Chapter 4 ਲੇਖਕ ਬਾਰੇ ਸੁਖਦੇਵ ਮਾਦਪੁਰੀ (1935) ਮਾਤਾ ਜੀ ਦਾ ਨਾਂ : ਸ੍ਰੀਮਤੀ ਸੁਰਜੀਤ ਕੌਰ ਪਿਤਾ ਜੀ ਦਾ ਨਾਂ : ਸ. ਦਿਆ ਸਿੰਘ ਜਨਮ-ਮਿਤੀ : 12 ਜੂਨ, 1935 ਜਨਮ-ਜਥਾਨ : ਪਿੰਡ ਮਾਦਪੁਰ, ਜ਼ਿਲ੍ਹਾ ਲੁਧਿਆਣਾ ਵਿੱਦਿਆ-ਪ੍ਰਾਪਤੀ ਕੰਮ-ਕਿੱਤਾ : ਐੱਮ.ਏ. ਪੰਜਾਬੀ ਅਧਿਆਪਨ, ਸਾਹਿਤਕਾਰੀ ਸ੍ਰੀ ਸੁਖਦੇਵ ਮਾਦਪੁਰੀ ਪੰਜਾਬੀ ਸੱਭਿਆਚਾਰ ਅਤੇ ਲੋਕ-ਸਾਹਿਤ ਨੂੰ ਪਰਨਾਈ ਹੋਈ ਸ਼ਖ਼ਸੀਅਤ ਹਨ। ਆਪ ਬਚਪਨ ਤੋਂ ਹੀ ਲੋਕ-ਸਾਹਿਤ ਨਾਲ ਜੁੜੇ ਹੋਏ ਹਨ। ਆਪ ਨੇ ਪੰਜਾਬ ਦੇ ਪਿੰਡਾਂ ਵਿੱਚੋਂ ਬਜ਼ੁਰਗ ਔਰਤਾਂ, ਮਰਦਾਂ ਅਤੇ ਮੁਟਿਆਰਾਂ ਕੋਲ ਜਾ ਕੇ ਸੈਂਕੜੇ ਲੋਕ-ਗੀਤਾਂ, ਲੋਕ-ਕਹਾਣੀਆਂ, ਅਖਾਣਾਂ, ਬੁਝਾਰਤਾਂ ਅਤੇ ਲੋਕ- ਖੇਡਾਂ ਨੂੰ ਦੇਖ ਕੇ, ਸੁਣ ਕੇ ਇਕੱਤਰ ਕੀਤਾ ਹੈ ਤੇ ਫਿਰ ਇਸ ਸਮਗਰੀ ਨੂੰ ਪੁਸਤਕਾਂ ਦੇ ਰੂਪ ਵਿੱਚ ਸੰਭਾਲਿਆ ਹੈ। ਇਸ ਤੋਂ ਇਲਾਵਾ ਆਪ ਵਰ੍ਹਿਆਂ ਬੱਧੀ 'ਪੰਜਾਬ ਸਕੂਲ ਸਿੱਖਿਆ ਬੋਰਡ' ਦੇ ਦੋ ਬਾਲ ਰਿਸਾਲਿਆਂ ‘ਪੰਖੜੀਆਂ' ਅਤੇ 'ਪ੍ਰਾਇਮਰੀ ਸਿੱਖਿਆ' ਦੇ ਸੰਪਾਦਕ ...