Skip to main content

PSEB 11th Class punjabi Book Solutions Asu Da Kaaj Racha/ ਅੱਸੂ ਦਾ ਕਾਜ ਰਚਾ

PSEB 11th Class punjabi Book Solutions 

4. ਅੱਸੂ ਦਾ ਕਾਜ ਰਚਾ


    ਪ੍ਰਸ਼ਨ 1. ਹੇਠ ਲਿਖੇ ਕਾਵਿ ਟੋਟੇ ਦੇ ਸਰਲ ਅਰਥ ਲਿਖੋ-


    (ੳ) ਮੈਂ ਤੈਨੂੰ ਆਖਦੀ ਬਾਬਲਾ, ਮੇਰਾ ਅੱਸੂ ਦਾ ਕਾਜ ਰਚਾਵੇ ਹਾਂ ।
    ਅੰਨ ਨਾ ਤਰੱਕੇ ਕੋਠੜੀ, ਤੇਰਾ ਦਹੀਂ ਨਾ ਅਮਲਾ ਜਾਵੇ ।
    ਬਾਬਲ ਮੈਂ ਬੇਟੀ ਮੁਟਿਆਰ ।
    ਈਤ ਇਸ ਵੇ ਬਾਬਲ ਧਰਮੀ, ਮੈਂ ਬੇਟੀ ਮੁਟਿਆਰ ।

    ਉੱਤਰ—ਜਾਣ-ਪਛਾਣ:- ਇਹ ਕਾਵਿ-ਟੋਟਾ ‘ਲਾਜ਼ਮੀ ਪੰਜਾਬੀ-11' ਪਾਠ-ਪੁਸਤਕ ਵਿਚ ਦਰਜ ਸੁਹਾਗ-ਗੀਤ ‘ਅੱਸੂ ਦਾ ਕਾਜ ਰਚਾ' ਵਿਚੋਂ ਲਿਆ ਗਿਆ ਹੈ । ਇਸ ਗੀਤ ਵਿਚ ਉਸ ਮੁਟਿਆਰ ਕੁੜੀ ਦੇ ਮਨੋਭਾਵ ਅੰਕਿਤ ਹਨ, ਜਿਸ ਦੇ ਬਾਪ ਨੇ ਉਸ ਦਾ ਵਿਆਹ ਧਰ ਦਿੱਤਾ ਹੈ, ਪਰ ਉਹ ਅੱਸੂ ਦੇ ਚੰਗੇ ਮੌਸਮ ਵਾਲੇ ਮਹੀਨੇ ਦੇ ਗੁਣ ਦੱਸਦੀ ਹੋਈ ਇਹ ਭਾਵ ਪ੍ਰਗਟ ਕਰਦੀ ਹੈ ਕਿ ਉਸ ਦਾ ਵਿਆਹ ਜ਼ਰਾ ਠਹਿਰ ਕੇ ਕੀਤਾ ਜਾਵੇ, ਤਾਂ ਜੋ ਉਹ ਮਾਪਿਆਂ ਦੇ ਘਰ ਕੁੱਝ ਹੋਰ ਸਮਾਂ ਰਹਿ ਲਵੇ । ਸਰਲ ਅਰਥ-ਮੁਟਿਆਰ ਧੀ ਆਪਣੇ ਬਾਪ ਨੂੰ ਸੰਬੋਧਨ ਕਰਦੀ ਹੋਈ ਕਹਿੰਦੀ ਹੈ, ਕਿ ਉਹ ਉਸ ਨੂੰ ਕਹਿੰਦੀ ਸੀ ਕਿ ਉਹ ਉਸ ਦੇ ਵਿਆਹ ਲਈ ਕਾਹਲੀ ਨਾ ਕਰੇ ਤੇ ਉਹ ਉਸ ਦਾ ਵਿਆਹ ਹੁਣੇ ਧਰਨ ਦੀ ਬਜਾਏ ਅੱਸੂ ਦੇ ਮਹੀਨੇ ਵਿਚ ਧਰੇ, ਕਿਉਂਕਿ ਇਸ ਮਹੀਨੇ ਵਿਚ ਗਰਮੀ ਘਟ ਜਾਂਦੀ ਹੈ, ਜਿਸ ਕਰਕੇ ਕੋਠੜੀ ਵਿਚ ਪਿਆ ਅੰਨ ਦਾ ਪਕਵਾਨ ਖ਼ਰਾਬ ਨਹੀਂ ਹੁੰਦਾ ਤੇ ਨਾ ਹੀ ਦਹੀਂ ਖੱਟਾ ਹੁੰਦਾ ਹੈ । ਠੀਕ ਹੈ ਕਿ ਉਹ ਉਸ ਦੀ ਮੁਟਿਆਰ ਧੀ ਹੈ ਤੇ ਉਸ ਦਾ ਵਿਆਹ ਕਰਨਾ ਉਸ ਦਾ ਧਰਮ ਹੈ, ਪਰ ਇਸ ਲਈ ਉਹ ਜ਼ਰਾ ਠਹਿਰ ਜਾਵੇ, ਤਾਂ ਜੋ ਉਹ ਮਾਪਿਆਂ ਦੇ ਘਰ ਦਾ ਅਨੰਦ ਕੁੱਝ ਸਮਾਂ ਹੋਰ ਲੈ ਲਵੇ ।

