CHAPTER - 1 ਲੇਖਕਾ ਬਾਰੇ ਡਾ. ਬਰਿੰਦਰ ਕੌਰ (12 ਅਪਰੈਲ , 1966) ਪਿਤਾ ਜੀ ਦਾ ਨਾਂ : ਸਰਦਾਰ ਗੁਰਦਿਆਲ ਸਿੰਘ ਮਾਤਾ ਜੀ ਦਾ ਨਾਂ : ਸਰਦਾਰਨੀ ਸੁਰਜੀਤ ਕੌਰ ਜਨਮ-ਮਿਤੀ : 12 ਅਪਰੈਲ , 1966 ਜਨਮ-ਸਥਾਨ : ਅੰਮ੍ਰਿਤਸਰ (ਪੰਜਾਬ) ਵਿੱਦਿਆ-ਪ੍ਰਾਪਤੀ : ਐੱਮ . ਏ . (ਪੰਜਾਬੀ), ਐੱਮ.ਫਿਲ , ਪੀ - ਐੱਚ. ਡੀ ., ਪੋਸਟ-ਡਾਕਟਰਲ ਰਿਚਰਚ (ਯੂ.ਜੀ.ਸੀ. ਨਵੀਂ ਦਿੱਲੀ) ਕੰਮ-ਕਿੱਤਾ : ਅਧਿਐਨ, ਅਧਿਆਪਨ, ਐਡਮਿਨਿਸਟਰੇਸ਼ਨ । ਡਾ. ਬਰਿੰਦਰ ਕੌਰ 1990 ਤੋਂ ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦੇ ਕਾਰਜ ਵਿੱਚ ਜੁੜੇ ਹੋਏ ਹਨ। ਸੰਨ 2003 ਤੋਂ ਪੰਜਾਬ ਦੇ ਵੱਖ-ਵੱਖ ਕਾਲਜਾਂ ਵਿੱਚ ਬਤੌਰ ਪ੍ਰਿੰਸੀਪਲ ਸੇਵਾ ਨਿਭਾ ਰਹੇ ਹਨ। ਵਿਸ਼ੇਸ਼ ਉਪਰਾਲਾ ਪੰਜਾਬ ਦੇ ਸਰਹੱਦੀ ਪਿੰਡ ਨਰੋਟ ਜੈਮਲ ਸਿੰਘ (ਜ਼ਿਲ੍ਹਾ ਪਠਾਨਕੋਟ) ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਕਾਂਸਟੀਚੂਐਂਟ ਕਾਲਜ ਨੂੰ ਸਫਲਤਾਪੂਰਵਕ ਬਤੌਰ ਫ਼ਾਊਂਡਰ ਪ੍ਰਿੰਸੀਪਲ ਚਲਾਉਣ ਦਾ ਰਿਹਾ। ਆਪ ਪੰਜਾਬੀ ਸਾਹਿਤ, ਭਾਸ਼ਾ ਅਤੇ ਲੋਕ-ਧਾਰਾ ਨਾਲ ਜੁੜੇ ਵਿਸ਼ਿਆਂ ਸੰਬੰਧੀ ਪੁਸਤਕਾਂ ਦੀ ਪ੍ਰਕਾਸ਼ਨਾ ਕਰਵਾ ਚੁੱਕੇ ਹਨ। ਇਸ ਤੋਂ ਇਲਾਵਾ ਰੰਗ-ਮੰਚ, ਬਿਜਲਈ ਮੀਡੀਆ (ਟੀ. ਵੀ) ਅਤੇ ਪੰਜਾਬੀ ਪੱਤਰਕਾਰਿਤਾ ਵਿੱਚ ਸ਼ੌਕ ਰੱਖਦੇ ਹਨ। ਹਥਲੀ ਪਾਠ-ਪੁਸਤਕ ਵਿੱਚ ਸ਼ਾਮਲ ਕੀਤਾ ਗਿਆ ਇਹਨਾਂ ਦਾ ਲੇਖ 'ਪੰਜਾਬੀ ਸੱਭਿਆਚਾਰ' ਇਹਨਾਂ ਦੇ ਹੁਣੇ ਜਿਹੇ ਸੰਪੰਨ ਹੋਏ ਪੋਸਟ ਡਾਕਟਰਲ ਰਿਸਰਚ ਪ੍ਰੋਜੈਕਟ ਲਈ ਕੀਤੇ ਖੋਜ-ਕਾਰਜ ਦਾ ਹਿੱਸਾ ਹੈ...