PSEB 11th Class punjabi Book Solutions
ਬੇਟੀ, ਚੰਨਣ ਦੇ ਉਹਲੇ
ਪ੍ਰਸ਼ਨ 1. ਹੇਠ ਲਿਖੇ ਕਾਵਿ-ਟੋਟੇ ਦੇ ਸਰਲ ਅਰਥ ਲਿਖੋ-
(ੳ) ਬੇਟੀ, ਚੰਨਣ ਦੇ ਓਹਲੇ ਓਹਲੇ ਕਿਉਂ ਖੜੀ ?
ਮੈਂ ਤਾਂ ਖੜੀ ਸਾਂ ਬਾਬਲ ਜੀ ਦੇ ਬਾਰ,
ਬਾਬਲ, ਵਰ ਲੋੜੀਏ ।
ਬੇਟੀ, ਕਿਹੋ ਜਿਹਾ ਵਰ ਲੋੜੀਏ ?
ਨੀ ਜਾਈਏ, ਕਿਹੋ ਜਿਹਾ ਵਰ ਲੋੜੀਏ ?
ਬਾਬਲ, ਜਿਉਂ ਤਾਰਿਆਂ ਵਿਚੋਂ ਚੰਨ,
ਚੰਨਾਂ ਵਿਚੋਂ ਕਾਹਨ ਘਨ੍ਹਈਆ ਵਰ ਲੋੜੀਏ ?
ਉੱਤਰ-ਜਾਣ-ਪਛਾਣ—ਇਹ ਕਾਵਿ ਟੋਟਾ ‘ਲਾਜ਼ਮੀ ਪੰਜਾਬੀ-11’ ਪਾਠ-ਪੁਸਤਕ ਵਿਚ ਦਰਜ ਸੁਹਾਗ ਗੀਤ ‘ਬੇਟੀ, ਚੰਨਣ ਦੇ ਉਹਲੇ' ਵਿਚੋਂ ਲਿਆ ਗਿਆ ਹੈ । ਇਸ ਗੀਤ ਵਿਚ ਮੁਟਿਆਰ ਕੁੜੀ ਆਪਣੇ ਬਾਪ ਨਾਲ ਵਾਰਤਾਲਾਪ ਕਰਦੀ ਹੋਈ ਆਪਣੇ ਹੋਣ ਵਾਲੇ ਵਰ ਸੰਬੰਧੀ ਆਪਣੇ ਹਾਵ-ਭਾਵ ਪ੍ਰਗਟ ਕਰਦੀ ਹੈ ।
ਸਰਲ ਅਰਥ-ਬਾਪ ਬੇਟੀ ਨੂੰ ਪੁੱਛਦਾ ਹੈ ਕਿ ਉਹ ਚੰਦਨ ਦੇ ਬੂਟੇ ਦੇ ਉਹਲੇ ਹੋ ਕੇ ਕਿਉਂ ਖੜ੍ਹੀ ਸੀ ? ਬੇਟੀ ਉੱਤਰ ਦਿੰਦੀ ਹੈ ਕਿ ਉਹ ਆਪਣੇ ਬਾਪ ਦੇ ਬੂਹੇ ਵਿਚ ਖੜ੍ਹੀ ਸੀ, ਤਾਂ ਜੋ ਉਹ ਉਸਨੂੰ ਦੱਸ ਸਕੇ ਕਿ ਉਹ ਕਿਹੋ ਜਿਹਾ ਵਰ ਚਾਹੁੰਦੀ ਹੈ । ਬਾਪ ਉਸ ਨੂੰ ਪੁੱਛਦਾ ਹੈ ਕਿ ਉਹ ਕਿਹੋ ਜਿਹਾ ਵਰ ਚਾਹੁੰਦੀ ਹੈ ? ਉਹ ਉਸ ਨੂੰ ਖੁੱਲ੍ਹ ਕੇ ਦੱਸੇ ਕਿ ਉਹ ਕਿਹੋ ਜਿਹਾ ਵਰ ਚਾਹੁੰਦੀ ਹੈ ? ਬੇਟੀ ਕਹਿੰਦੀ ਹੈ ਕਿ ਉਹ ਦੁਨੀਆ ਭਰ ਦੇ ਮੁੰਡਿਆਂ ਵਿਚੋਂ ਇਸ ਤਰ੍ਹਾਂ ਦਾ ਸਭ ਤੋਂ ਸੋਹਣਾ ਵਰ ਚਾਹੁੰਦੀ ਹੈ, ਜਿਸ ਤਰ੍ਹਾਂ ਹਜ਼ਾਰਾਂ ਤਾਰਿਆਂ ਵਿਚੋਂ ਸਭ ਤੋਂ ਵੱਧ ਸੋਹਣਾ ਤੇ ਮਨਮੋਹਣਾ ਚੰਦ ਹੁੰਦਾ ਹੈ । ਉਹ ਤਾਂ ਸੈਂਕੜੇ ਚੰਦਾਂ ਤੋਂ ਵੀ ਸੋਹਣਾ ਕਾਹਨ-ਕ੍ਰਿਸ਼ਨ ਵਰਗਾ ਮਨਮੋਹਣਾ ਵਰ ਚਾਹੁੰਦੀ ਹੈ ।
psebstudy24hr.blogspot.com
(ਅ) ਬੇਟੀ, ਚੰਨਣ ਦੇ ਓਹਲੇ ਓਹਲੇ ਕਿਉਂ ਖੜੀ ?