    ਔਖੇ ਸ਼ਬਦਾਂ ਦੇ ਅਰਥ-
    ਕਾਜ-ਕਾਰਜ, ਵਿਆਹ ਦਾ ਕੰਮ । ਤਰੱਕੇ–ਖ਼ਰਾਬ ਹੋਵੇ। ਅਮਲਾ-ਖੱਟਾ । 

    ਪ੍ਰਸ਼ਨ 2 ਹੇਠ ਲਿਖੇ ਕਾਵਿ-ਟੋਟੇ ਦੇ ਸਰਲ ਅਰਥ ਲਿਖੋ-


    ਅ) ਅੰਦਰ ਛੜੀਏ, ਬਾਹਰ ਦਲੀਏ
    ਦਿੱਤਾ ਸੁ ਕਾਜ ਰਚਾ।
    ਬਾਬਲ ਮੈਂ ਬੇਟੀ ਮੁਟਿਆਰ,
    ਵੇ ਬਾਬਲ ਧਰਮੀ, ਮੈਂ ਬੇਟੀ ਮੁਟਿਆਰ।

    ਉੱਤਰ—ਜਾਣ-ਪਛਾਣ-ਇਹ ਕਾਵਿ-ਟੋਟਾ ‘ਲਾਜ਼ਮੀ ਪੰਜਾਬੀ-11’ ਪਾਠ-ਪੁਸਤਕ ਵਿਚ ਦਰਜ ਸੁਹਾਗ-ਗੀਤ ‘ਅੱਸੂ ਦਾ ਕਾਜ ਰਚਾ’ ਵਿਚੋਂ ਲਿਆ ਗਿਆ ਹੈ । ਇਸ ਗੀਤ ਵਿਚ ਉਸ ਮੁਟਿਆਰ ਕੁੜੀ ਦੇ ਮਨੋਭਾਵ ਅੰਕਿਤ ਹਨ, ਜਿਸ ਦੇ ਬਾਪ ਨੇ ਉਸ ਦਾ ਵਿਆਹ ਧਰ ਦਿੱਤਾ ਹੈ, ਪਰ ਉਹ ਅੱਸੂ ਦੇ ਚੰਗੇ ਮੌਸਮ ਵਾਲੇ ਮਹੀਨੇ ਦੇ ਗੁਣ ਦੱਸਦੀ ਹੋਈ ਇਹ ਭਾਵ ਪ੍ਰਗਟ ਕਰਦੀ ਹੈ ਕਿ ਉਸ ਦਾ ਵਿਆਹ ਜ਼ਰਾ ਠਹਿਰ ਕੇ ਕੀਤਾ ਜਾਵੇ, ਤਾਂ ਜੋ ਉਹ ਮਾਪਿਆਂ ਦੇ ਘਰ ਕੁੱਝ ਹੋਰ ਸਮਾਂ ਰਹਿ ਲਵੇ। ਇਨ੍ਹਾਂ ਸਤਰਾਂ ਵਿਚ ਬਾਬਲ ਦੁਆਰਾ ਮੁਟਿਆਰ ਧੀ ਦਾ ਵਿਆਹ ਧਰਨ ਦਾ ਜ਼ਿਕਰ ਹੈ ।

