Skip to main content

PSEB 11th Class punjabi Book Solutions Caṛh cubare sutia/ਚੜ੍ਹ ਚੁਬਾਰੇ ਸੁੱਤਿਆ

PSEB 11th Class punjabi Book Solutions 

ਚੜ੍ਹ ਚੁਬਾਰੇ ਸੁੱਤਿਆ

    ਪ੍ਰਸ਼ਨ 1. ਹੇਠ ਲਿਖੇਕਾਵਿ-ਟੋਟੇਦੇਸਰਲ ਅਰਥ ਲਿਖੋ– 

    (ੳ) ਚੜ੍ਹਚੁਬਾਰੇਸੁੱਤਿਆ ਬਾਬਲ, ਆਈ ਬਨੇਰੇਦੀ ਛਾਂ ।
     ਤੂੰ ਸੁੱਤਾ ਲੋਕੀਂ ਜਾਗਦੇ, ਘਰ ਬੇਟੜੀ ਹੋਈ ਮੁਟਿਆਰ ।
    ਛੰਨਾਂ ਤਾਂ ਭਰਿਆ ਦੁੱਧ ਦਾ ਵਾਰੀ, ਨ੍ਹਾਵਣ ਚੱਲੀ ਆਂ ਤਲਾ ।
    ਮੈਲ ਹੋਵੇ ਝੱਟ ਝੜ ਜਾਵੇ ਵਾਰੀ, ਰੂਪ ਨਾ ਝੜਿਆ ਜਾ ।

    ਉੱਤਰ—ਜਾਣ-ਪਛਾਣ—ਇਹ ਕਾਵਿ-ਟੋਟਾ ‘ਲਾਜ਼ਮੀ ਪੰਜਾਬੀ-11’ ਪਾਠ-ਪੁਸਤਕ ਵਿਚ ਦਰਜ ਸੁਹਾਗ ਗੀਤ 'ਚੜ੍ਹ ਚੁਬਾਰੇ ਸੁੱਤਿਆ' ਵਿਚੋਂ ਲਿਆ ਗਿਆ ਹੈ । ਇਸ ਗੀਤ ਵਿਚ ਰੂਪਵਤੀ ਮੁਟਿਆਰ ਧੀ ਦਾ ਆਪਣੇ ਬਾਪ, ਮਾਂ, ਚਾਚੇ ਤੇ ਚਾਚੀ ਅੱਗੇ ਵਿਆਹ ਦਾ ਤਰਲਾ ਅੰਕਿਤ ਹੈ ।