ਮੈਂ ਤਾਂ ਖੜੀ ਸਾਂ ਬਾਬਲ ਜੀ ਦੇ ਬਾਰ
ਬਾਬਲ, ਵਰ ਲੋੜੀਏ।
ਉੱਤਰ-ਜਾਣ-ਪਛਾਣ-ਇਹ ਕਾਵਿ-ਟੋਟਾ ‘ਲਾਜ਼ਮੀ ਪੰਜਾਬੀ-11’ ਪਾਠ-ਪੁਸਤਕ ਵਿਚ ਦਰਜ ਸੁਹਾਗ-ਗੀਤ ‘ਬੇਟੀ, ਚੰਨਣ ਦੇ ਉਹਲੇ’ ਵਿਚੋਂ ਲਿਆ ਗਿਆ ਹੈ । ਇਸ ਗੀਤ ਵਿਚ ਮੁਟਿਆਰ ਕੁੜੀ ਆਪਣੇ ਬਾਪ ਨਾਲ ਵਾਰਤਾਲਾਪ ਕਰਦੀ ਹੋਈ ਆਪਣੇ ਹੋਣ ਵਾਲੇ ਵਰ ਸੰਬੰਧੀ ਆਪਣੇ ਹਾਵ-ਭਾਵ ਪ੍ਰਗਟ ਕਰਦੀ ਹੈ।
ਸਰਲ ਅਰਥ-ਬਾਪ ਆਪਣੀ ਮੁਟਿਆਰ ਧੀ ਨੂੰ ਪੁੱਛਦਾ ਹੈ ਕਿ ਉਹ ਚੰਦਨ ਦੇ ਰੁੱਖ ਦੇ ਉਹਲੇ ਹੋ ਕੇ ਕਿਉਂ ਖੜ੍ਹੀ ਹੈ । ਧੀ ਉੱਤਰ ਦਿੰਦੀ ਹੈ ਕਿ ਉਹ ਤਾਂ ਆਪਣੇ ਬਾਪ ਦੇ ਦਰਵਾਜ਼ੇ ਵਿਚ ਇਸ ਕਰਕੇ ਖੜ੍ਹੀ ਸੀ, ਕਿਉਂਕਿ ਉਹ ਉਸ ਨੂੰ ਦੱਸਣਾ ਚਾਹੁੰਦੀ ਹੈ ਕਿ ਉਹ ਕਿਹੋ ਜਿਹਾ ਵਰ ਚਾਹੁੰਦੀ ਹੈ ।
psebstudy24hr.blogspot.com
ਪ੍ਰਸ਼ਨ 1. ਬੇਟੀ ਕਿਸ ਦੇ ਓਹਲੇ ਖੜੀ ਹੈ ?
(A) ਚੰਨਣ ਦੇ (B) ਸ਼ਹਿਤੂਤ ਦੇ
(C) ਅੰਬ ਦੇ (D) ਸ਼ਰੀਂਹ ਦੇ ।
ਉੱਤਰ-ਚੰਨਣ ਦੇ
ਪ੍ਰਸ਼ਨ 2. ‘ਬੇਟੀ, ਚੰਨਣ ਦੇ ਓਹਲੇ' ਕਿਉਂ ਖੜ੍ਹੀ ਹੈ ?