    ਸਰਲ ਅਰਥ:- ਮੁਟਿਆਰ ਧੀ ਕਹਿੰਦੀ ਹੈ ਕਿ ਉਸ ਦੇ ਬਾਪ ਨੇ ਉਸ ਦੀਆਂ ਭਾਵਨਾਵਾਂ ਦੀ ਪਰਵਾਹ ਕੀਤੇ ਬਿਨਾਂ ਉਸ ਦਾ ਵਿਆਹ ਧਰ ਦਿੱਤਾ ਹੈ, ਫਲਸਰੂਪ ਘਰ ਦੇ ਅੰਦਰ ਤੇ ਬਾਹਰ ਅੰਨ ਨੂੰ ਛੜ ਕੇ ਸਾਫ਼ ਕਰਨ, ਦਲਣ ਤੇ ਪੀਹਣ ਦਾ ਕੰਮ ਆਰੰਭ ਹੋ ਗਿਆ ਹੈ । ਪਰ ਉਹ ਚਾਹੁੰਦੀ ਸੀ ਕਿ ਬੇਸ਼ੱਕ ਉਹ ਮੁਟਿਆਰ ਹੋ ਚੁੱਕੀ ਹੈ ਤੇ ਉਸ ਦਾ ਵਿਆਹ ਕਰਨਾ ਉਸ ਦੇ ਬਾਪ ਦਾ ਧਰਮ ਹੈ, ਪਰ ਉਹ ਉਸ ਦਾ ਵਿਆਹ ਜ਼ਰਾ ਠਹਿਰ ਕੇ ਕਰਦਾ, ਤਾਂ ਜੋ ਉਹ ਮਾਪਿਆਂ ਦੇ ਘਰ ਦਾ ਅਨੰਦ ਕੁੱਝ ਸਮਾਂ ਹੋਰ ਲੈ ਲੈਂਦੀ ।

    ਪ੍ਰਸ਼ਨ 3. ਹੇਠ ਲਿਖੇ ਕਾਵਿ-ਟੋਟੇ ਦੇ ਸਰਲ ਅਰਥ ਲਿਖੋ


    (ੲ) ਬਾਬਲ ਮੇਰੇ ਦਾਜ ਬਹੁਤ ਦਿੱਤਾ,
    ਮੋਤੀ ਦਿੱਤੇ ਅਨਤੋਲ
    ਬਾਬਲ ਮੈਂ ਬੇਟੀ ਮੁਟਿਆਰ,
    ਵੇ ਬਾਬਲ ਧਰਮੀ ਮੈਂ ਬੇਟੀ ਮੁਟਿਆਰ ।

    ਉੱਤਰ—ਜਾਣ-ਪਛਾਣ:-  ਇਹ ਕਾਵਿ-ਟੋਟਾ ‘ਲਾਜ਼ਮੀ ਪੰਜਾਬੀ-11' ਪਾਠ-ਪੁਸਤਕ ਵਿਚ ਦਰਜ ਸੁਹਾਗ-ਗੀਤ ‘ਅੱਸੂ ਦਾ ਕਾਜ ਰਚਾ’ ਵਿਚੋਂ ਲਿਆ ਗਿਆ ਹੈ । ਇਸ ਗੀਤ ਵਿਚ ਉਸ ਮੁਟਿਆਰ ਕੁੜੀ ਦੇ ਮਨੋਭਾਵ ਅੰਕਿਤ ਹਨ, ਜਿਸ ਦੇ ਬਾਪ ਨੇ ਉਸ ਦਾ ਵਿਆਹ ਧਰ ਦਿੱਤਾ ਹੈ, ਪਰ ਉਹ ਅੱਸੂ ਦੇ ਚੰਗੇ ਮੌਸਮ ਵਾਲੇ ਮਹੀਨੇ ਦੇ ਗੁਣ ਦੱਸਦੀ ਹੋਈ ਇਹ ਭਾਵ ਪ੍ਰਗਟ ਕਰਦੀ ਹੈ ਕਿ ਉਸ ਦਾ ਵਿਆਹ ਜ਼ਰਾ ਠਹਿਰ ਕੇ ਕੀਤਾ ਜਾਵੇ, ਤਾਂ ਜੋ ਉਹ ਮਾਪਿਆਂ ਦੇ ਘਰ ਕੁੱਝ ਹੋਰ ਸਮਾਂ ਰਹਿ ਲਵੇ । ਇਨ੍ਹਾਂ ਸਤਰਾਂ ਵਿਚ ਬਾਬਲ ਦੁਆਰਾ ਮੁਟਿਆਰ ਧੀ ਦਾ ਵਿਆਹ ਕਰ ਕੇ ਉਸ ਨੂੰ ਦਾਜ ਦੇ ਕੇ ਘਰੋਂ ਤੋਰਨ ਦਾ ਜ਼ਿਕਰ ਹੈ।

