PSEB 11th Class punjabi Book Solutions 4. ਅੱਸੂ ਦਾ ਕਾਜ ਰਚਾ Table Of Contents ਪ੍ਰਸ਼ਨ 1. ਹੇਠ ਲਿਖੇ ਕਾਵਿ ਟੋਟੇ ਦੇ ਸਰਲ ਅਰਥ ਲਿਖੋ- (ੳ) ਮੈਂ ਤੈਨੂੰ ਆਖਦੀ ਬਾਬਲਾ, ਮੇਰਾ ਅੱਸੂ ਦਾ ਕਾਜ ਰਚਾਵੇ ਹਾਂ । ਅੰਨ ਨਾ ਤਰੱਕੇ ਕੋਠੜੀ, ਤੇਰਾ ਦਹੀਂ ਨਾ ਅਮਲਾ ਜਾਵੇ । ਬਾਬਲ ਮੈਂ ਬੇਟੀ ਮੁਟਿਆਰ । ਈਤ ਇਸ ਵੇ ਬਾਬਲ ਧਰਮੀ, ਮੈਂ ਬੇਟੀ ਮੁਟਿਆਰ । ਉੱਤਰ— ਜਾਣ-ਪਛਾਣ:- ਇਹ ਕਾਵਿ-ਟੋਟਾ ‘ਲਾਜ਼ਮੀ ਪੰਜਾਬੀ-11' ਪਾਠ-ਪੁਸਤਕ ਵਿਚ ਦਰਜ ਸੁਹਾਗ-ਗੀਤ ‘ਅੱਸੂ ਦਾ ਕਾਜ ਰਚਾ' ਵਿਚੋਂ ਲਿਆ ਗਿਆ ਹੈ । ਇਸ ਗੀਤ ਵਿਚ ਉਸ ਮੁਟਿਆਰ ਕੁੜੀ ਦੇ ਮਨੋਭਾਵ ਅੰਕਿਤ ਹਨ, ਜਿਸ ਦੇ ਬਾਪ ਨੇ ਉਸ ਦਾ ਵਿਆਹ ਧਰ ਦਿੱਤਾ ਹੈ, ਪਰ ਉਹ ਅੱਸੂ ਦੇ ਚੰਗੇ ਮੌਸਮ ਵਾਲੇ ਮਹੀਨੇ ਦੇ ਗੁਣ ਦੱਸਦੀ ਹੋਈ ਇਹ ਭਾਵ ਪ੍ਰਗਟ ਕਰਦੀ ਹੈ ਕਿ ਉਸ ਦਾ ਵਿਆਹ ਜ਼ਰਾ ਠਹਿਰ ਕੇ ਕੀਤਾ ਜਾਵੇ, ਤਾਂ ਜੋ ਉਹ ਮਾਪਿਆਂ ਦੇ ਘਰ ਕੁੱਝ ਹੋਰ ਸਮਾਂ ਰਹਿ ਲਵੇ । ਸਰਲ ਅਰਥ-ਮੁਟਿਆਰ ਧੀ ਆਪਣੇ ਬਾਪ ਨੂੰ ਸੰਬੋਧਨ ਕਰਦੀ ਹੋਈ ਕਹਿੰਦੀ ਹੈ, ਕਿ ਉਹ ਉਸ ਨੂੰ ਕਹਿੰਦੀ ਸੀ ਕਿ ਉਹ ਉਸ ਦੇ ਵਿਆਹ ਲਈ ਕਾਹਲੀ ਨਾ ਕਰੇ ਤੇ ਉਹ ਉਸ ਦਾ ਵਿਆਹ ਹੁਣੇ ਧਰਨ ਦੀ ਬਜਾਏ ਅੱਸੂ ਦੇ ਮਹੀਨੇ ਵਿਚ ਧਰੇ, ਕਿਉਂਕਿ ਇਸ ਮਹੀਨੇ ਵਿਚ ਗਰਮੀ ਘਟ ਜਾਂਦੀ ਹੈ, ਜਿਸ ਕਰਕੇ ਕੋਠੜੀ ਵਿਚ ਪਿਆ ਅੰਨ ਦਾ ਪਕਵਾਨ ਖ਼ਰਾਬ ਨਹੀਂ ਹੁੰਦਾ ਤੇ ਨਾ ਹੀ ਦਹੀਂ ਖੱਟਾ ਹੁੰਦਾ ਹੈ । ਠੀਕ ਹੈ ਕਿ ਉਹ ਉਸ ਦੀ ਮੁਟਿਆਰ ਧੀ ਹੈ ਤੇ ਉਸ ...