Skip to main content

PSEB 12th Class Punjabi Book Solutions Chapter 4 | ਪੰਜਾਬ ਦੀਆਂ ਲੋਕ-ਖੇਡਾਂ

Chapter 4

ਲੇਖਕ ਬਾਰੇ

ਸੁਖਦੇਵ ਮਾਦਪੁਰੀ (1935)


ਮਾਤਾ ਜੀ ਦਾ ਨਾਂ   : ਸ੍ਰੀਮਤੀ ਸੁਰਜੀਤ ਕੌਰ

ਪਿਤਾ ਜੀ ਦਾ ਨਾਂ     :          ਸ. ਦਿਆ ਸਿੰਘ

ਜਨਮ-ਮਿਤੀ       :      12 ਜੂਨ, 1935

                ਜਨਮ-ਜਥਾਨ          : ਪਿੰਡ ਮਾਦਪੁਰ, ਜ਼ਿਲ੍ਹਾ ਲੁਧਿਆਣਾ

            ਵਿੱਦਿਆ-ਪ੍ਰਾਪਤੀ ਕੰਮ-ਕਿੱਤਾ       : ਐੱਮ.ਏ. ਪੰਜਾਬੀ ਅਧਿਆਪਨ, ਸਾਹਿਤਕਾਰੀ


ਸ੍ਰੀ ਸੁਖਦੇਵ ਮਾਦਪੁਰੀ ਪੰਜਾਬੀ ਸੱਭਿਆਚਾਰ ਅਤੇ ਲੋਕ-ਸਾਹਿਤ ਨੂੰ ਪਰਨਾਈ ਹੋਈ ਸ਼ਖ਼ਸੀਅਤ ਹਨ। ਆਪ ਬਚਪਨ ਤੋਂ ਹੀ ਲੋਕ-ਸਾਹਿਤ ਨਾਲ ਜੁੜੇ ਹੋਏ ਹਨ। ਆਪ ਨੇ ਪੰਜਾਬ ਦੇ ਪਿੰਡਾਂ ਵਿੱਚੋਂ ਬਜ਼ੁਰਗ ਔਰਤਾਂ, ਮਰਦਾਂ ਅਤੇ ਮੁਟਿਆਰਾਂ ਕੋਲ ਜਾ ਕੇ ਸੈਂਕੜੇ ਲੋਕ-ਗੀਤਾਂ, ਲੋਕ-ਕਹਾਣੀਆਂ, ਅਖਾਣਾਂ, ਬੁਝਾਰਤਾਂ ਅਤੇ ਲੋਕ- ਖੇਡਾਂ ਨੂੰ ਦੇਖ ਕੇ, ਸੁਣ ਕੇ ਇਕੱਤਰ ਕੀਤਾ ਹੈ ਤੇ ਫਿਰ ਇਸ ਸਮਗਰੀ ਨੂੰ ਪੁਸਤਕਾਂ ਦੇ ਰੂਪ ਵਿੱਚ ਸੰਭਾਲਿਆ ਹੈ। ਇਸ ਤੋਂ ਇਲਾਵਾ ਆਪ ਵਰ੍ਹਿਆਂ ਬੱਧੀ 'ਪੰਜਾਬ ਸਕੂਲ ਸਿੱਖਿਆ ਬੋਰਡ' ਦੇ ਦੋ ਬਾਲ ਰਿਸਾਲਿਆਂ ‘ਪੰਖੜੀਆਂ' ਅਤੇ 'ਪ੍ਰਾਇਮਰੀ ਸਿੱਖਿਆ' ਦੇ ਸੰਪਾਦਕ ਵੀ ਰਹੇ । ਲੋਕ-ਖੇਡਾਂ ਬਾਰੇ ਆਪ ਦੀਆਂ ਦੋ ਪੁਸਤਕਾਂ “ਪੰਜਾਬ ਦੀਆਂ ਲੋਕ-ਖੇਡਾਂ" ਅਤੇ "ਪੰਜਾਬ ਦੀਆਂ ਵਿਰਾਸਤੀ ਖੇਡਾਂ" ਪ੍ਰਕਾਸ਼ਿਤ ਹੋ ਚੁੱਕੀਆਂ ਹਨ।

ਆਪ ਨੇ ਪੰਜਾਬੀ ਲੋਕ-ਸੰਸਕ੍ਰਿਤੀ ਅਤੇ ਸੱਭਿਆਚਾਰ ਬਾਰੇ ਤਿੰਨ ਦਰਜਨ ਤੋਂ ਵੱਧ ਪੁਸਤਕਾਂ ਲਿਖੀਆਂ। ਪੰਜਾਬੀ ਸੱਭਿਆਚਾਰ, ਲੋਕ-ਸਾਹਿਤ ਅਤੇ ਬਾਲ-ਸਾਹਿਤ ਦੇ ਖੇਤਰ ਵਿੱਚ ਪਾਏ ਯੋਗਦਾਨ ਸਦਕਾ ਆਪ ਨੂੰ ਪੰਜਾਬ ਸਰਕਾਰ ਨੇ “ਸ਼੍ਰੋਮਣੀ ਪੰਜਾਬੀ ਬਾਲ ਸਾਹਿਤ ਲੇਖਕ", ਪ੍ਰੋ. ਮੋਹਨ ਸਿੰਘ ਮੈਮੋਰੀਅਲ ਫ਼ਾਊਂਡੇਸ਼ਨ, ਲੁਧਿਆਣਾ ਨੇ "ਦਵਿੰਦਰ ਸਤਿਆਰਥੀ ਪੁਰਸਕਾਰ" ਅਤੇ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਨੇ "ਕਰਤਾਰ ਸਿੰਘ ਧਾਲੀਵਾਲ ਪੁਰਸਕਾਰ" ਦੇ ਕੇ ਸਨਮਾਨਿਤ ਕੀਤਾ ਹੈ। PSEB 12th Class Punjabi Book Solutions Chapter 4 | ਪੰਜਾਬ ਦੀਆਂ ਲੋਕ-ਖੇਡਾਂ

ਹਥਲੀ ਪਾਠ-ਪੁਸਤਕ ਵਿੱਚ ਆਪ ਦਾ ਲੇਖ "ਪੰਜਾਬ ਦੀਆਂ ਲੋਕ-ਖੇਡਾਂ" ਸ਼ਾਮਲ ਕੀਤਾ ਗਿਆ ਹੈ। ਇਸ ਲੇਖ ਰਾਹੀਂ ਜਿੱਥੇ ਆਪ ਨੇ ਮਨੁੱਖੀ ਜੀਵਨ ਵਿੱਚ ਲੋਕ-ਖੇਡਾਂ ਦੇ ਮਹੱਤਵ ਬਾਰੇ ਚਾਨਣਾ ਪਾਇਆ ਹੈ, ਉੱਥੇ ਲੋਕ-ਖੇਡਾਂ ਦੀ ਪਰਿਭਾਸ਼ਾ, ਲੱਛਣ, ਲੋਕ-ਖੇਡਾਂ ਦੀ ਵਰਗ-ਵੰਡ ਅਤੇ ਲੋਕ-ਖੇਡਾਂ ਖੇਡਣ ਦੀਆਂ ਵਿਧੀਆਂ ਬਾਰੇ ਭਰਪੂਰ ਚਰਚਾ ਕੀਤੀ ਹੈ। ਲੋਕ-ਖੇਡਾਂ ਰਾਹੀਂ ਸਾਡੇ ਸਮਾਜ ਵਿੱਚ ਪੈਂਦੀ ਭਾਈਚਾਰਿਕ ਸਾਂਝ ਨੂੰ ਵੀ ਉਜਾਗਰ ਕੀਤਾ ਹੈ।



PSEB 12th Class Punjabi Book Solutions Chapter 4 | ਪੰਜਾਬ ਦੀਆਂ ਲੋਕ-ਖੇਡਾਂ



    LONG TYPE QUESTIONS


    ਪ੍ਰਸ਼ਨ 1. 'ਪੰਜਾਬ ਦੀਆਂ ਲੋਕ-ਖੇਡਾਂ' ਲੇਖ ਪੰਜਾਬ ਦੀਆਂ ਲੋਕ-ਖੇਡਾਂ ਬਾਰੇ ਜੋ ਜਾਣਕਾਰੀ ਦਿੱਤੀ ਗਈ ਹੈ, ਉਸ ਨੂੰ ਸੰਖੇਪ ਕਰ ਕੇ ਲਿਖੋ ।

    ਉੱਤਰ-‘ਪੰਜਾਬ ਦੀਆਂ ਲੋਕ-ਖੇਡਾਂ' ਲੇਖ ਸੁਖਦੇਵ ਮਾਦਪੁਰੀ ਦੀ ਰਚਨਾ ਹੈ । ਇਸ ਵਿਚ ਲੇਖਕ ਨੇ ਪੰਜਾਬ ਦੀਆਂ ਲੋਕ- ਖੇਡਾਂ ਸੰਬੰਧੀ ਵਿਸਥਾਰ ਸਹਿਤ ਚਰਚਾ ਕੀਤੀ ਹੈ । ਉਹ ਲਿਖਦਾ ਹੈ ਕਿ ਲੋਕ-ਖੇਡਾਂ ਪੰਜਾਬੀ ਲੋਕ-ਜੀਵਨ ਦਾ ਅਭਿੰਨ ਅੰਗ ਹਨ । ਇਹ ਪੰਜਾਬੀ ਲੋਕਾਂ ਦੇ ਦਿਲ-ਪਰਚਾਵੇ ਦਾ ਪ੍ਰਮੁੱਖ ਸਾਧਨ ਰਹੀਆਂ ਹਨ ।
                    ਮਨੁੱਖ ਦੀ ਮੂਲ ਪ੍ਰਵਿਰਤੀ-ਖੇਡਣਾ ਮਨੁੱਖ ਦੀ ਮੂਲ ਪ੍ਰਵਿਰਤੀ ਹੈ ਤੇ ਉਹ ਆਦਿ-ਕਾਲ ਤੋਂ ਹੀ ਖੇਡਦਾ ਆਇਆ ਹੈ। ਉਸ ਨੇ ਆਪਣੇ ਸਰੀਰ, ਵਿੱਤ ਅਤੇ ਸੁਭਾ ਮੁਤਾਬਿਕ ਬਹੁਤ ਸਾਰੀਆਂ ਖੇਡਾਂ ਦੀ ਸਿਰਜਣਾ ਕੀਤੀ ਹੈ । ਖੇਡਣਾ ਜਿੱਥੇ ਇਕ ਸਹਿਜ ਕਰਮ ਹੈ, ਉੱਥੇ ਇਹ ਮਨੁੱਖ ਦੇ ਸਰਬਪੱਖੀ ਵਿਕਾਸ ਵਿਚ ਵੀ ਹਿੱਸਾ ਪਾਉਂਦਾ ਹੈ । ਖੇਡ-ਕਿਰਿਆ ਬੱਚੇ ਦੇ ਜਨਮ ਨਾਲ ਹੀ ਆਰੰਭ ਹੋ ਜਾਂਦੀ ਹੈ । ਜਨਮ ਤੋਂ ਕੁੱਝ ਦਿਨਾਂ ਪਿੱਛੋਂ ਹੀ ਬੱਚਾ ਲੱਤਾਂ-ਬਾਹਾਂ ਮਾਰ ਕੇ ਖੇਡਣਾ ਆਰੰਭ ਕਰ ਦਿੰਦਾ ਹੈ । ਜੋ ਉਸ ਦੇ ਸਰੀਰਕ, ਮਾਨਸਿਕ ਤੇ ਬੌਧਿਕ ਵਿਕਾਸ ਦਾ ਸੂਚਕ ਹੁੰਦਾ ਹੈ । ਇਹ ਮਨੁੱਖ ਨੂੰ ਸਰੀਰਕ ਬਲ ਵੀ ਦਿੰਦੀਆਂ ਹਨ ਤੇ ਉਸ ਦਾ ਮਨੋਰੰਜਨ ਵੀ ਕਰਦੀਆਂ ਹਨ ।
                        ਖੇਡ ਆਰੰਭ ਕਰਨ ਲਈ ਪੁੱਗਣਾ-ਬੱਚੇ ਆਪਣੀ ਖੇਡ ਆਰੰਭ ਕਰਨ ਤੋਂ ਪਹਿਲਾਂ ਪੁੱਗਦੇ ਹਨ । ਉਹ ਇਕ ਦਾਇਰੇ ਵਿਚ ਖੜ੍ਹੇ ਹੋ ਜਾਂਦੇ ਹਨ । ਇਕ ਜਣਾ ਇਕੱਲੇ-ਇਕੱਲੇ ਨੂੰ ਹੱਥ ਲਾ ਕੇ ਛੰਦ ਬੋਲਦਾ ਹੈ