(A) ਡਰ ਕਾਰਨ (B) ਸੰਗ ਕਾਰਨ
(C) ਅਧੀਨਗੀ ਕਾਰਨ (D) ਐਵੇਂ ਹੀ ।
ਉੱਤਰ-ਸੰਗ ਕਾਰਨ ।
ਪ੍ਰਸ਼ਨ 3. ਬਾਬਲ ਦੇ ਬੂਹੇ ਵਿਚ ਖੜ੍ਹੀ ਧੀ ਕੀ ਮੰਗਦੀ ਹੈ ?
ਉੱਤਰ-ਵਰ ।
ਪ੍ਰਸ਼ਨ 4. ਧੀ ਕਿਹੋ ਜਿਹਾ ਵਰ ਚਾਹੁੰਦੀ ਹੈ ?
ਉੱਤਰ-ਕਾਨ੍ਹ-ਕਨ੍ਹਈਏ ਵਰਗਾ ।
ਪ੍ਰਸ਼ਨ 5. ‘ਬੇਟੀ, ਚੰਨਣ ਦੇ ਓਹਲੇ ਸੁਹਾਗ ਵਿਚ ਕਿਨ੍ਹਾਂ ਧਿਰਾਂ ਵਿਚ ਵਾਰਤਾਲਾਪ ਹੁੰਦੀ ਹੈ ?
ਔਖੇ ਸ਼ਬਦਾਂ ਦੇ ਅਰਥ
ਚੰਨਣ—ਚੰਦਨ ਦਾ ਰੁੱਖ ।
ਬਾਰ—ਦਰਵਾਜ਼ੇ। ਜਾਈਏ-ਧੀਏ ।
ਕਾਹਨ-ਘਨ੍ਹਈਆ—ਸ੍ਰੀ ਕ੍ਰਿਸ਼ਨ ।
ਪ੍ਰਸ਼ਨ 2. ਹੇਠ ਲਿਖੇ ਕਾਵਿ-ਟੋਟੇ ਦੇ ਸਰਲ ਅਰਥ ਲਿਖੋ–
(ਅ) ਬੇਟੀ, ਚੰਨਣ ਦੇ ਓਹਲੇ ਓਹਲੇ ਕਿਉਂ ਖੜੀ ?
ਮੈਂ ਤਾਂ ਖੜੀ ਸਾਂ ਬਾਬਲ ਜੀ ਦੇ ਬਾਰ
ਬਾਬਲ, ਵਰ ਲੋੜੀਏ।
ਉੱਤਰ-ਜਾਣ-ਪਛਾਣ-ਇਹ ਕਾਵਿ-ਟੋਟਾ ‘ਲਾਜ਼ਮੀ ਪੰਜਾਬੀ-11’ ਪਾਠ-ਪੁਸਤਕ ਵਿਚ ਦਰਜ ਸੁਹਾਗ-ਗੀਤ ‘ਬੇਟੀ, ਚੰਨਣ ਦੇ ਉਹਲੇ’ ਵਿਚੋਂ ਲਿਆ ਗਿਆ ਹੈ । ਇਸ ਗੀਤ ਵਿਚ ਮੁਟਿਆਰ ਕੁੜੀ ਆਪਣੇ ਬਾਪ ਨਾਲ ਵਾਰਤਾਲਾਪ ਕਰਦੀ ਹੋਈ ਆਪਣੇ ਹੋਣ ਵਾਲੇ ਵਰ ਸੰਬੰਧੀ ਆਪਣੇ ਹਾਵ-ਭਾਵ ਪ੍ਰਗਟ ਕਰਦੀ ਹੈ।
ਸਰਲ ਅਰਥ-ਬਾਪ ਆਪਣੀ ਮੁਟਿਆਰ ਧੀ ਨੂੰ ਪੁੱਛਦਾ ਹੈ ਕਿ ਉਹ ਚੰਦਨ ਦੇ ਰੁੱਖ ਦੇ ਉਹਲੇ ਹੋ ਕੇ ਕਿਉਂ ਖੜ੍ਹੀ ਹੈ । ਧੀ ਉੱਤਰ ਦਿੰਦੀ ਹੈ ਕਿ ਉਹ ਤਾਂ ਆਪਣੇ ਬਾਪ ਦੇ ਦਰਵਾਜ਼ੇ ਵਿਚ ਇਸ ਕਰਕੇ ਖੜ੍ਹੀ ਸੀ, ਕਿਉਂਕਿ ਉਹ ਉਸ ਨੂੰ ਦੱਸਣਾ ਚਾਹੁੰਦੀ ਹੈ ਕਿ ਉਹ ਕਿਹੋ ਜਿਹਾ ਵਰ ਚਾਹੁੰਦੀ ਹੈ ।
psebstudy24hr.blogspot.com
ਵਸਤੂਨਿਸ਼ਠ (ਸੰਖੇਪਾਤਮਕ) ਉੱਤਰ ਵਾਲੇ ਪ੍ਰਸ਼ਨ
ਪ੍ਰਸ਼ਨ 1. ਬੇਟੀ ਕਿਸ ਦੇ ਓਹਲੇ ਖੜੀ ਹੈ ?