    ਸਰਲ ਅਰਥ:- ਮੁਟਿਆਰ ਧੀ ਕਹਿੰਦੀ ਹੈ ਕਿ ਉਸ ਦੇ ਬਾਪ ਨੇ ਉਸ ਦੀਆਂ ਭਾਵਨਾਵਾਂ ਦੀ ਪਰਵਾਹ ਕੀਤੇ ਬਗ਼ੈਰ ਉਸ ਦਾ ਵਿਆਹ ਕਰ ਦਿੱਤਾ ਤੇ ਉਸ ਨੂੰ ਬਹੁਤ ਸਾਰਾ ਦਾਜ ਦੇ ਕੇ, ਜਿਸ ਵਿਚ ਬੇਅੰਤ ਕੀਮਤੀ ਚੀਜ਼ਾਂ ਸ਼ਾਮਲ ਸੀ, ਘਰੋਂ ਤੋਰ ਦਿੱਤਾ, ਪਰ ਉਹ ਚਾਹੁੰਦੀ ਸੀ ਕਿ ਬੇਸ਼ੱਕ ਉਹ ਬੇਵਸ ਹੋ ਚੁੱਕੀ ਹੈ ਤੇ ਉਸ ਦਾ ਵਿਆਹ ਕਰਨਾ ਉਸ ਦੇ ਬਾਪ ਦਾ ਧਰਮ ਹੈ, ਪਰ ਉਹ ਉਸ ਦਾ ਵਿਆਹ ਜ਼ਰਾ ਠਹਿਰ ਕੇ ਕਰਦਾ, ਤਾਂ ਜੋ ਉਹ ਮਾਪਿਆਂ ਦੇ ਘਰ ਦਾ ਆਨੰਦ ਕੁੱਝ ਸਮਾਂ ਹੋਰ ਲੈ ਲੈਂਦੀ ।

    ਔਖੇ ਸ਼ਬਦਾਂ ਦੇ ਅਰਥ-
    ਮੋਤੀ-ਭਾਵ ਕੀਮਤੀ ਚੀਜ਼ਾਂ । ਅਨਤੋਲ—ਜਿਨ੍ਹਾਂ ਦਾ ਤੋਲ ਨਾ ਦੱਸਿਆ ਜਾ ਸਕੇ, ਬੇਅੰਤ ।

    ਪ੍ਰਸ਼ਨ 4 ਹੇਠ ਲਿਖੇ ਕਾਵਿ-ਟੋਟੇ ਦੇ ਸਰਲ ਅਰਥ ਲਿਖੋ– 


    (ਸ) ਦਾਜ ਤੇ ਦਾਨ ਬਹੁਤ ਦਿੱਤਾ,
    ਦਿੱਤੇ ਸ਼ੂ ਹਸਤ ਲਦਾ
    ਹਸਤਾਂ ਦੇ ਪੈਰੀਂ ਬਾਬਲ ਝਾਂਜਰਾਂ, ਛਣਕਾਰ ਪੈਂਦਾ ਜਾ
    ਓ ਬਾਬਲ ਮੈਂ ਬੇਟੀ ਪਰਨਾ ।
    ਓ ਬਾਬਲ ਧਰਮੀਂ ਮੈਂ ਬੇਟੀ ਪਰਨਾ ।

