹੋਏ ਵਿਸ਼ਵ-ਵਿਦਿਆਲੇ ਦਾ ਨਾਂ ਕੀ ਸੀ ?

    ਉੱਤਰ- ਤਕਸਿਲਾ ਵਿਸ਼ਵ-ਵਿਦਿਆਲਾ ।

    ਪ੍ਰਸ਼ਨ 24. ਪੰਜਾਬੀ ਸਭਿਆਚਾਰ ਵਿਚ ਭਾਰਤੀ ਤੇ ਇਸਲਾਮੀ ਰੰਗ ਦਾ ਸੁਮੇਲ ਕਿਨ੍ਹਾਂ ਨੇ ਸਥਾਪਿਤ ਕੀਤਾ ?

    ਉੱਤਰ- ਸੂਫ਼ੀ ਫ਼ਕੀਰਾਂ ਨੇ ।

    ਪ੍ਰਸ਼ਨ 25. ਗੁਰੂ ਸਾਹਿਬਾਂ ਨੇ ਕਿਹੜੇ ਮਹਾਨ ਗ੍ਰੰਥ ਦੀ ਰਚਨਾ ਕੀਤੀ ?

                        or

    ਸਿੱਖਾਂ ਦੇ ਧਾਰਮਿਕ ਗ੍ਰੰਥ ਦਾ ਕੀ ਨਾਂ ਹੈ ?

    ਉੱਤਰ- ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ।

    ਪ੍ਰਸ਼ਨ 26. ਗੁਰੂ ਸਾਹਿਬਾਂ ਦੀ ਸੋਚ ਕਿਹੋ ਜਿਹੀ ਸੀ ?

    ਉੱਤਰ- ਨਰੋਈ ਮਾਨਵਵਾਦੀ ।

    ਪ੍ਰਸ਼ਨ 27. ਭਾਰਤ ਅਤੇ ਪਾਕਿਸਤਾਨ ਦੀ ਵੰਡ ਕਦੋਂ ਹੋਈ ?

    ਉੱਤਰ:- 1947 ਵਿੱਚ।

    ਪ੍ਰਸ਼ਨ 28. ਅਣਵੰਡੇ ਪੰਜਾਬ ਵਿਚਲੇ ਪੰਜ ਦਰਿਆਵਾਂ ਵਿਚੋਂ ਅਜੋਕੇ ਪੰਜਾਬ ਵਿਚ ਕਿੰਨੇ ਦਰਿਆ ਰਹਿ ਗਏ ?

                     or

    ਵੰਡ ਤੋਂ ਬਾਅਦ ਪੰਜਾਬ ਵਿਚ ਕਿੰਨੇ ਦਰਿਆ ਰਹਿ ਗਏ ?

    ਉੱਤਰ- ਢਾਈ ।

    ਪ੍ਰਸ਼ਨ 29. ਹਿਮਾਚਲ ਤੇ ਹਰਿਆਣਾ ਕਦੋਂ ਹੋਂਦ ਵਿਚ ਆਏ ?

    ਉੱਤਰ- 1 ਨਵੰਬਰ, 1966 ਨੂੰ 1

    ਪ੍ਰਸ਼ਨ 30. ਕੁਰਬਾਨੀ ਦਾ ਜਜ਼ਬਾ ਰੱਖਣ ਵਾਲੇ ਤੇ ਅਣਖੀਲੇ ਸੂਰਮਿਆਂ ਦੀ ਕੌਮ ਕਿਹੜੀ ਹੈ ?

    ਉੱਤਰ- ਪੰਜਾਬੀ ।

    ਪ੍ਰਸ਼ਨ 31. ਅੰਨ ਦਾ ਭੰਡਾਰ ਕਿਹੜਾ ਇਲਾਕਾ ਹੈ ?

    ਉੱਤਰ- ਪੰਜਾਬ ।

    ਪ੍ਰਸ਼ਨ 32. ਮਿੱਸਾਪਨ ਕਿਹੜੇ ਸਭਿਆਚਾਰ ਦਾ ਲੱਛਣ ਹੈ ?