    ਗੁੜ ਖਾਵਾਂ ਵੇਲ ਵਧਾਵਾਂ,
    ਮੂਲੀ ਪੱਤਰਾ
    ਪੱਤਰਾਂ ਵਾਲੇ ਘੋੜੇ ਆਏ.
    ਹੱਥ ਕੁਤਾੜੀ ਪੈਰ ਕੁਤਾੜੀ
    ਨਿਕਲ ਬਾਲਿਆ ਤੇਰੀ ਵਾਰੀ ।

    ਆਖਰੀ ਸ਼ਬਦ ਬੋਲਣ ਸਮੇਂ ਜਿਸ ਬੱਚੇ ਨੂੰ ਹੱਥ ਲਗਦਾ ਹੈ, ਉਹ ਪੁੱਗ ਜਾਂਦਾ ਹੈ । ਇਸ ਤਰ੍ਹਾਂ ਹੋਰਨਾਂ ਨੂੰ ਪੁਗਾਉਣ ਲਈ ਇਹ ਛੰਦ ਵਾਰ-ਵਾਰ ਬੋਲਿਆ ਜਾਂਦਾ ਹੈ ।
            ਪੁੱਗਣ ਦਾ ਇਕ ਹੋਰ ਤਰੀਕਾ ਵੀ ਹੈ । ਜਿੰਨੇ ਬੱਚੇ ਖੇਡ ਵਿਚ ਹਿੱਸਾ ਲੈਣਾ ਚਾਹੁੰਦੇ ਹੋਣ, ਉਨ੍ਹਾਂ ਵਿਚੋਂ ਪਹਿਲਾਂ ਤਿੰਨ ਜਣੇ ਆਪੇ ਆਪਣੇ ਹੱਥਾਂ ਦੀਆਂ ਉਂਗਲਾਂ ਨਾਲ ਇਕ-ਦੂਜੇ ਦਾ ਹੱਥ ਫੜ ਕੇ ਹਵਾ ਵਿਚ ਉਛਾਲਦੇ ਹਨ ਤੇ ਆਪਣੇ ਹੱਥ ਪੁੱਠੇ- ਸਿੱਧੇ ਰੱਖਦੇ ਹਨ । ਜੇਕਰ ਤਿੰਨਾਂ ਵਿਚੋਂ ਦੋ ਦੇ ਹੱਥ ਸਿੱਧੇ ਜਾਂ ਪੁੱਠੇ ਹੋਣ ਤੇ ਇਕ ਦੇ ਉਨ੍ਹਾਂ ਨਾਲੋਂ ਉਲਟੇ ਹੋਣ, ਤਾਂ ਉਹ ਪੁੱਗ ਜਾਂਦਾ ਹੈ ।  ਉਸ ਦੀ ਥਾਂ ਅਗਲਾ ਬੱਚਾ ਉਨ੍ਹਾਂ ਵਿਚ ਸ਼ਾਮਲ ਹੁੰਦਾ ਹੈ ਤੇ ਪੁੱਗਣ ਲਈ ਫਿਰ ਉਹੋ ਕਿਰਿਆ ਦੁਹਰਾਈ ਜਾਂਦੀ ਹੈ । ਇਸ ਤਰ੍ਹਾਂ ਅੰਤ ਵਿਚ ਜਿਹੜਾ ਪੁੱਗਣੋਂ ਰਹਿ ਜਾਵੇ, ਉਸ ਦੇ ਸਿਰ ਦਾਈ ਆ ਜਾਂਦੀ ਹੈ ।

       ਟੋਲੀਆਂ ਬਣਾ ਕੇ ਖੇਡੀਆਂ ਜਾਣ ਵਾਲੀਆਂ ਲੋਕ ਖੇਡਾਂ- ਕਈ ਲੋਕ-ਖੇਡਾਂ ਟੋਲੀਆਂ ਬਣਾ ਕੇ ਖੇਡੀਆਂ ਜਾਂਦੀਆਂ ਹਨ, ਜਿਵੇਂ ਕਬੱਡੀ, ਰੱਸਾ-ਕਸੀ, ਸੱਕਰ-ਭਿੱਜੀ, ਲੂਣ-ਮਿਆਣੀ, ਕੂਕਾਂ-ਕਾਂਗੜੇ ਅਤੇ ਟਿਬਲਾ-ਟਿਬਲੀ ਆਦਿ । 

    ਟੋਲੀਆਂ ਬਣਾਉਣ ਸਮੇਂ 'ਆੜੀ ਮਲੱਕਣ' ਦਾ ਨਿਯਮ ਅਪਣਾਇਆ ਜਾਂਦਾ ਹੈ । ਖੇਡ ਵਿਚ ਸ਼ਾਮਲ ਹੋਣ ਦੇ ਚਾਹਵਾਨ ਬੱਚੇ ਇਕ ਥਾਂ ਇਕੱਠੇ ਬੈਠ ਜਾਂਦੇ ਹਨ । ਉਨ੍ਹਾਂ ਵਿਚੋਂ ਦੇ ਜਣੇ ਇਕ-ਇਕ ਟੋਲੀ ਦੇ ਮੁਖੀ ਬਣ ਕੇ ਇਕ ਪਾਸੇ ਬੈਠ ਜਾਂਦੇ ਹਨ। ਬਾਕੀ ਬੱਚਿਆਂ ਵਿਚੋਂ ਦੋ ਜਣੇ ਇਕ ਪਾਸੇ ਜਾ ਕੇ ਆਪਣੇ ਫ਼ਰਜ਼ੀ ਨਾਂ ਰੱਖਦੇ ਹਨ । ਫਰਜ਼ ਕਰੋ ਉਹ ਆਪਣੇ ਨਾ 'ਸੋਨਾ' ਅਤੇ 'ਚਾਂਦੀ' ਰੱਖਦੇ ਹਨ । ਫਿਰ ਉਹ ਗੱਲਵਕੜੀ ਪਾ ਕੇ ਟੋਲੀਆਂ ਦੇ ਮੁਖੀਆਂ ਕੋਲ ਆ ਕੇ ਪੁੱਛਦੇ ਹਨ

    ਕੋਈ ਲੈ ਲਓ ਚਾਂਦੀ, ਕੋਈ ਲੈ ਲਓ ਸੋਨਾ ।


    ਇਕ ਟੋਲੀ ਦਾ ਮੁਖੀ ਸੋਨਾ ਮੰਗਦਾ ਹੈ, ਤਾਂ 'ਸੋਨਾ' ਨਾਂ ਵਾਲਾ ਬੱਚਾ ਉਸ ਦੀ ਟੋਲੀ ਵਿਚ ਜਾ ਬੈਠਦਾ ਤੇ 'ਚਾਂਦੀ' ਦੂਜੇ ਦੀ ਟੋਲੀ ਵਿਚ । ਇਸ ਤਰ੍ਹਾਂ ਸਾਰੇ ਬੱਚੇ ਚੁਣੇ ਜਾਂਦੇ ਹਨ । ਪੁੱਗਣ ਤੇ ਆੜੀ ਮਲੱਕਣ ਸਮੇਂ ਬੱਚੇ ਬੜੇ ਠਹਿਰਾਓ ਨਾਲ ਗੀਤ ਗਾਉਂਦੇ ਹਨ ।


    ਉੱਕੜ-ਦੁਕੜ ਭੰਬਾ ਭੇ.
    ਅੱਸੀ ਨੱਬੇ ਪੂਰਾ ਸੋ
    ਸਾਹਾ ਸਲੋਟਾ ਤਿੱਤਰ ਮੋਟਾ,
     ਚਲ ਮਦਾਰੀ ਪੈਸਾ ਖੋਟਾ, 
    ਖੋਟੇ ਦੀ ਖਟਿਆਈ,
    ਬੇਬੇ ਦੌੜੀ ਦੌੜੀ ਆਈ ।

    ਖੇਡਦੇ ਸਮੇਂ ਛੂਹੇ ਜਾਣ ਉੱਤੇ ਜੇਕਰ ਕੋਈ ਬੱਚਾ ਆਪਣੀ ਦਾਈ ਜਾਂ ਮੀਤੀ ਨਾ ਦੇਵੇ, ਤਾਂ ਇਹ ਸਮਝਿਆ ਜਾਂਦਾ ਹੈ ਕਿ ਰੱਬ ਉਸ ਦੇ ਸਿਰ ਉੱਤੇ ਭਾਰ ਚਾੜ੍ਹੇਗਾ । ਜੇਕਰ ਕੋਈ ਬੱਚਾ ਆਪਣੀ ਮੀਤੀ ਛੱਡ ਕੇ ਨੱਸ ਜਾਂਦਾ ਹੈ, ਤਾਂ ਦੂਜੇ ਬੱਚੇ ਇਹ ਗੀਤ ਗਾਉਂਦੇ ਹੋਏ ਉਸ ਦੇ ਘਰ ਤੱਕ ਜਾਂਦੇ ਹਨ :

    ਸਾਡੀ ਮਿੱਤ ਦੱਬਣਾ,
    ਘਰ ਦੇ ਚੂਹੇ ਚੱਬਣਾ,
    ਇਕ ਚੂਹਾ ਰਹਿ ਗਿਆ.
    ਸਿਪਾਹੀ ਫੜ ਕੇ ਲੈ ਗਿਆ.
    ਸਿਪਾਹੀ ਨੇ ਮਾਰੀ ਇੱਟ,
    ਚਾਹੇ ਰੇ ਚਾਹੇ ਪਿੱਟ ।