    ਇਨ੍ਹਾਂ ਸਤਰਾਂ ਦਾ ਸੰਬੰਧ ਮੁਟਿਆਰ ਧੀ ਦੇ ਬਾਪ ਅੱਗੇ ਤਰਲੇ ਨਾਲ ਹੈ ।

    ਸਰਲ ਅਰਥ- ਰੂਪਵਤੀ ਮੁਟਿਆਰ ਧੀ ਕਹਿ ਰਹੀ ਹੈ, ਹੇ ਬਾਬਲ ! ਤੂੰ ਚੁਬਾਰੇ ਉੱਪਰ ਚੜ੍ਹ ਕੇ ਬੇਫ਼ਿਕਰੀ ਨਾਲ ਸੁੱਤਾ ਪਿਆ ਹੈਂ ।ਵਿਹੜੇ ਵਿਚ ਆਈ ਬਨੇਰੇ ਦੀ ਛਾਂ ਦੱਸ ਰਹੀ ਹੈ ਕਿ ਦਿਨ ਬਹੁਤ ਚੜ੍ਹ ਗਿਆ ਹੈ, ਪਰੰਤੂ ਤੂੰ ਅਜੇ ਤਕ ਸੁੱਤਾ ਪਿਆ ਹੈਂ, ਜਦ ਕਿ ਲੋਕੀਂ ਜਾਗ ਰਹੇ ਹਨ । ਤੇਰੇ ਘਰ ਤੇਰੀ ਧੀ ਮੁਟਿਆਰ ਹੋ ਗਈ ਹੈ । ਬਾਕੀ ਸਾਰੇ ਲੋਕ ਮੁਟਿਆਰ ਹੋਈਆਂ ਧੀਆਂ ਦੇ ਵਿਆਹ ਦੇ ਫ਼ਿਕਰ ਵਿਚ ਜਾਗ ਰਹੇ ਹਨ ਅਰਥਾਤ ਉਹ ਇਸ ਕਾਰਜ ਨੂੰ ਨੇਪਰੇ ਚਾੜ੍ਹਨ ਲਈ ਯੋਗ ਮੁੰਡੇ ਭਾਲ ਰਹੇ ਹਨ, ਪਰ ਤੂੰ ਅਜੇ ਇਸ ਪਾਸੇ ਵਲੋਂ ਬਿਲਕੁਲ ਬੇਖ਼ਬਰ ਹੈਂ। ਹੇ ਬਾਬਲ, ਮੈਂ ਤੇਰੇ ਤੋਂ ਕੁਰਬਾਨ ਜਾਂਦੀ ਹਾਂ । ਮੈਂ ਦੁੱਧ ਦਾ ਛੰਨਾ ਭਰ ਕੇ ਤਲਾ ਉੱਪਰ ਨਹਾਉਣ ਲਈ ਚੱਲੀ ਹਾਂ । ਜੇਕਰ ਮੇਰੇ ਸਰੀਰ ਉੱਪਰ ਮੈਲ ਹੋਵੇ, ਤਾਂ ਉਹ ਨਹਾਉਣ ਨਾਲ ਝਟਪਟ ਲਹਿ ਜਾਵੇਗੀ, ਪਰ ਮੈਂ ਆਪਣੇ ਸਰੀਰ ਤੋਂ ਰੂਪ ਤੇ ਜਵਾਨੀ ਨੂੰ ਨਹੀਂ ਲਾਹ ਸਕਦੀ । ਇਸ ਕਰਕੇ ਤੂੰ ਬੇਪਰਵਾਹੀ ਦੀ ਨੀਂਦ ਛੱਡ ਕੇ ਮੇਰੇ ਵਿਆਹ ਦਾ ਫ਼ਿਕਰ ਕਰ । ਤੂੰ

    ਔਖੇ ਸ਼ਬਦਾਂ ਦੇ ਅਰਥ-ਬੇਟੜੀ-ਬੇਟੀ । ਝੜ ਜਾਵੇ-ਲਹਿ ਜਾਵੇ।


    ਪ੍ਰਸ਼ਨ 2. ਹੇਠ ਲਿਖੇ ਕਾਵਿ-ਟੋਟੇ ਦੇ ਸਰਲ ਅਰਥ ਲਿਖੋ-

    (ਅ) ਮਾਏ ਨੀਂ ਸੁਣ ਮੇਰੀਏ ਵਾਰੀ, ਬਾਬਲ ਮੇਰੇ ਨੂੰ ਸਮਝਾ । ਸਾਡੇ ਤਾਂ ਹਾਣ ਦੀਆਂ ਸਾਵਰੇ ਵਾਰੀ, ਸਾਡੇ ਮਨ ਵਿਚ ਚਾ । ਬਾਬਲ ਰੋਂਦੇ ਦੀ ਦਾੜ੍ਹੀ ਭਿੱਜੀ ਵਾਰੀ, ਮਾਈ ਨੇ ਦਰਿਆ ਚਲਾ । ਵੀਰੇ ਰੋਂਦੇ ਦਾ ਰੁਮਾਲ ਭਿੱਜਾ ਵਾਰੀ, ਭਾਬੋ ਦੇ ਮਨ ਵਿੱਚ ਚਾ