    ਉੱਤਰ-ਜਾਣ-ਪਛਾਣ:- ਇਹ ਕਾਵਿ-ਟੋਟਾ ‘ਲਾਜ਼ਮੀ ਪੰਜਾਬੀ-11' ਪਾਠ-ਪੁਸਤਕ ਵਿਚ ਦਰਜ ਸੁਹਾਗ ਗੀਤ ‘ਅੱਸੂ ਦਾ ਕਾਜ ਰਚਾ’ ਵਿਚੋਂ ਲਿਆ ਗਿਆ ਹੈ । ਇਸ ਗੀਤ ਵਿਚ ਉਸ ਮੁਟਿਆਰ ਕੁੜੀ ਦੇ ਮਨੋਭਾਵ ਅੰਕਿਤ ਹਨ, ਜਿਸ ਦੇ ਬਾਪ ਨੇ ਉਸ ਦਾ ਵਿਆਹ ਧਰ ਦਿੱਤਾ ਹੈ, ਪਰ ਉਹ ਅੱਸੂ ਦੇ ਚੰਗੇ ਮੌਸਮ ਵਾਲੇ ਮਹੀਨੇ ਦੇ ਗੁਣ ਦੱਸਦੀ ਹੋਈ ਇਹ ਭਾਵ ਪ੍ਰਗਟ ਕਰਦੀ ਹੈ ਕਿ ਉਸ ਦਾ ਵਿਆਹ ਜ਼ਰਾ ਠਹਿਰ ਕੇ ਕੀਤਾ ਜਾਵੇ, ਤਾਂ ਜੋ ਉਹ ਮਾਪਿਆਂ ਦੇ ਘਰ ਕੁੱਝ ਹੋਰ ਸਮਾਂ ਰਹਿ ਲਵੇ । ਇਨ੍ਹਾਂ ਸਤਰਾਂ ਵਿਚ ਬਾਪ ਦੁਆਰਾ ਮੁਟਿਆਰ ਧੀ ਨੂੰ ਵਿਆਹ ਕੇ ਬਹੁਤ ਸਾਰਾ ਦਾਜ ਦੇਣ ਦਾ ਜ਼ਿਕਰ ਹੈ ।

    ਸਰਲ ਅਰਥ:- ਮੁਟਿਆਰ ਧੀ ਕਹਿੰਦੀ ਹੈ ਕਿ ਉਸ ਦੇ ਬਾਪ ਨੇ ਉਸ ਦਾ ਵਿਆਹ ਕਰ ਕੇ ਹਾਥੀਆਂ ਉੱਤੇ ਲੱਦ ਕੇ ਬਹੁਤ ਸਾਰਾ ਦਾਜ ਤੇ ਦਾਨ ਦਿੱਤਾ ਹੈ । ਦਾਜ ਤੇ ਦਾਨ ਨਾਲ ਲੱਦੇ ਹਾਥੀਆਂ ਦੇ ਪੈਰਾਂ ਵਿੱਚ ਝਾਂਜਰਾਂ ਪਈਆਂ ਹੋਈਆਂ ਹਨ ਤੇ ਹਾਥੀ ਉਨ੍ਹਾਂ ਦੀ ਛਣਕਾਰ ਪਾਉਂਦੇ ਹੋਏ ਜਾ ਰਹੇ ਹਨ । ਇਸ ਤਰ੍ਹਾਂ ਉਸ ਦੇ ਧਰਮੀ ਬਾਪ ਨੇ ਆਪਣਾ ਫ਼ਰਜ਼ ਸਮਝਦਿਆਂ ਆਪਣੀ ਮੁਟਿਆਰ ਧੀ ਨੂੰ ਵਿਆਹ ਦਿੱਤਾ ਹੈ, ਜਦ ਕਿ ਉਹ ਚਾਹੁੰਦੀ ਸੀ ਕਿ ਉਹ ਉਸ ਦਾ ਵਿਆਹ ਰਤਾ ਠਹਿਰ ਕੇ ਕਰਦਾ, ਤਾਂ ਜੋ ਉਹ ਆਪਣੇ ਮਾਪਿਆਂ ਦਾ ਕੁੱਝ ਚਿਰ ਹੋਰ ਆਨੰਦ ਲੈ ਲੈਂਦੀ ।

    ਔਖੇ ਸ਼ਬਦਾਂ ਦੇ ਅਰਥ-
    ਹਸਤ-ਹਾਥੀ । ਪਰਨਾ-ਵਿਆਹ ।

    ਵਸਤੂਨਿਸ਼ਠ (ਸੰਖੇਪਾਤਮਕ) ਉੱਤਰ ਵਾਲੇ ਪ੍ਰਸ਼ਨ


    ਪ੍ਰਸ਼ਨ 1. ਅੱਸੂ ਦਾ ਕਾਜ ਰਚਾ' ਲੋਕ-ਗੀਤ ਦਾ ਰੂਪ ਕੀ ਹੈ ?