    ਮਨੋਰੰਜਨ ਦਾ ਪ੍ਰਮੁੱਖ ਸਾਧਨ- ਲੋਕ-ਖੇਡਾਂ ਆਦਿ-ਕਾਲ ਤੋਂ ਹੀ ਪੇਂਡੂ ਲੋਕਾਂ ਦੇ ਮਨੋਰੰਜਨ ਦਾ ਸਾਧਨ ਰਹੀਆਂ ਹਨ। ਇਹ ਹਰ ਪਿੰਡ ਦੇ ਜੀਵਨ ਦਾ ਵਿਸ਼ੇਸ਼ ਹਿੱਸਾ ਸਨ । ਇਹ ਆਥਣ ਵੇਲੇ ਪਿੰਡ ਦੀ ਜੂਹ ਵਿਚ ਖੇਡੀਆਂ ਜਾਂਦੀਆਂ ਸਨ । ਸਾਰੇ ਪਿੰਡ ਦੇ ਬੱਚੇ ਬਿਨਾਂ ਕਿਸੇ ਵਿਤਕਰੇ ਤੋਂ ਰਲ-ਮਿਲ ਕੇ ਖੇਡਦੇ ਤੇ ਇਨ੍ਹਾਂ ਦਾ ਆਨੰਦ ਮਾਣਦੇ ਸਨ । ਸਾਰਾ ਪਿੰਡ ਰਲ ਕੇ ਖਿਡਾਰੀਆ ਦੀਆ ਖੁਰਾਕਾ ਤੇ ਘਿਓ ਦੇ ਪੀਪਿਆਂ ਦਾ ਪ੍ਰਬੰਧ ਕਰਦਾ ਹੈ, ਮੇਲਿਆਂ ਵਿਚ ਕਿਸੇ ਦਾ ਪਹਿਲਵਾਨੀ ਵਿਚ ਪਿੰਡ ਦਾ ਨਾ ਚਮਕਾਉਣਾ, ਕਿਸੇ ਦਾ ਮੁਗਲੀਆਂ ਫੇਰਨਾ, ਬੋਰੀ ਚੁੱਕਣਾ, ਰੱਸਾਕਸ਼ੀ ਤੇ ਕਬੱਡੀ ਵਿਚ ਬਾਜ਼ੀ ਮਾਰਨਾ ਸਾਡੇ ਪਿੰਡ ਲਈ ਮਾਣ ਦੀ ਗੱਲ ਹੁੰਦੀ ਸੀ । ਸਮੁੱਚੇ ਪਿੰਡ ਦੀ ਸ਼ਾਨ ਲਈ ਰਲ-ਮਿਲ ਕੇ ਖੇਡਿਆ ਜਾਂਦਾ ਸੀ । ਖੇਡਾਂ ਦੇ ਆਹਰ ਵਿਚ ਲੱਗੇ ਨੌਜਵਾਨ ਘੱਟ ਹੀ ਕੁਰਾਹੇ ਪੈਂਦੇ ਸਨ । ਮੁੰਡੇ-ਕੁੜੀਆਂ ਬੁੱਢੀ ਮਾਈ, ਭੰਡਾ ਭੰਡਾਰੀਆ, ਉਠਕ-ਬੈਠਕ, ਊਚ-ਨੀਚ, ਕੋਟਲਾ- ਛਪਾਕੀ, ਦਾਈਆਂ-ਦੁਹਕੜੇ, ਬਾਂਦਰ-ਕੀਲਾ, ਕਿਣ-ਮਿਣ ਕਾਣੀ ਕੌਣ ਕਿਣਿਆ, ਸਮੁੰਦਰ ਤੇ ਮੱਛੀ, ਲੱਕੜ-ਕਾਠੀ, ਅੰਨ੍ਹਾ ਝੋਟਾ. ਪੂਛ-ਪੂਛ. ਗੁੱਲੀ-ਡੰਡਾ, ਪਿੱਠੂ, ਪੀਚੋ ਬੱਕਰੀ, ਅੱਡੀ-ਛੜੱਪਾ, ਕੂਕਾਂ-ਕਾਂਗੜੇ, ਅਖ਼ਰੋਟ ਤੇ ਸ਼ਕਰ ਭਿੱਜੀ ਖੇਡਾਂ ਦਾ ਖ਼ੂਬ ਅਨੰਦ ਮਾਣਦੇ ਸਨ ।

    ਨੌਜਵਾਨਾਂ ਦੀਆਂ ਪ੍ਰਮੁੱਖ ਖੇਡਾਂ-
    ਕੁਸ਼ਤੀਆਂ-ਕੁਸ਼ਤੀਆਂ ਪੁਰਾਤਨ ਸਮੇਂ ਤੋਂ ਹੀ ਪੰਜਾਬੀਆਂ ਲਈ ਖਿੱਚ ਦਾ ਕੇਂਦਰ ਰਹੀਆ ਹਨ ਤੇ ਪਿੰਡਾਂ ਵਿਚ ਹਰ ਵਰ੍ਹੇ ਛਿੰਝਾਂ ਪੈਂਦੀਆਂ ਅਤੇ ਮੇਲਿਆਂ ਵਿਚ ਕੁਸ਼ਤੀਆਂ ਦੇ ਦੰਗਲ ਹੁੰਦੇ ਸਨ. ਜਿਨ੍ਹਾਂ ਤੋਂ ਪੰਜਾਬੀ ਗੱਭਰੂਆਂ ਨੂੰ ਸਾਹਸ, ਸ਼ਕਤੀ ਤੇ ਉਤਸ਼ਾਹ ਪ੍ਰਾਪਤ ਹੁੰਦਾ ਸੀ । ਪੰਜਾਬ ਦੀ ਧਰਤੀ ਨੇ ਹੀ ਗਾਮਾ, ਗੁੰਗਾ, ਮਿਹਰਦੀਨ, ਕੇਸਰ ਸਿੰਘ ਤੇ ਦਾਰਾ ਸਿੰਘ ਵਰਗੇ ਜਗਤ ਪ੍ਰਸਿੱਧ ਪਹਿਲਵਾਨ ਪੈਦਾ ਕੀਤੇ ।

    ਕਬੱਡੀ-ਕਬੱਡੀ ਪੰਜਾਬੀਆਂ ਦੀ ਕੌਮੀ ਖੇਡ ਹੈ, ਜਿਸ ਤੋਂ ਇਨ੍ਹਾਂ ਦੇ ਸਭਾ, ਮਰਦਉਪੁਣੇ ਤੇ ਬਲ ਦਾ ਪ੍ਰਗਟਾਵਾ ਹੁੰਦਾ ਹੈ । ਲੰਬੀ ਕੌਡੀ, ਗੂੰਗੀ ਕੋਡੀ ਤੇ ਸੋਚੀ ਪੱਕੀ ਕਬੱਡੀ ਦੀਆਂ ਹੋਰ ਹਰਮਨ-ਪਿਆਰੀਆਂ ਕਿਸਮਾਂ ਹਨ । ਅੱਜ-ਕਲ੍ਹ ਇਨ੍ਹਾਂ ਦੀ ਥਾਂ ਨੈਸ਼ਨਲ ਸਟਾਈਲ ਕਬੱਡੀ ਪ੍ਰਚਲਿਤ ਹੈ । ਛਪਾਰ ਦੇ ਮੇਲੇ ਵਿਚ ਹੁੰਦੇ ਸੱਚੀ ਪੱਕੀ ਦੇ ਮੁਕਾਬਲੇ ਪ੍ਰਸਿੱਧ ਹਨ । ਇਹ ਖੇਡ ਬਾਕਸਿੰਗ ਨਾਲ ਮਿਲਦੀ-ਜੁਲਦੀ ਹੈ ।

    ਖਿੱਦੋ-ਖੂੰਡੀ ਅਤੇ ਲੂਣ ਤੇ ਲੱਲ੍ਹੇ- ਖਿੱਦੋ-ਖੂੰਡੀ ਅਤੇ ਲੂਣ ਤੇ ਲੱਲ੍ਹੇ ਵੀ ਰੌਚਕ ਖੇਡਾਂ ਹਨ । ਇਹ (ਖਿਦੋਆ) ਅਤੇ ਕਿੱਕਰਾਂ- ਬੇਰੀਆਂ ਦੇ ਖੁੰਡਿਆ ਨਾਲ ਖੇਡੀਆਂ ਜਾਂਦੀਆਂ ਹਨ । ਖਿੱਦੋ-ਖੂੰਡੀ ਦੀ ਥਾਂ ਹੁਣ ਹਾਕੀ ਨੇ ਲੈ ਲਈ ਹੈ ਅਤੇ ਲੂਣ ਤੇ ਲੱਲ੍ਹੇ ਕ੍ਰਿਕਟ ਵਿਚ ਜਾ ਸਮੋਏ ਹਨ । ਲੱਲ੍ਹਿਆਂ ਦੀ ਖੇਡ ਪਿੰਡੋਂ ਬਾਹਰ ਕਿਸੇ ਖੁੱਲ੍ਹੀ ਥਾਂ ਉੱਤੇ ਖੇਡੀ ਜਾਂਦੀ ਸੀ । ਇਸ ਵਿਚ ਖਿਡਾਰੀਆਂ ਦੀ ਗਿਣਤੀ ਨਿਸਚਿਤ ਨਹੀਂ ਹੁੰਦੀ । ਸਾਰੇ ਖਿਡਾਰੀ ਤਿੰਨ-ਤਿੰਨ, ਚਾਰ-ਚਾਰ ਮੀਟਰ ਦੇ ਫਾਸਲੇ ਉੱਤੇ ਤਿੰਨ- ਚਾਰ ਇੰਚ ਲੰਮੇ, ਚੌੜੇ ਤੇ ਡੂੰਘੇ ਟੋਏ ਪੁੱਟਦੇ, ਜਿਨ੍ਹਾਂ ਨੂੰ ਲੱਲ੍ਹੇ ਕਿਹਾ ਜਾਂਦਾ ਹੈ । ਇਨ੍ਹਾਂ ਵਿਚ ਸਾਰੇ ਖਿਡਾਰੀ ਆਪਣੇ ਖੂੰਡਿਆ ਨੂੰ ਰੱਖ ਕੇ ਖੜ੍ਹੇ ਹੋ ਜਾਂਦੇ । ਇਕ ਜਣਾਂ ਜ਼ੋਰ ਨਾਲ ਖਿੱਦੇ ਨੂੰ ਟੱਲਾ ਮਾਰਦਾ ਤੇ ਦਾਈ ਵਾਲਾ ਖਿੱਦੋ ਨੂੰ ਦੌੜ ਕੇ ਫੜਦਾ ਅਤੇ ਨੇੜੇ ਦੇ ਖਿਡਾਰੀ ਨੂੰ ਜ਼ੋਰ ਨਾਲ ਮਾਰਦਾ । ਜੇਕਰ ਖਿੱਦੋ ਖਿਡਾਰੀ ਨੂੰ ਲੱਗ ਜਾਂਦੀ, ਤਾਂ ਉਸ ਦੇ ਸਿਰ ਦਾਈ ਆ ਜਾਂਦੀ ਤੇ ਉਹ ਆਪਣਾ ਮੁੰਡਾ ਤੇ ਲੱਲ੍ਹਾ ਦਾਈ ਵਾਲੇ ਨੂੰ ਸੌਂਪ ਦਿੰਦਾ । धेछ ते ਮਘਾਈ ਰੱਖਣ ਲਈ ਖਿਡਾਰੀ ਆਪਣੇ ਲੱਲ੍ਹੇ ਛੱਡ ਕੇ ਖਿੰਦੇ ਮਗਰ ਦੌੜਦੇ । ਜੇਕਰ ਦਾਈ ਵਾਲਾ ਕਿਸੇ ਦੇ ਲੱਲ੍ਹੇ ਵਿਚ ਪੈਰ ਰੱਖ ਦਿੰਦਾ ਤਾਂ ਦਾਈ ਉਸ ਦੇ ਸਿਰ ਆ ਜਾਂਦੀ । ਹੁਣ ਇਹ ਖੇਡ ਅਲੋਪ ਹੋ ਚੁੱਕੀ ਹੈ ।

    ਅੱਡੀ ਛੜੱਪਾ ਜਾਂ ਅੱਡੀ-ਟੱਪਾ
    - ਅੱਡੀ ਛੜੱਪਾ ਜਾਂ ਅੱਡੀ-ਟੱਪਾ ਕੁੜੀਆਂ ਦੀ ਖੇਡ ਹੈ, ਜਿਸ ਨੂੰ ਉਹ ਦੇ ਟੋਲੀਆਂ ਬਣਾ ਕੇ ਖੇਡਦੀਆਂ ਹਨ । ਹਰ ਟੋਲੀ ਵਿਚ ਚਾਰ-ਪੰਜ ਕੁੜੀਆਂ ਹੁੰਦੀਆਂ ਹਨ । ਇਸ ਰਾਹੀਂ ਕੁੜੀਆਂ ਨੂੰ ਦੌੜਨ, ਉੱਚੀ ਛਾਲ ਮਾਰਨ ਤੇ ਸਰੀਰਕ ਤਾਕਤ ਨੂੰ ਜ਼ਬਤ ਵਿਚ ਰੱਖਣ ਦਾ ਅਭਿਆਸ ਪ੍ਰਾਪਤ ਹੁੰਦਾ ਹੈ ।