    ਉੱਤਰ—ਜਾਣ-ਪਛਾਣ—  ਇਹ ਕਾਵਿ-ਟੋਟਾ ਲਾਜ਼ਮੀ ਪੰਜਾਬੀ-11’ ਪਾਠ-ਪੁਸਤਕ ਵਿਚ ਦਰਜ ਸੁਹਾਗ-ਗੀਤ ‘ਚੜ੍ਹ ਚੁਬਾਰੇ ਸੁੱਤਿਆ’ ਵਿਚੋਂ ਲਿਆ ਗਿਆ ਹੈ । ਇਸ ਗੀਤ ਵਿਚ ਰੂਪਵਤੀ ਮੁਟਿਆਰ ਧੀ ਦਾ ਆਪਣੇ ਬਾਪ, ਮਾਂ, ਚਾਚੇ ਤੇ ਚਾਚੀ ਅੱਗੇ ਵਿਆਹ ਦਾ ਤਰਲਾ ਅੰਕਿਤ ਹੈ ।

    ਇਨ੍ਹਾਂ ਸਤਰਾਂ ਦਾ ਸੰਬੰਧ ਮੁਟਿਆਰ ਧੀ ਦੇ ਮਾਂ ਅੱਗੇ ਕੀਤੇ ਤਰਲੇ ਨਾਲ ਹੈ । ਇਸ ਵਿਚ ਉਸ ਦੇ ਬਾਪ, ਮਾਂ ਤੇ ਭਰਾ ਦੇ ਦੁੱਖ ਦਾ ਵਿਵਰਨ ਵੀ ਹੈ ।

    ਸਰਲ ਅਰਥ-  ਰੂਪਵਤੀ ਮੁਟਿਆਰ ਧੀ ਕਹਿੰਦੀ ਹੈ, ‘‘ਹੇ ਮਾਂ ! ਮੈਂ ਤੇਰੇ ਤੋਂ ਕੁਰਬਾਨ ਜਾਂਦੀ ਹਾਂ । ਤੂੰ ਮੇਰੇ ਬਾਪ ਨੂੰ ਸਮਝਾ ਕਿ ਮੇਰੇ ਹਾਣ ਦੀਆਂ ਸਭ ਕੁੜੀਆਂ ਸਹੁਰੇ ਚਲੀਆਂ ਗਈਆਂ ਹਨ ਤੇ ਉਸ ਦੇ ਮਨ ਵਿਚ ਵੀ ਸਹੁਰੇ ਜਾਣ ਦਾ ਚਾ ਹੈ ।' ਇਹ ਸੁਣ ਕੇ ਰੋਂਦੇ ਬੇਵੱਸ ਬਾਪ ਦੀ ਰੋ ਰੋ ਕੇ ਅੱਥਰੂਆਂ ਨਾਲ ਦਾੜ੍ਹੀ ਭਿੱਜ ਗਈ ਤੇ ਮਾਂ ਨੇ ਅੱਥਰੂਆਂ ਦਾ ਦਰਿਆ ਵਹਾ ਦਿੱਤਾ। ਮੈਂ ਆਪਣੇ ਵੀਰ ਤੋਂ ਕੁਰਬਾਨ ਜਾਂਦੀ ਹਾਂ, ਜਿਸ ਦਾ ਇਸ ਗੱਲ ਕਾਰਨ ਅੱਥਰੂ ਪੂੰਝ-ਪੂੰਝ ਕੇ ਰੁਮਾਲ ਭਿੱਜ ਗਿਆ ।ਮੈਂ ਦੇਖਿਆ ਕਿ ਭਾਬੀ ਦੇ ਮਨ ਵਿਚ ਵੀ ਆਪਣੀ ਨਨਾਣ ਦਾ ਵਿਆਹ ਕਰਨ ਦਾ ਚਾ ਪੈਦਾ ਹੋ ਗਿਆ ਹੈ । ਔਖੇ ਸ਼ਬਦਾਂ ਦੇ ਅਰਥ-ਸਾਵਰੇ-ਸਹੁਰੇ । ਵਾਰੀ-ਕੁਰਬਾਨ । ਦਾੜ੍ਹੀ-ਦਾੜ੍ਹੀ ।

