ਭਾਗ-ਪਹਿਲਾ
1. ਪੰਜਾਬੀ ਲੋਕ-ਸਾਹਿਤ
(i) ਲੋਕ-ਗੀਤ
1. ਸੁਹਾਗ
ਇਸ ਵਿਚ ਵਿਆਹੀ ਜਾਣ ਵਾਲੀ ਕੁੜੀ ਦੇ ਹਾਵ-ਭਾਵ, ਵਿਆਹ ਦੀ ਕਾਮਨਾ, ਸੋਹਣੇ ਵਰ ਅਤੇ ਚੰਗੇ ਘਰ ਦੀ ਲੋਚਾ, ਪੇਕੇ ਤੇ ਸਹੁਰੇ ਘਰ ਨਾਲ ਇੱਕ ਰਸ ਵਿਆਹੁਤਾ ਜ਼ਿੰਦਗੀ ਦੀ ਕਲਪਨਾ, ਮਾਪਿਆਂ ਦਾ ਘਰ ਛੱਡੇ ਜਾਣ ਦਾ ਉਦਰੇਵਾਂ ਅਤੇ ਸੱਭਿਆਚਾਰਕ ਪ੍ਰਭਾਵਾਂ ਦਾ ਉਲੇਖ ਹੁੰਦਾ ਹੈ
ਬਹੁਤੇ ਸੁਹਾਗ ਧੀ ਵਲੋਂ ਬਾਬਲ ਨੂੰ ਹੀ ਸੰਬੋਧਿਤ ਹੁੰਦੇ ਹਨ । ਬਾਬਲ ਲਈ ਧੀ ਦਾ ਵਿਆਹ ਇਕ ਅਜਿਹਾ ਕਾਰਜ ਹੁੰਦਾ ਹੈ ਜੋ ‘ਧਰਮ’ ਅਖਵਾਉਂਦਾ ਹੈ, ਜਿਸ ਦੇ ਕਰਨ ਤੇ ਉਸ ਨੂੰ ਜੱਸ ਤੇ ਪੁੰਨ ਦੋਵੇਂ ਪ੍ਰਾਪਤ ਹੁੰਦੇ ਹਨ । ਦੂਜੀ ਖ਼ਾਸ ਗੱਲ ਇਹ ਹੈ ਕਿ ਇਸ ਕਾਰਜ ਲਈ ਸਾਂਝੇ ਪਰਿਵਾਰ ਦੇ ਸਾਰੇ ਮਰਦ-ਕੁੜੀ ਦੇ ਚਾਚੇ, ਤਾਏ ਅਤੇ ਨੇੜੇ ਦੇ ਰਿਸ਼ਤੇਦਾਰ ਮਾਮੇ, ਨਾਨੇ ਆਦਿ ਆ ਜੁੜਦੇ ਹਨ । ਇਸ ਪ੍ਰਕਾਰ ਇਹ ਕਾਰਜ ਸਾਂਝੀ ਜ਼ਿੰਮੇਵਾਰੀ ਬਣਿਆ ਹੁੰਦਾ ਹੈ ।
ਸੁਹਾਗ ਦੇ ਗੀਤਾਂ ਵਿਚ ਧੀ ਲਈ ਬਾਬਲ ‘ਰਾਜਾ’ ਹੈ, ਉਸ ਦਾ ਘਰ ‘ਮਹਿਲ’ ਹੈ, ਬਾਹਰ ਚੰਨਣ ਦੇ ਰੁੱਖਾਂ ਵਾਲੇ ਬਾਗ਼ ਹਨ, ਤਲਾ ਹੈ ਤੇ ਚੰਬਾ ਖਿੜਦਾ ਹੈ। ਬਾਬਲ ਰਾਜੇ ਵਾਂਗ ਹੁੰਦਾ ਹੋਇਆ ਵੀ ਧੀ ਵਿਆਹ ਕੇ ਨਿਵ ਜਾਂਦਾ ਹੈ । ਧੀ ਦੇ ਵਿਛੜਨ ਸਮੇਂ ਬਾਬਲ ਹੀ ਨਹੀਂ, ਸਗੋਂ ਸਾਰਾ ਪਰਿਵਾਰ ਤੇ ਕਬੀਲਾ ਛਮ-ਛਮ ਰੋਂਦੇ ਹਨ । ਸੁਹਾਗ ਦੇ ਗੀਤਾਂ ਵਿਚ ਇਹ ਸਾਰੇ ਸੱਭਿਆਚਾਰਕ ਚਿਤਰ ਖ਼ੂਬ ਉਘੜਦੇ ਹਨ ।
ਪ੍ਰਸ਼ਨ— ‘ਸੁਹਾਗ ਕੀ ਹੁੰਦਾ ਹੈ ? ਇਸ ਨਾਲ ਜਾਣ-ਪਛਾਣ ਕਰਾਉਂਦਿਆਂ ਇਸ ਦੀ ਪਰਿਭਾਸ਼ਾ ਲਿਖੋ ।
ਉੱਤਰ—‘ਸੁਹਾਗ’ ਲੋਕ-ਗੀਤਾਂ ਦਾ ਇਕ ਰੂਪ ਹੈ ।ਇਹ ਵਿਆਹ ਦੇ ਦਿਨਾਂ ਵਿਚ ਕੁੜੀ ਦੇ ਘਰ ਇਸਤਰੀਆਂ ਵਲੋਂ ਗਾਇਆ ਜਾਂਦਾ ਹੈ ।
ਜਾਣ-ਪਛਾਣ—‘ਸੁਹਾਗ' ਲੋਕ-ਗੀਤਾਂ ਦੀ ਇਕ ਲੜੀ ਹੈ । ਇਹ ਵਿਆਹ ਦੇ ਦਿਨਾਂ ਵਿਚ ਕੁੜੀ ਦੇ ਘਰ ਇਸਤਰੀਆਂ ਵਲੋਂ ਗਾਇਆ ਜਾਂਦਾ ਹੈ ।
ਪਰਿਭਾਸ਼ਾ-‘ਸੁਹਾਗ’ ਲੋਕ-ਗੀਤ ਦਾ ਉਹ ਰੂਪ ਹੈ, ਜੋ ਕਿ ਵਿਆਹ ਦੇ ਦਿਨਾਂ ਵਿਚ ਕੁੜੀ ਦੇ ਘਰ ਗਾਇਆ ਜਾਂਦਾ ਹੈ । ਇਸ ਵਿਚ ਵਿਆਹੀ ਜਾਣ ਵਾਲੀ ਕੁੜੀ ਦੇ ਹਾਵ-ਭਾਵ, ਵਿਆਹ ਦੀ ਕਾਮਨਾ, ਸੋਹਣੇ ਵਰ ਤੇ ਚੰਗੇ ਘਰ ਦੀ ਲੋਚਾ, ਪੇਕੇ ਤੇ ਸਹੁਰੇ ਘਰ ਨਾਲ ਇਕ-ਰਸ ਵਿਆਹੁਤਾ ਜ਼ਿੰਦਗੀ ਦੀ ਕਲਪਨਾ, ਮਾਪਿਆਂ ਦਾ ਘਰ ਛੱਡੇ ਜਾਣ ਦਾ ਉਦਰੇਵਾਂ ਤੇ ਸੱਭਿਆਚਾਰਕ ਪ੍ਰਭਾਵਾਂ ਦਾ ਵਰਣਨ ਹੁੰਦਾ ਹੈ ।
psebstudy24hr.blogspot.com
2. ਵਸਤੂਨਿਸ਼ਠ (ਸੰਖੇਪਾਤਮਕ) ਉੱਤਰ ਵਾਲੇ ਪ੍ਰਸ਼ਨ ਹੈ ?