    ਸ਼ੱਕਰ-ਭਿੱਜੀ-ਸ਼ੱਕਰ- ਭਿੱਜੀ ਮੁੰਡਿਆਂ-ਕੁੜੀਆਂ ਦੀ ਹਰਮਨ ਪਿਆਰੀ ਖੇਡ ਹੈ । ਇਹ ਚਾਰ-ਚਾਰ, ਪੰਜ-ਪੰਜ ਖਿਡਾਰੀਆਂ ਦੀਆਂ ਦੋ ਟੋਲੀਆਂ ਬਣਾ ਕੇ ਖੇਡੀ ਜਾਂਦੀ ਹੈ । ਜਿਸ ਟੋਲੀ ਸਿਰ ਦਾਈ ਹੋਵੇ, ਉਹ ਇਕ-ਦੂਜੇ ਦਾ ਲੱਕ ਫੜ ਕੇ ਕੁੱਬੇ ਹੋ ਕੇ ਖੜ੍ਹੇ ਹੋ ਜਾਂਦੇ ਹਨ । ਮੋਹਰਲੇ ਬੱਚੇ ਨੇ ਸਹਾਰੇ ਲਈ ਕੰਧ ਜਾਂ ਦਰੱਖ਼ਤ ਨੂੰ ਹੱਥ ਪਾਏ ਹੁੰਦੇ ਹਨ । ਕਈ ਵਾਰੀ ਉਹ ਆਪਣੇ ਗੋਡਿਆਂ ਉੱਤੇ ਵੀ ਹੱਥ ਰੱਖ ਲੈਂਦਾ ਹੈ । ਦੂਜੀ ਟੋਲੀ ਦਾ ਇਕ-ਇਕ ਖਿਡਾਰੀ ਵਾਰੀ-ਵਾਰੀ ਦੌੜਦਾ ਹੋਇਆ ਆਉਂਦਾ ਹੈ ਤੇ ਟਪੂਸੀ ਮਾਰ ਕੇ ਕਤਾਰ ਵਿਚ ਝੁਕੇ ਹੋਏ ਖਿਡਾਰੀਆਂ ਉੱਤੇ ਚੜ੍ਹ ਜਾਂਦਾ ਹੈ । ਇਸ ਪ੍ਰਕਾਰ ਸਾਰੇ ਖਿਡਾਰੀ ਇਕ ਲੰਮੀ ਘੋੜੀ ਉੱਤੇ ਚੜ੍ਹ ਜਾਂਦੇ ਹਨ ਤੇ ਉਹ ਇਕ-ਦੂਜੇ ਦਾ ਲੱਕ ਫੜ ਕੇ ਆਪਣੀਆਂ ਲੱਤਾਂ ਹੇਠਲੇ ਖਿਡਾਰੀਆਂ ਦੇ ਢਿੱਡਾਂ ਦੁਆਲੇ ਵਲ ਲੈਂਦੇ ਹਨ । ਹੇਠਲੇ ਖਿਡਾਰੀ ਝੁਕ-ਝੁਕ ਕੇ ਤੇ ਹਿਲ-ਜੁਲ ਕੇ ਉੱਪਰਲੇ ਖਿਡਾਰੀਆਂ ਦੇ ਪੈਰ ਧਰਤੀ ਉੱਤੇ ਲਾਉਣ ਦਾ ਯਤਨ ਕਰਦੇ ਹਨ ਤੇ ਜਦੋਂ ਕਿਸੇ ਦਾ ਪੈਰ ਧਰਤੀ ਨੂੰ ਛੋਹ ਜਾਵੇ, ਤਾਂ ਸਾਰੀ ਟੋਲੀ ਦੀ ਵਾਰੀ ਕੱਟੀ ਜਾਂਦੀ ਹੈ । ਜੇਕਰ ਕਿਸੇ ਦਾ ਪੈਰ ਵੀ ਹੇਠਾਂ ਨਾ ਲੱਗੇ, ਤੇ ਹੇਠਲੀ ਟੋਲੀ ਥੱਕ ਜਾਵੇ, ਤਾਂ ਉੱਪਰਲੀ ਟੋਲੀ ਦੇ ਖਿਡਾਰੀ ਪੁੱਛਦੇ ਹਨ, "ਸੱਕਰ ਭਿੱਜੀ ਕਿ ਨਾਂਹ ।'' ਜੇਕਰ ਹੇਠਲੀ ਟੋਲੀ "ਹਾਂ"" ਕਹਿ ਦੇਵੇ ਤਾਂ ਉਨ੍ਹਾਂ ਦੀ ਵਾਰੀ ਖ਼ਤਮ ਹੋ ਜਾਂਦੀ ਹੈ ਤੇ ਉੱਪਰਲੇ ਖਿਡਾਰੀ ਹੇਠਾਂ ਉੱਤਰ ਕੇ ਇਕ-ਦੂਜੇ ਦਾ ਲੱਕ ਫੜ ਕੇ ਘੋੜੀ ਬਣ ਜਾਂਦੇ ਹਨ ਅਤੇ ਹੇਠਲੇ ਪਹਿਲੀ ਰੀਤੀ ਅਨੁਸਾਰ ਹੀ ਉਨ੍ਹਾਂ ਦੀ ਸਵਾਰੀ ਕਰਦੇ ਹਨ ਤੇ ਇਸ ਤਰ੍ਹਾਂ ਇਹ ਖੇਡ ਜਾਰੀ ਰਹਿੰਦੀ ਹੈ ।

    ਡੰਡ-ਪਲਾਂਗੜਾ-ਡੰਡ-ਪਲਾਂਗੜਾ, ਪੀਲ-ਪਲੀਂਘਣ ਜਾਂ ਡੰਡਾ-ਡੁੱਕ ਗਰਮੀਆਂ ਵਿਚ ਪਿੱਪਲਾਂ, ਬੋਹੜਾਂ ਅਤੇ ਟਾਹਲੀਆਂ ਦੇ ਰੁੱਖਾਂ ਹੇਠ ਖੇਡੀ ਜਾਂਦੀ ਹੈ । ਪੁੱਗ ਕੇ ਦਾਈ ਬਣਿਆ ਖਿਡਾਰੀ ਦਾਈ ਦਿੰਦਾ ਹੈ । ਬਾਕੀ ਸਾਰੇ ਰੁੱਖ ਉੱਤੇ ਚੜ੍ਹ ਜਾਂਦੇ ਹਨ । ਰੁੱਖ ਹੇਠ ਇਕ ਦਾਇਰੇ ਵਿਚ ਦੋ ਕੁ ਫੁੱਟ ਦਾ ਇਕ ਡੰਡਾ ਰੱਖਿਆ ਜਾਂਦਾ ਹੈ । ਰੁੱਖ ਤੋਂ ਹੇਠਾਂ ਉੱਤਰ ਕੇ ਇਕ ਖਿਡਾਰੀ ਦਾਇਰੇ ਵਿਚੋਂ ਡੰਡਾ ਚੁੱਕ ਕੇ ਆਪਣੀ ਲੱਤ ਹੇਠੋਂ ਘੁੰਮਾਉਂਦਾ ਹੋਇਆ ਦੂਰ ਸੁੱਟ ਕੇ ਮੁੜ ਰੁੱਖ ਉੱਤੇ ਚੜ੍ਹ ਜਾਂਦਾ ਹੈ । ਦਾਈ ਵਾਲਾ ਦੌੜ ਕੇ ਡੰਡੇ ਨੂੰ ਚੁੱਕ ਕੇ ਮੁੜ ਦਾਇਰੇ ਵਿਚ ਰੱਖ ਦਿੰਦਾ ਹੈ ਤੇ ਬਾਕੀ ਖਿਡਾਰੀਆਂ ਨੂੰ ਛੂਹਣ ਲਈ ਰੁੱਖ ਉੱਤੇ ਚੜ੍ਹਦਾ ਹੈ । ਦੂਜੇ ਖਿਡਾਰੀ ਟਹਿਣੀਆਂ ਨਾਲ ਲਮਕ ਕੇ ਹੇਠਾਂ ਛਾਲਾਂ ਮਾਰਦੇ ਹਨ ਤੇ ਡੰਡੇ ਨੂੰ ਚੁੱਕ ਕੇ ਚੁੰਮਦੇ ਹਨ । ਜਿਸ ਖਿਡਾਰੀ ਨੂੰ ਦਾਈ ਵਾਲਾ ਡੰਡਾ ਚੁੰਮਣ ਤੋਂ ਪਹਿਲਾਂ ਹੱਥ ਲਾ ਦੇਵੇ, ਦਾਈ ਉਸ ਦੇ ਸਿਰ ਆ ਜਾਂਦੀ ਹੈ । ਇਸ ਤਰ੍ਹਾਂ ਖੇਡ ਅੱਗੇ ਚਲਦੀ ਰਹਿੰਦੀ ਹੈ ।