    ਉੱਤਰ- ਪੰਜਾਬੀ ਸਭਿਆਚਾਰ ਦਾ ।

    ਪ੍ਰਸ਼ਨ 33. ਕਿਹੜੇ ਪ੍ਰਦੇਸ਼ ਦੇ ਲੋਕ ਕੁਦਰਤੀ ਸਾਧਨਾਂ ਦੇ ਘਟਣ ਤੇ ਰਾਜਨੀਤਿਕ ਕਾਰਨਾਂ ਕਰ ਕੇ ਵਿਦੇਸ਼ਾਂ ਵਲ ਜਾ ਰਹੇ ਹਨ ?

    ਉੱਤਰ- ਪੰਜਾਬ ਦੇ ।


             ਹੇਠ ਲਿਖੇ ਵਾਕਾਂ ਵਿਚਲੀਆਂ ਖ਼ਾਲੀ ਥਾਂਵਾਂ ਵਿਚ ਢੁੱਕਵੇਂ ਸ਼ਬਦ ਭਰੋ-


    (ੳ) ਸਭਿਆਚਾਰ ਨਿਸਚੇ ਹੀ ......................... ਦੇ ਜੀਵਨ ਨਾਲ ਜੁੜੇ ਵੱਖ-ਵੱਖ ਵਿਚਾਰਾਂ, ਮਨੌਤਾਂ, ਰਹਿਣ-ਸਹਿਣ, ਕਦਰਾਂ-ਕੀਮਤਾਂ, ਖਾਣ-ਪੀਣ ..................,ਪਹਿਰਾਵੇ ਬੋਲੀ ਤੇ ਤਿੱਥ-ਤਿਉਹਾਰ ਦਾ .......................... ਹੈ ।

    (ਅ) ਸਭਯ ਦਾ ਅਰਥ ........................... ਹੈ|

    (ੲ) ਸ਼ਬਦ ਅਸਲ ਵਿਚ ਦੇ ਸ਼ਬਦਾਂ 'ਸੱਭਯ' ਅਤੇ 'ਆਚਾਰ' ਦਾ ਸੁਮੇਲ ਹੈ ।

    (ਸ) 'ਸਭਿਆਚਾਰ' ਸ਼ਬਦ ਲਈ .......................... ਵਿਚ 'ਸੰਸਕ੍ਰਿਤੀ' ਸ਼ਬਦ ਦੀ ਵਰਤੋਂ ਕੀਤੀ ਜਾਂਦੀ ਹੈ ।

    (ਹ) ਭਾਰਤ ................... ਵਿਚ ਏਕਤਾ ਵਾਲਾ ਦੇਸ਼ ਹੈ ।

    (ਕ) ਇਸ ਅਨੇਕਤਾ ਵਿਚ ........................ ਵਿਲੱਖਣਤਾਵਾਂ ਦੇ ਬਾਵਜੂਦ ਭਾਰਤੀ ਸਭਿਆਚਾਰ ਦੀ ਏਕਤਾ ਕਾਇਮ ਹੈ ।

    (ਖ) ......................... ਦਰਅਸਲ ਸਭਿਆਚਾਰ ਦਾ ਹੀ ਹਿੱਸਾ ਹੁੰਦਾ ਹੈ ।

    (ਗ) ........................... ਕਾਲ ਵਿਚ ਪੰਜਾਬ ਸੱਤਾਂ ਦਰਿਆਵਾਂ ਦੀ ਧਰਤੀ ਹੋਣ ਕਰਕੇ 'ਸਪਤ ਸਿੰਧੂ' ਦੇ ਨਾਂ ਨਾਲ ਜਾਣਿਆ ਜਾਂਦਾ ਰਿਹਾ ਹੈ ।

    (ਘ) 1 ਨਵੰਬਰ, ............. ਨੂੰ ਭਾਸ਼ਾਈ ਆਧਾਰ 'ਤੇ ਪੰਜਾਬ ਰਾਜ ਨੂੰ ਤਿੰਨ ਹਿੱਸਿਆਂ ਵਿਚ ਤਕਸੀਮ ਕੀਤਾ ਗਿਆ ।