    ਪ੍ਰਸ਼ਗ 3. ਹੇਠ ਲਿਖੇ ਕਾਵਿ-ਟੋਟੇ ਦੇ ਸਰਲ ਅਰਥ ਲਿਖੋ-

    (ੲ) ਚੜ੍ਹ ਚੁਬਾਰੇ ਸੁੱਤਿਆ ਚਾਚਾ, ਆਈ ਬਨੇਰੇ ਦੀ ਛਾਂ ।

    ਤੂੰ ਸੁੱਤਾ ਲੋਕੀਂ ਜਾਗਦੇ ਘਰ ਭਤੀਜੀ ਹੋਈ ਮੁਟਿਆਰ । ਛੰਨਾ ਤਾਂ ਭਰਿਆ ਦੁੱਧ ਦਾ ਵਾਰੀ, ਨ੍ਹਾਵਣ ਚੱਲੀ ਆਂ ਤਲਾ ।

    ਮੈਲ ਹੋਵੇ ਝੱਟ ਝੜ ਜਾਵੇ ਵਾਰੀ, ਰੂਪ ਨਾ ਝੜਿਆ ਜਾ ।


    ਉੱਤਰ—ਜਾਣ-ਪਛਾਣ—  ਇਹ ਕਾਵਿ ਟੋਟਾ ‘ਲਾਜ਼ਮੀ ਪੰਜਾਬੀ-11’ ਪਾਠ-ਪੁਸਤਕ ਵਿਚ ਦਰਜ ਸੁਹਾਗ-ਗੀਤ ‘ਚੜ੍ਹ ਚੁਬਾਰੇ ਸੁੱਤਿਆ' ਵਿਚੋਂ ਲਿਆ ਗਿਆ ਹੈ । ਇਸ ਗੀਤ ਵਿਚ ਰੂਪਵਤੀ ਮੁਟਿਆਰ ਧੀ ਦਾ ਆਪਣੇ ਬਾਪ, ਮਾਂ, ਚਾਚੇ ਤੇ ਚਾਚੀ ਅੱਗੇ ਵਿਆਹ ਦਾ ਤਰਲਾ ਅੰਕਿਤ ਹੈ।

    ਇਨ੍ਹਾਂ ਸਤਰਾਂ ਦਾ ਸੰਬੰਧ ਮੁਟਿਆਰ ਕੁੜੀ ਦੁਆਰਾ ਆਪਣੇ ਚਾਚੇ ਅੱਗੇ ਕੀਤੇ ਤਰਲੇ ਨਾਲ ਹੈ ।

    ਸਰਲ ਅਰਥ-  ਰੂਪਵਤੀ ਮੁਟਿਆਰ ਕੁੜੀ ਕਹਿ ਰਹੀ ਹੈ, ‘‘ਹੇ ਮੇਰੇ ਚਾਚਾ, ਤੂੰ ਚੁਬਾਰੇ ਉੱਪਰ ਚੜ੍ਹ ਕੇ ਸੁੱਤਾ ਪਿਆ ਹੈਂ । ਵਿਹੜੇ ਵਿਚ ਆਈ ਬਨੇਰੇ ਦੀ ਛਾਂ ਤੋਂ ਪਤਾ ਲਗਦਾ ਹੈ ਕਿ ਦਿਨ ਬਹੁਤ ਚੜ੍ਹ ਗਿਆ ਹੈ, ਪਰ ਤੂੰ ਅਜੇ ਤਕ ਸੁੱਤਾ ਪਿਆ ਹੈਂ । ਬਾਕੀ ਲੋਕ ਮੁਟਿਆਰ ਹੋਈਆਂ ਭਤੀਜੀਆਂ ਦੇ ਵਿਆਹ ਦੇ ਫ਼ਿਕਰ ਵਿਚ ਜਾਗ ਰਹੇ ਹਨ ਅਰਥਾਤ ਉਹ ਉਨ੍ਹਾਂ ਦੇ ਵਿਆਹ ਲਈ ਯੋਗ ਮੁੰਡੇ ਲੱਭ ਰਹੇ ਹਨ। ਪਰ ਤੂੰ ਅਜੇ ਇਸ ਪਾਸੇ ਵਲੋਂ ਬਿਲਕੁਲ ਬੇਫ਼ਿਕਰ ਹੈਂ । ਮੈਂ ਤੇਰੇ ਤੋਂ ਕੁਰਬਾਨ ਜਾਂਦੀ ਹਾਂ ।ਮੈਂ ਦੁੱਧ ਦਾ ਛੰਨਾ ਭਰਿਆ ਹੈ ਤੇ ਤਲਾ ਉੱਪਰ ਨਹਾਉਣ ਲਈ ਚੱਲੀ ਹਾਂ । ਜੇਕਰ ਮੇਰੇ ਸਰੀਰ ਉੱਪਰ ਮੈਲ ਹੋਵੇ, ਉਹ ਤਾਂ ਨਹਾਉਣ ਨਾਲ ਲੱਥ ਜਾਂਦੀ ਹੈ, ਪਰ ਮੈਂ ਆਪਣੇ ਸਰੀਰ ਤੋਂ ਰੂਪ ਤੇ ਜਵਾਨੀ ਨੂੰ ਨਹੀਂ ਲਾਹ ਸਕਦੀ, ਇਸ ਕਰਕੇ ਬੇਪਰਵਾਹੀ ਦੀ ਨੀਂਦ ਛੱਡ ਕੇ ਮੇਰੇ ਵਿਆਹ ਦਾ ਫ਼ਿਕਰ ਕਰ ।”