    ਬਾਂਦਰ ਕੀਲਾ- ਬਾਂਦਰ ਕੀਲਾ ਖੇਡ ਆਮ ਕਰਕੇ ਸਰਦੀਆਂ ਦੀ ਰੁੱਤ ਵਿਚ ਖੇਡੀ ਜਾਂਦੀ ਹੈ । ਇਹ ਖੇਡ ਮੁੰਡੇ-ਕੁੜੀਆਂ ਰਲ ਕੇ ਖੇਡਦੇ ਹਨ । ਇਸ ਵਿਚ ਖਿਡਾਰੀਆਂ ਦੀ ਗਿਣਤੀ ਨਿਸਚਿਤ ਨਹੀਂ ਹੁੰਦੀ। ਮੈਦਾਨ ਵਿਚ ਇਕ ਕੀਲਾ ਗੱਡ ਕੇ ਉਸ ਨਾਲ ਤਿੰਨ-ਚਾਰ ਮੀਟਰ ਲੰਮੀ ਰੱਸੀ ਬੰਨ੍ਹੀ ਜਾਂਦੀ ਹੈ। ਕੀਲੇ ਦੁਆਲੇ ਖਿਡਾਰੀ ਆਪਣੀਆਂ ਜੁੱਤੀਆਂ ਦਾ ਢੇਰ ਲਾ ਦਿੰਦੇ ਹਨ । ਦਾਈ ਵਾਲਾ ਰੱਸੀ ਨੂੰ ਫੜ ਕੇ ਕੀਲੇ ਦੁਆਲੇ ਬਾਦਰ ਵਾਂਗ ਟਪੂਸੀਆਂ ਮਾਰਦਾ ਹੋਇਆ ਘੁੰਮਦਾ ਹੈ ਤੇ ਜੁੱਤੀਆਂ ਦੀ ਰਾਖੀ ਕਰਦਾ ਹੈ । ਖਿਡਾਰੀ ਚਹੁੰਆ ਪਾਸਿਆ ਤੋਂ ਜੁੱਤੀਆਂ ਚੁੱਕਣ ਦਾ ਯਤਨ ਕਰਦੇ ਹਨ ਤੇ ਦਾਈ ਵਾਲਾ ਉਨ੍ਹਾਂ ਨੂੰ ਹੱਥਾਂ-ਪੈਰਾਂ ਨਾਲ ਛੂੰਹਦਾ ਹੈ । ਜਿਸ ਨੂੰ ਉਹ ਛੂਹ ਲਵੇ, ਦਾਈ ਉਸਰੇ ਸਿਰ ਆ ਜਾਂਦੀ ਹੈ । ਜੇਕਰ ਉਹ ਨਾ ਛੂਹ ਸਕੇ, ਤਾਂ ਸਾਰੀਆਂ ਜੁੱਤੀਆਂ ਚੁੱਕੇ ਜਾਣ ਮਗਰੋਂ ਉਹ ਕੀਲੇ ਵਾਲੀ ਥਾਂ ਤੋਂ ਪੰਝੀ ਤੀਹ ਮੀਟਰ ਦੂਰ ਜਾ ਕੇ ਖੜ੍ਹਾ ਹੋ ਜਾਂਦਾ ਹੈ । ਬਾਕੀ ਖਿਡਾਰੀ ਆਪਣੀਆ ਜੁੱਤੀਆਂ ਚੁੱਕ ਕੇ ਕੀਲੇ ਦੇ ਕੋਲ ਹੀ ਲਾਈਨ ਬਣਾ ਕੇ ਖੜ੍ਹੇ ਹੋ ਜਾਂਦੇ ਹਨ । ਦਾਈ ਵਾਲਾ ਇਨ੍ਹਾਂ ਵਲ 'ਚੰਮ ਦੀਆਂ ਰੋਟੀਆਂ. ਚਿੱਚੜਾਂ ਦੀ ਦਾਲ, ਖਾ ਲਓ. ਮੁੰਡਿਓ ਸੁਆਦਾਂ ਨਾਲ' ਕਹਿੰਦਾ ਹੋਇਆ ਸੂਟ ਵੱਟ ਕੇ ਇਨ੍ਹਾਂ ਵਲ ਦੌੜਦਾ ਹੈ । ਦੂਜੇ ਖਿਡਾਰੀ ਉਸ ਉੱਤੇ ਟੁੱਟ ਕੇ ਪੈ ਜਾਂਦੇ ਹਨ ਤੇ ਉਸ ਉੱਤੇ ਜੁੱਤੀਆਂ ਦੀ ਵਰਖਾ ਕਰਦੇ ਹਨ । ਜਦੋਂ ਤਕ ਦਾਈ ਵਾਲਾ ਕੀਲੇ ਕੋਲ ਪਹੁੰਚ ਕੇ ਮੁੜ ਰੱਸੀ ਨਹੀਂ ਫੜ ਲੈਂਦਾ ਤਦੋਂ ਤਕ ਉਸ ਦੇ ਸਿਰ ਉੱਤੇ ਜੁੱਤੀਆਂ ਵਰ੍ਹਦੀਆਂ ਰਹਿੰਦੀਆਂ ਹਨ । ਬੱਚੇ ਫਿਰ ਜੁੱਤੀਆਂ ਕੀਲੇ ਕੋਲ ਰੱਖ ਦਿੰਦੇ ਹਨ । ਜਦ ਤਕ ਉਹ ਕਿਸੇ ਨੂੰ ਛੂਹ ਨਾ ਲਵੇ ਦਾਈ ਉਸੇ ਸਿਰ ਹੀ ਰਹਿੰਦੀ ਹੈ ।
    ਇਸੇ ਤਰ੍ਹਾਂ ਗੁੱਲੀ-ਡੰਡਾ. ਲੂਣ ਮਿਆਣੀ, ਕੂਕਾਂ-ਕਾਂਗੜੇ ਤੇ ਟਿਬਲਾ-ਟਿਬਲੀ ਮੁੰਡਿਆਂ ਦੀਆਂ ਰੌਚਕ ਖੇਡਾਂ ਹਨ । ਬਾਰਾਂ ਠੀਕਰੀ, ਬਾਰਾਂ ਟਾਹਣੀ, ਸਤਰੰਜ, ਚੋਪੜ, ਤਾਸ, ਬੋੜਾ ਖੂਹ ਤੇ ਖੱਡਾ ਆਦਿ ਵਡੇਰਿਆ ਦੀਆਂ ਬੈਠ ਕੇ ਖੇਡਣ ਵਾਲੀਆਂ ਖੇਡਾਂ ਹਨ ।

    ਲੋਕ-ਖੇਡਾਂ ਦਾ ਅਲੋਪ ਹੋਣਾ-ਅੱਜ ਇਹ ਖੇਡਾਂ ਸਾਡੇ ਲੋਕ ਜੀਵਨ ਵਿਚੋਂ ਅਲੋਪ ਹੋ ਰਹੀਆ ਹਨ । ਅੱਜ ਨਾ ਪਿੰਡਾਂ ਵਿਚ ਖੇਡਣ ਲਈ ਜੂਹਾਂ ਹਨ ਤੇ ਨਾ ਕਿਸੇ ਕੋਲ ਵਿਹਲ । ਇਹ ਖੇਡਾਂ ਸਾਡਾ ਗੌਰਵਮਈ ਵਿਰਸਾ ਹਨ ਇਨ੍ਹਾਂ ਦੀ ਸੰਭਾਲ ਤੇ ਸੁਰਜੀਤੀ ਬਹੁਤ ਜ਼ਰੂਰੀ ਹੈ । ਇਹ ਸਾਨੂੰ ਆਪਣੀ ਸ਼ਕਤੀਸ਼ਾਲੀ ਵਿਰਾਸਤ ਨਾਲ ਜੋੜਦੀਆਂ ਹਨ । PSEB 12th Class Punjabi Book Solutions Chapter 4 | ਪੰਜਾਬ ਦੀਆਂ ਲੋਕ-ਖੇਡਾਂ


    ਪ੍ਰਸ਼ਨ 2. ‘ਪੰਜਾਬ ਦੀਆਂ ਲੋਕ-ਖੇਡਾਂ' ਲੇਖ ਦਾ ਸੰਖੇਪ-ਸਾਰ ਲਿਖੋ ।

    ਉੱਤਰ-ਲੋਕ-ਖੇਡਾਂ ਪੰਜਾਬੀ ਲੋਕ-ਜੀਵਨ ਦਾ ਅਭਿੰਨ ਅੰਗ ਹਨ । ਇਹ ਪੰਜਾਬੀ ਲੋਕਾਂ ਦੇ ਦਿਲ-ਪਰਚਾਵੇ ਦਾ ਪ੍ਰਮੁੱਖ ਸਾਧਨ ਰਹੀਆਂ ਹਨ । ਖੇਡਣਾ ਮਨੁੱਖ ਦੀ ਮੂਲ ਪ੍ਰਵਿਰਤੀ ਹੈ । ਖੇਡ-ਕਿਰਿਆ ਬੱਚੇ ਦੇ ਜਨਮ ਨਾਲ ਹੀ ਆਰੰਭ ਹੋ ਜਾਂਦੀ ਹੈ ਅਤੇ ਇਹ ਬੱਚੇ ਦੇ ਸਰੀਰਕ, ਮਾਨਸਿਕ ਤੇ ਬੌਧਿਕ ਵਿਕਾਸ ਦੀ ਸੂਚਕ ਹੁੰਦੀ ਹੈ ।
    ਖੇਡ ਆਰੰਭ ਕਰਨ ਤੋਂ ਪਹਿਲਾਂ ਬੱਚੇ ਪੁੱਗਦੇ ਹਨ । ਇਸ ਲਈ ਉਹ ਇਸ ਦਾਇਰੇ ਵਿਚ ਖੜ੍ਹੇ ਹੋ ਜਾਂਦੇ ਹਨ ਤੇ ਇਕ ਜਣਾ ਇਕੱਲੇ-ਇਕੱਲੇ ਨੂੰ ਹੱਥ ਲਾ ਕੇ ਛੰਦ ਬੋਲਦਾ ਹੈ ।

    ਗੁੜ ਖਾਵਾਂ ਵੇਲ ਵਧਾਵਾਂ
    ਮੂਲੀ ਪੱਤਰਾ ।
    ਪੱਤਰਾਂ ਵਾਲੇ ਘੋੜੇ ਆਏ,
    ਹੱਥ ਕੁਤਾੜੀ ਪੈਰ ਕੁਤਾੜੀ,
    ਨਿਕਲ ਬਾਲਿਆ ਤੇਰੀ ਬਾਰੀ ।

    ਆਖਰੀ ਸ਼ਬਦ ਬੋਲਣ ਵੇਲੇ ਜਿਸ ਬੱਚੇ ਨੂੰ ਹੱਥ ਲਗਦਾ ਹੈ, ਉਹ ਪੁੱਗਿਆ ਸਮਝਿਆ ਜਾਂਦਾ ਹੈ । ਇਸ ਤਰ੍ਹਾਂ ਵਾਰ-ਵਾਰ ਇਕ ਛੰਦ ਬੋਲ ਕੇ ਸਾਰੇ ਜਣੇ ਪੁਗਾਏ ਜਾਂਦੇ ਹਨ । ਅੰਤ ਵਿਚ ਜਿਹੜਾ ਪੁੱਗਣ ਤੋਂ ਰਹਿ ਜਾਂਦਾ ਹੈ, ਦਾਈ ਉਸ ਦੇ ਸਿਰ ਆ ਜਾਂਦੀ ਹੈ ।
                                    ਪੁੱਗਣ ਲਈ ਇਕ ਹੋਰ ਤਰੀਕਾ ਵੀ ਵਰਤਿਆ ਜਾਂਦਾ ਹੈ । ਤਿੰਨ ਜਣੇ ਇਕ-ਦੂਜੇ ਦੇ ਹੱਥ ਫੜ ਕੇ ਉੱਪਰ ਉਛਾਲ ਕੇ ਛੱਡਦੇ ਹੋਏ ਆਪਣੇ ਹੱਥਾਂ ਨੂੰ ਇਕ-ਦੂਜੇ ਉੱਤੇ ਸਿੱਧੇ-ਪੁੱਠੇ ਰੱਖਦੇ ਹਨ । ਜਿਸ ਦੇ ਹੱਥ ਦੂਜਿਆ ਤੋਂ ਉਲਟੇ ਰੱਖੇ ਹੋਣ, ਉਹ ਪੁੱਗਿਆ ਸਮਝਿਆ ਜਾਂਦਾ ਹੈ । ਇਸ ਕਿਰਿਆ ਨੂੰ ਵਾਰ-ਵਾਰ ਦੁਹਰਾ ਕੇ ਸਾਰੇ ਜਣੇ ਪੁਗਾ ਲਏ ਜਾਂਦੇ ਹਨ । ਅੰਤ ਪੁੱਗਣ ਤੋਂ ਰਹਿ ਗਏ ਬੱਚੇ ਨੂੰ ਦਾਈ ਦੇਣ ਲਈ ਚੁਣਿਆ ਜਾਂਦਾ ਹੈ ।
                        ਕਈ ਲੋਕ-ਖੇਡਾਂ ਟੋਲੀਆਂ ਬਣਾ ਕੇ ਖੇਡੀਆਂ ਜਾਂਦੀਆਂ ਹਨ, ਜਿਵੇਂ ਕਬੱਡੀ, ਰੱਸਾ-ਕਸੀ ਸ਼ੱਕਰ-ਭਿੱਜੀ, ਲੂਣ-ਮਿਆਣੀ. ਕੂਕਾਂ-ਕਾਗੜੇ ਅਤੇ ਟਿਬਲਾ-ਟਿਬਲੀ ਆਦਿ । ਟੋਲੀਆਂ ਬਣਾਉਣ ਲਈ ਵੀ ਆੜੀ ਮਲੱਕਣ' ਦਾ ਤਰੀਕਾ ਅਪਣਾਇਆ ਜਾਂਦਾ ਹੈ । ਖੇਡਦੇ ਸਮੇਂ ਜੇਕਰ ਕੋਈ ਬੱਚਾ ਆਪਣੀ ਦਾਈ ਨਾ ਦੇਵੇ, ਤਾਂ ਸਮਝਿਆ ਜਾਂਦਾ ਹੈ ਕਿ ਉਸ ਦੇ ਸਿਰ ਭਾਰ ਚੜ੍ਹੇਗਾ । ਜੇਕਰ ਕੋਈ ਬੱਚਾ ਆਪਣੀ ਮਿੱਤ ਛੱਡ ਕੇ ਦੌੜ ਜਾਂਦਾ ਹੈ, ਤਾਂ ਦੂਜੇ ਬੱਚੇ ਇਹ ਗੀਤ ਗਾਉਂਦੇ ਹੋਏ ਉਸ ਦੇ ਘਰ ਤੱਕ ਜਾਂਦੇ ਹਨ-