    (ਙ) ਪੰਜਾਬ ਹਿੰਦੁਸਤਾਨ ਦਾ ਸਰਹੱਦੀ ਸੂਬਾ ਹੋਣ ਕਰਕੇ ਇੱਥੋਂ ਦੇ ਬਾਸ਼ਿੰਦੇ ਸੂਰਮਿਆਂ ਤੇ .............. ਦੀ ਕੋਮ ਹਨ ।




    ਉੱਤਰ:- (ੳ) ਉਸ ਕੰਮ, ਰੀਤੀ-ਰਿਵਾਜਾਂ, ਸੁਮੇਲ,     (ਅ) ਨਿਯਮਬੱਧਤਾ,     (ੲ) ਸਭਿਆਚਾਰ, ਗਿਆ.      (ਸ) ਹਿੰਦੀ,      (ਹ) ਅਨੇਕਤਾ.     (ਕ) ਉਪ-ਸਭਿਆਚਾਰਕ     (ਖ) ਉਪ-ਸਭਿਆਚਾਰ.     (ਗ) ਰਿਗਵੈਦਿਕ,     (ਘ) 1966,     (ਙ) ਬਹਾਦਰਾਂ ।




                 'ਹਾਂ ਜਾਂ ਨਹੀਂ ਵਿਚ ਉੱਤਰ ਦਿਓ-


    (ੳ) ਸਭਿਆਚਾਰ ਕਿਸੇ ਖ਼ਾਸ ਖ਼ਿਤੇ ਜਾ ਕੌਮ ਦਾ ਧਰਮ ਹੁੰਦਾ ਹੈ ?

    (ਅ) ਹਿੰਦੀ ਵਿਚ ਸਭਿਆਚਾਰ ਲਈ 'ਸੰਸਕ੍ਰਿਤੀ' ਸ਼ਬਦ ਦੀ ਵਰਤੋਂ ਹੁੰਦੀ ਹੈ ?

    (ੲ) ਅੰਗਰੇਜ਼ੀ ਭਾਸ਼ਾ ਵਿਚ ਸਭਿਆਚਾਰ ਲਈ 'ਕਲਚਰ' ਸ਼ਬਦ ਵਰਤਿਆ ਜਾਂਦਾ ਹੈ ।

    (ਸ) ਭਾਰਤ ਅਨੇਕਤਾ ਵਿਚ ਏਕਤਾ ਵਾਲਾ ਦੇਸ਼ ਨਹੀਂ ।

    (ਹ) ਭਗਵਤ ਗੀਤਾ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ ਪੰਜਾਬ ਦੀ ਧਰਤੀ ਉੱਤੇ ਹੋਈ ।

    (ਕ) ਰਿਗਵੇਦ ਦੀ ਰਚਨਾ ਸਮੇਂ ਪੰਜਾਬ ਵਿਚ ਸੱਤ ਦਰਿਆ ਵਗਦੇ ਸਨ ।

    (ਖ) 1947 ਦੀ ਦੇਸ਼-ਵੰਡ ਨਾਲ ਪੰਜਾਬ ਢਾਈ ਦਰਿਆਵਾਂ ਦਾ ਦੇਸ਼ ਰਹਿ ਗਿਆ ?

    (ਗ) ਪੰਜਾਬ ਦਾ ਇਹ ਨਾ ਮੁਸਲਮਾਨਾਂ ਦੇ ਰਾਜ ਵਿਚ ਪਿਆ ।

    (ਘ) ਹਰਿਆਣਾ ਤੇ ਹਿਮਾਚਲ ਪੰਜਾਬ ਨਾਲੋਂ 1947 ਵਿਚ ਵੱਖ ਹੋ ਗਏ ।



    ਉੱਤਰ-    (ੳ) ਨਹੀ,     (ਅ) ਹਾ.     (ੲ) ਹਾਂ.     (ਸ) ਨਹੀਂ.     (ਹ) ਹਾਂ.     (ਕ) ਹਾਂ.     (ਖ) ਹਾਂ.     (ਗ) ਹਾਂ.     (ਘ) ਨਹੀਂ ।