    (A) ਸੁਹਾਗ
    (B) ਘੋੜੀ
    (C) ਬੋਲੀ
    (D) ਮਾਹੀਆ ।

    ਉੱਤਰ-ਸੁਹਾਗ ।

    ਪ੍ਰਸ਼ਨ 2 ਕੀ ਹੇਠ ਲਿਖਿਆ ਕਥਨ ਸਹੀ ਹੈ ਜਾਂ ਗ਼ਲਤ ?

    ‘ਅੱਸੂ ਦਾ ਕਾਜ ਰਚਾ’ ਲੋਕ-ਗੀਤ ਇਕ ਘੋੜੀ ਹੈ ।

    ਉੱਤਰ—ਗ਼ਲੌਤ ।

    ਪ੍ਰਸ਼ਨ 3. ‘ਅੱਸੂ ਦਾ ਕਾਜ ਰਚਾ' ਸੁਹਾਗ ਕਿਸ ਵਲੋਂ ਕਿਸ ਨੂੰ ਸੰਬੋਧਿਤ ਹੈ ?

     ਉੱਤਰ-ਧੀ ਵਲੋਂ ਬਾਬਲ ਨੂੰ ।

    ਪ੍ਰਸ਼ਨ 4 ਬੇਟੀ ਬਾਬਲ ਨੂੰ ਕਿਹੜੇ ਮਹੀਨੇ ਵਿਚ ਵਿਆਹ ਕਰਨ ਲਈ ਕਹਿੰਦੀ ਹੈ ?

    (A) ਸਾਉਣ
    (B) ਭਾਦਰੋਂ
    (C) ਅੱਸੂ
    (D) ਫੱਗਣ ।

    ਉੱਤਰ-ਅੱਸੂ ।


    ਪ੍ਰਸ਼ਨ 5. ਕਿਹੜੇ ਮਹੀਨੇ ਵਿਚ ਅੰਨ ਤਰੱਕਦਾ ਨਹੀਂ ਤੇ ਦਹੀ ਖੱਟਾ (ਖ਼ਰਾਬ) ਨਹੀਂ ਹੁੰਦਾ ? 

    ਉੱਤਰ-ਅੱਸੂ ਦੇ ।

    ਪ੍ਰਸ਼ਨ 6. ‘ਅੱਸੂ ਦਾ ਕਾਜ ਰਚਾ' ਸੁਹਾਗ ਵਿਚ ਧੀ ਬਾਬਲ ਲਈ ਕਿਹੜੇ ਵਿਸ਼ੇਸ਼ਣ ਦੀ ਵਰਤੋਂ ਕਰਦੀ ਹੈ ?

    (A) ਰਾਜਾ
    (B) ਧਰਮੀ
    (C) ਦਾਨੀ
    (D) ਨੇਕ ।

    ਉੱਤਰ-ਧਰਮੀ ।

    ਪ੍ਰਸ਼ਨ 7. ਬਾਬਲ ਨੇ ਧੀ ਦੇ ਦਾਜ ਵਿਚ ਕੀ ਦਿੱਤਾ ਹੈ ?

    ਉੱਤਰ-ਅਣਤੋਲ ਮੋਤੀ।


    ਪ੍ਰਸ਼ਨ 8. ਬਾਬਲ ਨੇ ਧੀ ਦੇ ਵਿਆਹ ਲਈ ਕਿੰਨਾ ਦਾਜ ਦਿੱਤਾ ਹੈ ?

    ਉੱਤਰ-ਹਾਥੀ ਲੱਦ ਕੇ ।

    ਪ੍ਰਸ਼ਨ 9. ਝਾਂਜਰਾਂ ਕਿਨ੍ਹਾਂ ਦੇ ਪੈਰੀਂ ਹਨ ?

    ਉੱਤਰ-ਹਾਥੀਆਂ ਦੇ ।

    ਪ੍ਰਸ਼ਨ 10. ‘ਅੱਸੂ ਦਾ ਕਾਜ ਰਚਾ' ਸੁਹਾਗ ਵਿਚ ਅੱਸੂ ਦੇ ਮਹੀਨੇ ਵਿਚ ਵਿਆਹ ਕਰਨ ਲਈ ਕਿਹਾ ਗਿਆ ਹੈ । ਇਹ ਕਥਨ ਸਹੀ ਹੈ ਜਾਂ ਗ਼ਲਤ ?