    ਸਾਡੀ ਮਿੱਤ ਦੱਬਣਾ,
    ਘਰ ਦੇ ਚੂਹੇ ਚੱਬਣਾ ।
    ਇਕ ਚੂਹਾ ਰਹਿ ਗਿਆ ।
    ਸਿਪਾਹੀ ਫੜ ਕੇ ਲੈ ਗਿਆ ।
    ਸਿਪਾਹੀ ਨੇ ਮਾਰੀ ਇੱਟ ।
    ਚਾਹੇ ਰੇ ਚਾਹੇ ਪਿੱਟ ।

                ਖੇਡਾਂ ਆਦਿ-ਕਾਲ ਤੋਂ ਹੀ ਪੇਂਡੂ ਲੋਕਾਂ ਦੇ ਮਨੋਰੰਜਨ ਦਾ ਸਾਧਨ ਰਹੀਆਂ ਹਨ । ਇਹ ਹਰ ਰੋਜ਼ ਆਥਣ ਵੇਲੇ ਪਿੰਡ ਦੀ ਜੂਹ ਵਿਚ ਖੇਡੀਆਂ ਜਾਂਦੀਆਂ ਹਨ । ਸਾਰਾ ਪਿੰਡ ਖਿਡਾਰੀਆਂ ਦੀਆਂ ਖੁਰਾਕਾ ਤੇ ਘਿਓ ਦੇ ਪੀਪਿਆਂ ਦਾ ਪ੍ਰਬੰਧ ਕਰਦਾ ਸੀ । ਮੇਲਿਆ ਵਿਚ ਕਿਸੇ ਖਿਡਾਰੀ ਦਾ ਪਹਿਲਵਾਨੀ ਵਿਚ ਆਪਣਾ ਨਾਂ ਚਮਕਾਉਣਾ, ਮੂੰਗਲੀਆਂ ਫੇਰਨਾ, ਬੋਰੀ ਚੁੱਕਣਾ ਰੱਸਾਕਸੀ ਵਿਚ ਬਾਜ਼ੀ ਮਾਰਨਾ ਸਾਰੇ ਪਿੰਡ ਲਈ ਮਾਣ ਦੀ ਗੱਲ ਹੁੰਦੀ ਸੀ । ਖੇਡਾਂ ਦੇ ਆਹਰ ਵਿਚ ਲੱਗੇ ਨੌਜਵਾਨ ਘੱਟ ਹੀ ਕੁਰਾਹੇ ਪੈਂਦੇ ਸਨ । ਮੁੰਡੇ-ਕੁੜੀਆਂ ਬੁੱਢੀ ਮਾਈ, ਭੰਡਾ-ਭੰਡਾਰੀਆ, ਊਠਕ-ਬੈਠਕ, ਊਚ-ਨੀਚ, ਕੋਟਲਾ-ਛਪਾਕੀ, ਦਾਈਆਂ-ਦੁਹਕੜੇ, ਬਾਦਰ ਕੀਲਾ, ਕਿਣ-ਮਿਣ ਕਾਣੀ ਕੌਣ ਕਿਣਿਆ ਸਮੁੰਦਰ ਤੇ ਮੱਛੀ, ਲੱਕੜ-ਕਾਠੀ, ਅੰਨ੍ਹਾ ਝੋਟਾ, ਪੂਛ-ਪੂਛ, ਗੁੱਲੀ ਡੰਡਾ. ਪਿੱਠੂ, ਪੀਚੋ-ਬੱਕਰੀ, ਅੱਡੀ-ਛੜੱਪਾ, ਕੂਕਾ ਕਾਂਗੜੇ, ਅਖਰੋਟ ਤੇ ਸ਼ੱਕਰ-ਭਿੱਜੀ ਖੇਡਾਂ ਦਾ ਖੂਬ ਆਨੰਦ ਮਾਣਦੇ ਸਨ ।
                 ਕੁਸ਼ਤੀਆਂ ਪੁਰਾਤਨ ਸਮੇਂ ਤੋਂ ਹੀ ਪੰਜਾਬੀਆਂ ਲਈ ਖਿੱਚ ਦਾ ਕੇਂਦਰ ਰਹੀਆਂ ਹਨ । ਪਿੰਡਾਂ ਵਿਚ ਛਿੰਜਾਂ ਪੈਂਦੀਆਂ ਸਨ ਅਤੇ ਮੇਲਿਆ ਵਿਚ ਕੁਸ਼ਤੀਆਂ ਦੇ ਦੰਗਲ ਹੁੰਦੇ ਸਨ । ਪੰਜਾਬ ਦੀ ਧਰਤੀ ਨੇ ਹੀ ਗਾਮਾ, ਗੂੰਗਾ ਮਿਹਰਦੀਨ ਤੇ ਦਾਰਾ ਸਿੰਘ ਵਰਗੇ ਜਗਤ-ਪ੍ਰਸਿੱਧ ਪਹਿਲਵਾਨ ਪੈਦਾ ਕੀਤੇ ਹਨ ।
                    ਕਬੱਡੀ ਪੰਜਾਬੀਆਂ ਦੀ ਕੌਮੀ ਖੇਡ ਹੈ, ਜਿਸ ਤੋਂ ਇਨ੍ਹਾਂ ਦੇ ਸੁਭਾ, ਮਰਦਊਪੁਣੇ ਤੇ ਬਲ ਦਾ ਪ੍ਰਗਟਾਵਾ ਹੁੰਦਾ ਹੈ । ਲੰਬੀ ਕੌਡੀ, ਗੂੰਗੀ ਕੌਡੀ ਤੇ ਸੌਂਚੀ ਪੱਕੀ ਇਸਦੀਆਂ ਹੋਰ ਕਿਸਮਾਂ ਹਨ । ਅੱਜ ਇਨ੍ਹਾਂ ਦੀ ਥਾਂ ਨੈਸ਼ਨਲ ਸਟਾਈਲ ਕਬੱਡੀ ਨੇ ਲੈ ਲਈ ਹੈ । ਵਪਾਰ ਦੇ ਮੇਲੇ ਉੱਤੇ ਸੌਂਚੀ ਪੱਕੀ ਦੇ ਮੁਕਾਬਲੇ ਹੁੰਦੇ ਹਨ । ਇਹ ਖੇਡ ਬਾਕਸਿੰਗ ਨਾਲ ਮਿਲਦੀ-ਜੁਲਦੀ ਹੈ । 
            ਖਿੱਦੋ-ਖੂੰਡੀ, ਲੂਣ ਤੇ ਲੱਲ੍ਹੇ ਮੁੰਡਿਆਂ ਦੀਆਂ ਤੇ ਅੱਡੀ-ਛੜੱਪਾ ਜਾਂ ਅੱਡੀ ਟੱਪਾ ਕੁੜੀਆਂ ਦੀਆਂ ਟੋਲੀਆਂ ਬਣਾ ਕੇ ਖੇਡੀਆਂ ਜਾਣ ਵਾਲੀਆਂ ਰੋਚਕ ਖੇਡਾਂ ਹਨ ।
                ਸ਼ੱਕਰ-ਭਿੱਜੀ ਵਿੱਚ ਦੋ ਟੋਲੀਆਂ ਵਿਚੋਂ ਇਕ ਟੋਲੀ ਇਕ-ਦੂਜੇ ਦੇ ਲੱਕ ਫੜ ਕੇ ਝੁਕ ਜਾਂਦੀ ਹੈ । ਇਸ ਤਰ੍ਹਾਂ ਬੜੀ ਲੰਮੀ ਘੋੜੀ ਉੱਤੇ ਦੂਜੀ ਟੋਲੀ ਦੇ ਖਿਡਾਰੀ ਸਵਾਰੀ ਕਰਕੇ ਇਸ ਦਾ ਅਨੰਦ ਮਾਨਦੇ ਹਨ । ਇਸੇ ਤਰ੍ਹਾਂ ਡੰਡ-ਪਲਾਂਘੜਾ ਤੇ ਬਾਂਦਰ ਕੀਲਾ ਰੌਚਕ ਖੇਡਾਂ ਹਨ ।
                    ਅੱਜ ਲੋਕ-ਖੇਡਾਂ ਸਾਡੇ ਜੀਵਨ ਵਿਚੋਂ ਅਲੋਪ ਹੋ ਰਹੀਆਂ ਹਨ । ਇਹ ਸਾਡਾ ਗੌਰਵਮਈ ਵਿਰਸਾ ਹਨ । ਇਨ੍ਹਾਂ ਦੀ ਸੰਭਾਲ ਤੇ ਸੁਰਜੀਤੀ ਬਹੁਤ ਜ਼ਰੂਰੀ ਹੈ ।





    ਸੰਖੇਪ ਉੱਤਰ ਵਾਲੇ ਪ੍ਰਸ਼ਨ (SHORT ANSWER TYPE QUESTIONS)


    ਪ੍ਰਸ਼ਨ 1. 'ਪੰਜਾਬ ਦੀਆਂ ਲੋਕ-ਖੇਡਾਂ' ਲੇਖ ਦੇ ਆਧਾਰ 'ਤੇ ਸਿੱਧ ਕਰੋ ਕਿ ਖੇਡਣਾ ਮਨੁੱਖ ਦੀ ਮੂਲ ਪ੍ਰਵਿਰਤੀ ਹੈ ।

    ਉੱਤਰ-ਮਨੁੱਖ ਆਦਿ-ਕਾਲ ਤੋਂ ਹੀ ਖੇਡਣ ਵਿਚ ਦਿਲਚਸਪੀ ਲੈਂਦਾ ਰਿਹਾ ਹੈ । ਕੁਦਰਤ ਨੇ ਹਰ ਵਿਅਕਤੀ ਵਿਚ ਖੇਡਣ ਦੀ ਰੁਚੀ ਪੈਦਾ ਕੀਤੀ ਹੈ । ਇਹ ਰੁਚੀ ਬੱਚੇ ਦੇ ਜਨਮ ਨਾਲ ਹੀ ਪ੍ਰਫੁਲਤ ਹੋਣ ਲਗਦੀ ਹੈ । ਬੱਚਾ ਅਜੇ ਕੁੱਝ ਦਿਨਾਂ ਦਾ ਹੀ ਹੁੰਦਾ ਹੈ ਕਿ ਉਹ ਲੱਤਾਂ-ਬਾਹਾਂ ਮਾਰ ਕੇ ਖੇਡਣ ਲੱਗ ਪੈਂਦਾ ਹੈ ਤੇ ਖੇਡਣ ਦੀ ਉਸ ਦੀ ਇਹ ਰੁਚੀ ਹੀ ਉਸ ਦੇ ਸਰੀਰਕ, ਮਾਨਸਿਕ ਤੇ ਬੌਧਿਕ ਵਿਕਾਸ ਦੀ ਸੂਚਕ ਹੁੰਦੀ ਹੈ । ਇਸ ਪ੍ਰਕਾਰ ਖੇਡਣਾ ਮਨੁੱਖ ਦੀ ਮੂਲ ਪ੍ਰਵਿਰਤੀ ਹੈ ਤੇ ਇਹ ਉਸ ਦਾ ਇਕ ਸਹਿਜ ਕਰਮ ਹੈ । ਜਨਮ ਪਿੱਛੋਂ ਆਪਣੇ ਜੁੱਸੇ, ਵਿੱਤ ਤੇ ਸੁਭਾ ਅਨੁਸਾਰ ਨਵੀਆਂ-ਨਵੀਆਂ ਖੇਡਾਂ ਸਿਰਜਣਾ ਤੇ ਉਨ੍ਹਾਂ ਨਾਲ ਆਪਣਾ ਮਨੋਰੰਜਨ ਕਰਦਾ ਹੋਇਆ ਬੱਚਾ ਆਪਣੇ ਸਰੀਰਕ ਤੇ ਮਾਨਸਿਕ ਬਲ ਦਾ ਵਿਕਾਸ ਕਰਦਾ ਹੈ ।