    ਪ੍ਰਸ਼ਨ 4. ਹੇਠ ਲਿਖੇ ਕਾਵਿ-ਟੋਟੇ ਦੇ ਸਰਲ ਅਰਥ ਲਿਖੋ-

    (ਸ) ਚਾਚੀ ਨੀ ਸੁਣ ਮੇਰੀਏ ਵਾਰੀ, ਚਾਚੇ ਮੇਰੇ ਨੂੰ ਸਮਝਾ ।

    ਸਾਡੇ ਤਾਂ ਹਾਣ ਦੀਆਂ ਸਾਵਰੇ ਵਾਰੀ, ਸਾਡੜੇ ਮਨ ਵਿੱਚ ਚਾ । ਚਾਚੇ ਹੋਂਦੇ ਦੀ ਦਾੜ੍ਹੀ ਭਿੱਜੀ ਵਾਰੀ, ਚਾਚੀ ਨੇ ਦਰਿਆ ਚਲਾ । ਵੀਰੇ ਰੋਂਦੇ ਦਾ ਰੁਮਾਲ ਭਿੱਜਾ ਵਾਰੀ, ਭਾਬੋ ਦੇ ਮਨ ਵਿਚ ਚਾ ।

    ਉੱਤਰ—ਜਾਣ-ਪਛਾਣ—  ਇਹ ਕਾਵਿ ਟੋਟਾ ‘ਲਾਜ਼ਮੀ ਪੰਜਾਬੀ-11’ ਪਾਠ-ਪੁਸਤਕ ਵਿਚ ਦਰਜ ਸੁਹਾਗ ਗੀਤ ‘ਚੜ੍ਹ ਚੁਬਾਰੇ ਸੁੱਤਿਆ’ ਵਿਚੋਂ ਲਿਆ ਗਿਆ ਹੈ । ਇਸ ਗੀਤ ਵਿਚ ਰੂਪਵਤੀ ਮੁਟਿਆਰ ਧੀ ਦਾ ਆਪਣੇ ਬਾਪ, ਮਾਂ, ਚਾਚੇ ਤੇ ਚਾਚੀ ਅੱਗੇ ਵਿਆਹ ਦਾ ਤਰਲਾ ਅੰਕਿਤ ਹੈ ।