ਪ੍ਰਸ਼ਨ 1. ਵਿਆਹ ਦੇ ਦਿਨਾਂ ਵਿਚ ਕੁੜੀ ਦੇ ਘਰ ਇਸਤਰੀਆਂ ਵਲੋਂ ਗਾਏ ਜਾਣ ਵਾਲੇ ਲੋਕ-ਗੀਤ ਨੂੰ ਕੀ ਕਿਹਾ ਜਾਂਦਾ
(A) ਸੁਹਾਗ
(B) ਘੋੜੀਆਂ
(C) ਟੱਪੇ
(D) ਸਿੱਠਣੀਆਂ
ਉੱਤਰ—ਸੁਹਾਗ ।
ਪ੍ਰਸ਼ਨ 2. ਕਿਹੜੇ ਲੋਕ-ਗੀਤਾਂ ਵਿਚ ਵਿਆਹੀ ਜਾਣ ਵਾਲੀ ਕੁੜੀ ਦੇ ਮਨੋਭਾਵਾਂ/ਸਹੁਰੇ ਘਰ ਵਿਚ ਇਕ-ਰਸ ਵਿਆਹੁਤਾ ਜ਼ਿੰਦਗੀ ਦੀ ਕਲਪਨਾ/ਮਾਪਿਆਂ ਦਾ ਘਰ ਛੱਡੇ ਜਾਣ ਦਾ ਉਦਰੇਵਾਂ/ਸੱਭਿਆਚਾਰਕ ਪ੍ਰਭਾਵਾਂ ਹੇਠ ਬੁਣੇ ਸੁਪਨਿਆਂ ਦਾ ਵਰਣਨ ਹੁੰਦਾ ਹੈ ?
ਉੱਤਰ-ਸੁਹਾਗ ।
ਪ੍ਰਸ਼ਨ 3. ਲੋਕ-ਗੀਤਾਂ ਦੇ ਕਿਹੜੇ ਰੂਪ ਵਿਚ ਵਿਆਹੀ ਜਾਣ ਵਾਲੀ ਕੁੜੀ ਦੇ ਪੇਕੇ ਘਰ ਦੇ ਭਿੰਨ-ਭਿੰਨ ਰਿਸ਼ਤਿਆਂ/ਸਹੁਰੇ ਘਰ ਵਿਚ ਨਵੇਂ ਬਣੇ ਰਿਸ਼ਤਿਆਂ ਦਾ ਵਾਰ-ਵਾਰ ਜ਼ਿਕਰ ਹੁੰਦਾ ਹੈ ?
ਉੱਤਰ-ਸੁਹਾਗ ।
ਪ੍ਰਸ਼ਨ 4. ਕੁੜੀ ਦੇ ਵਿਆਹ ਦਾ ਨਿਰਣਾ ਕੌਣ ਕਰਦਾ ਹੈ ?
ਉੱਤਰ—ਬਾਬਲ ।
ਪ੍ਰਸ਼ਨ 5. ਬਹੁਤੇ ਸੁਹਾਗ ਧੀ ਵਲੋਂ ਕਿਸ ਨੂੰ ਸੰਬੋਧਿਤ ਹੁੰਦੇ ਹਨ ?
ਉੱਤਰ—ਬਾਬਲ ਨੂੰ ।
psebstudy24hr.blogspot.com
ਪ੍ਰਸ਼ਨ 6. ਬਾਬਲ ਲਈ ਧੀ ਦਾ ਵਿਆਹ ਕਿਹੋ ਜਿਹਾ ਕਾਰਜ ਹੁੰਦਾ ਹੈ ?
ਉੱਤਰ-ਧਰਮ ਦਾ/ਜੱਸ ਤੇ ਪੁੰਨ ਦਾ।
ਪ੍ਰਸ਼ਨ 7. ਧੀ ਦੇ ਵਿਆਹ ਦਾ ਕਾਰਜ ਕਿਨ੍ਹਾਂ ਦੀ ਸਾਂਝੀ ਜ਼ਿੰਮੇਵਾਰੀ ਹੁੰਦਾ ਹੈ ?