    ਪ੍ਸਨ 2. ਲੋਕ ਖੇਡਾਂ ਮਨੁੱਖ ਨੂੰ ਕਿਹੜੀਆਂ - ਕਿਹੜੀਆਂ ਭਾਵਨਾਵਾਂ ਪ੍ਰਦਾਨ ਕਰਦਿਆਂ ਹਨ।


    ਉੱਤਰ-ਲੋਕ-ਖੇਡਾਂ ਮਨੁੱਖ ਨੂੰ ਮਨੋਰੰਜਨ, ਉਤਸ਼ਾਹ, ਮਿਲਵਰਤਨ, ਮਨੁੱਖੀ ਸਾਂਝ ਤੇ ਪਿਆਰ ਆਦਿ ਭਾਵਨਾਵਾਂ ਪ੍ਰਦਾਨ ਕਰਦੀਆਂ ਹਨ ।

    ਪ੍ਰਸ਼ਨ 3. ਲੋਕ-ਖੇਡਾਂ ਪਾਠ ਦੇ ਆਧਾਰ 'ਤੇ ਦੱਸੋ ਕਿ ਲੋਕ-ਖੇਡਾਂ ਦੀ ਜੀਵਨ ਦੇ ਵਿਕਾਸ ਵਿਚ ਅਹਿਮ ਭੂਮਿਕਾ ਹੈ । ਦੱਸੋ ਕਿਵੇਂ ?

    ਉੱਤਰ-ਲੋਕ-ਖੇਡਾਂ ਜਿੱਥੇ ਮਨੁੱਖ ਦਾ ਮਨੋਰੰਜਨ ਕਰਦੀਆਂ ਹਨ, ਉੱਥੇ ਉਸ ਦੇ ਸਰੀਰਕ ਤੇ ਮਾਨਸਿਕ ਵਿਕਾਸ ਵਿਚ ਵੀ ਅਹਿਮ ਭੂਮਿਕਾ ਨਿਭਾਉਂਦੀਆਂ ਹਨ । ਇਹ ਮਨੁੱਖ ਦੇ ਸਰੀਰ ਵਿਚ ਬਲ ਦਾ ਵਾਧਾ ਕਰਦੀਆਂ ਹਨ ਤੇ ਰੂਹ ਨੂੰ ਅਕਹਿ ਖੁਸੀ ਦਿੰਦੀਆਂ ਹਨ, ਜੋ ਮਨੁੱਖ ਦੇ ਸਰੀਰਕ ਤੇ ਮਾਨਸਿਕ ਵਿਕਾਸ ਲਈ ਬਹੁਤ ਜ਼ਰੂਰੀ ਹੈ । 

    ਪ੍ਰਸ਼ਨ 4. ਲੋਕ-ਖੇਡਾਂ ਨਾਲ ਬੱਚੇ ਦੇ ਅੰਦਰ ਕਿਹੜੇ ਨੈਤਿਕ ਗੁਣ ਪ੍ਰਵੇਸ਼ ਕਰਦੇ ਹਨ ? ਇਹ ਵੀ ਦੱਸੋ ਕਿ ਉਹ ਕਿਹੜੀਆਂ-ਕਿਹੜੀਆਂ ਖੇਡਾਂ ਹਨ ?

    ਉੱਤਰ-ਲੋਕ-ਖੇਡਾਂ ਨਾਲ ਬੱਚਿਆਂ ਵਿਚ ਮਿਲਵਰਤਨ, ਵਿਤਕਰੇ-ਰਹਿਤ ਜੀਵਣ ਜਿਊਣ, ਚੰਗੀ ਖੇਡ ਖੇਡਣ, ਧੋਖਾ ਨਾ ਕਰਨ, ਨਸ਼ਿਆ ਤੋਂ ਦੂਰ ਰਹਿਣ, ਭਾਈਚਾਰਕ ਸਾਂਝ ਤੇ ਪ੍ਰੇਮ ਪਿਆਰ ਦੇ ਨੈਤਿਕ ਗੁਣ ਪ੍ਰਵੇਸ਼ ਕਰਦੇ ਹਨ। ਕਬੱਡੀ, ਰੱਸਾਕਸੀ, ਕੁਸ਼ਤੀ, ਬੋਰੀ ਚੁੱਕਣਾ ਆਦਿ ਅਜਿਹੀਆਂ ਖੇਡਾਂ ਹਨ, ਜੋ ਮਨੁੱਖ ਵਿਚ ਅਜਿਹੇ ਗੁਣ ਵਿਕਸਿਤ ਕਰਦੀਆਂ ਹਨ।

    ਪ੍ਰਸ਼ਨ 5. ਪੁਰਾਤਨ ਸਮੇਂ ਵਿਚ ਪਿੰਡ ਵਾਸੀ ਆਪਣੇ ਪਿੰਡ ਦੇ ਲੋਕ-ਖਿਡਾਰੀਆਂ ਅਤੇ ਪਹਿਲਵਾਨਾਂ ਨੂੰ ਕਿਵੇਂ ਨਿਵਾਜਦੇ ਸਨ ?
    ਉੱਤਰ-ਪੁਰਾਤਨ ਸਮੇਂ ਵਿਚ ਪਿੰਡ ਵਾਸੀ ਆਪਣੇ ਪਿੰਡ ਦੇ ਖਿਡਾਰੀਆ ਅਤੇ ਪਹਿਲਵਾਨਾਂ ਨੂੰ ਬੜੇ ਮਾਣ ਨਾਲ ਨਿਵਾਜਦੇ ਸਨ । ਉਹ ਰਲ ਕੇ ਉਨ੍ਹਾਂ ਦੀਆ ਖੁਰਾਕਾਂ ਦਾ ਪ੍ਰਬੰਧ ਕਰਦੇ ਸਨ ਅਤੇ ਖਿਡਾਰੀਆਂ ਤੇ ਪਹਿਲਵਾਨਾਂ ਨੂੰ ਦੇਸੀ ਘਿਓ ਦੇ ਪੀਪੇ ਖਾਣ ਲਈ ਦਿੰਦੇ ਸਨ । ਉਹ ਉਨ੍ਹਾਂ ਦੀਆਂ ਜਿੱਤਾਂ ਨੂੰ ਸਾਰੇ ਪਿੰਡ ਲਈ ਮਾਣ ਦੀ ਗੱਲ ਸਮਝਦੇ ਸਨ ।

    ਪ੍ਰਸ਼ਨ 6. ਇਸ ਪਾਠ ਵਿਚ ਦਿੱਤੀਆਂ ਗਈਆਂ ਮੁੰਡੇ-ਕੁੜੀਆਂ ਦੀਆਂ ਮਨਮੋਹਕ ਖੇਡਾਂ ਉੱਤੇ ਖੋਲ੍ਹ ਕੇ ਰੋਸ਼ਨੀ ਪਾਓ ।

    ਉੱਤਰ-ਉਞ ਤਾਂ ਪੰਜਾਬ ਦੀਆਂ ਸਾਰੀਆਂ ਲੋਕ-ਖੇਡਾਂ ਮਨਮੋਹਕ ਹਨ, ਪਰੰਤੂ ਇਨ੍ਹਾਂ ਵਿਚੋਂ ਮੁੰਡਿਆਂ-ਕੁੜੀਆ ਦੀਆਂ ਵਧੇਰੇ ਮਨਮੋਹਕ ਖੇਡਾਂ ਇਹ ਹਨ-ਬੁੱਢੀ ਮਾਈ, ਭੰਡਾ-ਭੰਡਾਰੀਆ, ਊਠਕ-ਬੈਠਕ, ਊਚ-ਨੀਚ, ਕੋਟਲਾ-ਛਪਾਕੀ, ਦਾਈਆਂ-ਦੁਹਕੜੇ, ਬਾਂਦਰ-ਕੀਲਾ, ਕਿਣ-ਮਿਣ ਕਾਣੀ ਕੌਣ ਕਿਣਿਆ, ਸਮੁੰਦਰ ਤੇ ਮੱਛੀ ਲੱਕੜੀ ਕਾਠੀ, ਖਾਨ-ਘੋੜੀ, ਅੰਨ੍ਹਾ ਝੋਟਾ, ਪੂਛ-ਪੂਛ. ਗੁੱਲੀ-ਡੰਡਾ ਪਿੱਠੂ, ਪੀਚੋ-ਬੱਕਰੀ, ਅੱਡੀ-ਛੜੱਪਾ, ਕੂਕਾਂ-ਕਾਂਗੜੇ, ਰੋੜੇ ਅਖਰੋਟ ਤੇ ਸ਼ੱਕਰ ਭਿੱਜੀ । ਇਹ ਬੱਚਿਆਂ ਦਾ ਜਿੱਥੇ ਭਰਪੂਰ ਮਨੋਰੰਜਨ ਕਰਦੀਆਂ ਹਨ, ਉੱਥੇ ਉਨ੍ਹਾ ਦੇ ਸਰੀਰਕ ਤੇ ਮਾਨਸਿਕ ਵਿਕਾਸ ਵਿਚ ਵੀ ਖੂਬ ਹਿੱਸਾ ਪਾਉਂਦੀਆਂ ਹਨ।

    ਪ੍ਰਸ਼ਨ 7. 'ਪੰਜਾਬ ਦੀਆਂ ਲੋਕ-ਖੇਡਾਂ' ਪਾਠ ਦੇ ਆਧਾਰ 'ਤੇ ਦੱਸੇ ਕਿ ਉਹ ਕਿਹੜੀ ਖੇਡ ਹੈ, ਜੋ ਕ੍ਰਿਕਟ ਦੀ ਖੇਡ ਵਿਚ ਜਾ ਸਮੋਈ ਹੈ ?