    ਇਨ੍ਹਾਂ ਸਤਰਾਂ ਦਾ ਸੰਬੰਧ ਮੁਟਿਆਰ ਕੁੜੀ ਦੁਆਰਾ ਆਪਣੇ ਚਾਚੇ ਅੱਗੇ ਕੀਤੇ ਤਰਲੇ ਨਾਲ ਹੈ ।

    ਸਰਲ ਅਰਥ-  ਮੁਟਿਆਰ ਕੁੜੀ ਆਪਣੀ ਚਾਚੀ ਤੋਂ ਕੁਰਬਾਨ ਜਾਂਦੀ ਹੋਈ ਕਹਿਦੀ ਹੈ, '‘ਹੇ ਮੇਰੀਏ ਚਾਚੀਏ ! ਤੂੰ ਮੇਰੇ ਚਾਚੇ ਨੂੰ ਸਮਝਾ ਕਿ ਮੇਰੇ ਹਾਣ ਦੀਆਂ ਸਭ ਕੁੜੀਆਂ ਸਹੁਰੇ ਚਲੀਆਂ ਗਈਆਂ ਹਨ । ਮੇਰੇ ਮਨ ਵਿਚ ਵੀ ਸਹੁਰੇ ਜਾਣ ਦਾ ਚਾ ਹੈ ।'' ਇਹ ਸੁਣ ਕੇ ਬੇਵੱਸ ਚਾਚੇ ਦੀ ਰੋਂਦੇ ਦੀ ਦਾੜ੍ਹੀ ਅੱਥਰੂਆਂ ਨਾਲ ਭਿੱਜ ਗਈ ਤੇ ਚਾਚੀ ਨੇ ਰੋ ਰੋ ਕੇ ਅੱਥਰੂਆਂ ਦਾ ਦਰਿਆ ਵਹਾ ਦਿੱਤਾ । ਮੈਂ ਆਪਣੇ ਭਰਾ ਤੋਂ ਕੁਰਬਾਨ ਜਾਂਦੀ ਹਾਂ ਜਿਸ ਦਾ ਇਸ ਗੱਲ ਕਾਰਨ ਆਪਣੇ ਅੱਥਰੂ ਪੂੰਝਦੇ ਦਾ ਰੁਮਾਲ ਭਿੱਜ ਗਿਆ ।ਮੈਂ ਦੇਖਿਆ ਕਿ ਭਾਬੋ ਦੇ ਮਨ ਵਿਚ ਵੀ ਨਨਾਣ ਦਾ ਵਿਆਹ ਕਰਨ ਦਾ ਚਾ ਪੈਦਾ ਹੋ ਗਿਆ ਹੈ ।

    ਵਸਤੂਨਿਸ਼ਠ (ਸੰਖੇਪਾਤਮਕ) ਉੱਤਰ ਵਾਲੇ ਪ੍ਰਸ਼ਨ


    ਪ੍ਰਸ਼ਨ 1. ‘ਚੜ੍ਹ ਚੁਬਾਰੇ ਸੁੱਤਿਆ’ ਸੁਹਾਗ ਦਾ ਸੰਬੋਧਨ ਕਿਸ-ਕਿਸ ਨੂੰ ਹੈ ? 

    ਉੱਤਰ—ਬਾਬਲ, ਮਾਂ, ਚਾਚਾ ਤੇ ਚਾਚੀ ਨੂੰ ।

    ਪ੍ਰਸ਼ਨ 2. ‘ਚੜ੍ਹ ਚੁਬਾਰੇ ਸੁੱਤਿਆ' ਸੁਹਾਗ ਵਿਚ ਕਿਸ ਦੇ ਭਾਵ ਅੰਕਿਤ ਹਨ ?

    ਉੱਤਰ-ਮੁਟਿਆਰ ਹੋਈ ਧੀ ਦੇ ।

    ਪ੍ਰਸ਼ਨ 3. ‘ਚੜ੍ਹ ਚੁਬਾਰੇ ਸੁੱਤਿਆ' ਸੁਹਾਗ ਵਿਚ ਧੀ ਕਿਸ ਗੱਲ ਲਈ ਤਰਲਾ ਕਰ ਰਹੀ ਹੈ?