ਉੱਤਰ-ਪਰਿਵਾਰ ਤੇ ਸਾਕ-ਸੰਬੰਧੀਆਂ ਦੀ ।
ਪ੍ਰਸ਼ਨ 8. ਸੁਹਾਗ ਦੇ ਗੀਤਾਂ ਵਿਚ ਧੀ ਲਈ ਬਾਬਲ ਕੀ ਹੈ ?
ਉੱਤਰ—ਰਾਜਾ ।
ਪ੍ਰਸ਼ਨ 9. ਸੁਹਾਗ ਦੇ ਗੀਤਾਂ ਵਿਚ ਧੀ ਲਈ ਬਾਪ ਦਾ ਘਰ ਕੀ ਹੈ ?
ਉੱਤਰ-ਸੋਹਣਾ ਮਹੱਲ ।
ਪ੍ਰਸ਼ਨ 10. ਕੌਣ ਧੀ ਨੂੰ ਵਿਆਹੁਣ ਸਮੇਂ ਨਿਵ ਜਾਂਦਾ ਹੈ ?
ਉੱਤਰ-ਧੀ ਦਾ ਰਾਜਾ ਬਾਪ ।
ਪ੍ਰਸ਼ਨ 11. ਧੀ ਦੇ ਪੇਕੇ ਪਰਿਵਾਰ ਤੋਂ ਵਿਛੜਣ ਸਮੇਂ ਦੀ ਘੜੀ ਕਿਹੋ ਜਿਹੀ ਹੁੰਦੀ ਹੈ ?
ਉੱਤਰ-ਭਾਵਕਤਾ ਵਾਲੀ ।
ਪ੍ਰਸ਼ਨ 12. ਸੁਹਾਗ ਦੇ ਗੀਤਾਂ ਨੂੰ ਕੌਣ ਰਲ ਕੇ ਗਾਉਂਦੀਆਂ ਹਨ ?
ਉੱਤਰ-ਕੁੜੀਆਂ ਤੇ ਇਸਤਰੀਆਂ ।
ਪ੍ਰਸ਼ਨ 13. ਸੁਹਾਗ ਵਿਚ ਸ਼ਬਦਾਂ, ਵਾਕੰਸ਼ਾਂ ਜਾਂ ਵਾਕਾਂ ਦਾ ਦੁਹਰਾਓ ਕਿਉਂ ਹੁੰਦਾ ਹੈ ?
ਉੱਤਰ—ਗਾਉਣ ਦੀਆਂ ਲੋੜਾਂ ਕਰਕੇ ।
ਪ੍ਰਸ਼ਨ 14. ਸੁਹਾਗ ਦੇ ਗੀਤ ਭਾਵ ਬਣਤਰ ਦੇ ਪੱਖੋਂ ਕਿਹੋ ਜਿਹੇ ਹੁੰਦੇ ਹਨ ?
ਉੱਤਰ-ਸਰਲ ।
ਪ੍ਰਸ਼ਨ 15. ‘ਸੁਹਾਗ’ ਕਿਸ ਦੇ ਵਿਆਹ ਦੇ ਮੌਕੇ ਉੱਤੇ ਗਾਏ ਜਾਂਦੇ ਹਨ ?
ਉੱਤਰ-ਕੁੜੀ ਦੇ ।
ਪ੍ਰਸ਼ਨ 12. ਸੁਹਾਗ ਦੇ ਗੀਤਾਂ ਨੂੰ ਕੌਣ ਰਲ ਕੇ ਗਾਉਂਦੀਆਂ ਹਨ ?