    Comments

    Popular Posts

    PSEB 12th Class Punjabi Book Solutions Chapter 3 | ਪੰਜਾਬ ਦੇ ਰਸਮ ਰਿਵਾਜ

    Chapter 3 ਲੇਖਕ ਬਾਰੇ ਗੁਲਜ਼ਾਰ ਸਿੰਘ ਸੰਧੂ (1935) ਮਾਤਾ ਜੀ ਦਾ ਨਾਂ : ਸ੍ਰੀਮਤੀ ਗੁਰਚਰਨ ਕੌਰ ਪਿਤਾ ਜੀ ਦਾ ਨਾਂ : ਸ. ਹਰੀ ਸਿੰਘ ਜਨਮ-ਮਿਤੀ : 27 ਫ਼ਰਵਰੀ, 1935 ਜਨਮ-ਸਥਾਨ : ਪਿੰਡ ਕੋਟਲਾ ਬਡਲਾ, ਜ਼ਿਲ੍ਹਾ ਲੁਧਿਆਣਾ ਵਿੱਦਿਆ-ਪ੍ਰਾਪਤੀ : ਐੱਮ.ਏ. (ਅੰਗਰੇਜ਼ੀ) ਕੰਮ-ਕਿੱਤਾ : ਆਪ ਵੱਖ-ਵੱਖ ਮਹਿਕਮਿਆਂ ਵਿੱਚ ਅਧਿਕਾਰੀ ਪਦਾਂ ’ਤੇ ਰਹੇ। ਇਸ ਤੋਂ ਬਿਨਾਂ ਆਪ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿੱਚ ਪੱਤਰਕਾਰੀ ਵਿਭਾਗ ਵਿੱਚ ਪ੍ਰੋਫ਼ੈਸਰ ਵੀ ਰਹੇ ਹਨ।ਉਸ ਤੋਂ ਪਹਿਲਾਂ ਆਪ ‘ਪੰਜਾਬੀ ਟ੍ਰਿਬਿਊਨ' ਦੇ ਸੰਪਾਦਕ ਰਹੇ। ਫਿਰ ‘ਦੇਸ਼-ਸੇਵਕ’ ਦੈਨਿਕ ਅਖ਼ਬਾਰ ਦੇ ਸੰਪਾਦਕ ਵੀ ਰਹੇ। ਆਪ ਕਹਾਣੀ-ਲੇਖਕ ਵੀ ਹਨ।‘ਹੁਸਨ ਦੇ ਹਾਣੀ’, ‘ਇੱਕ ਸਾਂਝ ਪੁਰਾਣੀ’ ਅਤੇ ‘ਸੋਨੇ ਦੀ ਇੱਟ’ ਆਪ ਦੇ ਮੁੱਖ ਕਹਾਣੀ- ਸੰਗ੍ਰਹਿ ਹਨ। ਇਸ ਪਾਠ-ਪੁਸਤਕ ਵਿੱਚ ਸ਼ਾਮਲ ਆਪ ਦੇ ਲੇਖ ‘ਪੰਜਾਬ ਦੇ ਰਸਮ-ਰਿਵਾਜ' ਵਿੱਚ ਆਪ ਨੇ ਜੀਵਨ-ਨਾਟਕ ਦੀਆਂ ਮੁੱਖ ਝਾਕੀਆਂ ਜਨਮ, ਵਿਆਹ ਤੇ ਮਰਨ ਨਾਲ ਸੰਬੰਧਿਤ ਪੰਜਾਬ ਦੇ ਮੁੱਖ ਰਸਮ- ਰਿਵਾਜਾਂ ਬਾਰੇ ਦੱਸਿਆ ਹੈ।PSEB 12th Class Punjabi Book Solutions Chapter 3 | ਪੰਜਾਬ ਦੇ ਰਸਮ ਰਿਵਾਜ PSEB 12th Class Punjabi Book Solutions Chapter 3 | ਪੰਜਾਬ ਦੇ ਰਸਮ ਰਿਵਾਜ Table Of Contents Long Type Questions Answer ਪ੍ਰਸ਼ਨ 1. 'ਪੰਜਾਬ ਦੇ ਰਸਮ-ਰਿਵਾਜ' ਪਾਠ ਵਿਚ ਪੰਜਾਬ...