(A) ਚੰਨਣ ਦੇ (B) ਸ਼ਹਿਤੂਤ ਦੇ
(C) ਅੰਬ ਦੇ (D) ਸ਼ਰੀਂਹ ਦੇ ।
ਉੱਤਰ-ਚੰਨਣ ਦੇ
ਪ੍ਰਸ਼ਨ 2. ‘ਬੇਟੀ, ਚੰਨਣ ਦੇ ਓਹਲੇ' ਕਿਉਂ ਖੜ੍ਹੀ ਹੈ ?
(A) ਡਰ ਕਾਰਨ (B) ਸੰਗ ਕਾਰਨ
(C) ਅਧੀਨਗੀ ਕਾਰਨ (D) ਐਵੇਂ ਹੀ ।
ਉੱਤਰ-ਸੰਗ ਕਾਰਨ ।
ਪ੍ਰਸ਼ਨ 3. ਬਾਬਲ ਦੇ ਬੂਹੇ ਵਿਚ ਖੜ੍ਹੀ ਧੀ ਕੀ ਮੰਗਦੀ ਹੈ ?
ਉੱਤਰ-ਵਰ ।
ਪ੍ਰਸ਼ਨ 4. ਧੀ ਕਿਹੋ ਜਿਹਾ ਵਰ ਚਾਹੁੰਦੀ ਹੈ ?
ਉੱਤਰ-ਕਾਨ੍ਹ-ਕਨ੍ਹਈਏ ਵਰਗਾ ।
ਪ੍ਰਸ਼ਨ 5. ‘ਬੇਟੀ, ਚੰਨਣ ਦੇ ਓਹਲੇ ਸੁਹਾਗ ਵਿਚ ਕਿਨ੍ਹਾਂ ਧਿਰਾਂ ਵਿਚ ਵਾਰਤਾਲਾਪ ਹੁੰਦੀ ਹੈ ?
ਉੱਤਰ-ਬਾਬਲ ਤੇ ਧੀ ਵਿਚਕਾਰ 1
ਪ੍ਰਸ਼ਨ 6. ‘ਬੇਟੀ, ਚੰਨਣ ਦੇ ਓਹਲੇ ਲੋਕ-ਗੀਤ ਦਾ ਰੂਪ ਕੀ ਹੈ ?
ਉੱਤਰ-ਸੁਹਾਗ ।
ਪ੍ਰਸ਼ਨ 7. ‘ਬੇਟੀ, ਚੰਨਣ ਦੇ ਓਹਲੇ ਲੋਕ-ਗੀਤ ਵਿਚ ਧੀ ਆਪਣੇ ਲਈ ਵਰ ਮੰਗਦੀ ਹੈ । ਇਹ ਕਥਨ ਠੀਕ ਹੈ ਜਾਂ ਗ਼ਲਤ ?
ਉੱਤਰ-ਠੀਕ ।
ਪ੍ਰਸ਼ਨ 6. ‘ਬੇਟੀ, ਚੰਨਣ ਦੇ ਓਹਲੇ ਲੋਕ-ਗੀਤ ਦਾ ਰੂਪ ਕੀ ਹੈ ?
ਉੱਤਰ-ਸੁਹਾਗ ।
ਪ੍ਰਸ਼ਨ 7. ‘ਬੇਟੀ, ਚੰਨਣ ਦੇ ਓਹਲੇ ਲੋਕ-ਗੀਤ ਵਿਚ ਧੀ ਆਪਣੇ ਲਈ ਵਰ ਮੰਗਦੀ ਹੈ । ਇਹ ਕਥਨ ਠੀਕ ਹੈ ਜਾਂ ਗ਼ਲਤ ?
ਉੱਤਰ-ਠੀਕ ।
psebstudy24hr.blogspot.com
More reed:-
Comments
Post a Comment