ਉੱਤਰ-ਕੁੜੀਆਂ ਤੇ ਇਸਤਰੀਆਂ ।
ਪ੍ਰਸ਼ਨ 13. ਸੁਹਾਗ ਵਿਚ ਸ਼ਬਦਾਂ, ਵਾਕੰਸ਼ਾਂ ਜਾਂ ਵਾਕਾਂ ਦਾ ਦੁਹਰਾਓ ਕਿਉਂ ਹੁੰਦਾ ਹੈ ?
ਉੱਤਰ—ਗਾਉਣ ਦੀਆਂ ਲੋੜਾਂ ਕਰਕੇ ।
ਪ੍ਰਸ਼ਨ 14. ਸੁਹਾਗ ਦੇ ਗੀਤ ਭਾਵ ਬਣਤਰ ਦੇ ਪੱਖੋਂ ਕਿਹੋ ਜਿਹੇ ਹੁੰਦੇ ਹਨ ?
ਉੱਤਰ-ਸਰਲ ।
ਪ੍ਰਸ਼ਨ 15. ‘ਸੁਹਾਗ’ ਕਿਸ ਦੇ ਵਿਆਹ ਦੇ ਮੌਕੇ ਉੱਤੇ ਗਾਏ ਜਾਂਦੇ ਹਨ ?
ਉੱਤਰ-ਕੁੜੀ ਦੇ ।
psebstudy24hr.blogspot.com
(ੳ) ਵਿਆਹ ਦੇ ਦਿਨਾਂ ਵਿਚ ਕੁੜੀ ਦੇ ਘਰ ਇਸਤਰੀਆਂ ਵਲੋਂ ਗਾਏ ਜਾਂਦੇ ਗੀਤ ‘ਘੋੜੀਆਂ’ ਕਹਾਉਂਦੇ ਹਨ ।
(ਅ) ਬਹੁਤੇ ਸੁਹਾਗ ਧੀ ਵਲੋਂ ਬਾਬਲ ਨੂੰ ਸੰਬੋਧਿਤ ਹੁੰਦੇ ਹਨ ?
(ੲ) ਸੁਹਾਗ ਵਿਚ ਸ਼ਬਦਾਂ, ਵਾਕੰਸ਼ਾਂ ਜਾਂ ਵਾਕਾਂ ਦਾ ਦੁਹਰਾਓ ਨਹੀਂ ਹੁੰਦਾ ।
ਉੱਤਰ—(ੳ) ਗ਼ਲਤ (ਅ) ਸਹੀ (ੲ) ਗ਼ਲਤ ।
3. ਕੀ ਹੇਠ ਲਿਖੇ ਕਥਨ ਸਹੀ ਹਨ ਜਾਂ ਗ਼ਲਤ ?
(ੳ) ਵਿਆਹ ਦੇ ਦਿਨਾਂ ਵਿਚ ਕੁੜੀ ਦੇ ਘਰ ਇਸਤਰੀਆਂ ਵਲੋਂ ਗਾਏ ਜਾਂਦੇ ਗੀਤ ‘ਘੋੜੀਆਂ’ ਕਹਾਉਂਦੇ ਹਨ ।
(ਅ) ਬਹੁਤੇ ਸੁਹਾਗ ਧੀ ਵਲੋਂ ਬਾਬਲ ਨੂੰ ਸੰਬੋਧਿਤ ਹੁੰਦੇ ਹਨ ?
(ੲ) ਸੁਹਾਗ ਵਿਚ ਸ਼ਬਦਾਂ, ਵਾਕੰਸ਼ਾਂ ਜਾਂ ਵਾਕਾਂ ਦਾ ਦੁਹਰਾਓ ਨਹੀਂ ਹੁੰਦਾ ।
ਉੱਤਰ—(ੳ) ਗ਼ਲਤ (ਅ) ਸਹੀ (ੲ) ਗ਼ਲਤ ।
psebstudy24hr.blogspot.com
More reed :-
Comments
Post a Comment