    ਉੱਤਰ-ਵਿਆਹ ਲਈ ।

    ਪ੍ਰਸ਼ਨ 4. ਕੁੜੀ ਦੇ ਮਨ ਵਿਚ ਕਾਹਦਾ ਚਾਅ ਹੈ ?

    ਉੱਤਰ-ਵਿਆਹ ਦਾ ।

    ਪ੍ਰਸ਼ਨ 5. ‘ਚੜ੍ਹ ਚੁਬਾਰੇ ਸੁੱਤਿਆ' ਤੋਂ ਕੀ ਭਾਵ ਹੈ ?

    (A) ਬੇਫ਼ਿਕਰ-ਬੇਪਰਵਾਹ

    (B) ਫ਼ਿਕਰਮੰਦ

    (C) ਘੂਕ ਸੁੱਤਾ

    (D) ਅਣੀਂਦਰਾ ।

    ਉੱਤਰ-ਬੇਫ਼ਿਕਰ/ਬੇਪਰਵਾਹ ।

    ਪ੍ਰਸ਼ਨ 6. ‘ਚੜ੍ਹ ਚੁਬਾਰੇ ਸੁੱਤਿਆ' ਸੁਹਾਗ ਵਿਚ ਧੀ ਕਿਹੋ ਜਿਹੀ ਹੈ ?

    ਉੱਤਰ—ਰੂਪਵਤੀ ਤੇ ਮੁਟਿਆਰ ।

    ਪ੍ਰਸ਼ਨ 7. ਧੀ ਕਿਸੇ ਚੀਜ਼ ਤੋਂ ਛੁਟਕਾਰਾ ਨਹੀਂ ਪਾ ਸਕਦੀ ?

    ਉੱਤਰ-ਆਪਣੇ ਰੂਪ ਤੋਂ

    ਪ੍ਰਸ਼ਨ 8. ਧੀ ਦੇ ਹਾਣਦੀਆਂ ਕਿੱਥੇ ਗਈਆਂ ਹਨ ?

    ਉੱਤਰ-ਸਹੁਰੇ ਘਰ ।

    ਪ੍ਰਸ਼ਨ 9. ਕੌਣ-ਕੌਣ ਮੁਟਿਆਰ ਧੀ ਦੇ ਵਿਆਹ ਦੇ ਫ਼ਿਕਰ ਕਾਰਨ ਰੋਂਦੇ ਹਨ ?

     ਉੱਤਰ-ਬਾਬਲ, ਮਾਂ, ਚਾਚਾ, ਚਾਚੀ ਤੇ ਭਰਾ !

    ਪ੍ਰਸ਼ਨ 10. ਕਿਸ ਨੂੰ ਕੁੜੀ ਦੇ ਵਿਆਹ ਦਾ ਚਾਅ ਹੈ ?

    ਉੱਤਰ-ਭਾਬੀ ਨੂੰ ।

    ਪ੍ਰਸ਼ਨ 11. ‘ਚੜ੍ਹ ਚੁਬਾਰੇ ਸੁੱਤਿਆ' ਲੋਕ-ਗੀਤ ਦਾ ਰੂਪ ਕੀ ਹੈ ?

    ਉੱਤਰ-ਸੁਹਾਗ ।

    ਪ੍ਰਸ਼ਨ 12. ਹੇਠ ਲਿਖਿਆ ਕਥਨ ਸਹੀ ਹੈ ਜਾਂ ਗ਼ਲਤ ?