    ਉੱਤਰ—ਸਹੀ ।

    psebstudy24hr.blogspot.com
    More reed:-                  
                                             ਪੰਜਾਬੀ ਲੋਕ ਸਾਹਿਤ

    Comments

    Popular Posts

    PSEB 12th Class Punjabi Book Solutions Chapter 3 | ਪੰਜਾਬ ਦੇ ਰਸਮ ਰਿਵਾਜ

    Chapter 3 ਲੇਖਕ ਬਾਰੇ ਗੁਲਜ਼ਾਰ ਸਿੰਘ ਸੰਧੂ (1935) ਮਾਤਾ ਜੀ ਦਾ ਨਾਂ : ਸ੍ਰੀਮਤੀ ਗੁਰਚਰਨ ਕੌਰ ਪਿਤਾ ਜੀ ਦਾ ਨਾਂ : ਸ. ਹਰੀ ਸਿੰਘ ਜਨਮ-ਮਿਤੀ : 27 ਫ਼ਰਵਰੀ, 1935 ਜਨਮ-ਸਥਾਨ : ਪਿੰਡ ਕੋਟਲਾ ਬਡਲਾ, ਜ਼ਿਲ੍ਹਾ ਲੁਧਿਆਣਾ ਵਿੱਦਿਆ-ਪ੍ਰਾਪਤੀ : ਐੱਮ.ਏ. (ਅੰਗਰੇਜ਼ੀ) ਕੰਮ-ਕਿੱਤਾ : ਆਪ ਵੱਖ-ਵੱਖ ਮਹਿਕਮਿਆਂ ਵਿੱਚ ਅਧਿਕਾਰੀ ਪਦਾਂ ’ਤੇ ਰਹੇ। ਇਸ ਤੋਂ ਬਿਨਾਂ ਆਪ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿੱਚ ਪੱਤਰਕਾਰੀ ਵਿਭਾਗ ਵਿੱਚ ਪ੍ਰੋਫ਼ੈਸਰ ਵੀ ਰਹੇ ਹਨ।ਉਸ ਤੋਂ ਪਹਿਲਾਂ ਆਪ ‘ਪੰਜਾਬੀ ਟ੍ਰਿਬਿਊਨ' ਦੇ ਸੰਪਾਦਕ ਰਹੇ। ਫਿਰ ‘ਦੇਸ਼-ਸੇਵਕ’ ਦੈਨਿਕ ਅਖ਼ਬਾਰ ਦੇ ਸੰਪਾਦਕ ਵੀ ਰਹੇ। ਆਪ ਕਹਾਣੀ-ਲੇਖਕ ਵੀ ਹਨ।‘ਹੁਸਨ ਦੇ ਹਾਣੀ’, ‘ਇੱਕ ਸਾਂਝ ਪੁਰਾਣੀ’ ਅਤੇ ‘ਸੋਨੇ ਦੀ ਇੱਟ’ ਆਪ ਦੇ ਮੁੱਖ ਕਹਾਣੀ- ਸੰਗ੍ਰਹਿ ਹਨ। ਇਸ ਪਾਠ-ਪੁਸਤਕ ਵਿੱਚ ਸ਼ਾਮਲ ਆਪ ਦੇ ਲੇਖ ‘ਪੰਜਾਬ ਦੇ ਰਸਮ-ਰਿਵਾਜ' ਵਿੱਚ ਆਪ ਨੇ ਜੀਵਨ-ਨਾਟਕ ਦੀਆਂ ਮੁੱਖ ਝਾਕੀਆਂ ਜਨਮ, ਵਿਆਹ ਤੇ ਮਰਨ ਨਾਲ ਸੰਬੰਧਿਤ ਪੰਜਾਬ ਦੇ ਮੁੱਖ ਰਸਮ- ਰਿਵਾਜਾਂ ਬਾਰੇ ਦੱਸਿਆ ਹੈ।PSEB 12th Class Punjabi Book Solutions Chapter 3 | ਪੰਜਾਬ ਦੇ ਰਸਮ ਰਿਵਾਜ PSEB 12th Class Punjabi Book Solutions Chapter 3 | ਪੰਜਾਬ ਦੇ ਰਸਮ ਰਿਵਾਜ Table Of Contents Long Type Questions Answer ਪ੍ਰਸ਼ਨ 1. 'ਪੰਜਾਬ ਦੇ ਰਸਮ-ਰਿਵਾਜ' ਪਾਠ ਵਿਚ ਪੰਜਾਬ...