    ਉੱਤਰ-ਲੂਣ ਤੇ ਲੱਲ੍ਹੇ ਅਜਿਹੀ ਖੇਡ ਹੈ, ਜੋ ਕ੍ਰਿਕਟ ਦੀ ਖੇਡ ਵਿਚ ਜਾ ਸਮੋਈ ਹੈ ।

    ਪ੍ਰਸ਼ਨ 8. ਅੱਡੀ-ਛੜੱਪਾ ਜਾਂ ਅੱਡੀ-ਟੱਪਾ ਖੇਡ ਬਾਰੇ ਤੁਸੀਂ ਕੀ ਜਾਣਦੇ ਹੋ ? ਖੋਲ੍ਹ ਕੇ ਦੱਸੋ ।

    ਉੱਤਰ-ਅੱਡੀ-ਛੜੱਪਾ ਜਾਂ ਅੱਡੀ-ਟੱਪਾ ਕੁੜੀਆਂ ਦੀ ਖੇਡ ਹੈ, ਜਿਸ ਵਿਚ ਉਹ ਦੋ ਟੋਲੀਆਂ ਬਣਾ ਕੇ ਖੇਡਦੀਆਂ ਹਨ । ਹਰ ਟੋਲੀ ਵਿਚ ਚਾਰ-ਪੰਜ ਕੁੜੀਆਂ ਹੁੰਦੀਆਂ ਹਨ । ਇਸ ਰਾਹੀਂ ਕੁੜੀਆਂ ਨੂੰ ਦੌੜਨ, ਉੱਚੀ ਛਾਲ ਮਾਰਨ ਤੇ ਸਰੀਰਕ ਤਾਕਤ ਨੂੰ ਜ਼ਬਤ ਵਿਚ ਰੱਖਣ ਦਾ ਅਭਿਆਸ ਪ੍ਰਾਪਤ ਹੁੰਦਾ ਹੈ ।

    ਪ੍ਰਸ਼ਨ 9. ਸ਼ੱਕਰ-ਭਿੱਜੀ ਲੋਕ-ਖੇਡ ਬਾਰੇ ਜਾਣਕਾਰੀ ਦਿਓ ।


    ਉੱਤਰ-ਸ਼ੱਕਰ-ਭਿੱਜੀ ਮੁੰਡਿਆ-ਕੁੜੀਆਂ ਦੀ ਹਰਮਨ-ਪਿਆਰੀ ਖੇਡ ਹੈ। ਇਹ ਚਾਰ-ਚਾਰ, ਪੰਜ-ਪੰਜ ਖਿਡਾਰੀਆਂ ਦੀਆਂ ਦੋ ਟੋਲੀਆਂ ਬਣਾ ਕੇ ਖੇਡੀ ਜਾਂਦੀ ਹੈ । ਜਿਸ ਟੋਲੀ ਸਿਰ ਦਾਈ ਹੋਵੇ, ਉਸ ਦੇ ਸਾਰੇ ਖਿਡਾਰੀ ਇਕ-ਦੂਜੇ ਦਾ ਲੱਕ ਫੜ ਕੇ ਝੁਕ ਕੇ ਖੜ੍ਹੇ ਹੋ ਜਾਦੇ ਹਨ । ਉਨ੍ਹਾਂ ਵਿੱਚੋਂ ਸਭ ਤੋਂ ਮੋਹਰਲਾ ਖਿਡਾਰੀ ਕਿਸੇ ਰੁੱਖ ਜਾਂ ਕੰਧ ਨੂੰ ਹੱਥ ਪਾ ਕੇ ਸਹਾਰਾ ਲੈ ਲੈਂਦਾ ਹੈ. ਨਹੀਂ ਤਾਂ ਗੋਡਿਆਂ ਉੱਤੇ ਹੱਥ ਰੱਖ ਲੈਂਦਾ ਹੈ । ਦੂਜੀ ਟੋਲੀ ਦਾ ਹਰ ਇਕ ਖਿਡਾਰੀ ਵਾਰੀ-ਵਾਰੀ ਦੌੜਦਾ ਹੋਇਆ ਆਉਂਦਾ ਹੈ ਤੇ ਟਪੂਸੀ ਮਾਰ ਕੇ ਲੰਮੀ ਘੋੜੀ ਬਣੀ ਟੋਲੀ ਉੱਤੇ ਚੜ੍ਹ ਜਾਂਦਾ ਹੈ । ਜਦੋਂ ਸਾਰੇ ਖਿਡਾਰੀ ਉਸ ਉੱਪਰ ਚੜ੍ਹ ਜਾਂਦੇ ਹਨ. ਤਾਂ ਉਹ ਵੀ ਇਕ-ਦੂਜੇ ਦਾ ਲੱਕ ਫੜ ਕੇ ਲੱਤਾਂ ਹੇਠਲਿਆਂ ਦੇ ਢਿੱਡਾਂ ਦੁਆਲੇ ਵਲਾ ਲੈਂਦੇ ਹਨ । ਹੇਠਲੇ ਹਿਲ-ਜੁਲ ਕੇ ਝੁਕ-ਝੁਕ ਕੇ ਉੱਪਰਲਿਆਂ ਦੇ ਪੈਰ ਧਰਤੀ ਉੱਪਰ ਲਾਉਣ ਦਾ ਯਤਨ ਕਰਦੇ ਹਨ ਤੇ ਜਦੋਂ ਕਿਸੇ ਇਕ ਦਾ ਪੈਰ ਹੇਠਾ ਛੋਹ ਜਾਵੇ, ਤਾਂ ਸਾਰੀ ਟੋਲੀ ਦੀ ਵਾਰੀ ਕੱਟੀ ਜਾਂਦੀ ਹੈ । ਪਰ ਜੇਕਰ ਕਿਸੇ ਦਾ ਵੀ ਪੈਰ ਹੇਠਾਂ ਨਾ ਲੱਗੇ ਤੇ ਹੇਠਲੀ ਟੋਲੀ ਥੱਕ ਜਾਵੇ, ਤਾਂ ਉੱਪਰਲੀ ਟੋਲੀ ਦੇ ਖਿਡਾਰੀ ਪੁੱਛਦੇ ਹਨ. ਸੱਕਰ ਭਿੱਜੀ ਕਿ ਨਾ ?" ਜੇਕਰ ਹੇਠਲੀ ਟੋਲੀ 'ਹਾਂ' ਕਹਿ ਦੇਵੇ, ਤਾਂ ਉਨ੍ਹਾਂ ਦੀ ਵਾਰੀ ਖ਼ਤਮ ਹੋ ਜਾਂਦੀ ਹੈ ਤੇ ਉੱਪਰਲੇ ਖਿਡਾਰੀ ਹੇਠਾਂ ਉੱਤਰ ਕੇ ਇਕ-ਦੂਜੇ ਦਾ ਲੱਕ ਫੜ ਕੇ ਘੋੜੀ ਬਣ ਕੇ ਖੜ੍ਹੇ ਹੋ ਜਾਂਦੇ ਹਨ ਤੇ ਹੇਠਲੇ ਪਹਿਲੀ ਰੀਤੀ ਅਨੁਸਾਰ ਹੀ ਉਨ੍ਹਾਂ ਦੀ ਸਵਾਰੀ ਕਰਦੇ ਹਨ । ਇਸ ਤਰ੍ਹਾਂ ਇਹ ਖੇਡ ਜਾਰੀ ਰਹਿੰਦੀ ਹੈ । PSEB 12th Class Punjabi Book Solutions Chapter 4 | ਪੰਜਾਬ ਦੀਆਂ ਲੋਕ-ਖੇਡਾਂ

    ਪ੍ਰਸ਼ਨ 10. 'ਪੰਜਾਬ ਦੀਆਂ ਲੋਕ-ਖੇਡਾਂ ਦੀ ਸੰਭਾਲ ਅਤੇ ਇਨ੍ਹਾਂ ਨੂੰ ਮੁੜ ਸੁਰਜੀਤ ਕਰਨਾ ਜ਼ਰੂਰੀ ਹੈ । ਕਿਉਂ ?

    ਉੱਤਰ-ਪੰਜਾਬ ਦੀਆਂ ਲੋਕ-ਖੇਡਾਂ ਦੀ ਸੰਭਾਲ ਅਤੇ ਇਨ੍ਹਾਂ ਨੂੰ ਮੁੜ ਸੁਰਜੀਤ ਕਰਨਾ ਇਸ ਕਰਕੇ ਜ਼ਰੂਰੀ ਹੈ, ਕਿਉਂਕਿ ਇਹ ਸਾਡਾ ਗੌਰਵਮਈ ਵਿਰਸਾ ਹਨ ਤੇ ਇਹ ਸਾਨੂੰ ਆਪਣੇ ਬਲਵਾਨ ਵਿਰਸੇ ਨਾਲ ਜੋੜਦੀਆਂ ਹਨ, ਜਿਸ ਤੋਂ ਖੇਡਾਂ ਮਿਲਵਰਤਨ, ਭਾਈਚਾਰਕ ਸਾਂਝ ਵਲ-ਛਲ ਰਹਿਤ ਤੇ ਨਸ਼ਾ-ਮੁਕਤ ਜੀਵਨ ਜਿਊਣ ਦੀ ਪ੍ਰੇਰਨਾ ਮਿਲਦੀ ਹੈ ।

    Comments

    Popular Posts

    PSEB 12th Class Punjabi Book Solutions Chapter 3 | ਪੰਜਾਬ ਦੇ ਰਸਮ ਰਿਵਾਜ

    Chapter 3 ਲੇਖਕ ਬਾਰੇ ਗੁਲਜ਼ਾਰ ਸਿੰਘ ਸੰਧੂ (1935) ਮਾਤਾ ਜੀ ਦਾ ਨਾਂ : ਸ੍ਰੀਮਤੀ ਗੁਰਚਰਨ ਕੌਰ ਪਿਤਾ ਜੀ ਦਾ ਨਾਂ : ਸ. ਹਰੀ ਸਿੰਘ ਜਨਮ-ਮਿਤੀ : 27 ਫ਼ਰਵਰੀ, 1935 ਜਨਮ-ਸਥਾਨ : ਪਿੰਡ ਕੋਟਲਾ ਬਡਲਾ, ਜ਼ਿਲ੍ਹਾ ਲੁਧਿਆਣਾ ਵਿੱਦਿਆ-ਪ੍ਰਾਪਤੀ : ਐੱਮ.ਏ. (ਅੰਗਰੇਜ਼ੀ) ਕੰਮ-ਕਿੱਤਾ : ਆਪ ਵੱਖ-ਵੱਖ ਮਹਿਕਮਿਆਂ ਵਿੱਚ ਅਧਿਕਾਰੀ ਪਦਾਂ ’ਤੇ ਰਹੇ। ਇਸ ਤੋਂ ਬਿਨਾਂ ਆਪ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿੱਚ ਪੱਤਰਕਾਰੀ ਵਿਭਾਗ ਵਿੱਚ ਪ੍ਰੋਫ਼ੈਸਰ ਵੀ ਰਹੇ ਹਨ।ਉਸ ਤੋਂ ਪਹਿਲਾਂ ਆਪ ‘ਪੰਜਾਬੀ ਟ੍ਰਿਬਿਊਨ' ਦੇ ਸੰਪਾਦਕ ਰਹੇ। ਫਿਰ ‘ਦੇਸ਼-ਸੇਵਕ’ ਦੈਨਿਕ ਅਖ਼ਬਾਰ ਦੇ ਸੰਪਾਦਕ ਵੀ ਰਹੇ। ਆਪ ਕਹਾਣੀ-ਲੇਖਕ ਵੀ ਹਨ।‘ਹੁਸਨ ਦੇ ਹਾਣੀ’, ‘ਇੱਕ ਸਾਂਝ ਪੁਰਾਣੀ’ ਅਤੇ ‘ਸੋਨੇ ਦੀ ਇੱਟ’ ਆਪ ਦੇ ਮੁੱਖ ਕਹਾਣੀ- ਸੰਗ੍ਰਹਿ ਹਨ। ਇਸ ਪਾਠ-ਪੁਸਤਕ ਵਿੱਚ ਸ਼ਾਮਲ ਆਪ ਦੇ ਲੇਖ ‘ਪੰਜਾਬ ਦੇ ਰਸਮ-ਰਿਵਾਜ' ਵਿੱਚ ਆਪ ਨੇ ਜੀਵਨ-ਨਾਟਕ ਦੀਆਂ ਮੁੱਖ ਝਾਕੀਆਂ ਜਨਮ, ਵਿਆਹ ਤੇ ਮਰਨ ਨਾਲ ਸੰਬੰਧਿਤ ਪੰਜਾਬ ਦੇ ਮੁੱਖ ਰਸਮ- ਰਿਵਾਜਾਂ ਬਾਰੇ ਦੱਸਿਆ ਹੈ।PSEB 12th Class Punjabi Book Solutions Chapter 3 | ਪੰਜਾਬ ਦੇ ਰਸਮ ਰਿਵਾਜ PSEB 12th Class Punjabi Book Solutions Chapter 3 | ਪੰਜਾਬ ਦੇ ਰਸਮ ਰਿਵਾਜ Table Of Contents Long Type Questions Answer ਪ੍ਰਸ਼ਨ 1. 'ਪੰਜਾਬ ਦੇ ਰਸਮ-ਰਿਵਾਜ' ਪਾਠ ਵਿਚ ਪੰਜਾਬ...