    ‘ਚੜ੍ਹ ਚੁਬਾਰੇ ਸੁੱਤਿਆ' ਸੁਹਾਗ ਵਿਚ ਕੁੜੀ ਦੇ ਮਨ ਵਿਚ ਵੀਰ ਦੇ ਵਿਆਹ ਦਾ ਚਾਅ ਹੈ।

    ਉੱਤਰ-ਗ਼ਲਤ ।

    More reed:-  

    Comments

    Popular Posts

    PSEB 12th Class Punjabi Book Solutions Chapter 3 | ਪੰਜਾਬ ਦੇ ਰਸਮ ਰਿਵਾਜ

    Chapter 3 ਲੇਖਕ ਬਾਰੇ ਗੁਲਜ਼ਾਰ ਸਿੰਘ ਸੰਧੂ (1935) ਮਾਤਾ ਜੀ ਦਾ ਨਾਂ : ਸ੍ਰੀਮਤੀ ਗੁਰਚਰਨ ਕੌਰ ਪਿਤਾ ਜੀ ਦਾ ਨਾਂ : ਸ. ਹਰੀ ਸਿੰਘ ਜਨਮ-ਮਿਤੀ : 27 ਫ਼ਰਵਰੀ, 1935 ਜਨਮ-ਸਥਾਨ : ਪਿੰਡ ਕੋਟਲਾ ਬਡਲਾ, ਜ਼ਿਲ੍ਹਾ ਲੁਧਿਆਣਾ ਵਿੱਦਿਆ-ਪ੍ਰਾਪਤੀ : ਐੱਮ.ਏ. (ਅੰਗਰੇਜ਼ੀ) ਕੰਮ-ਕਿੱਤਾ : ਆਪ ਵੱਖ-ਵੱਖ ਮਹਿਕਮਿਆਂ ਵਿੱਚ ਅਧਿਕਾਰੀ ਪਦਾਂ ’ਤੇ ਰਹੇ। ਇਸ ਤੋਂ ਬਿਨਾਂ ਆਪ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿੱਚ ਪੱਤਰਕਾਰੀ ਵਿਭਾਗ ਵਿੱਚ ਪ੍ਰੋਫ਼ੈਸਰ ਵੀ ਰਹੇ ਹਨ।ਉਸ ਤੋਂ ਪਹਿਲਾਂ ਆਪ ‘ਪੰਜਾਬੀ ਟ੍ਰਿਬਿਊਨ' ਦੇ ਸੰਪਾਦਕ ਰਹੇ। ਫਿਰ ‘ਦੇਸ਼-ਸੇਵਕ’ ਦੈਨਿਕ ਅਖ਼ਬਾਰ ਦੇ ਸੰਪਾਦਕ ਵੀ ਰਹੇ। ਆਪ ਕਹਾਣੀ-ਲੇਖਕ ਵੀ ਹਨ।‘ਹੁਸਨ ਦੇ ਹਾਣੀ’, ‘ਇੱਕ ਸਾਂਝ ਪੁਰਾਣੀ’ ਅਤੇ ‘ਸੋਨੇ ਦੀ ਇੱਟ’ ਆਪ ਦੇ ਮੁੱਖ ਕਹਾਣੀ- ਸੰਗ੍ਰਹਿ ਹਨ। ਇਸ ਪਾਠ-ਪੁਸਤਕ ਵਿੱਚ ਸ਼ਾਮਲ ਆਪ ਦੇ ਲੇਖ ‘ਪੰਜਾਬ ਦੇ ਰਸਮ-ਰਿਵਾਜ' ਵਿੱਚ ਆਪ ਨੇ ਜੀਵਨ-ਨਾਟਕ ਦੀਆਂ ਮੁੱਖ ਝਾਕੀਆਂ ਜਨਮ, ਵਿਆਹ ਤੇ ਮਰਨ ਨਾਲ ਸੰਬੰਧਿਤ ਪੰਜਾਬ ਦੇ ਮੁੱਖ ਰਸਮ- ਰਿਵਾਜਾਂ ਬਾਰੇ ਦੱਸਿਆ ਹੈ।PSEB 12th Class Punjabi Book Solutions Chapter 3 | ਪੰਜਾਬ ਦੇ ਰਸਮ ਰਿਵਾਜ PSEB 12th Class Punjabi Book Solutions Chapter 3 | ਪੰਜਾਬ ਦੇ ਰਸਮ ਰਿਵਾਜ Table Of Contents Long Type Questions Answer ਪ੍ਰਸ਼ਨ 1. 'ਪੰਜਾਬ ਦੇ ਰਸਮ-ਰਿਵਾਜ' ਪਾਠ ਵਿਚ ਪੰਜਾਬ...